AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਆਪ੍ਰੇਸ਼ਨ ਸਿੰਦੂਰ ਤੋਂ ਬੌਖਲਾਇਆ ਪਾਕਿਸਤਾਨ, ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾ ਕੇ ਦਾਗੀਆਂ ਮਿਜ਼ਾਈਲਾਂ

Amritsar Pak Missiles Found: ਪਾਕਿਸਤਾਨ ਨੇ ਅੰਮ੍ਰਿਤਸਰ ਵਿੱਚ ਨਾਪਾਕ ਹਰਕਤ ਕੀਤੀ ਹੈ। ਬੁੱਧਵਾਰ ਦੇਰ ਰਾਤ ਅੰਮ੍ਰਿਤਸਰ ਦੇ ਜੇਠੂਵਾਲ, ਪੰਧੇਰ ਖੁਰਦ, ਮੱਖਣਵਿੰਡੀ ਅਤੇ ਦੁਧਾਲਾ ਪਿੰਡਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਤੋਂ ਬਾਅਦ ਇੱਕ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਮਿਲੇ। ਇਸ ਦੇ ਨਾਲ ਹੀ ਕੁਝ ਹੋਰ ਸੜੇ ਹੋਏ ਹਿੱਸੇ ਵੀ ਮਿਲੇ ਹਨ।

ਆਪ੍ਰੇਸ਼ਨ ਸਿੰਦੂਰ ਤੋਂ ਬੌਖਲਾਇਆ ਪਾਕਿਸਤਾਨ, ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾ ਕੇ ਦਾਗੀਆਂ ਮਿਜ਼ਾਈਲਾਂ
ਪਾਕਿਸਤਾਨ ਨੇ ਅੰਮ੍ਰਿਤਸਰ ‘ਚ ਦਾਗੀਆਂ ਮਿਜ਼ਾਈਲਾਂ
lalit-sharma
| Updated On: 08 May 2025 14:22 PM IST
Share

ਭਾਰਤ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਉਹ ਸਰਹੱਦ ‘ਤੇ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ। ਭਾਰਤੀ ਫੌਜ ਇਸ ਦੀਆਂ ਹਰ ਨਾਪਾਕ ਹਰਕਤਾਂ ਦਾ ਢੁਕਵਾਂ ਜਵਾਬ ਦੇ ਰਹੀ ਹੈ। ਹਰ ਮੋਰਚੇ ‘ਤੇ ਹਾਰ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਇੱਕ ਹੋਰ ਸਾਜ਼ਿਸ਼ ਬੁੱਧਵਾਰ ਨੂੰ ਬੇਨਕਾਬ ਹੋ ਗਈ। ਦਰਅਸਲ, ਪੰਜਾਬ ਦੇ ਅੰਮ੍ਰਿਤਸਰ ਦੇ ਚਾਰ ਪਿੰਡਾਂ ਵਿੱਚ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਮਿਲੇ ਹਨ, ਜਿਨ੍ਹਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ।

ਬੁੱਧਵਾਰ ਦੇਰ ਰਾਤ ਜੇਠੂਵਾਲ, ਪੰਧੇਰ ਖੁਰਦ, ਮੱਖਣਵਿੰਡੀ ਅਤੇ ਦੁਧਾਲਾ ਪਿੰਡਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਤੋਂ ਬਾਅਦ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਮਿਲੇ। ਇਸ ਦੇ ਨਾਲ ਹੀ ਕੁਝ ਹੋਰ ਸੜੇ ਹੋਏ ਹਿੱਸੇ ਵੀ ਮਿਲੇ ਹਨ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਫੌਜ ਨੂੰ ਦਿੱਤੀ ਜਾਣਕਾਰੀ

ਸਥਾਨਕ ਪੁਲਿਸ ਨੇ ਪੂਰੇ ਮਾਮਲੇ ਬਾਰੇ ਭਾਰਤੀ ਫੌਜ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫੌਜ ਦੀਆਂ ਟੀਮਾਂ ਜਾਂਚ ਲਈ ਇਨ੍ਹਾਂ ਅਵਸ਼ੇਸ਼ਾਂ ਨੂੰ ਆਪਣੇ ਨਾਲ ਲੈ ਗਈਆਂ। ਇਸ ਗੱਲ ਦੀ ਸੰਭਾਵਨਾ ਹੈ ਕਿ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਉਣ ਲਈ ਦਾਗੇ ਗਏ ਇਨ੍ਹਾਂ ਰਾਕੇਟਾਂ ਅਤੇ ਮਿਜ਼ਾਈਲਾਂ ਨੂੰ ਭਾਰਤੀ ਰੱਖਿਆ ਪ੍ਰਣਾਲੀ ਨੇ ਅਸਮਾਨ ਵਿੱਚ ਹੀ ਬੇਅਸਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਦੇ ਅਵਸ਼ੇਸ਼ ਖੇਤਾਂ ਵਿੱਚ ਡਿੱਗ ਗਏ ਸਨ। ਪ੍ਰਸ਼ਾਸਨ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ।

ਅੰਮ੍ਰਿਤਸਰ ਵਿੱਚ ਚੱਲ ਰਹੀ ਸੀ ਮੌਕ ਡਰਿੱਲ

ਜਦੋਂ ਪਾਕਿਸਤਾਨ ਨੇ ਇਹ ਨਾਪਾਕ ਹਰਕਤ ਕੀਤੀ, ਉਸੇ ਦੌਰਾਨ ਅੰਮ੍ਰਿਤਸਰ ਵਿੱਚ ਮੌਕ ਡ੍ਰਿਲ ਚੱਲ ਰਹੀ ਸੀ। ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਸ ਮੌਕੇ ਅੰਮ੍ਰਿਤਸਰ ਦੇ ਲੋਕ ਸੰਪਰਕ ਅਧਿਕਾਰੀ ਵੱਲੋਂ ਮੈਸੇਜ ਜਾਰੀ ਕੀਤਾ ਗਿਆ ਕਿ ਲੋਕ ਘਬਰਾਉਣ ਨਾ, ਪ੍ਰਸ਼ਾਸਨ ਨੇ ਫਿਰ ਤੋਂ ਬਲੈਕਆਊਟ ਲਗਾ ਦਿੱਤਾ ਹੈ। ਲੋਕਾਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਨਾ ਹੀ ਬਾਹਰ ਇਕੱਠਾ ਹੋਵੇ। ਅਤੇ ਲਾਈਟਾਂ ਬੰਦ ਰੱਖੋ ਅਤੇ ਆਪਣਾ ਮੋਬਾਈਲ ਫ਼ੋਨ ਵੀ ਬੰਦ ਰੱਖੋ।

ਪੁੰਛ ਵਿੱਚ ਗੋਲੀਬਾਰੀ

ਪਾਕਿਸਤਾਨ ਸਰਹੱਦ ‘ਤੇ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ। ਪੁੰਛ ਸੈਕਟਰ ਵਿੱਚ ਇਸ ਦੀ ਗੋਲੀਬਾਰੀ ਵਿੱਚ 13 ਨਾਗਰਿਕ ਮਾਰੇ ਗਏ ਅਤੇ 59 ਹੋਰ ਜ਼ਖਮੀ ਹੋ ਗਏ। ਵਿਦੇਸ਼ ਮੰਤਰਾਲੇ (MEA) ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜ਼ਖਮੀਆਂ ਵਿੱਚੋਂ 44 ਲੋਕ ਪੁੰਛ ਦੇ ਹਨ। ਪੁੰਛ ਦੇ ਗੁਰਦੁਆਰਾ ਸਾਹਿਬ ਚ ਵੀ ਗੋਲੀਬਾਰੀ ਕੀਤੀ ਗਈ ਹੈ, ਜਿਸ ਵਿੱਚ ਕਈ ਲੋਕ ਜਖਮੀ ਹੋਏ ਹਨ।

ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਕਈ ਇਲਾਕਿਆਂ ਵਿੱਚ ਭਾਰੀ ਗੋਲਾਬਾਰੀ ਕਰ ਰਹੀ ਹੈ, ਜਿਸਦਾ ਭਾਰਤੀ ਫੌਜ ਜਵਾਬ ਦੇ ਰਹੀ ਹੈ। ਇੱਕ ਫੌਜ ਅਧਿਕਾਰੀ ਨੇ ਦੱਸਿਆ ਕਿ 7 ਅਤੇ 8 ਮਈ ਦੀ ਰਾਤ ਨੂੰ, ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਕੁਪਵਾੜਾ, ਬਾਰਾਮੂਲਾ, ਉਰੀ ਅਤੇ ਅਖਨੂਰ ਖੇਤਰਾਂ ਵਿੱਚ ਛੋਟੇ ਅਤੇ ਭਾਰੀ ਹਥਿਆਰਾਂ ਨਾਲ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਅਧਿਕਾਰੀ ਨੇ ਕਿਹਾ, ਭਾਰਤੀ ਫੌਜ ਨੇ ਢੁਕਵਾਂ ਜਵਾਬ ਦਿੱਤਾ।

Follow Us
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?...
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ...
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ...
Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? ...ਦੇਖੋ ਗ੍ਰਾਉਂਡ ਰਿਪੋਰਟ
Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? ...ਦੇਖੋ ਗ੍ਰਾਉਂਡ ਰਿਪੋਰਟ...
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ...
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ......
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ...
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ
ਫਗਵਾੜਾ 'ਚ ਸਟੈਂਡ 'ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ...