ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਬਾਨੀ ਬਦਲਣਗੇ ਸਿਹਤ ਖੇਤਰ ਦੀ ਤਕਦੀਰ, ਲੈ ਕੇ ਆਉਣਗੇ ਦੁਨੀਆ ਦੀ ਸਭ ਤੋਂ ਸਸਤੀ ਟੈਸਟਿੰਗ ਕਿੱਟ

Mukesh Ambani ਦਾ ਟੀਚਾ ਭਾਰਤ ਦੇ ਵਧ ਰਹੇ ਖਪਤਕਾਰ ਬਾਜ਼ਾਰ ਵਿੱਚ ਸਿਹਤ ਸੰਭਾਲ ਨੂੰ ਸਸਤਾ ਅਤੇ ਵਿਆਪਕ ਬਣਾਉਣਾ ਹੈ। ਜਿਸ ਦੇ ਤਹਿਤ ਮੁਕੇਸ਼ ਅੰਬਾਨੀ ਦਾ ਰਿਲਾਇੰਸ ਗਰੁੱਪ ਕੁਝ ਦਿਨਾਂ ਵਿੱਚ 145 ਡਾਲਰ ਯਾਨੀ 12,000 ਰੁਪਏ ਵਿੱਚ ਜੀਨੋਮ ਟੈਸਟਿੰਗ ਕਿੱਟ ਦੀ ਯੋਜਨਾ ਬਣਾ ਰਿਹਾ ਹੈ।

ਅੰਬਾਨੀ ਬਦਲਣਗੇ ਸਿਹਤ ਖੇਤਰ ਦੀ ਤਕਦੀਰ, ਲੈ ਕੇ ਆਉਣਗੇ ਦੁਨੀਆ ਦੀ ਸਭ ਤੋਂ ਸਸਤੀ ਟੈਸਟਿੰਗ ਕਿੱਟ
RIL AGM: ਮੁਕੇਸ਼ ਅੰਬਾਨੀ ਨੇ 15 ਮਿੰਟਾਂ ‘ਚ ਕਮਾਏ 53 ਹਜ਼ਾਰ ਕਰੋੜ
Follow Us
kusum-chopra
| Published: 02 Mar 2023 11:13 AM IST
ਟੈਲੀਕਾਮ ਅਤੇ ਰਿਟੇਲ ਤੋਂ ਬਾਅਦ ਮੁਕੇਸ਼ ਅੰਬਾਨੀ (Mukesh Ambani) ਹੁਣ ਸਿਹਤ ਖੇਤਰ ਦੀ ਕਿਸਮਤ ਬਦਲਣ ਦੀ ਤਿਆਰੀ ਕਰ ਰਹੇ ਹਨ। ਉਹ ਦੁਨੀਆ ਦੀ ਸਭ ਤੋਂ ਸਸਤੀ ਟੈਸਟਿੰਗ ਕਿੱਟ ਲਿਆਉਣ ਵਾਲੇ ਹਨ, ਜੋ ਬਿਮਾਰੀ ਦਾ ਪਤਾ ਲਗਾਉਣ ਵਿੱਚ ਕਾਰਗਰ ਸਾਬਤ ਹੋਵੇਗੀ। ਇਸ ਤਰ੍ਹਾਂ ਦੀਆਂ ਕਿੱਟਾਂ ਬਾਜ਼ਾਰ ‘ਚ ਪਹਿਲਾਂ ਹੀ ਮੌਜੂਦ ਹਨ ਪਰ ਅੰਬਾਨੀ ਦੀ ਕਿੱਟ ਮੌਜੂਦਾ ਬਾਜ਼ਾਰ ਦੀਆਂ ਕੀਮਤਾਂ ਤੋਂ 86 ਫੀਸਦੀ ਸਸਤੀ ਹੋਵੇਗੀ। ਦਰਅਸਲ ਇਸ ਟੈਸਟਿੰਗ ਦਾ ਨਾਮ ਜੀਨੋਮ ਟੈਸਟਿੰਗ ਹੈ। ਜਿਸਦੇ ਨਾਲ ਮੁਕੇਸ਼ ਅੰਬਾਨੀ ਦਾ ਰਿਲਾਇੰਸ ਗਰੁੱਪ ਜੈਨੇਟਿਕ ਮੈਪਿੰਗ ਕਾਰੋਬਾਰ ਵਿੱਚ ਉਤਰੇਗਾ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਮੁਕੇਸ਼ ਅੰਬਾਨੀ ਸਿਹਤ ਖੇਤਰ ਵਿੱਚ ਕਿਸ ਤਰ੍ਹਾਂ ਐਂਟਰੀ ਕਰਨ ਜਾ ਰਹੇ ਹਨ।

ਸਭ ਤੋਂ ਸਸਤੀ ਜੀਨੋਮ ਕਿੱਟ

ਰਿਪੋਰਟ ਦੇ ਅਨੁਸਾਰ, ਮੁਕੇਸ਼ ਅੰਬਾਨੀ ਭਾਰਤ ਵਿੱਚ ਅਮਰੀਕੀ ਸਟਾਰਟਅੱਪ 23 ਐਂਡ ਮੀ ਦੁਆਰਾ ਕੀਤੇ ਗਏ ਸਿਹਤ ਸੰਭਾਲ ਰੁਝਾਨ ਵਿੱਚ ਦਾਖਲ ਹੋਣਾ ਚਾਹੁੰਦੇ ਹਨ। ਮੁਕੇਸ਼ ਅੰਬਾਨੀ ਦਾ ਟੀਚਾ ਭਾਰਤ ਦੇ ਵਧ ਰਹੇ ਖਪਤਕਾਰ ਬਾਜ਼ਾਰ ਵਿੱਚ ਸਿਹਤ ਸੰਭਾਲ ਨੂੰ ਸਸਤਾ ਅਤੇ ਵਿਆਪਕ ਬਣਾਉਣਾ ਹੈ। ਜਿਸ ਦੇ ਤਹਿਤ ਮੁਕੇਸ਼ ਅੰਬਾਨੀ ਦਾ ਰਿਲਾਇੰਸ ਗਰੁੱਪ ਕੁਝ ਦਿਨਾਂ ਵਿੱਚ 145 ਡਾਲਰ ਯਾਨੀ 12,000 ਰੁਪਏ ਵਿੱਚ ਜੀਨੋਮ ਟੈਸਟਿੰਗ ਕਿੱਟ ਦੀ ਯੋਜਨਾ ਬਣਾ ਰਿਹਾ ਹੈ। ਜੋ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਦੀ ਸਭ ਤੋਂ ਸਸਤੀਆਂ ਟੈਸਟਿੰਗ ਕਿੱਟਾਂ ਵਿੱਚੋਂ ਇੱਕ ਹੋਵੇਗੀ। ਉਤਪਾਦ ਨੂੰ ਸਟ੍ਰੈਂਡ ਲਾਈਫ ਸਾਇੰਸਸ ਪ੍ਰਾਈਵੇਟ ਲਿਮਟਿਡ ਦੇ ਸੀਈਓ ਰਮੇਸ਼ ਹਰੀਹਰਨ ਦੁਆਰਾ ਤਿਆਰ ਕੀਤਾ ਗਿਆ ਹੈ। RIL ਨੇ ਸਾਲ 2021 ਵਿੱਚ ਇਸ ਫਰਮ ਨੂੰ ਐਕੁਆਇਰ ਕੀਤਾ ਸੀ। ਇਸ ਕੰਪਨੀ ‘ਚ ਰਿਲਾਇੰਸ ਦੀ 80 ਫੀਸਦੀ ਹਿੱਸੇਦਾਰੀ ਹੈ।

ਇਨ੍ਹਾਂ ਬਿਮਾਰੀਆਂ ਦਾ ਪਤਾ ਲਗਾਉਣ ਵਿੱਚ ਕਾਰਗਰ ਹੋਵੇਗੀ ਕਿੱਟ

ਜੀਨੋਮ ਕਿੱਟਾਂ ਪਹਿਲਾਂ ਹੀ ਬਾਜ਼ਾਰ ਵਿੱਚ ਉਪਲਬਧ ਹਨ, ਪਰ ਇਹ ਬਹੁਤ ਮਹਿੰਗੀਆਂ ਹਨ। ਰਿਲਾਇੰਸ ਦੀ ਕਿੱਟ ਦੀ ਕੀਮਤ ਬਾਜ਼ਾਰ ‘ਚ ਮੌਜੂਦ ਹੋਰ ਕੰਪਨੀਆਂ ਦੇ ਮੁਕਾਬਲੇ 86 ਫੀਸਦੀ ਘੱਟ ਹੋਵੇਗੀ। ਰਮੇਸ਼ ਹਰੀਹਰਨ ਅਨੁਸਾਰ ਇਸ ਕਿੱਟ ਰਾਹੀਂ ਕੈਂਸਰ, ਹਾਰਟ ਅਟੈਕ, ਨਿਊਰੋ ਨਾਲ ਸਬੰਧਤ ਬਿਮਾਰੀਆਂ ਦੇ ਨਾਲ-ਨਾਲ ਜੈਨੇਟਿਕ ਸਮੱਸਿਆਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੋਣ ਦੀ ਕਿੰਨੀ ਸੰਭਾਵਨਾ ਹੈ। ਹਰੀਹਰਨ ਨੇ ਕਿਹਾ, ‘ਇਹ ਦੁਨੀਆ ਦਾ ਸਭ ਤੋਂ ਸਸਤਾ ਜੀਨੋਮਿਕ ਪ੍ਰੋਫਾਈਲ ਹੋਵੇਗਾ। ਅਸੀਂ ਇਸਨੂੰ ਅਪਣਾਉਣ ਨੂੰ ਆਸਾਨ ਬਣਾਉਣ ਲਈ ਇੱਕ ਹਮਲਾਵਰ ਕੀਮਤ ਬਿੰਦੂ ‘ਤੇ ਜਾ ਰਹੇ ਹਾਂ। ਕਿਉਂਕਿ ਇਹ ਸਿਹਤ ਸੰਭਾਲ ਵਿੱਚ ਇੱਕ ਵਧੀਆ ਕਾਰੋਬਾਰ ਬਣ ਜਾਵੇਗਾ।

ਨਵੀਂ ਕਿਸਮ ਦੀ ਦੌਲਤ ਹੋਵੇਗੀ ਖੜੀ

ਦੇਸ਼ ਦੀ ਆਬਾਦੀ 140 ਕਰੋੜ ਤੋਂ ਵੱਧ ਗਈ ਹੈ ਅਤੇ ਸਸਤੇ ਜੀਨੋਮ ਟੈਸਟਿੰਗ ਦੀ ਸਹੂਲਤ ਭਾਰਤ ਦੇ ਸਿਹਤ ਸੰਭਾਲ ਖੇਤਰ ਲਈ ਕਿਸੇ ਨਵੀਂ ਕ੍ਰਾਂਤੀ ਤੋਂ ਘੱਟ ਨਹੀਂ ਹੋਵੇਗੀ। ਕਿਉਂਕਿ ਇਸ ਦਾ ਲਾਭ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹੋਵੇਗਾ, ਸਗੋਂ ਦੱਖਣੀ ਏਸ਼ੀਆਈ ਦੇਸ਼ਾਂ ਅਤੇ ਏਸ਼ੀਆ ਦੇ ਹੋਰ ਦੇਸ਼ਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਇਸ ਮੈਪਿੰਗ ਰਾਹੀਂ ਇੱਕ ਨਵੀਂ ਕਿਸਮ ਦੀ ਦੌਲਤ ਇਕੱਠੀ ਕੀਤੀ ਜਾਵੇਗੀ, ਜੀ ਹਾਂ ਇਹ ਦੌਲਤ ਜੈਵਿਕ ਅੰਕੜਿਆਂ ਦੇ ਰੂਪ ਵਿੱਚ ਹੋਵੇਗੀ, ਜੋ ਕਿਸੇ ਕੀਮਤੀ ਖ਼ਜ਼ਾਨੇ ਤੋਂ ਘੱਟ ਨਹੀਂ ਹੋਵੇਗੀ। ਇਸ ਨਾਲ ਫਾਰਮਾ ਸੈਕਟਰ ਨੂੰ ਦਵਾਈਆਂ ਤਿਆਰ ਕਰਨ ਵਿਚ ਕਾਫੀ ਮਦਦ ਮਿਲੇਗੀ। ਕੰਪਨੀਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਕਿਸ ਕਿਸਮ ਦੀ ਬਿਮਾਰੀ ਦੀਆਂ ਦਵਾਈਆਂ ਦਾ ਉਤਪਾਦਨ ਵਧਾਉਣਾ ਹੈ ਅਤੇ ਕਿਸੇ ਵੀ ਨਵੀਂ ਬਿਮਾਰੀ ਦੀ ਦਵਾਈ ‘ਤੇ ਖੋਜ ਅਤੇ ਵਿਕਾਸ ਪਹਿਲਾਂ ਹੀ ਸ਼ੁਰੂ ਕੀਤਾ ਜਾ ਸਕੇਗਾ। ਮੁਕੇਸ਼ ਅੰਬਾਨੀ ਪਹਿਲਾਂ ਹੀ ਡੇਟਾ ਨੂੰ ਨਿਊ ਆਇਲ ਕਰਾਰ ਦੇ ਚੁੱਕੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...