Imran Khan ਨੇ ਕੀਤੀ ਭਾਰਤ ਦੀ ਤਰੀਫ, ਬੋਲੇ, ਅਸੀਂ ਰੂਸ ਤੋਂ ਸਸਤਾ ਤੇਲ ਖਰੀਦਨਾ ਚਾਹੁੰਦੇ ਸੀ ਪਰ ਮੇਰੀ ਸਰਕਾਰ ਚਲੀ ਗਈ
Pakistan economic crisis: ਪਾਕਿਸਤਾਨ ਦੀਵਾਲੀਆ ਹੋਣ ਦੀ ਕਗਾਰ 'ਤੇ ਹੈ। ਪਾਕਿਸਤਾਨ ਨੂੰ ਅਪ੍ਰੈਲ 2023 ਤੋਂ ਜੂਨ 2026 ਦਰਮਿਆਨ 77.5 ਅਰਬ ਡਾਲਰ ਦਾ ਕਰਜ਼ਾ ਮੋੜਨਾ ਪਿਆ ਹੈ। ਜਿਨਾਹ ਦੇ ਦੇਸ਼ ਵਿੱਚ ਬੁਨਿਆਦੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਇਮਰਾਨ ਨੇ ਕੀਤੀ ਭਾਰਤ ਦੀ ਤਰੀਫ, ਬੋਲੇ, ਅਸੀਂ ਰੂਸ ਤੋਂ ਸਸਤਾ ਤੇਲ ਖਰੀਦਨਾ ਚਾਹੁੰਦੇ ਸੀ ਪਰ ਮੇਰੀ ਸਰਕਾਰ ਚਲੀ ਗਈ।
Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਇਕ ਵਾਰ ਫਿਰ ਭਾਰਤ ਦੀ ਤਾਰੀਫ ਕੀਤੀ ਹੈ। ਇਸ ਵਾਰ ਉਨ੍ਹਾਂ ਨੇ ਸਸਤੇ ਮੁੱਲ ‘ਤੇ ਤੇਲ ਖਰੀਦਣ ਲਈ ਰੂਸ ਦੀ ਤਾਰੀਫ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਦੇਸ਼ ਪ੍ਰਤੀ ਅਫਸੋਸ ਪ੍ਰਗਟ ਕੀਤਾ ਕਿ ਉਨ੍ਹਾਂ ਦਾ ਦੇਸ਼ ਅਜਿਹਾ ਨਹੀਂ ਕਰ ਸਕਿਆ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਖਾਨ ਨੇ ਕਿਹਾ ਕਿ ਪਾਕਿਸਤਾਨ ਹੁਣ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ।
ਪਾਕਿਸਤਾਨ (Pakistan) ਦੇ ਸਾਬਕਾ ਪੀਐੱਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸ ਤੋਂ ਰਿਆਇਤੀ ਦਰ ‘ਤੇ ਕੱਚਾ ਤੇਲ ਨਹੀਂ ਖਰੀਦ ਸਕਿਆ, ਜਿਸ ਤਰ੍ਹਾਂ ਭਾਰਤ ਯੂਕਰੇਨ ਯੁੱਧ ਦੇ ਬਾਵਜੂਦ ਰੂਸ ਤੋਂ ਕੱਚਾ ਤੇਲ ਸਸਤਾ ਖਰੀਦਦਾ ਹੈ। ਇਕ ਵੀਡੀਓ ਸੰਦੇਸ਼ ‘ਚ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਜਦੋਂ ਉਹ ਯੂਕਰੇਨ ਯੁੱਧ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਸਬਸਿਡੀ ਵਾਲੀ ਦਰ ‘ਤੇ ਤੇਲ ਖਰੀਦਣ ‘ਤੇ ਚਰਚਾ ਕੀਤੀ ਸੀ।