AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਤਿੰਨ ਪੜਾਵਾਂ ‘ਚ ਸਟ੍ਰਾਈਕ, ਕਿਰਾਨਾ ਹਿਲਜ਼ ‘ਤੇ ਅਟੈਕ ਤੇ ਟਰੰਪ ਦਾ ਦਾਅਵਾ ਸਾਬਕਾ CDS ਅਨਿਲ ਚੌਹਾਨ ਨੇ ਦੱਸੀ ਆਪਰੇਸ਼ਨ ਸਿੰਦੂਰ ਦੀ Inside Story

ਸਾਬਕਾ CDS ਜਨਰਲ ਅਨਿਲ ਚੌਹਾਨ ਨੇ ਕਿਹਾ ਕਿ 'ਆਪਰੇਸ਼ਨ ਸਿੰਦੂਰ' ਪਹਿਲਾਂ ਦੀਆਂ ਫੌਜੀ ਕਾਰਵਾਈਆਂ ਤੋਂ ਇਸ ਮਾਮਲੇ 'ਚ ਵੱਖਰਾ ਸੀ ਕਿ ਇਸ 'ਚ ਅਪਣਾਈ ਗਈ ਰਣਨੀਤੀ ਨੂੰ ਲੈ ਕੇ ਕੋਈ ਅਨਿਸ਼ਚਿਤਤਾ ਜਾਂ ਹਿਚਕਚਾਹਟ ਨਹੀਂ ਸੀ।

ਤਿੰਨ ਪੜਾਵਾਂ 'ਚ ਸਟ੍ਰਾਈਕ, ਕਿਰਾਨਾ ਹਿਲਜ਼ 'ਤੇ ਅਟੈਕ ਤੇ ਟਰੰਪ ਦਾ ਦਾਅਵਾ ਸਾਬਕਾ CDS ਅਨਿਲ ਚੌਹਾਨ ਨੇ ਦੱਸੀ ਆਪਰੇਸ਼ਨ ਸਿੰਦੂਰ ਦੀ Inside Story
tv9-punjabi
| Published: 26 Aug 2026 07:12 AM IST
Share

ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਨੇ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ ਕਿਰਾਨਾ ਹਿਲਜ਼ ਇਲਾਕੇ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ ਸਰਗੋਧਾ ਇਲਾਕੇ ‘ਚ ਕਈ ਲੋਇਟਰਿੰਗ ਮਿਸ਼ਨ ਭੇਜੇ ਸਨ। ਅਨਿਲ ਚੌਹਾਨ ਦੇ ਮੁਤਾਬਕ, ਕਿਰਾਨਾ ਹਿਲਜ਼ ਸਰਗੋਧਾ ਤੋਂ ਕਰੀਬ 10 ਕਿਲੋਮੀਟਰ ਉੱਤਰ ‘ਚ ਸਥਿਤ ਹੈ, ਜਿੱਥੇ ਪਾਕਿਸਤਾਨ ਦੀਆਂ ਪਰਮਾਣੂ ਸਹੂਲਤਾਂ ਮੌਜੂਦ ਹੋਣ ਦੀ ਗੱਲ ਕਹੀ ਜਾਂਦੀ ਹੈ।

ਸਾਬਕਾ CDS ਅਨਿਲ ਚੌਹਾਨ ਨੇ ਦੱਸਿਆ ਕਿ ਇਨ੍ਹਾਂ ਲੋਇਟਰਿੰਗ ਮਿਸ਼ਨਾਂ ਦਾ ਮੁੱਖ ਕੰਮ ਸਰਗੋਧਾ ਤੇ ਇਸ ਦੇ ਆਲੇ-ਦੁਆਲੇ ਮੌਜੂਦ ਰਡਾਰ ਸਿਸਟਮਾਂ ਦੀ ਭਾਲ ਕਰਨਾ ਸੀ। ਇਹ ਮਿਸ਼ਨ ਕਰੀਬ ਦੋ ਘੰਟਿਆਂ ਤੱਕ ਇਲਾਕੇ ‘ਚ ਮੰਡਰਾ ਸਕਦੇ ਹਨ ਤੇ ਜੇਕਰ ਇਸ ਦੌਰਾਨ ਕੋਈ ਟਾਰਗੇਟ ਨਹੀਂ ਮਿਲਦਾ, ਤਾਂ ਮਿਸ਼ਨ ਖ਼ਤਮ ਹੋਣ ‘ਤੇ ਉਹ ਹੇਠਾਂ ਡਿੱਗ ਕੇ ਕਿਸੇ ਥਾਂ ਨਾਲ ਟਕਰਾ ਜਾਂਦੇ ਹਨ। ਸਾਬਕਾ CDS ਨੇ ਕਿਹਾ ਕਿ ਸੰਭਵ ਹੈ ਕਿ ਅਜਿਹਾ ਹੀ ਇੱਕ ਲੋਇਟਰਿੰਗ ਮਿਸ਼ਨ ਕਿਰਾਨਾ ਹਿਲਜ਼ ਦੀ ਕਿਸੇ ਪਹਾੜੀ ਨਾਲ ਜਾ ਟਕਰਾਇਆ ਹੋਵੇ।

ਕਿਰਾਨਾ ਹਿਲਜ਼ ਤੋਂ ਉੱਠਿਆ ਸੀ ਧੂੰਆਂ

ਉਨ੍ਹਾਂ ਦੱਸਿਆ ਕਿ ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਕਿ ਬਾਅਦ ‘ਚ ਸਵਾਲ ਉੱਠੇ ਕਿ ਕੀ ਕਿਰਾਨਾ ਹਿਲਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਸਾਬਕਾ CDS ਅਨਿਲ ਚੌਹਾਨ ਨੇ ਇਹ ਵੀ ਦੱਸਿਆ ਕਿ ਪਾਕਿਸਤਾਨੀ ਮੀਡੀਆ ‘ਚ ਕੁਝ ਅਜਿਹੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ’ਚ ਕਿਰਾਨਾ ਹਿਲਜ਼ ਤੋਂ ਧੂੰਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਸੀ।

ਪਾਕਿਸਤਾਨ ਵੱਲੋਂ ਗੱਲਬਾਤ ਦੀ ਬੇਨਤੀ

ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਗੱਲਬਾਤ ਦੀ ਬੇਨਤੀ ਕੀਤੇ ਜਾਣ ਤੋਂ ਬਾਅਦ ਹਵਾਈ ਸੈਨਾ ਮੁਖੀ ਨੇ ਉਨ੍ਹਾਂ ਤੋਂ ਸਰਗੋਧਾ ‘ਤੇ ਹਮਲਾ ਕਰਨ ਦੀ ਮਨਜ਼ੂਰੀ ਮੰਗੀ ਸੀ। ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਹਮਲੇ ਲਈ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਸੀ ਤੇ ਦੋ ਹੋਰ ਟਾਰਗੇਟਾਂ ਦੀ ਪਛਾਣ ਕਰਨ ਲਈ ਵੀ ਕਿਹਾ ਸੀ। ਉਨ੍ਹਾਂ ਦੇ ਮੁਤਾਬਕ, ਇਨ੍ਹਾਂ ‘ਚੋਂ ਇੱਕ ਟਾਰਗੇਟ ਸਕਰਦੂ ਸੀ। ਹਾਲਾਂਕਿ ਬਾਅਦ ‘ਚ ਮੌਸਮ ਖ਼ਰਾਬ ਹੋ ਗਿਆ ਤੇ ਟਾਰਗੇਟ ਬਦਲ ਕੇ ਭੋਲਾਰੀ ਕਰਨਾ ਪਿਆ।

ਆਪਰੇਸ਼ਨ ਸਿੰਦੂਰ ਦੂਜੇ ਆਪਰੇਸ਼ਨਾਂ ਤੋਂ ਵੱਖਰਾ

ਸਾਬਕਾ CDS ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ‘ਆਪਰੇਸ਼ਨ ਸਿੰਦੂਰ’ ਪਹਿਲਾਂ ਦੀਆਂ ਫੌਜੀ ਕਾਰਵਾਈਆਂ ਤੋਂ ਇਸ ਮਾਮਲੇ ‘ਚ ਵੱਖਰਾ ਸੀ ਕਿ ਇਸ ‘ਚ ਅਪਣਾਈ ਗਈ ਰਣਨੀਤੀ ਨੂੰ ਲੈ ਕੇ ਕੋਈ ਅਨਿਸ਼ਚਿਤਤਾ ਜਾਂ ਹਿਚਕਚਾਹਟ ਨਹੀਂ ਸੀ। ਜਿੱਥੇ ਉਰੀ ਹਮਲੇ ਤੋਂ ਬਾਅਦ ਭਾਰਤ ਨੇ ਜ਼ਮੀਨੀ ਸਰਜੀਕਲ ਸਟ੍ਰਾਈਕ ਕੀਤੀ ਸੀ ਤੇ ਪੁਲਵਾਮਾ ਘਟਨਾ ਤੋਂ ਬਾਅਦ ਭਾਰੀ ਫੌਜੀ ਬਲ ਨਾਲ ਏਅਰਸਟ੍ਰਾਈਕ ਦਾ ਵਿਕਲਪ ਚੁਣਿਆ ਸੀ, ਉੱਥੇ ‘ਆਪਰੇਸ਼ਨ ਸਿੰਦੂਰ’ ‘ਚ ਘੱਟ ਉਚਾਈ ਵਾਲੇ ਏਅਰਸਪੇਸ ਦੀ ਵਰਤੋਂ ਕਰਕੇ ਇੱਕ ਨਵਾਂ ਤੇ ਵਿਲੱਖਣ ਤਰੀਕਾ ਅਪਣਾਇਆ ਗਿਆ।

ਇਸ ਸੋਚ-ਸਮਝ ਕੇ ਬਣਾਈ ਗਈ ਰਣਨੀਤੀ ਦਾ ਮੁੱਖ ਮਕਸਦ ਆਹਮੋ-ਸਾਹਮਣੇ ਦੀ ਲੜਾਈ ਦਾ ਖ਼ਤਰਾ ਘਟਾਉਣਾ, ਆਪਰੇਸ਼ਨ ਦੀ ਪੂਰੀ ਸਫ਼ਲਤਾ ਯਕੀਨੀ ਬਣਾਉਣਾ ਤੇ ਦੁਸ਼ਮਣ ਨੂੰ ਜਵਾਬ ਦੇਣ ਦਾ ਕੋਈ ਮੌਕਾ ਦਿੱਤੇ ਬਿਨਾਂ ਤੇਜ਼ੀ ਨਾਲ ਤੇ ਸਹੀ ਹਮਲਾ ਕਰਨਾ ਸੀ।

ਸਾਬਕਾ CDS ਅਨਿਲ ਚੌਹਾਨ ਨੇ ਦੱਸਿਆ- 3 ਪੜਾਵਾਂ ‘ਚ ਚੱਲਿਆ ਸੀ ਆਪਰੇਸ਼ਨ ਸਿੰਦੂਰ

ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਕਾਰਵਾਈ ਤਿੰਨ ਪੜਾਵਾਂ ‘ਚ ਹੋਈ ਸੀ।

ਪਹਿਲਾ ਪੜਾਅ- ਸਰਜੀਕਲ ਸਟ੍ਰਾਈਕ

ਜਨਰਲ ਅਨਿਲ ਚੌਹਾਨ ਦੇ ਮੁਤਾਬਕ, ਆਪਰੇਸ਼ਨ ਸਿੰਦੂਰ ਦਾ ਪਹਿਲਾ ਪੜਾਅ 6-7 ਮਈ ਨੂੰ ਹੋਇਆ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ‘ਚ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਕੇ ਸਰਜੀਕਲ ਸਟ੍ਰਾਈਕ ਕੀਤੀ।

ਦੂਜਾ ਪੜਾਅ- ਡਰੋਨ ਰਾਹੀਂ ਇੱਕ-ਦੂਜੇ ਨੂੰ ਛਕਾਉਣ ਦੀ ਕੋਸ਼ਿਸ਼

ਆਪਰੇਸ਼ਨ ਦਾ ਦੂਜਾ ਪੜਾਅ 8-9 ਮਈ ਨੂੰ ਰਿਹਾ। ਇਸ ਦੌਰਾਨ ਦੋਵਾਂ ਪੱਖਾਂ ਨੇ ਡਰੋਨਾਂ ਦੀ ਵਰਤੋਂ ਕੀਤੀ। ਡਰੋਨਾਂ ਰਾਹੀਂ ਇੱਕ-ਦੂਜੇ ਦੀ ਸੁਰੱਖਿਆ ਪ੍ਰਣਾਲੀ ਨੂੰ ਪਰਖਣ ਤੇ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਤੀਜਾ ਪੜਾਅ- ਪਾਕਿਸਤਾਨ ਦਾ ਹਮਲਾ ਤੇ ਭਾਰਤ ਦਾ ਜਵਾਬ

ਤੀਜੇ ਪੜਾਅ ‘ਚ 10 ਮਈ ਨੂੰ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਹਮਲਾ ਕੀਤਾ। ਇਸ ਦੇ ਜਵਾਬ ‘ਚ ਭਾਰਤੀ ਫੌਜ ਤੇ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕੀਤੀ ਤੇ ਪਾਕਿਸਤਾਨ ਦੇ ਕਈ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਜਨਰਲ ਅਨਿਲ ਚੌਹਾਨ ਦੇ ਮੁਤਾਬਕ, ਇਸ ਤਰ੍ਹਾਂ ਆਪਰੇਸ਼ਨ ਸਿੰਦੂਰ ਸਿਰਫ਼ ਇੱਕ ਦਿਨ ਦੀ ਕਾਰਵਾਈ ਨਹੀਂ ਸੀ, ਸਗੋਂ ਤਿੰਨ ਵੱਖ-ਵੱਖ ਪੜਾਵਾਂ ‘ਚ ਚੱਲਿਆ ਫੌਜੀ ਅਭਿਆਨ ਸੀ।

ਡੋਨਾਲਡ ਟਰੰਪ ਦੇ ਦਾਅਵੇ ‘ਤੇ ਕੀ ਬੋਲੇ ਚੌਹਾਨ?

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ‘ਚ ਵਿਚੋਲਗੀ ਕਰਨ ਦੇ ਦਾਅਵੇ ‘ਤੇ ਸਾਬਕਾ CDS ਜਨਰਲ ਅਨਿਲ ਚੌਹਾਨ ਨੇ ਦੱਸਿਆ ਕਿ DGMO ਨੇ ਕਿਹਾ ਕਿ ਉਹ ਕਰੀਬ 3 ਵਜੇ ਤੱਕ ਉਪਲਬਧ ਨਹੀਂ ਹਨ। ਇਸ ਤੋਂ ਬਾਅਦ ਅਸੀਂ ਸ਼ਾਮ 5 ਵਜੇ ਫੈਸਲਾ ਕੀਤਾ। ਇਸ ਲਈ ਜੰਗਬੰਦੀ ਦਾ ਫੈਸਲਾ ਦੋਵਾਂ ਦੇਸ਼ਾਂ ਦੇ DGMOs ਵਿਚਾਲੇ ਹੋਇਆ ਤੇ ਬੱਸ ਇੰਨਾ ਹੀ। ਮੈਨੂੰ ਇਸ ‘ਚ ਕਿਸੇ ਹੋਰ ਦੀ ਭੂਮਿਕਾ ਨਜ਼ਰ ਨਹੀਂ ਆਉਂਦੀ।

ਇਹ ਜਾਣਕਾਰੀ ਅਮਰੀਕੀਆਂ ਤੱਕ ਕਿਵੇਂ ਲੀਕ ਹੋਈ ਕਿ ਉਹ ਸਾਡੇ ਐਲਾਨ ਕਰਨ ਤੋਂ ਪਹਿਲਾਂ ਹੀ ਟਵੀਟ ਕਰ ਚੁੱਕੇ ਸਨ? ਮੈਨੂੰ ਪੂਰਾ ਭਰੋਸਾ ਹੈ ਕਿ ਇਹ ਜਾਣਕਾਰੀ ਸਾਡੀ ਤਰਫੋਂ ਲੀਕ ਨਹੀਂ ਹੋਈ ਸੀ। ਮੈਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਇਹ ਜਾਣਕਾਰੀ ਦੂਜੇ ਪਾਸੇ ਤੋਂ ਲੀਕ ਹੋਈ।

ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਭਾਰਤ ਦੀ ਫੌਜੀ ਗਤੀਵਿਧੀਆਂ ਨੂੰ ਲੈ ਕੇ ਸਮਝ ਕਾਫ਼ੀ ਕਮਜ਼ੋਰ ਸੀ। ਸਾਬਕਾ CDS ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਸਮੁੰਦਰੀ ਖੇਤਰ ‘ਚ ਵੀ ਪਾਕਿਸਤਾਨ ਦੀ ਸਥਿਤੀ ਨੂੰ ਲੈ ਕੇ ਜਾਣਕਾਰੀ ਕਾਫ਼ੀ ਖ਼ਰਾਬ ਸੀ।

ਭਾਰਤੀ ਕੈਰੀਅਰ ਬੈਟਲ ਗਰੁੱਪ ਦੀ ਲੋਕੇਸ਼ਨ ਦੱਸੀ

ਜਨਰਲ ਅਨਿਲ ਚੌਹਾਨ ਦੇ ਮੁਤਾਬਕ, ਪਾਕਿਸਤਾਨ ਦੀ ਰੋਜ਼ਾਨਾ ਦੀ ਬ੍ਰੀਫਿੰਗ ‘ਚ ਅਰਬ ਸਾਗਰ ‘ਚ ਭਾਰਤੀ ਕੈਰੀਅਰ ਬੈਟਲ ਗਰੁੱਪ ਦੀ ਲੋਕੇਸ਼ਨ ਦੱਸੀ ਜਾਂਦੀ ਸੀ। ਪਰ ਜਦੋਂ ਉਨ੍ਹਾਂ ਨੇ ਉਨ੍ਹਾਂ ਦਿਨਾਂ ਦੀ ਅਸਲ ਸਥਿਤੀ ਬਾਰੇ ਵੈਸਟਰਨ ਨੇਵਲ ਕਮਾਂਡ ਤੋਂ ਜਾਣਕਾਰੀ ਲਈ, ਤਾਂ ਪਤਾ ਲੱਗਾ ਕਿ ਭਾਰਤੀ ਕੈਰੀਅਰ ਬੈਟਲ ਗਰੁੱਪ ਦੱਸੀ ਗਈ ਜਗ੍ਹਾ ਤੋਂ ਕਰੀਬ 100 ਤੋਂ 300 ਨਾਟਿਕਲ ਮੀਲ ਦੂਰ ਸੀ।

ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਜਾਂ ਤਾਂ ਪਾਕਿਸਤਾਨ ਨੂੰ ਭਾਰਤੀ ਕੈਰੀਅਰ ਬੈਟਲ ਗਰੁੱਪ ਬਾਰੇ ਗਲਤ ਇਨਪੁਟ ਮਿਲ ਰਹੇ ਸਨ, ਜਾਂ ਫਿਰ ਉਸ ਦੀ ਜਾਣਕਾਰੀ ਬਿਲਕੁਲ ਸਹੀ ਨਹੀਂ ਸੀ। ਸਾਬਕਾ CDS ਨੇ ਕਿਹਾ ਕਿ ਪਾਕਿਸਤਾਨ ਇਸ ਤਰ੍ਹਾਂ ਦੀ ਜਾਣਕਾਰੀ ਲਈ ਵਿਦੇਸ਼ੀ ਸਰੋਤਾਂ ‘ਤੇ ਹੀ ਨਿਰਭਰ ਸੀ, ਕਿਉਂਕਿ ਉਸ ਦੇ ਲੌਂਗ ਰੇਂਜ ਮੈਰੀਟਾਈਮ ਏਅਰਕ੍ਰਾਫਟ ਨੇ ਆਪਰੇਸ਼ਨ ਸਿੰਦੂਰ ਦੌਰਾਨ ਉਡਾਣ ਹੀ ਨਹੀਂ ਭਰੀ ਸੀ।

Source: TV9Hindi.com

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......