ਮੌਕ ਡ੍ਰਿਲ
ਮੌਕ ਡ੍ਰਿਲ ਇੱਕ ਪੂਰਵ-ਨਿਰਧਾਰਿਤ ਅਭਿਆਸ ਹੁੰਦਾ ਹੈ। ਇਹ ਐਮਰਜੈਂਸੀ ਵਾਲੇ ਹਾਲਾਤਾਂ ਲਈ ਤਿਆਰੀ ਕਰਨ ਲਈ ਕੀਤਾ ਜਾਂਦਾ ਹੈ। ਇਸਦਾ ਮਕਸਦ ਨਾਗਰਿਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੈ ਕਿ ਆਫ਼ਤ ਦੀ ਸਥਿਤੀ ਨਾਲ ਕਿਸ ਤਰ੍ਹਾਂ ਨਾਲ ਨੱਜਿਠਣਾ ਹੈ। ਨਾਲ ਹੀ, ਸੁਰੱਖਿਆ ਏਜੰਸੀਆਂ, ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਕਿਸੇ ਵੀ ਸੰਭਾਵੀ ਆਫ਼ਤ ਜਾਂ ਹਮਲੇ ਦੀ ਸਥਿਤੀ ਵਿੱਚ ਤੁਰੰਤ ਅਤੇ ਤਾਲਮੇਲ ਵਾਲਾ ਐਕਸ਼ਨ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ। 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਦੀ ਤਿਆਰੀ ਹੈ।
7 ਮਈ ਨੂੰ ਹੋਣ ਵਾਲੀ ਮੌਕ ਡ੍ਰਿਲ ਵਿੱਚ ਹਵਾਈ ਹਮਲੇ ਦਾ ਸਾਇਰਨ ਵਜਾਇਆ ਜਾਵੇਗਾ। ਇਸ ਦੌਰਾਨ ਨਾਗਰਿਕਾਂ ਨੂੰ ਬਚਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਡ੍ਰਿਲ ਦੌਰਾਨ ਬਲੈਕਆਊਟ ਹੋਵੇਗਾ। ਇਸਦਾ ਉਦੇਸ਼ ਮਹੱਤਵਪੂਰਨ ਥਾਵਾਂ ਅਤੇ ਫੈਕਟਰੀਆਂ ਨੂੰ ਸੁਰੱਖਿਅਤ ਰੱਖਣਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਲਈ ਟ੍ਰੇਨਿੰਗ ਜਾਵੇਗੀ।
ਮੌਕ ਡ੍ਰਿਲ ਦੌਰਾਨ, ਅਜਿਹੀਆਂ ਸਥਿਤੀਆਂ ਪੈਦਾ ਕੀਤੀਆਂ ਜਾਂਦੀਆਂ ਹਨ ਜੋ ਐਮਰਜੈਂਸੀ ਦੌਰਾਨ ਪੈਦਾ ਹੋ ਸਕਦੀਆਂ ਹਨ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਯਤਨ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ, ਬਲੈਕਆਊਟ ਐਕਸਰਸਾਈਜ਼ ਦੌਰਾਨ, ਪੂਰੇ ਖੇਤਰ ਦੀਆਂ ਲਾਈਟਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਇਸਦਾ ਉਦੇਸ਼ ਦੁਸ਼ਮਣ ਦੇਸ਼ ਦੇ ਹਮਲੇ ਦੌਰਾਨ ਹਨੇਰਾ ਰੱਖ ਕੇ ਇਲਾਕੇ ਨੂੰ ਸੁਰੱਖਿਅਤ ਰੱਖਣਾ ਹੈ।
ਦੇਸ਼ ਦੇ 6 ਰਾਜਾਂ ‘ਚ ਮੋਕ ਡਰਿੱਲ-ਬਲੈਕਆਊਟ, ਹਵਾਈ ਹਮਲੇ ਤੇ ਐਮਰਜੈਂਸੀ ਐਕਸ਼ਨ ਦਾ ਕੀਤਾ ਅਭਿਆਸ
ਭਾਰਤ ਨੇ ਆਪ੍ਰੇਸ਼ਨ ਸ਼ੀਲਡ ਦੇ ਤਹਿਤ ਇੱਕ ਮੌਕ ਡਰਿੱਲ ਕੀਤੀ। ਇਨ੍ਹਾਂ ਅਭਿਆਸਾਂ ਵਿੱਚ, ਛੇ ਰਾਜਾਂ ਵਿੱਚ ਹਵਾਈ ਹਮਲੇ ਅਤੇ ਐਮਰਜੈਂਸੀ ਪ੍ਰਤੀਕਿਰਿਆ ਦਾ ਅਭਿਆਸ ਕੀਤਾ ਗਿਆ। ਇਸਦਾ ਉਦੇਸ਼ ਅੱਤਵਾਦ ਅਤੇ ਸਰਹੱਦ ਪਾਰ ਹਮਲਿਆਂ ਪ੍ਰਤੀ ਪ੍ਰਤੀਕਿਰਿਆ ਸਮਰੱਥਾ ਦਾ ਮੁਲਾਂਕਣ ਕਰਨਾ ਅਤੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ। ਸੁਰੱਖਿਆ ਬਲਾਂ, ਸਿਹਤ ਸੇਵਾਵਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨੇ ਇਸ ਅਭਿਆਸ ਵਿੱਚ ਹਿੱਸਾ ਲਿਆ।
- TV9 Punjabi
- Updated on: May 31, 2025
- 8:02 pm
ਪੰਜਾਬ ਭਰ ‘ਚ ਬਲੈਕਆਊਟ, ਸਾਰੇ ਜ਼ਿਲ੍ਹਿਆਂ ‘ਚ ਕੀਤੀ ਗਈ ਮੋਕ ਡਰਿੱਲ
ਇਸ ਅਭਿਆਸ ਦਾ ਉਦੇਸ਼ ਇਹ ਸਿੱਖਣਾ ਹੈ ਕਿ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਅਤੇ ਜ਼ਰੂਰੀ ਸੇਵਾਵਾਂ (ਜਿਵੇਂ ਕਿ ਭੋਜਨ, ਦਵਾਈ, ਇਲਾਜ, ਆਦਿ) ਕਿਵੇਂ ਪ੍ਰਦਾਨ ਕਰਨੀਆਂ ਹਨ। ਇਸ ਅਭਿਆਸ ਵਿੱਚ NDRF, SDRF, BSF, ਫੌਜ ਤੇ ਹੋਰ ਮਹੱਤਵਪੂਰਨ ਵਿਭਾਗਾਂ ਨੇ ਵੀ ਹਿੱਸਾ ਲਿਆ।
- TV9 Punjabi
- Updated on: May 31, 2025
- 6:35 pm
ਸਹਿਯੋਗ ਦੇਵੇ ਜਨਤਾ… ਮੋਕ ਡ੍ਰਿਲ ‘ਤੇ ਬਲੈਕਆਊਟ ਨੂੰ ਲੈ ਕੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੀ ਅਪੀਲ
8 ਵਜੇ ਤੋਂ ਪਹਿਲਾਂ ਆਪਣੇ ਘਰ ਦੀਆਂ ਬੱਤੀਆਂ ਬੰਦ ਕਰ ਲਵੋ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਮੋਬਾਈਲ ਉੱਪਰ ਇੱਕ ਅਲਰਟ ਮੈਸੇਜ ਆਵੇਗਾ, ਜਿਸ ਤੋਂ ਤੁਰੰਤ ਬਾਅਦ ਬਲੈਕ ਆਊਟ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 'ਜੇਕਰ ਕਿਸੇ ਕਾਰਨ ਰੋਡ ਉੱਤੇ ਗੱਡੀਆਂ ਚੱਲ ਰਹੀਆਂ ਹੋਣ, ਤਾਂ ਉਹਨਾਂ ਦੇ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਹੈਡਲਾਈਟਾਂ ਬੰਦ ਕਰਕੇ ਇੱਕ ਪਾਸੇ ਖੜੀਆਂ ਕਰ ਦੇਣ। ਐਮਰਜੰਸੀ ਸੇਵਾਵਾਂ ਦੀਆਂ ਗੱਡੀਆਂ ਨੂੰ ਇਸ ਦੌਰਾਨ ਰਾਹ ਦਿੱਤਾ ਜਾਵੇ।
- Lalit Sharma
- Updated on: May 31, 2025
- 12:10 pm
ਕੱਲ੍ਹ ਹਰਿਆਣਾ ਤੇ ਜੰਮੂ-ਕਸ਼ਮੀਰ ‘ਚ ਹੋਣ ਵਾਲੀ ਮੌਕ ਡ੍ਰਿਲ ਮੁਲਤਵੀ, ਕੇਂਦਰ ਜਲਦ ਜਾਰੀ ਕਰੇਗਾ ਨਵੀਂ ਤਰੀਕ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਵਧਿਆ, ਉਦੋਂ ਵੀ ਇਹ 6 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਇਸ ਤੋਂ ਪਹਿਲਾਂ, 7 ਮਈ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਇੱਕ ਮੌਕ ਡ੍ਰਿਲ ਕੀਤੀ ਗਈ ਸੀ।
- TV9 Punjabi
- Updated on: May 28, 2025
- 9:32 pm
ਕੀ ਕੁਝ ਵੱਡਾ ਹੋਣ ਵਾਲਾ ਹੈ, ਸਰਹੱਦ ਨਾਲ ਲੱਗਦੇ ਰਾਜਾਂ ‘ਚ ਕਿਉਂ ਕੀਤੀ ਜਾ ਰਹੀ ਮੌਕ ਡ੍ਰਿਲ?
ਮੋਦੀ ਸਰਕਾਰ ਨੇ 29 ਮਈ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ ਇੱਕ ਮੌਕ ਡ੍ਰਿਲ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕ ਡਰਿੱਲ ਦਾ ਉਦੇਸ਼ ਸੰਭਾਵੀ ਖਤਰਿਆਂ ਵਿਰੁੱਧ ਦੇਸ਼ ਦੀ ਤਿਆਰੀ ਦਾ ਮੁਲਾਂਕਣ ਕਰਨਾ ਅਤੇ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਜਾਗਰੂਕ ਕਰਨਾ ਹੈ। ਇਹ ਅਭਿਆਸ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ।
- TV9 Punjabi
- Updated on: May 29, 2025
- 5:20 am