AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਖਾਮੇਨੇਈ ਦੀ ਪਤਨੀ ਮੰਸੂਰੇਹ ਦਾ ਦਿਹਾਂਤ, ਦੋ ਦਿਨ ਪਹਿਲਾਂ ਈਜ਼ਰਾਈਲੀ ਹਮਲਿਆਂ ਵਿੱਚ ਹੋਈ ਸੀ ਜ਼ਖ਼ਮੀ

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਪਤਨੀ ਮੰਸੂਰੇਹ ਖੋਜਸਤੇਹ ਬਾਘੇਰਜ਼ਾਦੇਹ ਦਾ ਦਿਹਾਂਤ ਹੋ ਗਿਆ ਹੈ। ਈਰਾਨੀ ਸਰਕਾਰੀ ਮੀਡੀਆ ਅਨੁਸਾਰ, ਦੋ ਦਿਨ ਪਹਿਲਾਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ।

ਖਾਮੇਨੇਈ ਦੀ ਪਤਨੀ ਮੰਸੂਰੇਹ ਦਾ ਦਿਹਾਂਤ, ਦੋ ਦਿਨ ਪਹਿਲਾਂ ਈਜ਼ਰਾਈਲੀ ਹਮਲਿਆਂ ਵਿੱਚ ਹੋਈ ਸੀ ਜ਼ਖ਼ਮੀ
ਖਾਮੇਨੇਈ ਦੀ ਪਤਨੀ ਮੰਸੂਰੇਹ ਦਾ ਦਿਹਾਂਤ, ਈਜ਼ਰਾਈਲੀ ਹਮਲੇ ‘ਚ ਹੋਈ ਸੀ ਜ਼ਖ਼ਮੀ
tv9-punjabi
| Updated On: 02 Mar 2026 22:04 PM IST

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਪਤਨੀ ਮੰਸੂਰੇਹ ਖੋਜਸਤੇਹ ਬਾਘੇਰਜ਼ਾਦੇਹ ਦਾ ਦਿਹਾਂਤ ਹੋ ਗਿਆ ਹੈ। ਈਰਾਨੀ ਸਰਕਾਰੀ ਮੀਡੀਆ ਅਨੁਸਾਰ, ਦੋ ਦਿਨ ਪਹਿਲਾਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਖਾਮਨੇਈ ਖ਼ੁਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਮਾਰੇ ਗਏ ਸਨ।

ਜਨਤਕ ਜੀਵਨ ਤੋਂ ਦੂਰ ਰਹੀ ਮੰਸੂਰੇਹ

ਮੰਸੂਰੇਹ ਖੋਜਸਤੇਹ ਦਾ ਜਨਮ 1947 ਵਿੱਚ ਮਸ਼ਹਦ ਦੇ ਇੱਕ ਮੰਨੇ-ਪ੍ਰਮੰਨੇ ਵਪਾਰਕ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ 1964 ਵਿੱਚ ਅਲੀ ਖਾਮੇਨੇਈ ਨਾਲ ਵਿਆਹ ਕੀਤਾ ਸੀ। ਆਪਣੇ ਪਤੀ ਦੇ ਲੰਬੇ ਸਿਆਸੀ ਸਫ਼ਰ ਦੇ ਬਾਵਜੂਦ, ਮੰਸੂਰੇਹ ਨੇ ਹਮੇਸ਼ਾ ਆਪਣੇ ਆਪ ਨੂੰ ਜਨਤਕ ਜੀਵਨ ਅਤੇ ਸਰਕਾਰੀ ਪ੍ਰੋਗਰਾਮਾਂ ਤੋਂ ਦੂਰ ਰੱਖਿਆ। ਉਨ੍ਹਾਂ ਦੇ ਪਿਤਾ ਮੁਹੰਮਦ ਇਸਮਾਈਲ ਖੋਜਸਤੇਹ ਬਾਘੇਰਜ਼ਾਦੇਹ ਮਸ਼ਹਦ ਦੇ ਪ੍ਰਸਿੱਧ ਕਾਰੋਬਾਰੀ ਸਨ, ਜਦਕਿ ਉਨ੍ਹਾਂ ਦੇ ਭਰਾ ਹਸਨ ਈਰਾਨ ਦੇ ਸਰਕਾਰੀ ਪ੍ਰਸਾਰਕ IRIB ਦੇ ਡਿਪਟੀ ਡਾਇਰੈਕਟਰ ਰਹਿ ਚੁੱਕੇ ਹਨ।

ਪਰਿਵਾਰ ‘ਤੇ ਪਿਆ ਮੌਤ ਦਾ ਪਰਛਾਵਾਂ

ਈਰਾਨੀ ਮੀਡੀਆ ਮੁਤਾਬਕ, ਖਾਮੇਨੇਈ ਦੇ ਕੰਪਾਊਂਡ ‘ਤੇ ਕੀਤੇ ਗਏ 30 ਮਿਜ਼ਾਈਲ ਹਮਲਿਆਂ ਵਿੱਚ ਉਨ੍ਹਾਂ ਦੀ ਧੀ, ਜਵਾਈ, ਨੂੰਹ ਅਤੇ ਪੋਤੀ ਸਮੇਤ ਲਗਭਗ 40 ਕਮਾਂਡਰ ਮਾਰੇ ਜਾ ਚੁੱਕੇ ਹਨ। ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਨੇ ਅਜੇ ਤੱਕ ਖਾਮੇਨੇਈ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਦੀ ਵੱਖਰੇ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਈਰਾਨ ਸਰਕਾਰ ਨੇ ਖਾਮੇਨੇਈ ਦੀ ਮੌਤ ਤੋਂ ਬਾਅਦ ਦੇਸ਼ ਵਿੱਚ 40 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਅਲੀ ਖਾਮੇਨੇਈ 1989 ਤੋਂ ਈਰਾਨ ਦੇ ਸਭ ਤੋਂ ਵੱਡੇ ਧਾਰਮਿਕ ਅਤੇ ਸਿਆਸੀ ਆਗੂ ਸਨ।

ਖਾਮੇਨੇਈ ਦਾ ਪਰਿਵਾਰ ਅਤੇ ਬੱਚੇ

ਖਾਮੇਨੇਈ ਅਤੇ ਮੰਸੂਰੇਹ ਦੇ ਛੇ ਬੱਚੇ ਹਨ – ਚਾਰ ਬੇਟੇ (ਮੁਸਤਫ਼ਾ, ਮੁਜਤਬਾ, ਮਸੂਦ, ਮੇਸਮ) ਅਤੇ ਦੋ ਬੇਟੀਆਂ (ਬੋਸ਼ਰਾ ਅਤੇ ਹੁਦਾ)।

ਮੁਸਤਫ਼ਾ: ਸਭ ਤੋਂ ਵੱਡਾ ਬੇਟਾ ਇੱਕ ਧਰਮ ਗੁਰੂ ਹੈ।

ਮੁਜਤਬਾ: ਈਰਾਨ ਦੀ ਸਿਆਸਤ ਵਿੱਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।

ਮਸੂਦ: ਈਰਾਨੀ ਨੇਤਾ ਮੋਹਸਿਨ ਖਰਾਜ਼ੀ ਦੇ ਜਵਾਈ ਹਨ।

ਖਾਮੇਨੇਈ ਦੇ ਕਈ ਪੋਤੇ-ਪੋਤੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਮੁਹੰਮਦ ਬਾਘੇਰ ਖਾਮੇਨੇਈ ਦਾ ਨਾਮ ਹੀ ਜਨਤਕ ਰੂਪ ਵਿੱਚ ਸਾਹਮਣੇ ਆਇਆ ਹੈ।

ਭੈਣ-ਭਰਾਵਾਂ ਦਾ ਵੇਰਵਾ

ਅਲੀ ਖਾਮੇਨੇਈ ਦੇ ਤਿੰਨ ਭਰਾ ਸਨ (ਮੁਹੰਮਦ ਅਤੇ ਹਾਦੀ ਸਮੇਤ) ਅਤੇ ਚਾਰ ਭੈਣਾਂ ਸਨ। ਉਨ੍ਹਾਂ ਦੀ ਇੱਕ ਭੈਣ ਬਦਰੀ ਖਾਮੇਨੇਈ 1980 ਦੇ ਦਹਾਕੇ ਵਿੱਚ ਈਰਾਨ ਛੱਡ ਕੇ ਵਿਦੇਸ਼ ਚਲੀ ਗਈ ਸੀ। ਰਿਪੋਰਟਾਂ ਅਨੁਸਾਰ ਖਾਮੇਨੇਈ ਦੇ ਕੁਝ ਭਤੀਜੇ ਅਤੇ ਪੋਤੇ ਪੈਰਿਸ ਵਰਗੇ ਸ਼ਹਿਰਾਂ ਵਿੱਚ ਰਹਿੰਦੇ ਹਨ, ਜਦਕਿ ਉਨ੍ਹਾਂ ਦੇ ਬੇਟੇ-ਬੇਟੀਆਂ ਈਰਾਨ ਵਿੱਚ ਹੀ ਰਹਿੰਦੇ ਸਨ।

Follow Us
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...