Video: ਪੁੱਤਰ ਨੂੰ ਦੁੱਧ ਨਾਲ ਨਹਾਇਆ, ਕੱਟਿਆ Happy Divorce ਕੇਕ, ਤਲਾਕ ਦੇ ਇਸ ਸ਼ਾਨਦਾਰ ਜਸ਼ਨ ਨੂੰ ਵੇਖ ਕੇ ਹੈਰਾਨ ਲੋਕ
Viral Video of Divorce Celebration: ਕਰਨਾਟਕ ਦੇ ਇੱਕ ਸ਼ਖਸ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਅਤੇ ਕੈਪਸ਼ਨ ਦਿੱਤਾ, "ਮੈਂ ਸਿੰਗਲ, ਖੁਸ਼ ਅਤੇ ਆਜ਼ਾਦ ਹਾਂ।" ਇਸ ਵੀਡੀਓ ਨੂੰ 35 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਲੋਕ ਤਲਾਕ ਦੇ ਇਸ ਅਨੋਖੇ ਜਸ਼ਨ 'ਤੇ ਰੱਜ ਕੇ ਰਿਐਕਸ਼ਨਸ ਦੇ ਰਹੇ ਹਨ।
ਭਾਰਤੀ ਵਿਆਹ ਬਹੁਤ ਹੀ ਧੂਮਧਾਮ ਨਾਲ ਕੀਤੇ ਜਾਂਦੇ ਹਨ, ਪਰ ਕੀ ਤੁਸੀਂ ਕਦੇ ਤਲਾਕ ਦਾ ਸ਼ਾਨਦਾਰ ਜਸ਼ਨ ਦੇਖਿਆ ਹੈ? ਜੇ ਨਹੀਂ, ਤਾਂ ਅਸੀਂ ਤੁਹਾਨੂੰ ਇਸ ਸੇਲੇਬ੍ਰੇਸਨ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ। ਕਰਨਾਟਕ ਤੋਂ ਆਈ ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਜਿਸ ਵਿੱਚ ਸ਼ਖਸ ਆਪਣੇ ਤਲਾਕ ਦਾ ਜਸ਼ਨ ਮਨਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ “ਹੈਪੀ ਡੀਵੋਰਸ” ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਕਹਿ ਰਹੇ ਹਨ “ਭਰਾ ਨੂੰ ਉਸਦੀ ਸੱਚੀ ਆਜ਼ਾਦੀ ਲਈ ਵਧਾਈਆਂ।”
ਵਾਇਰਲ ਵੀਡੀਓ ਵਿੱਚ ਸ਼ਖਸ ਦੀ ਮਾਂ ਉਸ ਨੂੰ ਜ਼ਮੀਨ ‘ਤੇ ਬਿਠਾ ਕੇ ਦੁੱਧ ਨਾਲ ਨਹਾਉਂਦੀ ਦੇਖੀ ਜਾ ਸਕਦੀ ਹੈ। ਇਹ ਆਮ ਤੌਰ ‘ਤੇ ਮੰਦਰਾਂ ਵਿੱਚ ਕੀਤੀ ਜਾਣ ਵਾਲੀ ਸ਼ੁੱਧੀਕਰਨ ਦੀ ਰਸਮ ਹੈ। ਪਰ ਇੱਥੇ, ਇਹ ਪੁੱਤਰ ਦੇ ਤਲਾਕ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਕੀਤੀ ਗਈ ਸੀ।
ਸ਼ਖਸ ਨੂੰ ਲਾੜੇ ਵਾਂਗ ਸਜਦੇ ਦੇਖਿਆ ਜਾ ਸਕਦਾ ਹੈ। ਮੁਸਕਰਾਉਂਦੇ ਹੋਏ ਉਹ ਚਾਕਲੇਟ ਕੇਕ ਕੱਟਦਾ ਹੈ । ਕੇਕ ‘ਤੇ ਲਿਖਿਆ ਹੁੰਦਾ ਹੈ, “ਹੈਪੀ ਡੀਵੋਰਸ” 120 ਗ੍ਰਾਮ ਸੋਨਾ, 18 ਲੱਖ ਰੁਪਏ ਨਕਦ” । ਵੀਡੀਓ ਵਿੱਚ ਸ਼ਖਸ ਕਰੰਸੀ ਨੋਟਾਂ ਦਾ ਡੱਬਾ ਦਿਖਾਉਂਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਆਪਸੀ ਸਹਿਮਤੀ ਨਾਲ ਤਲਾਕ ਦਿੱਤਾ ਹੈ। ਉਸ ਨੂੰ 18 ਲੱਖ ਰੁਪਏ ਨਕਦ ਅਤੇ 120 ਗ੍ਰਾਮ ਸੋਨਾ ਦਿੱਤਾ ਹੈ ।
ਇਹ ਵੀ ਦੇਖੋ: Shocking Video: ਇੰਨਾ ਵੀ ਕੀ ਗੁੱਸਾ?ਦੇਖਦੀ ਰਹਿ ਗਈ ਕੁੜੀ, ਸ਼ੀਸ਼ਾ ਤੋੜ ਕੇ ਛਾਲ ਮਾਰ ਗਿਆ ਮੁੰਡਾਸ਼ਖਸ ਨੇ ਇੰਸਟਾਗ੍ਰਾਮ ‘ਤੇ ਵੀਡੀਓ ਨੂੰ @iamdkbiradar ਹੈਂਡਲ ਤੋਂ ਸ਼ੇਅਰ ਕਰਦਿਆਂ ਇਸਦਾ ਕੈਪਸ਼ਨ ਦਿੱਤਾ, “ਮੈਂ ਸਿੰਗਲ ਹਾਂ, ਖੁਸ਼ ਹਾਂ ਅਤੇ ਆਜ਼ਾਦ ਹਾਂ।” ਵੀਡੀਓ ਨੂੰ 35 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਲੋਕ ਇਸ ਅਨੋਖੇ ਜਸ਼ਨ ‘ਤੇ ਉਤਸ਼ਾਹ ਨਾਲ ਰਿਐਕਟ ਕਰ ਰਹੇ ਹਨ।
ਇਹ ਵੀ ਦੇਖੋ: Shocking Viral: ਮੌਤ ਦੇ ਮੂੰਹ ਵਿੱਚ 4 ਘੰਟੇ! ਭੁੱਖੇ ਬਾਘ ਤੋਂ ਸ਼ਖਸ ਨੇ ਇੰਝ ਬਚਾਈ ਜਾਨ, Video ਵੇਖ ਕੇ ਉੱਡ ਜਾਣਗੇ ਹੋਸ਼ਇੱਕ ਯੂਜ਼ਰ ਨੇ ਮਜ਼ਾਕ ਉਡਾਇਆ, “ਮਾੱਮਸ ਬੁਆਏ ! ਉਹ ਹੁਣ ਬਿਹਤਰ ਹਾਲਤ ਵਿੱਚ ਹੋਵੇਗੀ”। ਇੱਕ ਹੋਰ ਯੂਜ਼ਰ ਨੇ ਕਿਹਾ, “ਤੇਰੀ ਨਵੀਂ ਜ਼ਿੰਦਗੀ ਲਈ ਵਧਾਈਆਂ, ਭਰਾ।”
ਇਹ ਵੀ ਪੜ੍ਹੋ
ਇੱਥੇ ਦੇਖੋ ਵੀਡੀਓ
View this post on Instagram


