Viral Video: ਪਤੀ ਨੂੰ ਗਰਲਫ੍ਰੈਂਡ ਨਾਲ ਦੇਖ ਕੇ ਪਤਨੀ ਦਾ ਚੜਿਆ ਪਾਰਾ, ਸੜਕ ਵਿਚਾਲੇ ਹੋਈਆਂ ਜੂਡੰਮ-ਜੂੰਡੀ, ਲੋਕਾਂ ਨੇ ਲਏ ਮਜੇ
Viral Video: ਕਾਨਪੁਰ ਦੇ ਇੱਕ ਹੋਟਲ ਦੇ ਬਾਹਰ ਪਤੀ, ਪਤਨੀ ਅਤੇ ਪਤੀ ਦੀ ਪ੍ਰੇਮਿਕਾ ਵਿਚਕਾਰ ਤਮਾਸ਼ਾ ਹੋਇਆ। ਪਤਨੀ ਨੇ ਪਤੀ ਅਤੇ ਉਸ ਦੀ ਪ੍ਰੇਮਿਕਾ 'ਤੇ ਹਮਲਾ ਕਰਨ ਦਾ ਦੋਸ਼ ਲਗਾਏ। ਜਿਸ ਤੋਂ ਬਾਅਦ ਹਾਈ-ਵੋਲਟੇਜ ਸਟ੍ਰੀਟ ਡਰਾਮਾ ਹੋਇਆ । ਇਹ ਡਰਾਮਾ ਲਗਭਗ ਇੱਕ ਘੰਟੇ ਤੱਕ ਚੱਲਿਆ। ਰਾਹ ਜਾਂਦੇ ਲੋਕਾਂ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜੋ ਕਿ ਹੁਣ ਰੱਜ ਕੇ ਵਾਇਰਲ ਹੋ ਰਹੀ ਹੈ।
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹਾਈ-ਵੋਲਟੇਜ ਫੈਮਲੀ ਡਰਾਮੇ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਵਿੱਚ ਇੱਕ ਔਰਤ ਨੇ ਆਪਣੇ ਪਤੀ ਅਤੇ ਉਸ ਦੀ ਪ੍ਰੇਮਿਕਾ ‘ਤੇ ਹਮਲੇ ਦੇ ਗੰਭੀਰ ਆਰੋਪ ਲਗਾਏ ਹਨ। ਇਹ ਘਟਨਾ ਮਹਾਰਾਜਪੁਰ ਥਾਣਾ ਖੇਤਰ ਦੇ ਨਰਵਾਲ ਮੋਡ ਦੇ ਨੇੜੇ ਵਾਪਰੀ। ਮੰਗਲਵਾਰ ਨੂੰ ਇੱਕ ਹੋਟਲ ਦੇ ਬਾਹਰ ਪਤੀ, ਪਤਨੀ ਅਤੇ ਪਤੀ ਦੀ ਪ੍ਰੇਮਿਕਾ ਵਿਚਕਾਰ ਰੱਜ ਕੇ ਹੰਗਾਮਾ ਹੋਇਆ। ਇਹ ਹਾਈ-ਵੋਲਟੇਜ ਡਰਾਮਾ ਲਗਭਗ ਇੱਕ ਘੰਟੇ ਤੱਕ ਜਾਰੀ ਰਿਹਾ।
ਜਾਣਕਾਰੀ ਮੁਤਾਬਕ, ਮਹਾਰਾਜਪੁਰ ਦੇ ਇੱਕ ਪਿੰਡ ਦੀ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 2018 ਵਿੱਚ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਉਸ ਦਾ ਪਤੀ, ਜੋ ਰਾਜਕੋਟ ਵਿੱਚ ਰਹਿੰਦਾ ਹੈ, ਦੀਵਾਲੀ ਲਈ ਦੋ ਦਿਨ ਪਹਿਲਾਂ ਘਰ ਵਾਪਸ ਆਇਆ ਸੀ। ਮੰਗਲਵਾਰ ਸਵੇਰੇ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਨਰਵਾਲ ਮੋਰੇ ਦੇ ਹੋਟਲ ਵਿੱਚ ਗਿਆ ਸੀ। ਸ਼ੱਕ ਹੋਣ ‘ਤੇ ਪਤਨੀ ਵੀ ਹੋਟਲ ਪਹੁੰਚ ਗਈ। ਉਸਨੇ ਪਤੀ ਨੂੰ ਪ੍ਰੇਮਿਕਾ ਨਾਲ ਹੱਥ ਵਿੱਚ ਹੱਥ ਪਾ ਕੇ ਹੋਟਲ ਤੋਂ ਬਾਹਰ ਨਿਕਲਦੇ ਦੇਖਿਆ, ਜਿਸਤੋਂ ਬਾਅਦ ਉਸਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ।
ਇਹ ਵੀ ਦੇਖੋ: OMG! 2015 ਚ Zomatoਤੇ ਇਨ੍ਹੇ ਚ ਮਿਲਦਾ ਸੀ ਪਨੀਰ ਮਲਾਈ ਟਿੱਕਾ, ਵਾਇਰਲ ਹੋਇਆ ਬਿੱਲ
ਪਹਿਲਾਂ ਵੀ ਫੜ ਚੁੱਕੀ ਹੈ ਦੋਵਾਂ ਨੂੰ ਰੰਗੇ ਹੱਥੀਂ
ਪਤਨੀ ਨੇ ਆਰੋਪ ਲਗਾਇਆ ਕਿ ਉਸਦਾ ਪਤੀ ਪਿਛਲੇ ਤਿੰਨ ਸਾਲਾਂ ਤੋਂ ਇਸ ਔਰਤ ਨਾਲ ਰਿਲੇਸ਼ਨ ਵਿੱਚ ਸੀ ਅਤੇ ਉਸਨੇ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ ਸੀ। ਹੋਟਲ ਦੇ ਬਾਹਰ, ਦੋਵਾਂ ਧਿਰਾਂ ਵਿਚਕਾਰ ਕਦੋਂ ਜ਼ੁਬਾਨੀ ਝਗੜਾ ਹੱਥੋ-ਪਾਈ ਵਿੱਚ ਬਦਲ ਗਿਆ ਪੱਤਾ ਨਹੀਂ ਲੱਗਾ। ਪਤਨੀ ਨੇ ਨਾ ਸਿਰਫ਼ ਪ੍ਰੇਮਿਕਾ ਨੂੰ ਕੁਟਾਪਾ ਚਾੜਿਆ, ਸਗੋਂ ਆਪਣੇ ਪਤੀ ਨੂੰ ਵੀ ਇੱਕ ਤੋਂ ਬਾਅਦ ਇੱਕ ਕਈ ਥੱਪੜ ਮਾਰੇ। ਘਟਨਾ ਦੌਰਾਨ ਦੋਵੇਂ ਔਰਤਾਂ ਨੇ ਥੱਪੜ ਮਾਰਨ ਦੇ ਨਾਲ- ਨਾਲ ਇੱਕ ਦੂਜੇ ਦੇ ਵਾਲ ਵੀ ਖਿੱਚੇ । ਸੜਕ ‘ਤੇ ਇਸ ਹਾਈ ਵੋਲਟੇਜ ਡਰਾਮੇ ਦਾ ਮਜਾ ਲੈਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਕੁਝ ਨੇ ਤਾਂ ਘਟਨਾ ਦੀ ਵੀਡੀਓ ਵੀ ਬਣਾਈ, ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਇਹ ਵੀ ਦੇਖੋ:Viral: ਮੈਟਰੋ ਦੇ ਫਰਸ਼ ਤੇ ਲੂਡੋ ਖੇਡਦੇ ਦਿੱਖੇ ਮੁੰਡੇ, ਟੋਕਣ ਤੇ ਦਿਖਾਈ ਆਕੜ, Video ਨੇ ਕੀਤਾ ਹੈਰਾਨ
ਇਹ ਵੀ ਪੜ੍ਹੋ
ਪੁਲਿਸ ਅਧਿਕਾਰੀਆਂ ਨੇ ਵੀ ਬਣੇ ਰਹੇ ਤਮਾਸ਼ਬੀਨ
ਹੈਰਾਨੀ ਦੀ ਗੱਲ ਹੈ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਵੀ ਤਮਾਸ਼ਬੀਨ ਬਣ ਕੇ ਇਸ ਡਰਾਮੇ ਦਾ ਆਨੰਦ ਲੈਂਦੇ ਰਹੇ। ਲਗਭਗ ਇੱਕ ਘੰਟੇ ਤੱਕ ਚੱਲੇ ਹੰਗਾਮੇ ਤੋਂ ਬਾਅਦ, ਰਾਹ ਜਾਂਦੇ ਕੁਝ ਲੋਕਾਂ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ ਅਤੇ ਪਤੀ ਨੂੰ ਮੌਕੇ ਤੋਂ ਭਜਾ ਦਿੱਤਾ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।


