ਕੱਚੇ ਤੇਲ ‘ਚ ਲੱਗੀ ਜੰਗ ਦੀ ਅੱਗ! ਕੀਮਤਾਂ 100 ਡਾਲਰ ਦੇ ਪਾਰ, ਤੁਹਾਡੀ ਜੇਬ ਅਤੇ ਸ਼ੇਅਰ ਬਾਜ਼ਾਰ ‘ਤੇ ਮੰਡਰਾਇਆ ਵੱਡਾ ਸੰਕਟ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਅਸਮਾਨ ਨੂੰ ਛੂਹ ਰਹੀਆਂ ਹਨ। 17 ਮਾਰਚ, 2026 ਨੂੰ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਤੇਜ਼ੀ ਦਾ ਮੁੱਖ ਕਾਰਨ ਅਮਰੀਕਾ ਅਤੇ ਇਜ਼ਰਾਈਲ ਦਾ ਇਰਾਨ ਨਾਲ ਵਧਦਾ ਟਕਰਾਅ ਮੰਨਿਆ ਜਾ ਰਿਹਾ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਅਸਮਾਨ ਨੂੰ ਛੂਹ ਰਹੀਆਂ ਹਨ। 17 ਮਾਰਚ, 2026 ਨੂੰ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਤੇਜ਼ੀ ਦਾ ਮੁੱਖ ਕਾਰਨ ਅਮਰੀਕਾ ਅਤੇ ਇਜ਼ਰਾਈਲ ਦਾ ਇਰਾਨ ਨਾਲ ਵਧਦਾ ਟਕਰਾਅ ਮੰਨਿਆ ਜਾ ਰਿਹਾ ਹੈ।
ਇਸ ਤਣਾਅ ਕਾਰਨ ‘ਹੋਮੁਰਜ਼ ਸਟ੍ਰੇਟ’ ਵਿੱਚ ਤੇਲ ਦੀ ਸਪਲਾਈ ਰੁਕਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜੋ ਕਿ ਵਿਸ਼ਵ ਭਰ ਵਿੱਚ ਤੇਲ ਦੀ ਸਪਲਾਈ ਲਈ ਸਭ ਤੋਂ ਅਹਿਮ ਰਸਤਾ ਹੈ। ਕੀਮਤਾਂ ਵਿੱਚ ਇਸ ਵਾਧੇ ਨੇ ਹੁਣ ਮਹਿੰਗਾਈ ਅਤੇ ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 9 ਮਾਰਚ, 2026 ਨੂੰ ਕੱਚੇ ਤੇਲ ਦੀ ਕੀਮਤ ਕੁਝ ਸਮੇਂ ਲਈ 119 ਡਾਲਰ ਤੱਕ ਪਹੁੰਚ ਗਈ ਸੀ, ਪਰ ਬਾਅਦ ਵਿੱਚ ਇਹ 83 ਡਾਲਰ ‘ਤੇ ਸਥਿਰ ਹੋ ਗਈ ਸੀ।
ਭਾਰਤ ਦੀ ਆਰਥਿਕਤਾ ‘ਤੇ ਅਸਰ
ਭਾਰਤ ਲਈ ਵਿੱਤੀ ਸਾਲ 2026 ਦੀ ਦੂਜੀ ਛਿਮਾਹੀ ਵਿੱਚ ਹੁਣ ਤੱਕ ਕੱਚੇ ਤੇਲ ਦੀ ਔਸਤ ਕੀਮਤ (ਕਰੂਡ ਬਾਸਕੇਟ ਪ੍ਰਾਈਸ) ਵਧ ਕੇ ਲਗਭਗ 101 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਵਿੱਚ ਇਹੀ ਰੁਝਾਨ ਜਾਰੀ ਰਿਹਾ ਤਾਂ ਭਾਰਤ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ ਅਤੇ ਆਰਥਿਕ ਵਿਕਾਸ ਦੀ ਰਫ਼ਤਾਰ ਸੁਸਤ ਪੈ ਸਕਦੀ ਹੈ।
ਸ਼੍ਰੀਰਾਮ ਵੈਲਥ ਲਿਮਟਿਡ ਦੇ COO ਨਵਲ ਕਗਲਵਾਲਾ ਅਨੁਸਾਰ, ਮਾਰਚ ਮਹੀਨੇ ਵਿੱਚ ਭਾਰਤ ਲਈ ਅੰਤਰਰਾਸ਼ਟਰੀ ਕੱਚੇ ਤੇਲ ਦੀ ਕੀਮਤ 101.25 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਸ ਕਾਰਨ ਵਿੱਤੀ ਸਾਲ 2026 ਦੀ ਦੂਜੀ ਛਿਮਾਹੀ ਦਾ ਔਸਤ 70.6 ਡਾਲਰ ਪ੍ਰਤੀ ਬੈਰਲ ਰਿਹਾ ਹੈ, ਜੋ ਕਿ RBI ਦੇ 70 ਡਾਲਰ ਦੇ ਅਨੁਮਾਨ ਤੋਂ ਵੱਧ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਤੇਲ ਦੀਆਂ ਕੀਮਤਾਂ ਵਿੱਚ 10 ਫੀਸਦੀ ਵਾਧਾ ਮਹਿੰਗਾਈ ਨੂੰ 30 ਬੇਸਿਸ ਪੁਆਇੰਟਸ (bps) ਤੱਕ ਵਧਾ ਸਕਦਾ ਹੈ ਅਤੇ ਜੀਡੀਪੀ ਗਰੋਥ ਨੂੰ 15 ਬੇਸਿਸ ਪੁਆਇੰਟਸ ਤੱਕ ਹੇਠਾਂ ਲਿਆ ਸਕਦਾ ਹੈ।
ਮਹਿੰਗਾਈ ਦਾ ਵੱਧ ਰਿਹਾ ਦਬਾਅ
ਵਰਤਮਾਨ ਵਿੱਚ ਭਾਰਤ ਵਿੱਚ ਮਹਿੰਗਾਈ ਆਰਬੀਆਈ ਦੇ ਨਿਰਧਾਰਤ ਘੇਰੇ ਦੇ ਅੰਦਰ ਹੈ, ਪਰ ਲੰਬੇ ਸਮੇਂ ਤੱਕ ਤੇਲ ਦੀਆਂ ਉੱਚੀਆਂ ਕੀਮਤਾਂ ਚਿੰਤਾ ਦਾ ਵਿਸ਼ਾ ਹਨ। ਭਾਰਤ ਆਪਣੀ ਲੋੜ ਦਾ ਜ਼ਿਆਦਾਤਰ ਤੇਲ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ਕਾਰਨ ਤੇਲ ਮਹਿੰਗਾ ਹੋਣ ਨਾਲ ਟ੍ਰਾਂਸਪੋਰਟ, ਈਂਧਨ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਫਰਵਰੀ ਦੇ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ 3.21 ਫੀਸਦੀ ਰਹੀ ਹੈ, ਜਦਕਿ ਥੋਕ ਮਹਿੰਗਾਈ 2.13 ਫੀਸਦੀ ਦੇ ਨਾਲ 11 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ
CrForex ਦੇ MD ਅਮਿਤ ਪਬਾਰੀ ਨੇ ਦੱਸਿਆ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮੈਨੂਫੈਕਚਰਿੰਗ ਅਤੇ ਲੋਜਿਸਟਿਕਸ ਦਾ ਖਰਚਾ ਵਧਦਾ ਹੈ, ਜੋ ਅੰਤ ਵਿੱਚ ਆਮ ਖਪਤਕਾਰਾਂ ਦੀ ਜੇਬ ‘ਤੇ ਭਾਰ ਪਾਉਂਦਾ ਹੈ।
ਰੁਪਏ ਦੀ ਕਮਜ਼ੋਰੀ ਅਤੇ ਨਿਵੇਸ਼ਕਾਂ ਲਈ ਸਲਾਹ
ਭਾਰਤੀ ਰੁਪਿਆ ਵੀ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਕੇ 92.3 ਦੇ ਪੱਧਰ ਵੱਲ ਵਧ ਰਿਹਾ ਹੈ। ਜੇਕਰ ਸਥਿਤੀ ਨਾ ਸੁਧਰੀ ਤਾਂ ਇਹ 93 ਦੇ ਪੱਧਰ ਤੱਕ ਵੀ ਜਾ ਸਕਦਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਆਰਬੀਆਈ ਕਰੰਸੀ ਮਾਰਕੀਟ ਵਿੱਚ ਦਖਲ ਦੇ ਕੇ ਉਤਰਾਅ-ਚੜ੍ਹਾਅ ਨੂੰ ਕਾਬੂ ਕਰ ਸਕਦਾ ਹੈ।
ਨਿਵੇਸ਼ਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਸੰਪੱਤੀ ਦੀ ਵੰਡ (Asset Allocation) ਸਹੀ ਰੱਖਣ। ਲਾਰਜ-ਕੈਪ, ਫਲੈਕਸੀ-ਕੈਪ ਅਤੇ ਮਲਟੀ-ਕੈਪ ਫੰਡ ਇਸ ਸਮੇਂ ਬਿਹਤਰ ਸਥਿਤੀ ਵਿੱਚ ਹਨ। ਜਿਹੜੇ ਨਿਵੇਸ਼ਕ 5 ਸਾਲ ਤੋਂ ਵੱਧ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ, ਉਹ ਸਮਾਲ ਅਤੇ ਮਿਡ-ਕੈਪ ਵਿੱਚ ਹੌਲੀ-ਹੌਲੀ ਪੈਸਾ ਲਗਾ ਸਕਦੇ ਹਨ।
ਬਾਂਡ ਮਾਰਕੀਟ ਅਤੇ ਸੋਨੇ ਵਿੱਚ ਨਿਵੇਸ਼
ਵਧਦੀ ਮਹਿੰਗਾਈ ਕਾਰਨ ਬਾਂਡ ਯੀਲਡ ਵਿੱਚ ਵੀ ਵਾਧਾ ਹੋਇਆ ਹੈ। ਜਦੋਂ ਯੀਲਡ ਵਧਦੀ ਹੈ, ਤਾਂ ਪੁਰਾਣੇ ਬਾਂਡਾਂ ਦੀਆਂ ਕੀਮਤਾਂ ਡਿੱਗ ਜਾਂਦੀਆਂ ਹਨ। ਅਜਿਹੇ ਸਮੇਂ ਵਿੱਚ ਨਿਵੇਸ਼ਕ ਸ਼ਾਰਟ-ਟਰਮ ਕਾਰਪੋਰੇਟ ਬਾਂਡ ਜਾਂ ਡੈੱਟ ਮਿਊਚੁਅਲ ਫੰਡਾਂ ‘ਤੇ ਵਿਚਾਰ ਕਰ ਸਕਦੇ ਹਨ। ਇਸ ਤੋਂ ਇਲਾਵਾ, ਮਹਿੰਗਾਈ ਤੋਂ ਬਚਣ ਲਈ ਸੋਨਾ ਅਤੇ ਕਮੋਡਿਟੀਜ਼ ਹਮੇਸ਼ਾ ਇੱਕ ਸੁਰੱਖਿਅਤ ਵਿਕਲਪ ਸਾਬਤ ਹੁੰਦੇ ਹਨ।


