Pakistan Army Spokesperson ਨੇ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰ ਨੂੰ ਮਾਰੀ ਅੱਖ, ਵਾਇਰਲ ਵੀਡੀਓ ਦੇਖ ਕੇ ਲੋਕ ਬੋਲੇ – ਸ਼ਰਮਨਾਕ!
Pakistan Army Spokesperson Winks: ਪਾਕਿਸਤਾਨ ਫੌਜ ਦੇ ਮੀਡੀਆ ਵਿੰਗ, ISPR ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਮਹਿਲਾ ਪੱਤਰਕਾਰ ਨੂੰ ਅੱਖ ਮਾਰੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਪਾਕਿਸਤਾਨ ਫੌਜ ਦੇ ਬੁਲਾਰੇ (Pakistan Army Spokesperson) ਅਹਿਮਦ ਸ਼ਰੀਫ ਚੌਧਰੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ, ਕਾਰਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਮਹਿਲਾ ਪੱਤਰਕਾਰ ਨੂੰ ਉਨ੍ਹਾਂ ਦੀ ਅੱਖ ਮਾਰਨਾ ਹੈ। ਬੁਲਾਰੇ ਦੀ ਇਹ ਹੈਰਾਨ ਕਰਨ ਵਾਲੀ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਹੈ, ਅਤੇ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ।
ਪੱਤਰਕਾਰ ਅਬਸਾ ਕੋਮਾਨ (Journalist Absa Komal) ਨੇ ਚੌਧਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਲਗਾਏ ਜਾ ਰਹੇ ਆਰੋਪਾਂ ਜਿਵੇਂ ਕਿ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੋਣਾ, ਰਾਜ ਵਿਰੋਧੀ ਹੋਣਾ ਅਤੇ ਦਿੱਲੀ ਦੇ ਇਸ਼ਾਰੇ ‘ਤੇ ਕੰਮ ਕਰਨ ਬਾਰੇ ਪੁੱਛਿਆ। ਉਹ ਜਾਣਨਾ ਚਾਹੁੰਦੀ ਸੀ ਕਿ ਇਹ ਪਿਛਲੇ ਆਰੋਪਾਂ ਤੋਂ ਕਿੰਨਾ ਵੱਖਰਾ ਹੈ, ਅਤੇ ਕੀ ਕੋਈ ਨਵੀਂ ਕਾਰਵਾਈ ਕੀਤੀ ਜਾ ਸਕਦੀ ਹੈ।
ਚੌਧਰੀ ਨੇ ਜਵਾਬ ਦਿੱਤਾ, ਮੁਸਕਰਾਇਆ ਅਤੇ ਅੱਖ ਮਾਰ ਦਿੱਤੀ!
ਚੌਧਰੀ ਨੇ ਵਿਅੰਗਮਈ ਢੰਗ ਨਾਲ ਕਿਹਾ, “ਚਲੋ ਇੱਕ ਚੌਥਾ ਪੁਆਇੰਟ ਵੀ ਜੋੜ ਲਵੋ। ਉਹ (ਇਮਰਾਨ) ਮਾਨਸਿਕ ਤੌਰ ‘ਤੇ ਵੀ ਬਿਮਾਰ ਹੈ।” ਇਹ ਕਹਿੰਦੇ ਹੋਏ, ਚੌਧਰੀ ਮੁਸਕਰਾਇਆ ਅਤੇ ਮਹਿਲਾ ਪੱਤਰਕਾਰ ਵੱਲ ਅੱਖ ਮਾਰੀ। ਇਸ ਕਾਰਵਾਈ ਤੋਂ ਬਾਅਦ, ਬੁਲਾਰੇ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਭਾਰੀ ਟ੍ਰੋਲ ਕੀਤਾ ਗਿਆ ਹੈ।
ਗੁੱਸੇ ਵਿੱਚ ਆਏ ਨੇਟੀਜ਼ਨ ਇੱਕਮੱਤ ਨਾਲ ਕਹਿ ਰਹੇ ਹਨ ਕਿ ਇਹ ਦੇਸ਼ ਇੱਕ ਮਜ਼ਾਕ ਬਣ ਗਿਆ ਹੈ। ਇੱਕ ਯੂਜਰ ਨੇ ਟਿੱਪਣੀ ਕੀਤੀ, “ਪਾਕਿਸਤਾਨ ਵਿੱਚ ਲੋਕਤੰਤਰ ਖਤਮ ਹੋ ਗਿਆ ਹੈ। ਦੇਖੋ ਕੈਮਰੇ ‘ਤੇ ਸਭ ਕੁਝ ਕਿਵੇਂ ਹੋ ਰਿਹਾ ਹੈ।” ਇੱਕ ਹੋਰ ਨੇ ਕਿਹਾ, “ਇਹ ਮੁਲਕ ਇੱਕ ਮਜ਼ਾਕ ਬਣ ਗਿਆ ਹੈ।”
ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਹਨ ਨੇਤਾ ਅਤੇ ਅਧਿਕਾਰੀ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਪਾਕਿਸਤਾਨੀ ਨੇਤਾ ਜਾਂ ਅਧਿਕਾਰੀ ਜਨਤਕ ਤੌਰ ‘ਤੇ ਅਜਿਹੀ ਹਰਕਤ ਵਿੱਚ ਸ਼ਾਮਲ ਹੋਇਆ ਹੋਵੇ। 13 ਸਾਲ ਪਹਿਲਾਂ, ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਇੱਕ ਮਹਿਲਾ ਪੱਤਰਕਾਰ, ਸ਼ੈਰੀ ਰਹਿਮਾਨ ਨਾਲ ਛੇੜਛਾੜ ਕਰਦੇ ਹੋਏ ਦਿਖਾਈ ਦੇ ਰਹੇ ਸਨ। ਤਿੰਨ ਸਾਲ ਪਹਿਲਾਂ, ਇੱਕ ਆਡੀਓ ਕਲਿੱਪ ਵਾਇਰਲ ਹੋਈ ਸੀ ਜਿਸ ਵਿੱਚ ਇਮਰਾਨ ਖਾਨ ਨੂੰ ਇੱਕ ਮਹਿਲਾ ਪਾਰਟੀ ਵਰਕਰ ਨਾਲ ਅਸ਼ਲੀਲ ਗੱਲਾਂ ਕਰਦੇ ਦਿਖਾਇਆ ਗਿਆ ਸੀ। ਹਾਲਾਂਕਿ, ਪਾਰਟੀ ਨੇ ਇਸਨੂੰ ਫੇਕ ਦੱਸ ਕੇ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ
ਹੁਣ ਦੇਖੋ ਉਹ ਵੀਡੀਓ ਜਿਸਨੇ ਹੰਗਾਮਾ ਮਚਾ ਦਿੱਤਾ
Believe me, he is a top rank army officer in uniform…. pic.twitter.com/GDjduiCY8m
— OsintTV 📺 (@OsintTV) December 9, 2025


