AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੁਵੈਤ ‘ਚ ਕਿਸਨੇ ਡੇਗੇ ਅਮਰੀਕਾ ਦੇ 3 ਫਾਈਟਰ ਜੈੱਟ? ਇਰਾਨ ਦੇ ਦਾਅਵੇ ਵਿਚਾਲੇ ਸਾਹਮਣੇ ਆਇਆ ਵੱਡਾ ਮੋੜ

ਕੁਵੈਤ ਵਿੱਚ ਅਮਰੀਕਾ ਦੇ ਤਿੰਨ ਫਾਈਟਰ ਜੈੱਟਾਂ ਦੇ ਤਬਾਹ ਹੋਣ ਦੇ ਮਾਮਲੇ ਵਿੱਚ ਹੁਣ ਅਮਰੀਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਰੀਕੀ ਸੈਂਟਕਾਮ ਨੇ ਸਪੱਸ਼ਟ ਕੀਤਾ ਹੈ ਕਿ ਕੁਵੈਤ ਦੇ ਏਅਰ ਡਿਫੈਂਸ ਸਿਸਟਮ ਨੇ ਗਲਤੀ ਨਾਲ ਆਪਣੇ ਹੀ ਸਹਿਯੋਗੀ ਅਮਰੀਕਾ ਦੇ ਤਿੰਨ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਲਿਆ, ਜਿਸ ਕਾਰਨ ਉਹ ਤਬਾਹ ਹੋ ਗਏ।

ਕੁਵੈਤ 'ਚ ਕਿਸਨੇ ਡੇਗੇ ਅਮਰੀਕਾ ਦੇ 3 ਫਾਈਟਰ ਜੈੱਟ? ਇਰਾਨ ਦੇ ਦਾਅਵੇ ਵਿਚਾਲੇ ਸਾਹਮਣੇ ਆਇਆ ਵੱਡਾ ਮੋੜ
ਕੁਵੈਤ ਚ ਕਿਸਨੇ ਡੇਗੇ ਅਮਰੀਕਾ ਦੇ 3 ਫਾਈਟਰ ਜੈੱਟ? ਇਰਾਨੀ ਦਾਅਵੇ ਵਿਚਾਲੇ ਨਵਾਂ ਮੋੜ
tv9-punjabi
| Published: 02 Mar 2026 20:55 PM IST

ਕੁਵੈਤ ਵਿੱਚ ਅਮਰੀਕਾ ਦੇ ਤਿੰਨ ਫਾਈਟਰ ਜੈੱਟਾਂ ਦੇ ਤਬਾਹ ਹੋਣ ਦੇ ਮਾਮਲੇ ਵਿੱਚ ਹੁਣ ਅਮਰੀਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਰੀਕੀ ਸੈਂਟਕਾਮ ਨੇ ਸਪੱਸ਼ਟ ਕੀਤਾ ਹੈ ਕਿ ਕੁਵੈਤ ਦੇ ਏਅਰ ਡਿਫੈਂਸ ਸਿਸਟਮ ਨੇ ਗਲਤੀ ਨਾਲ ਆਪਣੇ ਹੀ ਸਹਿਯੋਗੀ ਅਮਰੀਕਾ ਦੇ ਤਿੰਨ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਲਿਆ, ਜਿਸ ਕਾਰਨ ਉਹ ਤਬਾਹ ਹੋ ਗਏ। ਇਸ ਤੋਂ ਪਹਿਲਾਂ ਇਰਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਡਰੋਨ ਰਾਹੀਂ ਇਨ੍ਹਾਂ ਜਹਾਜ਼ਾਂ ਨੂੰ ਮਾਰ ਗਿਰਾਇਆ ਹੈ, ਜਦਕਿ ਕੁਵੈਤ ਨੇ ਵੀ ਅਧਿਕਾਰਤ ਤੌਰ ‘ਤੇ ਜਹਾਜ਼ਾਂ ਦੇ ਡਿੱਗਣ ਦੀ ਪੁਸ਼ਟੀ ਕੀਤੀ ਸੀ।

ਕਿਵੇਂ ਵਾਪਰੀ ਇਹ ਵੱਡੀ ਗਲਤੀ?

ਸੈਂਟਕਾਮ ਅਨੁਸਾਰ, ਇਹ ਤਿੰਨੋਂ ਅਮਰੀਕੀ ਜੈੱਟ ਹਵਾ ਵਿੱਚ ਇਰਾਨੀ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਦਾ ਮੁਕਾਬਲਾ ਕਰ ਰਹੇ ਸਨ। ਇਸੇ ਭਗਦੜ ਅਤੇ ਜੰਗੀ ਹਾਲਾਤ ਦੌਰਾਨ ਕੁਵੈਤ ਦੇ ਏਅਰ ਡਿਫੈਂਸ ਨੇ ਗਲਤੀ ਨਾਲ ਇਨ੍ਹਾਂ ਨੂੰ ਦੁਸ਼ਮਣ ਦੇ ਜਹਾਜ਼ ਸਮਝ ਕੇ ਹਮਲਾ ਕਰ ਦਿੱਤਾ। ਸੈਂਟਰਲ ਕਮਾਂਡ ਨੇ ਦਾਅਵਾ ਕੀਤਾ ਹੈ ਕਿ ਕੁਵੈਤ ਦੇ ਅਧਿਕਾਰੀਆਂ ਨੇ ਇਸ ਮਾਰੂ ਗਲਤੀ ਨੂੰ ਸਵੀਕਾਰ ਕਰ ਲਿਆ ਹੈ।

ਕੁਵੈਤ ਦੇ ਰੱਖਿਆ ਮੰਤਰਾਲੇ ਦਾ ਪੱਖ

ਕੁਵੈਤ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜੰਗ ਦੇ ਦੂਜੇ ਦਿਨ ਅਮਰੀਕਾ ਦੇ ਕਈ ਫਾਈਟਰ ਜੈੱਟ ਤਬਾਹ ਹੋਏ ਹਨ। ਹਾਲਾਂਕਿ, ਕੁਵੈਤ ਨੇ ਆਪਣੇ ਬਿਆਨ ਵਿੱਚ ਇਹ ਸਾਫ਼ ਨਹੀਂ ਕੀਤਾ ਸੀ ਕਿ ਇਨ੍ਹਾਂ ਜਹਾਜ਼ਾਂ ਨੂੰ ਕਿਸ ਨੇ ਮਾਰਿਆ ਹੈ। ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਸਾਰੇ ਪਾਇਲਟ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਵੀ ਇੱਕ ਪਾਇਲਟ ਨੂੰ ਹਸਪਤਾਲ ਲਿਜਾਂਦੇ ਹੋਏ ਦਿਖਾਇਆ ਗਿਆ ਹੈ। ਕੁਵੈਤ ਨੇ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਰਾਨ ਦੀ ਰਡਾਰ ‘ਤੇ ਕੁਵੈਤ ਅਤੇ ਅਮਰੀਕੀ ਬੇਸ

ਜੰਗ ਦੇ ਦੂਜੇ ਦਿਨ ਇਰਾਨ ਨੇ ਕੁਵੈਤ ‘ਤੇ ਜ਼ਬਰਦਸਤ ਹਮਲੇ ਕੀਤੇ ਹਨ। ਸਭ ਤੋਂ ਪਹਿਲਾਂ ਕੁਵੈਤ ਸਥਿਤ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਅਮਰੀਕੀ ਫੌਜੀ ਬੇਸ ‘ਤੇ ਹਮਲਾ ਹੋਇਆ। ਇਸੇ ਦਰਮਿਆਨ ਇਰਾਨ ਨੇ ਅਮਰੀਕਾ ਦੇ ਤਿੰਨ F-15 ਫਾਈਟਰ ਜੈੱਟ ਮਾਰ ਗਿਰਾਉਣ ਦਾ ਦਾਅਵਾ ਕਰਕੇ ਸਨਸਨੀ ਫੈਲਾ ਦਿੱਤੀ ਸੀ। ਦੱਸ ਦੇਈਏ ਕਿ ਇੱਕ F-15 ਜੈੱਟ ਦੀ ਕੀਮਤ ਕਰੀਬ 97 ਮਿਲੀਅਨ ਡਾਲਰ (ਲਗਭਗ 813 ਕਰੋੜ ਰੁਪਏ) ਹੈ।

ਅਮਰੀਕਾ ਦੀ ਜੰਗੀ ਤਿਆਰੀ

ਸੋਮਵਾਰ ਨੂੰ ਇਰਾਨੀ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਅਮਰੀਕਾ ਨੇ ਆਪਣੇ F-15E ਜਹਾਜ਼ਾਂ ਨੂੰ ਵੀ ਐਕਟਿਵ ਕਰ ਦਿੱਤਾ ਸੀ। ਮਿਡਲ ਈਸਟ ਵਿੱਚ ਇਰਾਨ ਦੀਆਂ ਹਰਕਤਾਂ ‘ਤੇ ਲਗਾਮ ਲਗਾਉਣ ਲਈ ਅਮਰੀਕਾ ਨੇ 50 ਤੋਂ ਵੱਧ ਅਤਿ-ਆਧੁਨਿਕ ਫਾਈਟਰ ਜੈੱਟ ਤਾਇਨਾਤ ਕੀਤੇ ਹੋਏ ਹਨ। ਦੂਜੇ ਪਾਸੇ, ਇਰਾਨ ਇਸ ਜੰਗ ਵਿੱਚ ਮਿਜ਼ਾਈਲਾਂ ਦੇ ਨਾਲ-ਨਾਲ ਡਰੋਨ ਤਕਨਾਲੋਜੀ ਦੀ ਵੱਡੇ ਪੱਧਰ ‘ਤੇ ਵਰਤੋਂ ਕਰ ਰਿਹਾ ਹੈ।

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...