ਭਾਰਤ-ਪਾਕਿਸਤਾਨ ਤਣਾਅ
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ। ਅੱਤਵਾਦੀਆਂ ਨੇ ਧਰਮ ਪੁੱਛ ਕੇ ਹਮਲਾ ਕੀਤਾ ਅਤੇ ਸਿਰਫ਼ ਹਿੰਦੂਆਂ ਨੂੰ ਹੀ ਮਾਰਿਆ। ਇਸ ਹਮਲੇ ਵਿੱਚ ਕਸ਼ਮੀਰ ਦੇ ਇੱਕ ਮੁਸਲਮਾਨ ਦੀ ਵੀ ਜਾਨ ਚਲੀ ਗਈ। ਇਸ ਘਟਨਾ ਨੇ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਨਵਾਂ ਤਣਾਅ ਪੈਦਾ ਕਰ ਦਿੱਤਾ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਅਤੇ ਫੌਜੀ ਤਣਾਅ ਵਧ ਗਿਆ। ਭਾਰਤ ਨੇ ਜਵਾਬੀ ਕਾਰਵਾਈ ਵਿੱਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ, ਸਾਰੇ ਪਾਕਿਸਤਾਨੀਆਂ ਦੇ ਵੀਜ਼ੇ ਰੱਦ ਕਰਕੇ ਅਤੇ ਵਪਾਰਕ ਸਬੰਧ ਖਤਮ ਕਰ ਦਿੱਤੇ।
ਪਾਕਿਸਤਾਨ ਨੇ ਇਸਨੂੰ ‘ਐਕਟ ਆਫ ਵਾਰ’ ਕਰਾਰ ਦਿੱਤਾ ਅਤੇ ਸ਼ਿਮਲਾ ਸਮਝੌਤੇ ਸਮੇਤ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ। ਇਸਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰ ਦਿੱਤਾ। ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗੇ ਹਾਲਾਤ ਪੈਦਾ ਹੋ ਗਏ।
ਪ੍ਰਕਾਸ਼ਪੁਰਬ ਮੌਕੇ ਪਾਕਿਸਤਾਨ ਜਾਵੇਗਾ ਜੱਥਾ, ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ, SGPC ਭੇਜੇਗੀ ਜੱਥਾ
ਸਰਕਾਰੀ ਸੂਤਰਾਂ ਅਨੁਸਾਰ, ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧ ਲਗਭਗ ਟੁੱਟ ਗਏ ਸਨ, ਅਤੇ ਇਸ ਸਮੇਂ ਦੌਰਾਨ, ਦੋਵਾਂ ਦੇਸ਼ਾਂ ਵਿਚਕਾਰ ਸਾਰੇ ਧਾਰਮਿਕ ਜਥਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਪਾਬੰਦੀ ਵਿਸ਼ੇਸ਼ ਤੌਰ 'ਤੇ ਭਾਰਤ ਸਰਕਾਰ ਦੁਆਰਾ ਲਗਾਈ ਗਈ ਸੀ। ਹਾਲਾਂਕਿ, ਗ੍ਰਹਿ ਮੰਤਰਾਲੇ ਨੇ ਹੁਣ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ, ਜਿਸ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸ਼੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣਗੀਆਂ।
- Lalit Sharma
- Updated on: Oct 2, 2025
- 11:00 am
ਮੈਚ ਦਾ ਤੇ ਮੇਰੀ ਫਿਲਮ ਦਾ ਬਹੁਤ ਫ਼ਰਕ, ਸਰਦਾਰ ਜੀ-3 ਵਿਵਾਦ ਤੇ ਖੁੱਲ੍ਹ ਕੇ ਬੋਲੇ ਦਿਲਜੀਤ ਦੋਸਾਂਝ, ਚੁੱਕੇ ਵੱਡੇ ਸਵਾਲ
ਦਿਲਜੀਤ ਨੇ ਕਿਹਾ- ਉਹ ਮੇਰੇ ਦੇਸ਼ ਦਾ ਝੰਡਾ ਹੈ, ਅਸੀਂ ਸਭ ਇੰਡੀਆ ਹਾਂ। ਜਦੋਂ ਮੇਰੀ ਫਿਲਮ ਸਰਦਾਰ ਜੀ ਆਈ, ਉਹ ਫਰਵਰੀ 'ਚ ਬਣੀ ਹੋਈ ਸੀ, ਜਦੋਂ ਸਾਰੇ ਮੈਚ ਖੇਡ ਰਹੇ ਸਨ। ਪਰ ਜਦੋਂ ਬਹੁੱਤ ਦੁਖਦਾਈ ਘਟਨਾ ਪਹਿਲਗਾਮ ਵਾਪਰੀ ਤਾਂ ਅਸੀਂ ਨਿੰਦਾ ਕੀਤੀ, ਅਰਦਾਸ ਕੀਤੀ ਤੇ ਅੱਜ ਵੀ ਅਰਦਾਸ ਕਰਦੇ ਹਾਂ। ਜਿਨ੍ਹਾਂ ਨੇ ਹਮਲਾ ਕੀਤਾ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਹਾਂ।
- TV9 Punjabi
- Updated on: Sep 25, 2025
- 9:42 am
ਭਾਰਤੀ ਹਵਾਈ ਖੇਤਰ ਵਿੱਚ ਪਾਕਿਸਤਾਨੀ ਜਹਾਜ਼ਾਂ ਦੀ ਹਾਲੇ ਵੀ ‘No Entry’, ਸਰਕਾਰ ਨੇ 23 ਅਕਤੂਬਰ ਤੱਕ ਵਧਾਈ ਰੋਕ, NOTAM ਜਾਰੀ
Pakistan Airspace Ban Extended: ਭਾਰਤ ਨੇ ਇੱਕ ਵਾਰ ਫਿਰ ਆਪਣੇ ਹਵਾਈ ਖੇਤਰ ਵਿੱਚ ਪਾਕਿਸਤਾਨੀ ਜਹਾਜ਼ਾਂ 'ਤੇ ਪਾਬੰਦੀ ਵਧਾ ਦਿੱਤੀ ਹੈ। ਇਹ ਪਾਬੰਦੀ 23 ਅਕਤੂਬਰ, 2025 ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਵੀ ਆਪਣੇ ਹਵਾਈ ਖੇਤਰ ਵਿੱਚ ਭਾਰਤੀ ਜਹਾਜ਼ਾਂ ਅਤੇ ਏਅਰਲਾਈਨਾਂ 'ਤੇ ਪਾਬੰਦੀ ਇੱਕ ਮਹੀਨੇ ਲਈ, 24 ਅਕਤੂਬਰ ਤੱਕ ਵਧਾ ਦਿੱਤੀ ਸੀ।
- TV9 Punjabi
- Updated on: Sep 22, 2025
- 12:22 pm
ਪਾਕਿਸਤਾਨ ਨੂੰ ਸਹੀ ਰਸਤੇ ‘ਤੇ ਲਿਆਉਣਾ ਸਾਡੀ ਜ਼ਿੰਮੇਵਾਰੀ… ਮੋਰੋਕੋ ‘ਚ ਬੋਲੇ ਰਾਜਨਾਥ- POK ਬਾਰੇ ਕੋਈ ਚਿੰਤਾ ਨਹੀਂ, ਲੋਕ ਕਹਿਣਗੇ ਕਿ ਮੈਂ ਵੀ ਭਾਰਤ
Rajnath Singh Morocco Visit: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੋਰੋਕੋ ਦੀ ਆਪਣੀ ਦੋ ਦਿਨਾਂ ਯਾਤਰਾ ਦੌਰਾਨ ਭਾਰਤ-ਮੋਰੋਕੋ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਪਹਿਲਗਾਮ ਹਮਲੇ ਤੇ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੀਓਕੇ ਦੀ ਮੰਗ ਹੈ। ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ; ਇਹ ਆਪਣੇ ਆਪ ਭਾਰਤ 'ਚ ਸ਼ਾਮਲ ਹੋ ਜਾਵੇਗਾ।
- TV9 Punjabi
- Updated on: Sep 22, 2025
- 5:57 am
LoC ‘ਤੇ ਪਾਕਿਸਤਾਨ ਨੇ ਸੀਜ਼ਫਾਇਰ ਦੀ ਕੀਤੀ ਉਲੰਘਣਾ, ਭਾਰਤ ਨੇ ਦਿੱਤਾ ਮੁੰਹ ਤੋੜ ਜਵਾਬ
ਪਾਕਿਸਤਾਨ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੀ ਲੀਪਾ ਘਾਟੀ ਦੇ ਹੰਦਵਾੜਾ ਅਤੇ ਕੁਪਵਾੜਾ ਵਿੱਚ ਜੰਗਬੰਦੀ ਦੀ ਉਲੰਘਣਾ (CFV) ਕੀਤੀ ਅਤੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤ ਵੱਲੋਂ ਸਖ਼ਤ ਜਵਾਬ ਦਿੱਤਾ ਗਿਆ।
- TV9 Punjabi
- Updated on: Sep 22, 2025
- 6:07 am
ਪਾਕਿਸਤਾਨ ਦਾ ਏਸ਼ੀਆ ਕੱਪ ਤੋਂ ਹੱਟਣ ਦਾ ਫੈਸਲਾ, PAK ਮੀਡੀਆ GEO ਨਿਊਜ ਦੇ ਹਵਾਲੇ ਨਾਲ ਖ਼ਬਰ
Pakistan Out from Asia Cup: ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, PCB ਨੇ ਬੁੱਧਵਾਰ ਦੇ ਮੈਚ ਲਈ ਆਪਣੀ ਟੀਮ ਨੂੰ ਮੈਦਾਨ ਵਿੱਚ ਉਤਾਰਨ ਤੋਂ ਇਨਕਾਰ ਕਰ ਦਿੱਤਾ। ਮੈਚ ਦੁਬਈ ਵਿੱਚ ਰਾਤ 8 ਵਜੇ ਤੋਂ ਖੇਡਿਆ ਜਾਣਾ ਸੀ, ਪਰ ਪਾਕਿਸਤਾਨੀ ਟੀਮ ਮੈਚ ਤੋਂ ਦੋ ਘੰਟੇ ਪਹਿਲਾਂ ਤੱਕ ਵੀ ਆਪਣੇ ਹੋਟਲ ਵਿੱਚ ਹੀ ਸੀ।
- TV9 Punjabi
- Updated on: Sep 17, 2025
- 1:20 pm
ਆਪ੍ਰੇਸ਼ਨ ਸਿੰਦੂਰ ‘ਚ ਨਹੀਂ ਹੋਇਆ ਕੋਈ ਵਿਚੋਲਗੀ ਪ੍ਰਸਤਾਵ, ਪਾਕਿਸਤਾਨ ਨੇ ਖੁਦ ਟਰੰਪ ਦੇ ਦਾਅਵੇ ਦੀ ਖੋਲ੍ਹੀ ਪੋਲ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਭਾਰਤ ਨਾਲ ਗੱਲਬਾਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਕਈ ਵਾਰ ਭਾਰਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਨਾਲ ਸਬੰਧ ਵਿਗੜਨ ਤੋਂ ਬਾਅਦ, ਪਾਕਿਸਤਾਨ ਦੇ ਹਾਲਾਤ ਹੋਰ ਵੀ ਵਿਗੜ ਗਏ ਹਨ।
- TV9 Punjabi
- Updated on: Sep 16, 2025
- 2:10 pm
ਸਿੱਖਾਂ ਦੇ ਧਾਰਮਿਕ ਅਧਿਕਾਰ ਖ਼ਤਮ ਕੀਤੇ ਜਾ ਰਹੇ… ਨਨਕਾਣਾ ਸਾਹਿਬ ਯਾਤਰਾ ਰੱਦ ਕਰਨ ‘ਤੇ ਬੋਲੇ ਹਰਪ੍ਰੀਤ ਸਿੰਘ
ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਵਪਾਰਕ ਦ੍ਰਿਸ਼ਟੀ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਹੋ ਰਿਹਾ ਹੈ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਅਧਿਕਾਰੀ 'ਤੇ ਵੱਡਾ ਢਾਕਾ ਮਾਰਿਆ ਜਾ ਰਿਹਾ ਹੈ। ਹਰ ਸਾਲ ਗੁਰਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਾਂ ਦਾ ਜੱਥਾ ਨਨਕਾਣਾ ਸਾਹਿਬ ਜਾਂਦਾ ਹੈ। 1965 ਤੇ 1971 ਦੀ ਜੰਗ ਦੌਰਾਨ ਵੀ ਇਹ ਯਾਤਰਾ ਨਹੀਂ ਰੋਕੀ ਗਈ।
- TV9 Punjabi
- Updated on: Sep 15, 2025
- 8:45 am
ਏਸ਼ੀਆ ਕੱਪ ‘ਚ ਹੱਥ ਨਾ ਮਿਲਾਉਣ ‘ਤੇ ਭੜਕਿਆ ਪਾਕਿਸਤਾਨ, ਟੀਮ ਇੰਡੀਆ ਵਿਰੁੱਧ ਚੁੱਕਿਆ ਇਹ ਕਦਮ
Asia Cup, India vs Pakistan: ਏਸ਼ੀਆ ਕੱਪ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਨਾ ਤਾਂ ਟਾਸ ਤੋਂ ਬਾਅਦ ਤੇ ਨਾ ਹੀ ਮੈਚ ਖਤਮ ਹੋਣ ਤੋਂ ਬਾਅਦ। ਹੁਣ ਪਾਕਿਸਤਾਨ ਨੇ ਇਸ ਬਾਰੇ ਭਾਰਤੀ ਟੀਮ ਦੀ ਸ਼ਿਕਾਇਤ ਕੀਤੀ ਹੈ।
- TV9 Punjabi
- Updated on: Sep 15, 2025
- 4:01 am
ਪਹਿਲਗਾਮ ਦੇ ਪੀੜਤਾਂ ਨੂੰ ਨਮਨ, ਫੌਜ ਨੂੰ ਸਲਾਮ, ਸੂਰਿਆਕੁਮਾਰ ਨੇ ਜਿੱਤ ਤੋਂ ਬਾਅਦ ਪਾਕਿਸਤਾਨ ਨੂੰ ਦਿੱਤਾ ਸਖ਼ਤ ਸੰਦੇਸ਼
IND vs PAK, Suryakumar Statement: ਟੀਮ ਇੰਡੀਆ ਨੇ ਏਸ਼ੀਆ ਕੱਪ 2025 'ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੈਚ ਤੋਂ ਬਾਅਦ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਇਸ ਜਿੱਤ ਨੂੰ ਸੁਰੱਖਿਆ ਬਲਾਂ ਨੂੰ ਸਮਰਪਿਤ ਕੀਤਾ।
- TV9 Punjabi
- Updated on: Sep 15, 2025
- 7:42 am
ਚੀਨ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ, SCO ਘੋਸ਼ਣਾ ਪੱਤਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੀ ਹੋਈ ਨਿੰਦਾ
SCO summit Tianjinਚੀਨ ਦੇ ਤਿਆਨਜਿਨ ਵਿੱਚ ਹੋਏ ਐਸਸੀਓ ਸੰਮੇਲਨ ਵਿੱਚ, ਮੈਂਬਰ ਦੇਸ਼ਾਂ ਨੇ 2025 ਦੇ ਪੁਲਵਾਮਾ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਇੱਕ ਸਾਂਝਾ ਐਲਾਨਨਾਮਾ ਜਾਰੀ ਕੀਤਾ। ਘੋਸ਼ਣਾ ਪੱਤਰ ਵਿੱਚ ਅੱਤਵਾਦ ਵਿਰੁੱਧ ਏਕਤਾ ਦਾ ਸੱਦਾ ਦਿੱਤਾ ਗਿਆ ਸੀ।
- TV9 Punjabi
- Updated on: Sep 1, 2025
- 7:13 am
ਜੇਕਰ ਤੁਸੀਂ ਸ਼ਾਂਤੀ ਚਾਹੁੰਦੇ ਹੋ, ਤਾਂ ਯੁੱਧ ਲਈ ਤਿਆਰ ਰਹੋ… CDS ਜਨਰਲ ਅਨਿਲ ਚੌਹਾਨ ਨੇ ਰਣ ਸੰਵਾਦ ਵਿੱਚ ਅਜਿਹਾ ਕਿਉਂ ਕਿਹਾ?
CDS General Anil Chauhan on War: ਸੀਡੀਐਸ ਜਨਰਲ ਅਨਿਲ ਚੌਹਾਨ ਨੇ ਮੱਧ ਪ੍ਰਦੇਸ਼ ਵਿੱਚ ਰਣ ਸੰਵਾਦ ਵਿੱਚ ਅਹਿਮ ਗੱਲਾਂ ਰੱਖੀਆਂ। ਉਨ੍ਹਾਂ ਕਿਹਾ, ਭਾਰਤ ਹਮੇਸ਼ਾ ਸ਼ਾਂਤੀ ਦੇ ਹੱਕ ਵਿੱਚ ਖੜ੍ਹਾ ਰਿਹਾ ਹੈ। ਅਸੀਂ ਇੱਕ ਸ਼ਾਂਤੀ-ਪ੍ਰੇਮੀ ਰਾਸ਼ਟਰ ਹਾਂ, ਪਰ ਗਲਤ ਨਾ ਸਮਝੋ, ਅਸੀਂ ਸਿਰਫ਼ ਅਹਿੰਸਕ ਨਹੀਂ ਹੋ ਸਕਦੇ। ਮੇਰੇ ਅਨੁਸਾਰ, ਸ਼ਕਤੀ ਤੋਂ ਬਿਨਾਂ ਸ਼ਾਂਤੀ ਸਿਰਫ਼ ਇੱਕ ਆਦਰਸ਼ਵਾਦ ਹੈ। ਮੈਂ ਇੱਕ ਲਾਤੀਨੀ ਉਦਾਹਰਣ ਕਹਿਣਾ ਚਾਹੁੰਦਾ ਹਾਂ, ਜੇਕਰ ਤੁਸੀਂ ਸ਼ਾਂਤੀ ਚਾਹੁੰਦੇ ਹੋ, ਤਾਂ ਯੁੱਧ ਲਈ ਤਿਆਰ ਰਹੋ।
- TV9 Punjabi
- Updated on: Aug 26, 2025
- 6:09 am
ਸਿੰਧੂ ਜਲ ਸੰਧੀ ਮੁਲਤਵੀ ਹੋਣ ਤੋਂ ਬਾਅਦ ਵੀ, ਭਾਰਤ ਨੇ ਦਿਖਾਇਆ ਵੱਡਾ ਦਿਲ, ਪਾਕਿਸਤਾਨ ਨੂੰ ਤਵੀ ਦੇ ਭਿਆਨਕ ਰੂਪ ਬਾਰੇ ਦਿੱਤੀ ਚੇਤਾਵਨੀ
India Warned Pakistan about Tawi River: ਜੰਮੂ-ਕਸ਼ਮੀਰ 'ਚ ਭਾਰੀ ਬਾਰਿਸ਼ ਕਾਰਨ ਤਵੀ ਨਦੀ ਉਫਾਨ 'ਤੇ ਹੈ। ਭਾਰਤ ਨੇ ਪਾਕਿਸਤਾਨ ਨੂੰ ਸੰਭਾਵੀ ਹੜ੍ਹ ਬਾਰੇ ਚੇਤਾਵਨੀ ਦਿੱਤੀ ਹੈ, ਭਾਵੇਂ ਸਿੰਧੂ ਜਲ ਸੰਧੀ ਮੁਲਤਵੀ ਹੈ। ਇਹ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਹੈ। ਹਾਲਾਂਕਿ, ਕਿਸੇ ਵੀ ਦੇਸ਼ ਨੇ ਅਧਿਕਾਰਤ ਤੌਰ 'ਤੇ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।
- TV9 Punjabi
- Updated on: Aug 26, 2025
- 2:26 am
‘ਮੈਂ ਪ੍ਰਮਾਣੂ ਯੁੱਧ ਰੋਕਿਆ, ਭਾਰਤ-ਪਾਕਿਸਤਾਨ ਟਕਰਾਅ ‘ਚ 7 ਲੜਾਕੂ ਜਹਾਜ਼ ਡਿੱਗੇ, ਟਰੰਪ ਦਾ ਵੱਡਾ ਦਾਅਵਾ
Donal Trump on India-Pakistan Tension: ਪਿਛਲੇ ਹਫ਼ਤੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਯੁੱਧ ਸਮੇਤ ਛੇ ਯੁੱਧ ਰੋਕੇ। ਹਾਲਾਂਕਿ, ਭਾਰਤ ਲਗਾਤਾਰ ਸਪੱਸ਼ਟ ਕਰ ਰਿਹਾ ਹੈ ਕਿ ਜੰਗਬੰਦੀ 'ਤੇ ਦੋਵਾਂ ਦੇਸ਼ਾਂ ਦੇ ਫੌਜੀ ਡਾਇਰੈਕਟਰ ਜਨਰਲਾਂ (ਡੀਜੀਐਮਓ) ਵਿਚਕਾਰ ਸਿੱਧੀ ਗੱਲਬਾਤ ਰਾਹੀਂ ਸਹਿਮਤੀ ਬਣੀ ਸੀ।
- TV9 Punjabi
- Updated on: Aug 26, 2025
- 1:06 am
ਕੀ ਟੁੱਟ ਜਾਵੇਗਾ ਭਾਰਤ-ਪਾਕਿਸਤਾਨ ਸੀਜ਼ਫਾਇਰ? ਰੂਬੀਓ ਨੇ ਕਿਹਾ – ਦੋਵਾਂ ਦੇਸ਼ਾਂ ‘ਤੇ ਅਮਰੀਕਾ ਦੀ ਨਜ਼ਰ
Marco Rubio on India-Pakistan Ceasefire: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਤੇ ਸਾਨੂੰ ਇੱਕ ਅਜਿਹੇ ਰਾਸ਼ਟਰਪਤੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਜਿਸ ਨੇ ਸ਼ਾਂਤੀ ਬਹਾਲੀ ਨੂੰ ਆਪਣੇ ਪ੍ਰਸ਼ਾਸਨ ਦੀ ਤਰਜੀਹ ਬਣਾਇਆ ਹੈ। ਅਸੀਂ ਇਹ ਭਾਰਤ-ਪਾਕਿਸਤਾਨ ਟਕਰਾਅ 'ਚ ਦੇਖਿਆ ਹੈ।
- TV9 Punjabi
- Updated on: Aug 18, 2025
- 1:30 am