AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Video: ਗ੍ਰੇਟਰ ਕੈਲਾਸ਼ ‘ਚ ਸੜਕ ਬਣੀ ਵਾਟਰ ਪਾਰਕ, ਗੋਡਿਆਂ ਤੱਕ ਭਰੇ ਪਾਣੀ ‘ਚ ਰਾਫ਼ਟ ‘ਤੇ ਲੇਟ ਕੇ ਨਿਕਲਿਆ ਵਿਅਕਤੀ

Viral Video: ਦਿੱਲੀ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ 'ਤੇ ਜਲ-ਭਰਾਅ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਵਾਰ ਦਿੱਲੀ ਦੇ ਬੇਹੱਦ ਮਹਿੰਗੇ ਅਤੇ ਪੋਸ਼ ਇਲਾਕੇ 'ਗ੍ਰੇਟਰ ਕੈਲਾਸ਼' ਤੋਂ ਸਾਹਮਣੇ ਆਈ ਇੱਕ ਵੀਡੀਓ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਗੰਭੀਰਤਾ ਨਾਲ ਸੋਚਣ 'ਤੇ ਵੀ ਮਜਬੂਰ ਕਰ ਰਹੀ ਹੈ।

Viral Video: ਗ੍ਰੇਟਰ ਕੈਲਾਸ਼ 'ਚ ਸੜਕ ਬਣੀ ਵਾਟਰ ਪਾਰਕ, ਗੋਡਿਆਂ ਤੱਕ ਭਰੇ ਪਾਣੀ 'ਚ ਰਾਫ਼ਟ 'ਤੇ ਲੇਟ ਕੇ ਨਿਕਲਿਆ ਵਿਅਕਤੀ
Image Credit source: Insta/shree4085
tv9-punjabi
| Updated On: 09 Aug 2026 08:34 AM IST
Share

ਦਿੱਲੀ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ‘ਤੇ ਜਲ-ਭਰਾਅ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਵਾਰ ਦਿੱਲੀ ਦੇ ਬੇਹੱਦ ਮਹਿੰਗੇ ਅਤੇ ਪੋਸ਼ ਇਲਾਕੇ ‘ਗ੍ਰੇਟਰ ਕੈਲਾਸ਼’ ਤੋਂ ਸਾਹਮਣੇ ਆਈ ਇੱਕ ਵੀਡੀਓ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਗੰਭੀਰਤਾ ਨਾਲ ਸੋਚਣ ‘ਤੇ ਵੀ ਮਜਬੂਰ ਕਰ ਰਹੀ ਹੈ। ਪਾਣੀ ਨਾਲ ਨੋਜ਼ੋ-ਨੋਜ਼ ਭਰੀ ਸੜਕ ‘ਤੇ ਇੱਕ ਵਿਅਕਤੀ ਨੇ ਅਜਿਹਾ ਦੇਸੀ ਜੁਗਾੜ ਲੱਭਿਆ ਕਿ ਪਾਣੀ ਨਾਲ ਭਰੀ ਸੜਕ ਹੀ ਉਸ ਲਈ ਕਿਸ਼ਤੀ ਚਲਾਉਣ ਦੀ ਜਗ੍ਹਾ ਬਣ ਗਈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਉਹ ਵਿਅਕਤੀ ਇੱਕ ਛੋਟੇ ਜਿਹੇ ਰਾਫ਼ਟ ‘ਤੇ ਬੜੇ ਆਰਾਮ ਨਾਲ ਲੇਟਿਆ ਹੋਇਆ ਨਜ਼ਰ ਆ ਰਹਾ ਹੈ।

ਇਹ ਵੀਡੀਓ ਇੰਸਟਾਗ੍ਰਾਮ ਯੂਜ਼ਰ ‘ਸ਼੍ਰੀ ਖੰਡੇਲਵਾਲ’ ਵੱਲੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੂਰੀ ਸੜਕ ਪਾਣੀ ਵਿੱਚ ਡੁੱਬੀ ਹੋਈ ਹੈ। ਇਸੇ ਦੌਰਾਨ ਇੱਕ ਵਿਅਕਤੀ ਇੱਕ ਛੋਟੇ ਜਿਹੇ ਰਾਫ਼ਟ ‘ਤੇ ਲੇਟ ਕੇ ਪਾਣੀ ਦੇ ਵਿਚਕਾਰ ਅੱਗੇ ਵੱਧ ਰਿਹਾ ਹੈ। ਉਸ ਦੇ ਹੱਥ ਵਿੱਚ ਨਾਵ ਚਲਾਉਣ ਵਾਲਾ ਪੈਡਲ ਵੀ ਦਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ, ਆਲੇ-ਦੁਆਲੇ ਮੌਜੂਦ ਕੁਝ ਲੋਕ ਗੋਡਿਆਂ ਤੱਕ ਭਰੇ ਪਾਣੀ ਵਿੱਚ ਉੱਤਰ ਕੇ ਉਸ ਦੇ ਰਾਫ਼ਟ ਨੂੰ ਅੱਗੇ ਧੱਕਣ ਵਿੱਚ ਉਸ ਦੀ ਮਦਦ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਕੀ ਦਿਖਿਆ?

ਦਿਲਚਸਪ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਜਿੱਥੇ ਬਾਕੀ ਲੋਕ ਪਾਣੀ ਵਿੱਚੋਂ ਲੰਘਣ ਦੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਸਨ, ਉੱਥੇ ਹੀ ਰਾਫ਼ਟ ‘ਤੇ ਲੇਟਿਆ ਵਿਅਕਤੀ ਬਹੁਤ ਹੀ ਇਤਮੀਨਾਨ ਨਾਲ ਆਪਣੀ ‘ਬੋਟ ਰਾਈਡ’ ਦਾ ਆਨੰਦ ਲੈਂਦਾ ਦਿਸਿਆ। ਪਾਣੀ ਨਾਲ ਕੱਪੜੇ ਖਰਾਬ ਨਾ ਹੋਣ, ਇਸ ਲਈ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਆਪਣੀ ਪੈਂਟ ਅਤੇ ਜੀਨਸ ਨੂੰ ਉੱਪਰ ਤੱਕ ਮੋੜ ਰੱਖਿਆ ਸੀ। ਇਹ ਪੂਰਾ ਨਜ਼ਾਰਾ ਕਿਸੇ ਦਿੱਲੀ ਦੀ ਮੁੱਖ ਸੜਕ ਦਾ ਘੱਟ ਅਤੇ ਕਿਸੇ ਅਸਥਾਈ ਵਾਟਰ ਪਾਰਕ ਦਾ ਜ਼ਿਆਦਾ ਪ੍ਰਤੀਤ ਹੋ ਰਿਹਾ ਸੀ।

ਵੀਡੀਓ ਦੇ ਨਾਲ ਸ਼ੇਅਰ ਕੀਤੇ ਗਏ ਕੈਪਸ਼ਨ ਵਿੱਚ ਦਿੱਲੀ ਦੇ ਗ੍ਰੇਟਰ ਕੈਲਾਸ਼ ਨੂੰ ਸ਼ਹਿਰ ਦਾ ਸਭ ਤੋਂ ‘ਪੋਸ਼’ ਇਲਾਕਾ ਦੱਸਦਿਆਂ ਪ੍ਰਸ਼ਾਸਨ ‘ਤੇ ਤੰਜ ਕੱਸਿਆ ਗਿਆ ਹੈ। ਪੋਸਟ ਵਿੱਚ ਸਵਾਲ ਚੁੱਕਿਆ ਗਿਆ ਹੈ ਕਿ ਜਦੋਂ ਲੋਕ ਭਾਰੀ-ਭਰਕਮ ਟੈਕਸ ਭਰਦੇ ਹਨ, ਤਾਂ ਬਾਰਿਸ਼ ਹੁੰਦੇ ਹੀ ਸੜਕਾਂ ਪਾਣੀ ਦੇ ਰਸਤਿਆਂ ਵਿੱਚ ਕਿਉਂ ਬਦਲ ਜਾਂਦੀਆਂ ਹਨ? ਨਗਰ ਨਿਗਮ ਅਤੇ ਡ੍ਰੇਨੇਜ ਸਿਸਟਮ ‘ਤੇ ਵੀ ਮਜ਼ਾਕੀਆ ਅੰਦਾਜ਼ ਵਿੱਚ ਟਿੱਪਣੀ ਕਰਦਿਆਂ ਲਿਖਿਆ ਗਿਆ ਕਿ ਪ੍ਰੀਮੀਅਮ ਇਲਾਕੇ ਵਿੱਚ ਬਿਹਤਰ ਪਾਣੀ ਦੀ ਨਿਕਾਸੀ ਦੀ ਸਹੂਲਤ ਸ਼ਾਇਦ ਅਜੇ ਵੀ ‘ਵੇਟਿੰਗ ਲਿਸਟ’ ਵਿੱਚ ਹੀ ਅਟਕੀ ਹੋਈ ਹੈ।

ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਨੇ ਇਸ ਨੂੰ ਦਿੱਲੀ ਦੀ ਬਦਹਾਲ ਡ੍ਰੇਨੇਜ ਵਿਵਸਥਾ ਨਾਲ ਜੋੜ ਕੇ ਪ੍ਰਸ਼ਾਸਨ ਦੀ ਨਾਕਾਮੀ ਦੱਸਿਆ, ਤਾਂ ਕੁਝ ਲੋਕਾਂ ਨੇ ਇਸ ਪੂਰੇ ਮਾਮਲੇ ਨੂੰ ਮਨੋਰੰਜਨ ਅਤੇ ਮਜ਼ਾਕ ਦੇ ਤੌਰ ‘ਤੇ ਲਿਆ।

ਦੋਖੋ ਵੀਡੀਓ

Follow Us
Hoshiarpur Nagar Nigam ਨੂੰ ਮਿਲਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ...
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ...
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ...