ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Pakistan: ਆਮ ਚੋਣਾਂ ਲਈ ਅਕਤੂਬਰ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਾਂ, ਸਾਬਕਾ PM ਇਮਰਾਨ ਖਾਨ ਨੇ ਰੱਖੀ ਇਹ ਸ਼ਰਤ

Pakistan Election: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਨੁਸਾਰ, ਉਹ ਆਮ ਚੋਣਾਂ ਲਈ ਅਕਤੂਬਰ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਨ। ਅੰਤਿਮ ਫੈਸਲਾ ਪੀਡੀਐਮ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ 'ਤੇ ਛੱਡ ਦਿੱਤਾ ਗਿਆ ਹੈ।

Pakistan: ਆਮ ਚੋਣਾਂ ਲਈ ਅਕਤੂਬਰ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਾਂ, ਸਾਬਕਾ PM ਇਮਰਾਨ ਖਾਨ ਨੇ ਰੱਖੀ ਇਹ ਸ਼ਰਤ
Follow Us
tv9-punjabi
| Published: 05 Apr 2023 19:00 PM

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨਿਰਪੱਖ ਆਮ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਉਹ ਅਕਤੂਬਰ ਤੱਕ ਰੁਕਣ ਲਈ ਤਿਆਰ ਹਨ। ਦੱਸ ਦੇਈਏ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਚੇਅਰਮੈਨ ਖਾਨ ਪਿਛਲੇ ਸਾਲ ਅਪ੍ਰੈਲ ‘ਚ ਸੰਸਦ ‘ਚ ਭਰੋਸੇ ਦਾ ਵੋਟ ਹਾਰਨ ਤੋਂ ਬਾਅਦ ਛੇਤੀ ਰਾਸ਼ਟਰੀ ਚੋਣਾਂ ਦੀ ਮੰਗ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਪਾਕਿਸਤਾਨ ਚੋਣ ਕਮਿਸ਼ਨ ਅਕਤੂਬਰ ਤੱਕ ਆਮ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਇ ਸ ਦੇ ਨਾਲ ਹੀ, ਪੀਟੀਆਈ ਮੁਖੀ ਨੇ ਕਿਹਾ ਕਿ ਉਹ ਅਕਤੂਬਰ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਨ, ਹਾਲਾਂਕਿ ਅੰਤਿਮ ਫੈਸਲਾ ਪੀਡੀਐਮ ਨੀਤੀ ਗਠਜੋੜ ਸਰਕਾਰ ਦੀ ਇੱਛਾ ‘ਤੇ ਨਿਰਭਰ ਕਰਦਾ ਹੈ। ਇਮਰਾਨ ਨੇ ਕਿਹਾ ਕਿ ਜੇਕਰ ਗਠਜੋੜ ਸਰਕਾਰ ਰੋਡਮੈਪ ਸਾਂਝਾ ਕਰਦੀ ਹੈ, ਤਾਂ ਯਕੀਨੀ ਤੌਰ ‘ਤੇ ਚੀਜ਼ਾਂ ਦਾ ਪ੍ਰਬੰਧਨ ਕਰਨਾ ਆਸਾਨ ਹੋ ਜਾਵੇਗਾ। ਫਿਰ ਉਹ ਅਕਤੂਬਰ ਤੱਕ ਚੋਣਾਂ ਦਾ ਇੰਤਜ਼ਾਰ ਕਰਨ ਲਈ ਤਿਆਰ ਹਨ।

ਮੌਜੂਦਾ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਦੂਜੇ ਪਾਸੇ ਪੀਟੀਆਈ ਆਗੂ ਨੇ 14 ਮਈ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਲਤ ਦੇ ਤਿੰਨ ਜੱਜਾਂ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਲਈ 14 ਮਈ ਦੀ ਤਰੀਕ ਤੈਅ ਕੀਤੀ ਹੈ। ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੌਜੂਦਾ ਸਰਕਾਰ ਚੋਣਾਂ ਨਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਲੰਡਨ ਯੋਜਨਾ ਦਾ ਹਿੱਸਾ ਹੈ।

ਸ਼ਾਹਬਾਜ਼ ਸਰਕਾਰ ਨੂੰ ਝਟਕਾ ਲੱਗਾ

ਉਨ੍ਹਾਂ ਅਨੁਸਾਰ ਮੌਜੂਦਾ ਸਰਕਾਰ ਉਨ੍ਹਾਂ ਨੂੰ ਮਾਰਨਾ ਚਾਹੁੰਦੀ ਹੈ। ਅਤੇ ਭਗੌੜੇ ਨਵਾਜ਼ ਸ਼ਰੀਫ ਨੂੰ ਸੱਤਾ ਵਿਚ ਵਾਪਸ ਲਿਆਉਣਾ ਚਾਹੁੰਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਜੁਲਾਈ 2018 ਵਿੱਚ ਹੋਈਆਂ ਸਨ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸ਼ਾਹਬਾਜ਼ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਹਾਲੇ ਚੋਣ ਨਹੀਂ ਚਾਹੁੰਦੇ ਸਨ। ਇਸ ਸਾਲ ਅਕਤੂਬਰ ਦੇ ਅੰਤ ਤੱਕ ਪਾਕਿਸਤਾਨ ਵਿੱਚ ਆਮ ਚੋਣਾਂ ਹੋਣੀਆਂ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!...
ਦੋ ਧਿਰਾਂ ਵਿਚਕਾਰ ਹੋਈ ਲੜਾਈ, ਇੱਕ ਪੁਲਿਸ ਵਾਲੇ ਦੀ ਗਈ ਜਾਨ...ਘਟਨਾ ਦੀ ਸੱਚਾਈ ਜਾਣ ਕੇ ਰਹਿ ਜਾਓਗੇ ਹੈਰਾਨ!
ਦੋ ਧਿਰਾਂ ਵਿਚਕਾਰ ਹੋਈ ਲੜਾਈ, ਇੱਕ ਪੁਲਿਸ ਵਾਲੇ ਦੀ ਗਈ ਜਾਨ...ਘਟਨਾ ਦੀ ਸੱਚਾਈ ਜਾਣ ਕੇ ਰਹਿ ਜਾਓਗੇ ਹੈਰਾਨ!...
21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ
21 ਦਿਨਾਂ ਦੀ ਮਿਲੀ ਫਰਲੋ... Sirsa ਆਸ਼ਰਮ ਵਿੱਚ ਰਹੇਗਾ ਰਾਮ ਰਹੀਮ...
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?
ਸਾਬਕਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ, ਕਿੰਨਾ ਹੋਇਆ ਨੁਕਸਾਨ ?...
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ...
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?
ਪੰਜਾਬ ਦੀ ਇੰਸਟਾਕਵੀਨ ਕਾਂਸਟੇਬਲ ਦਾ ਰਿਮਾਂਡ 2 ਦਿਨ ਵਧਿਆ, ਕੀ ਹੋਵੇਗਾ ਖੁਲਾਸਾ?...
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?...
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ...
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼...