Sarpanch Suspended: ਪੰਜਾਬ ਸਰਕਾਰ ਨੇ ਸਰਪੰਚ ਨੂੰ ਕੀਤਾ ਮੁਅੱਤਲ
Sarpanch Suspended: ਜਲਾਲਾਦਾਬ ਦੇ ਪਿੰਡ ਰੱਤਾਖੇੜਾ ਦੇ ਸਰਪੰਚ ਦੇ ਖਿਲਾਫ ਕਾਰਵਾਈ ਕੀਤੀ ਗਈ,, ਇਲਜ਼ਾਮ ਹੈ ਕਿ ਸਰਪੰਚ ਨੇ ਵਿਜੀਲੈਂਸ ਨੂੰ ਗ੍ਰਾਂਟਾਂ ਸਬੰਧੀ ਕੋਈ ਵੀ ਪੰਚਾਇਤੀ ਰਿਕਾਰਡ ਪੇਸ਼ ਨਹੀਂ ਕੀਤਾ। ਪਿੰਡ ਦੇ ਲੋਕਾਂ ਨੇ ਸਰਪੰਚ ਤੇ ਇਲਜ਼ਾਮ ਲਗਾਇਆ ਕਿ ਉਸਨੇ 30 ਲੱਖ 35 ਹਜ਼ਾਰ ਦੀ ਗ੍ਰਾਂਟ ਵਿੱਚ ਘਪਲਾ ਕੀਤਾ ਹੈ।
ਮੁਅੱਤਲ ਕੀਤੇ ਗਏ ਸਰਪੰਚ ਬਾਰੇ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਪਿੰਡ ਰੱਤਾਖੇੜਾ ਦੇ ਲੋਕ।
ਫਾਜ਼ਿਲਕਾ: ਜਲਾਲਾਬਾਦ ਹਲਕੇ ਦੇ ਪਿੰਡ ਰੱਤਾ ਖੇੜਾ ਵਿਖੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲਿਆ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। Sarpanch Suspended ਪੰਜਾਬ ਸਰਕਾਰ ਪੰਚਾਇਤੀ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਸਰਪੰਚ ਵੱਲੋਂ ਪਿੰਡ ਦੇ ਕਮਿਊਨਿਟੀ ਹਾਲ ਦੀ 30 ਲੱਖ 35 ਹਜ਼ਾਰ ਦੀ ਗਰਾਂਟ ਨੂੰ ਖੁਰਦ-ਬੁਰਦ ਕੀਤਾ ਗਿਆ ਅਤੇ ਵਾਰ-ਵਾਰ ਸਰਪੰਚ ਤੋਂ ਰਿਕਾਰਡ ਮੰਗਣ ਦੇ ਬਾਵਜੂਦ ਸਰਪੰਚ ਨੇ ਰਿਕਾਰਡ ਨਹੀਂ ਦਿੱਤਾ।


