Toshakhana Gifts: ਬੁਲੇਟ ਪਰੂਫ ਗੱਡੀਆਂ, ਕਰੋੜਾਂ ਦੀ ਘੜੀਆਂ ਤੇ ਗਹਿਣੇ, ਇਮਰਾਨ ਸਮੇਤ ਇਨ੍ਹਾਂ ਨੇਤਾਵਾਂ ਨੇ ਪਾਕਿਸਤਾਨ ਨੂੰ ਕੀਤਾ ਕੰਗਾਲ
Toshakhana News: ਅਦਾਲਤ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਤੋਸ਼ਾਖਾਨਾ ਤੋਹਫ਼ਿਆਂ ਦਾ ਰਿਕਾਰਡ ਜਨਤਕ ਕਰ ਦਿੱਤਾ ਹੈ, ਜਿਸ ਵਿੱਚ ਵੱਡੇ ਅਹੁਦਿਆਂ 'ਤੇ ਕਾਬਜ਼ ਇਮਰਾਨ ਖ਼ਾਨ ਸਮੇਤ ਕਈ ਆਗੂਆਂ ਦੇ ਭੇਦ ਜ਼ਾਹਿਰ ਹੋਏ ਹਨ।
Pakistan ਨਿਊਜ਼ : ਪਾਕਿਸਤਾਨ ਇਸ ਸਮੇਂ ਭੁੱਖਮਰੀ ਅਤੇ ਮਹਿੰਗਾਈ ਦੀ ਮਾਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਪਹਿਲੀ ਵਾਰ ਸਰਕਾਰ ਵੱਲੋਂ ਤੋਸ਼ਾਖਾਨਾ ਤੋਹਫ਼ਿਆਂ ਦਾ ਰਿਕਾਰਡ ਜਨਤਕ ਕੀਤਾ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਦੀ ਅਜਿਹੀ ਹਾਲਤ ਉਸ ਦੇ ਆਪਣੇ ਆਗੂਆਂ ਕਾਰਨ ਹੀ ਹੋਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਨਵਾਜ਼ ਸ਼ਰੀਫ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਸਮੇਤ ਕਈ ਅਜਿਹੇ ਨੇਤਾ ਹਨ, ਜਿਨ੍ਹਾਂ ਨੇ ਅਮੀਰ ਦਿਖਾਈ ਦੇਣ ਲਈ ਦੇਸ਼ ਦੀ ਜਨਤਾ ਨੂੰ ਲੁੱਟਿਆ। ਅਦਾਲਤ ਦੇ ਹੁਕਮਾਂ ਤੋਂ ਬਾਅਦ, ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਤੋਸ਼ਾਖਾਨਾ ਵਿੱਚ ਰੱਖੇ ਗਏ ਵਿਦੇਸ਼ੀ ਤੋਹਫ਼ਿਆਂ ਦਾ ਵੇਰਵਾ ਜਨਤਕ ਕੀਤਾ ਗਿਆ। ਇਸ ਵਿੱਚ ਸਾਲ 2002 ਤੋਂ ਲੈ ਕੇ 2022 ਤੱਕ ਸਾਬਕਾ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਸੰਘੀ ਕੈਬਨਿਟ ਮੈਂਬਰਾਂ, ਸਿਆਸਤਦਾਨਾਂ, ਨੌਕਰਸ਼ਾਹਾਂ, ਸੇਵਾਮੁਕਤ ਜਨਰਲਾਂ, ਜੱਜਾਂ ਅਤੇ ਪੱਤਰਕਾਰਾਂ ਵੱਲੋਂ ਰਖੇ ਗਏ ਤੋਹਫ਼ੇ ਵੀ ਰੱਖੇ ਗਏ।


