ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral: ਮੈਟਰੋ ਦੇ ਫਰਸ਼ ‘ਤੇ ਲੂਡੋ ਖੇਡਦੇ ਦਿੱਖੇ ਮੁੰਡੇ, ਟੋਕਣ ‘ਤੇ ਦਿਖਾਈ ਆਕੜ, Video ਨੇ ਕੀਤਾ ਹੈਰਾਨ

Viral Video: ਦਿੱਲੀ ਮੈਟਰੋ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਿੱਚ ਕੁਝ ਮੁੰਡੇ ਮੈਟਰੋ ਦੇ ਫਰਸ਼ 'ਤੇ ਬੈਠੇ ਖੁਸ਼ੀ ਨਾਲ ਲੂਡੋ ਖੇਡਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਹੈਰਾਨ ਰਹਿ ਗਏ।

Viral: ਮੈਟਰੋ ਦੇ ਫਰਸ਼ 'ਤੇ ਲੂਡੋ ਖੇਡਦੇ ਦਿੱਖੇ ਮੁੰਡੇ, ਟੋਕਣ 'ਤੇ ਦਿਖਾਈ ਆਕੜ, Video ਨੇ ਕੀਤਾ ਹੈਰਾਨ
Image Credit source: Social Media
Follow Us
tv9-punjabi
| Published: 08 Oct 2025 09:36 AM IST

ਮੈਟਰੋ ਵਿੱਚ ਅਕਸਰ ਭੀੜ ਹੁੰਦੀ ਹੈ। ਕਈ ਵਾਰ ਇੰਨੀ ਭੀੜ ਹੁੰਦੀ ਹੈ ਕਿ ਯਾਤਰੀਆਂ ਨੂੰ ਸੀਟ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਪੂਰੀ ਯਾਤਰਾ ਦੌਰਾਨ ਖੜ੍ਹੇ ਰਹਿਣਾ ਪੈਂਦਾ ਹੈ। ਪਰ ਜਦੋਂ ਸਫਰ ਲੰਬਾ ਹੋਵੇ ‘ ਤੇ ਥਕਾਵਟ ਹੋਣ ਲੱਗੇ ਤਾਂ ਕੁਝ ਲੋਕ ਥੋੜ੍ਹੀ ਰਾਹਤ ਪਾਉਣ ਲਈ ਕੋਨੇ ਵਿੱਚ ਫਰਸ਼ ‘ਤੇ ਬੈਠ ਜਾਂਦੇ ਹਨ । ਹਾਲਾਂਕਿ, ਦਿੱਲੀ ਮੈਟਰੋ ਵਿੱਚ ਫਰਸ਼ ‘ਤੇ ਬੈਠਣਾ ਸਖ਼ਤ ਮਨਾਹੀ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ। ਫਿਰ ਵੀ ਬਹੁਤ ਸਾਰੇ ਲੋਕ ਇਸ ਨਿਯਮ ਨੂੰ ਨਜ਼ਰਅੰਦਾਜ਼ ਕਰਦੇ ਹਨ। ਇਸ ਨਾਲ ਸਬੰਧਤ ਵੀਡੀਓ ਹਾਲ ਹੀ ਵਿੱਚ ਸਾਹਮਣੇ ਆਇਆ ਹੈ।

ਵੀਡੀਓ ਵਿੱਚ ਦੋ ਮੁੰਡੇ ਮੈਟਰੋ ਦੇ ਫਰਸ਼ ‘ਤੇ ਬੈਠੇ ਲੂਡੋ ਖੇਡਦੇ ਦਿਖਾਈ ਦੇ ਰਹੇ ਹਨ। ਉਹ ਡੱਬਿਆਂ ਦੇ ਵਿਚਕਾਰ ਕਨੈਕਟਿੰਗ ਏਰੀਆ ਵਿੱਚ ਬੈਠੇ ਸਨ। ਜਿੱਥੇ ਯਾਤਰੀਆਂ ਦਾ ਆਉਣਾ-ਜਾਣਾ ਹੁੰਦਾ ਹੈ। ਉਨ੍ਹਾਂ ਦੀਆਂ ਹਰਕਤਾਂ ਦੂਜੇ ਯਾਤਰੀਆਂ ਨੂੰ ਅਸੁਵਿਧਾ ਦਾ ਕਾਰਨ ਬਣ ਰਹੀਆਂ ਸਨ। ਕਿਉਂਕਿ ਉਸ ਜਗ੍ਹਾਂ ਤੋਂ ਲੰਘਣਾ ਮੁਸ਼ਕਲ ਹੋ ਗਿਆ ਸੀ।

ਆਖ਼ਿਰ ਇਸ ਵੀਡੀਓ ਵਿੱਚ ਕੀ ਹੈ?

ਵੀਡੀਓ ਵਿੱਚ ਇੱਕ ਯਾਤਰੀ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਵੀਡੀਓ ਬਣਾਉਣ ਲੱਗ ਜਾਂਦਾ ਹੈ ਅਤੇ ਮਜ਼ਾਕ ਵਿੱਚ ਪੁੱਛਦਾ ਹੈ “ਲੂਡੋ ਵਿੱਚ ਕੌਣ ਜਿੱਤ ਰਿਹਾ ਹੈ?” ਜਦੋਂ ਦੋਵੇਂ ਮੁੰਡੇ ਸੁਣਦੇ ਅਤੇ ਦੇਖਦੇ ਹਨ ਕਿ ਉਨ੍ਹਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਤਾਂ ਉਹ ਗੁੱਸੇ ਹੋ ਜਾਂਦੇ ਹਨ। ਜਦੋਂ ਰਾਹਗੀਰ ਪੁੱਛਦਾ ਹੈ “ਕੀ ਫਰਸ਼ ‘ਤੇ ਬੈਠਣ ਦੀ ਇਜਾਜ਼ਤ ਹੈ”? ਉਨ੍ਹਾਂ ਵਿੱਚੋ ਇੱਕ ਮੁੰਡਾ ਚਿੜਚਿੜਾ ਹੋ ਕੇ ਜਵਾਬ ਦਿੰਦਾ ਹੈ, “ਜਾ ਬਣਾ ਲੈ ਵੀਡੀਓ ” ਅਤੇ ਫਿਰ ਲੂਡੋ ਖੇਡਣਾ ਸ਼ੁਰੂ ਕਰ ਦਿੰਦਾ ਹੈ।

ਇਹ ਵੀ ਦੇਖੋ: OMG! ਸ਼ਖਸ ਨੇ ਬਣਾਈ ਅਜਿਹੀ ਰੀਲ, Video ਦੇਖ ਲੋਕ ਹੋਏ ਹੈਰਾਨ, ਬੋਲੇ- ਅਸੰਭਵ!

ਇਹ ਵੀਡੀਓ ਇੰਸਟਾਗ੍ਰਾਮ ‘ਤੇ @burari_santnagar ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਸੀ ਅਤੇ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ਨੂੰ ਹੁਣ ਤੱਕ 58 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕਾਂ ਨੇ ਰਿਐਕਸ਼ਨਸ ਦਿੱਤੇ ਅਤੇ ਆਪਣੇ ਕਮੈਂਟਸ ਵੀ ਸ਼ੇਅਰ ਕੀਤੇ ਹਨ।

ਇਹ ਵੀ ਦੇਖੋ:Video: ਪੁੱਤਰ ਨੂੰ ਦੁੱਧ ਨਾਲ ਨਹਾਇਆ, ਕੱਟਿਆ Happy Divorce ਕੇਕ, ਤਲਾਕ ਦੇ ਇਸ ਸ਼ਾਨਦਾਰ ਜਸ਼ਨ ਨੂੰ ਵੇਖ ਕੇ ਹੈਰਾਨ ਲੋਕ

ਮੈਟਰੋ ਦੇ ਫਰਸ਼ ‘ਤੇ ਬੈਠਣਾ ਨਾ ਸਿਰਫ਼ ਦੂਜਿਆਂ ਲਈ ਅਸੁਵਿਧਾ ਦਾ ਕਾਰਨ ਬਣਦਾ ਹੈ ਬਲਕਿ ਸੁਰੱਖਿਆ ਲਈ ਵੀ ਖ਼ਤਰਾ ਹੋ ਸਕਦਾ ਹੈ। ਅਚਾਨਕ ਬ੍ਰੇਕ ਲਗਾਉਣ ਜਾਂ ਝਟਕਾ ਦੇਣ ਨਾਲ ਯਾਤਰੀ ਨੂੰ ਸੱਟ ਲੱਗ ਸਕਦੀ ਹੈ। ਮੈਟਰੋ ਪ੍ਰਸ਼ਾਸਨ ਵਾਰ-ਵਾਰ ਯਾਤਰੀਆਂ ਨੂੰ ਸਾਫ਼-ਸੁਥਰਾ ਅਤੇ ਅਨੁਸ਼ਾਸਿਤ ਵਿਵਹਾਰ ਬਣਾਈ ਰੱਖਣ ਕਹਿੰਦਾ ਹੈ ਤਾਂ ਜੋ ਸਾਰਿਆਂ ਲਈ ਬਿਹਤਰ ਅਨੁਭਵ ਯਕੀਨੀ ਬਣਾਇਆ ਜਾ ਸਕੇ।

ਵੀਡੀਓ ਇੱਥੇ ਦੇਖੋ।

View this post on Instagram

A post shared by @burari_santnagar

ਇਹ ਘਟਨਾ ਫਿਰ ਸੋਚਨ ਤੇ ਮਜਬੂਰ ਕਰਦੀ ਹੈ ਕਿ ਅਸੀ ਜਨਤਕ ਥਾਵਾਂ ‘ਤੇ ਵਿਵਹਾਰ ਕਿਵੇਂ ਦਾ ਕਰਦੇ ਹਾਂ। ਕੀ ਅਸੀਂ ਆਪਣੀ ਸਹੂਲਤ ਲਈ ਦੂਜਿਆਂ ਲਈ ਪਰੇਸ਼ਾਨੀ ਪੈਦਾ ਕਰਦੇ ਹਾਂ? ਮੈਟਰੋ ਵਰਗੀ ਸੁਚੱਜੀ ਅਤੇ ਆਧੁਨਿਕ ਸਹੂਲਤ ਦੀ ਸਹੀ ਵਰਤੋਂ ਕਰਨਾ ਸਾਡੀ ਜ਼ਿੰਮੇਵਾਰੀ ਹੈ। ਥੋੜ੍ਹੀ ਜਿਹੀ ਸਮਝ ਅਤੇ ਸ਼ਿਸ਼ਟਾਚਾਰ ਨਾਲ, ਅਸੀਂ ਆਪਣੀਆਂ ਯਾਤਰਾਵਾਂ ਨੂੰ ਨਾ ਸਿਰਫ਼ ਆਪਣੇ ਲਈ, ਸਗੋਂ ਦੂਜਿਆਂ ਲਈ ਵੀ ਸੁੱਖਦੇਹ ਬਣਾ ਸਕਦੇ ਹਾਂ।

ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ...
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ...