22-12- 2025
TV9 Punjabi
Author: Ramandeep Singh
ਸ਼ਕਰਕੰਦੀ, ਇੱਕ ਸਰਦੀਆਂ ਦਾ ਸੁਪਰਫੂਡ, ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਸਭ ਤੋਂ ਵੱਧ ਡਾਇਟਰੀ ਫਾਈਬਰ ਹੁੰਦਾ ਹੈ। ਇਸ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ 'ਚ ਕਈ ਹੋਰ ਪੌਸ਼ਟਿਕ ਤੱਤ ਵੀ ਹੁੰਦੇ ਹਨ, ਜਿਵੇਂ ਕਿ ਵਿਟਾਮਿਨ ਏ ਤੇ ਬੀ6।
ਸ਼ਕਰਕੰਦੀ ਨੂੰ ਉਬਾਲੋ ਤੇ ਇਸ ਨੂੰ ਮੈਸ਼ ਕਰੋ। ਦੋ ਚਮਚ ਘਿਓ, ਇੱਕ ਚਮਚ ਜੀਰਾ ਪਾਊਡਰ, ਅਦਰਕ ਤੇ ਥੋੜ੍ਹਾ ਜਿਹਾ ਕਾਲਾ ਨਮਕ ਪਾਓ। ਇਸ ਨੂੰ ਮਿਕਸ ਕਰੋ ਅਤ ਧਨੀਆ ਪੱਤਿਆਂ ਨਾਲ ਪਰੋਸੋ।
ਪਿਆਜ਼, ਲਸਣ, 500 ਗ੍ਰਾਮ ਸ਼ਕਰਕੰਦੀ ਦੇ ਕਿਊਬ ਤੇ ਪੀਸਿਆ ਹੋਇਆ ਅਦਰਕ ਨਾਰੀਅਲ ਦੇ ਤੇਲ 'ਚ ਘੱਟ ਤਲ ਲਓ। ਸਬਜ਼ੀਆਂ ਅਤੇ ਪਾਣੀ ਪਾਓ। 20 ਮਿੰਟ ਲਈ ਪਕਾਓ ਅਤੇ ਫਿਰ ਮਿਲਾਓ।ਸ਼ਕਰਕੰਦੀ ਦਾ ਸੂਪ ਤਿਆਰ ਹੈ।
ਪ੍ਰੈਸ਼ਰ ਕੁੱਕਰ ਵਿੱਚ ਇੱਕ ਕੱਪ ਮਸੂਰ ਦੀ ਦਾਲ ਤੇ 300 ਗ੍ਰਾਮ ਸ਼ਕਰਕੰਦੀ ਦੇ ਟੁਕੜੇ, ਥੋੜ੍ਹੀ ਜਿਹੀ ਹਲਦੀ ਤੇ ਨਮਕ ਪਾਓ। ਇੱਕ ਪੈਨ 'ਚ ਘਿਓ ਗਰਮ ਕਰੋ ਤੇ ਜੀਰਾ ਤੇ ਹਿੰਗ ਪਾਓ। ਉਬਲੇ ਹੋਈ ਦਾਲ-ਸ਼ਕਰਕੰਦੀ ਨੂੰ ਮਿਲਾ ਤੇ 10 ਮਿੰਟ ਲਈ ਪਕਾਓ। ਸ਼ਕਰਕੰਦੀ ਦੀ ਦਾਲ ਤਿਆਰ ਹੈ।
500 ਗ੍ਰਾਮ ਸ਼ਕਰਕੰਦੀ ਨੂੰ ਭੁੰਨੋ। ਫਿਰ, ਇੱਕ ਚਮਚ ਚਾਟ ਮਸਾਲਾ, ਤੇਲ ਤੇ ਲਾਲ ਮਿਰਚ ਪਾਊਡਰ ਪਾਓ। ਇਸ ਦੇ ਉੱਪਰ ਦਹੀਂ, ਇਮਲੀ ਦੀ ਚਟਣੀ, ਅਨਾਰ ਦੇ ਬੀਜ ਤੇ ਸੇਵ ਪਾਓ। ਤੁਹਾਡੀ ਸੁਆਦੀ ਸ਼ਕਰਕੰਦੀ ਦੀ ਚਾਟ ਤਿਆਰ ਹੈ।
ਮੂੰਗ ਦੀ ਦਾਲ ਤੇ ਸ਼ਕਰਕੰਦੀ ਨੂੰ 4 ਕੱਪ ਪਾਣੀ ਵਿੱਚ ਪਕਾਓ। ਅੱਧਾ ਕੱਪ ਚੌਲ, ਸ਼ਿਮਲਾ ਮਿਰਚ, ਅਦਰਕ, ਨਮਕ ਤੇ ਜੀਰਾ ਪਾਓ ਤੇ ਇਸ ਨੂੰ 20 ਮਿੰਟ ਲਈ ਪਕਣ ਦਿਓ। ਤੁਹਾਡੀ ਦੱਖਣੀ ਭਾਰਤੀ ਸ਼ੈਲੀ ਦੀ ਸ਼ਕਰਕੰਦੀ ਦੀ ਖਿਚੜੀ ਤਿਆਰ ਹੈ।
ਇਸ ਪਕਵਾਨ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ? 400 ਗ੍ਰਾਮ ਉਬਲੇ ਹੋਏ ਸ਼ਕਰਕੰਦੀ ਨੂੰ ਮੈਸ਼ ਕਰੋ ਤੇ ਇੱਕ ਪੈਨ 'ਚ ਪਾਓ। ਤਿੰਨ ਚਮਚ ਘਿਓ, ਅੱਧਾ ਕੱਪ ਦੁੱਧ ਤੇ ਇੱਕ ਚੌਥਾਈ ਕੱਪ ਗੁੜ 'ਚ ਪਕਾਓ। ਇਲਾਇਚੀ, ਕੇਸਰ ਤੇ ਗਿਰੀਆਂ ਪਾਉਣਾ ਨਾ ਭੁੱਲੋ। ਤੁਹਾਡਾ ਸਿਹਤਮੰਦ ਸ਼ਕਰਕੰਦੀ ਦਾ ਹਲਵਾ ਤਿਆਰ ਹੈ।