AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੋਬਾਈਲ ਨਿਰਯਾਤ ‘ਤੇ ਮੰਡਰਾ ਰਿਹਾ ਸੰਕਟ, ਈਰਾਨ ਜੰਗ ਕਾਰਨ ਭਾਰਤ ਨੂੰ ਹੋ ਸਕਦਾ ਹੈ ਅਰਬਾਂ ਰੁਪਏ ਦਾ ਨੁਕਸਾਨ

ਭਾਰਤ ਦੇ ਲਗਾਤਾਰ ਵਧ ਰਹੇ ਮੋਬਾਈਲ ਫ਼ੋਨ ਨਿਰਯਾਤ (Export) ਨੂੰ ਇਜ਼ਰਾਈਲ-ਈਰਾਨ ਜੰਗ ਕਾਰਨ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਭਾਰਤ ਨੇ ਮੋਬਾਈਲ ਨਿਰਯਾਤ ਰਾਹੀਂ 11 ਅਰਬ ਡਾਲਰ (ਲਗਭਗ 1,01,651 ਕਰੋੜ ਰੁਪਏ) ਦਾ ਮਾਲੀਆ ਇਕੱਠਾ ਕੀਤਾ ਸੀ।

ਮੋਬਾਈਲ ਨਿਰਯਾਤ 'ਤੇ ਮੰਡਰਾ ਰਿਹਾ ਸੰਕਟ, ਈਰਾਨ ਜੰਗ ਕਾਰਨ ਭਾਰਤ ਨੂੰ ਹੋ ਸਕਦਾ ਹੈ ਅਰਬਾਂ ਰੁਪਏ ਦਾ ਨੁਕਸਾਨ
Image Credit source: Chatgpt Ai Photo
tv9-punjabi
| Published: 13 Mar 2026 18:30 PM IST

ਭਾਰਤ ਦੇ ਲਗਾਤਾਰ ਵਧ ਰਹੇ ਮੋਬਾਈਲ ਫ਼ੋਨ ਨਿਰਯਾਤ (Export) ਨੂੰ ਇਜ਼ਰਾਈਲ-ਈਰਾਨ ਜੰਗ ਕਾਰਨ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਭਾਰਤ ਨੇ ਮੋਬਾਈਲ ਨਿਰਯਾਤ ਰਾਹੀਂ 11 ਅਰਬ ਡਾਲਰ (ਲਗਭਗ 1,01,651 ਕਰੋੜ ਰੁਪਏ) ਦਾ ਮਾਲੀਆ ਇਕੱਠਾ ਕੀਤਾ ਸੀ। ਪਰ ਹੁਣ ਖਪਤ, ਆਯਾਤ ਅਤੇ ਮਾਲ ਦੀ ਢੋਆ-ਢੁਆਈ ‘ਤੇ ਜੰਗ ਦਾ ਅਸਰ ਪੈਣ ਕਾਰਨ ਅਰਬਾਂ ਡਾਲਰ ਦੇ ਨੁਕਸਾਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

2 ਤੋਂ 3 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ

ਮਾਹਿਰਾਂ, ਵਿਸ਼ਲੇਸ਼ਕਾਂ ਅਤੇ ਬ੍ਰੋਕਰੇਜ ਫਰਮਾਂ ਦਾ ਅਨੁਮਾਨ ਹੈ ਕਿ ਭਾਰਤ ਦੇ ਇਲੈਕਟ੍ਰੋਨਿਕਸ ਨਿਰਯਾਤ ਵਿੱਚ 2 ਅਰਬ ਡਾਲਰ (18,494 ਕਰੋੜ ਰੁਪਏ) ਤੋਂ 3 ਅਰਬ ਡਾਲਰ (27,723 ਕਰੋੜ ਰੁਪਏ) ਤੱਕ ਦੀ ਕਮੀ ਆ ਸਕਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਰਤੀ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸਰਵਿਸਿਜ਼ (EMS) ਕੰਪਨੀਆਂ ਵੱਡੀ ਮਾਤਰਾ ਵਿੱਚ ਮੋਬਾਈਲ ਫ਼ੋਨ ਖਾੜੀ ਦੇਸ਼ਾਂ ਨੂੰ ਭੇਜਦੀਆਂ ਹਨ, ਜੋ ਕਿ ਵਪਾਰ ਅਤੇ ਖਪਤ ਦਾ ਇੱਕ ਮੁੱਖ ਕੇਂਦਰ ਹਨ।

ਮੋਬਾਈਲ ਫ਼ੋਨਾਂ ‘ਤੇ ਪਿਆ ਸਭ ਤੋਂ ਮਾਰੂ ਅਸਰ

ਬ੍ਰੋਕਰੇਜ ਫਰਮ ‘ਕੋਟਕ ਇੰਸਟੀਚਿਊਸ਼ਨਲ ਇਕਵਿਟੀਜ਼’ ਦੇ ਵਿਸ਼ਲੇਸ਼ਕਾਂ ਨੇ ਨਿਵੇਸ਼ਕਾਂ ਨੂੰ ਭੇਜੀ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਦੀ ਈਰਾਨ ਨਾਲ ਜੰਗ ਕਾਰਨ ਪੱਛਮੀ ਏਸ਼ੀਆ ਖੇਤਰ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਮੋਬਾਈਲ ਫ਼ੋਨ ਉਨ੍ਹਾਂ ਚੋਟੀ ਦੀਆਂ ਪੰਜ ਵਸਤੂਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ‘ਤੇ ਇਸ ਜੰਗ ਦੀ ਸਭ ਤੋਂ ਮਾਰੂ ਮਾਰ ਪਈ ਹੈ।

ਭਾਰਤ ਦੇ ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਵਿੱਤੀ ਸਾਲ 2025 ਵਿੱਚ ਖਾੜੀ ਅਤੇ ਪੱਛਮੀ ਏਸ਼ੀਆ ਨੂੰ ਮੋਬਾਈਲ ਨਿਰਯਾਤ ਵਧ ਕੇ 3.1 ਬਿਲੀਅਨ ਡਾਲਰ (ਲਗਭਗ 28,647.1 ਕਰੋੜ ਰੁਪਏ) ਹੋ ਗਿਆ ਸੀ, ਜੋ ਦੇਸ਼ ਦੇ ਕੁੱਲ ਇਲੈਕਟ੍ਰੋਨਿਕਸ ਨਿਰਯਾਤ ਦਾ 12 ਫੀਸਦੀ ਹਿੱਸਾ ਹੈ। EMS ਕੰਪਨੀਆਂ, ਜੋ ਮੋਬਾਈਲ ਨਿਰਮਾਣ ‘ਤੇ ਨਿਰਭਰ ਹਨ, ਨੂੰ ਮੌਜੂਦਾ ਅਤੇ ਅਗਲੀ ਤਿਮਾਹੀ ਵਿੱਚ ਭਾਰੀ ਘਾਟਾ ਸਹਿਣਾ ਪੈ ਸਕਦਾ ਹੈ।

ਨੁਕਸਾਨ ਤੋਂ ਬਚਣ ਲਈ ਨਵੇਂ ਬਾਜ਼ਾਰਾਂ ਦੀ ਭਾਲ

ਵਿਸ਼ਲੇਸ਼ਕਾਂ ਅਨੁਸਾਰ, ਜੇਕਰ ਇਹ ਟਕਰਾਅ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ, ਤਾਂ ਅਗਲੇ ਵਿੱਤੀ ਸਾਲ ਵਿੱਚ ਨਿਰਯਾਤ ਤੋਂ ਹੋਣ ਵਾਲੀ 3 ਅਰਬ ਡਾਲਰ ਦੀ ਸਾਰੀ ਕਮਾਈ ਖ਼ਤਮ ਹੋ ਸਕਦੀ ਹੈ। ਇਸ ਨੁਕਸਾਨ ਦੀ ਭਰਪਾਈ ਲਈ, EMS ਕੰਪਨੀਆਂ ਹੁਣ ਦੂਜੇ ਖੇਤਰਾਂ ਜਿਵੇਂ ਕਿ ਅਮਰੀਕਾ, ਬ੍ਰਿਟੇਨ, ਚੀਨ, ਜਾਪਾਨ, ਨੀਦਰਲੈਂਡ, ਜਰਮਨੀ ਅਤੇ ਮੈਕਸੀਕੋ ਵੱਲ ਆਪਣਾ ਧਿਆਨ ਵਧਾ ਸਕਦੀਆਂ ਹਨ।

ਇਲੈਕਟ੍ਰੋਨਿਕਸ ਅਤੇ IT ਮੰਤਰਾਲੇ ਅਨੁਸਾਰ, ਕੇਂਦਰ ਸਰਕਾਰ ਦੇ ਮੈਨੂਫੈਕਚਰਿੰਗ ਇਨਸੈਂਟਿਵ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਇਲੈਕਟ੍ਰੋਨਿਕਸ ਹੁਣ ਭਾਰਤ ਦੀ ਤੀਜੀ ਸਭ ਤੋਂ ਵੱਡੀ ਨਿਰਯਾਤ ਕੀਤੀ ਜਾਣ ਵਾਲੀ ਵਸਤੂ ਬਣ ਗਈ ਹੈ। ਹਾਲਾਂਕਿ, ਮੌਜੂਦਾ ਭੂ-ਰਾਜਨੀਤਿਕ ਹਾਲਾਤ ਨੇ ਇਸ ਤੇਜ਼ੀ ਨਾਲ ਵਧ ਰਹੇ ਸੈਕਟਰ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

Follow Us
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...