ਪੰਜਾਬ ਭਰ ‘ਚ ਬਲੈਕਆਊਟ, ਸਾਰੇ ਜ਼ਿਲ੍ਹਿਆਂ ‘ਚ ਕੀਤੀ ਗਈ ਮੋਕ ਡਰਿੱਲ
ਇਸ ਅਭਿਆਸ ਦਾ ਉਦੇਸ਼ ਇਹ ਸਿੱਖਣਾ ਹੈ ਕਿ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਅਤੇ ਜ਼ਰੂਰੀ ਸੇਵਾਵਾਂ (ਜਿਵੇਂ ਕਿ ਭੋਜਨ, ਦਵਾਈ, ਇਲਾਜ, ਆਦਿ) ਕਿਵੇਂ ਪ੍ਰਦਾਨ ਕਰਨੀਆਂ ਹਨ। ਇਸ ਅਭਿਆਸ ਵਿੱਚ NDRF, SDRF, BSF, ਫੌਜ ਤੇ ਹੋਰ ਮਹੱਤਵਪੂਰਨ ਵਿਭਾਗਾਂ ਨੇ ਵੀ ਹਿੱਸਾ ਲਿਆ।

Punjab Blackout Mock Drill: ਸ਼ਨੀਵਾਰ ਸ਼ਾਮ ਨੂੰ ਪੰਜਾਬ ਭਰ ਚ ਆਪਰੇਸ਼ਨ ਸ਼ਿਲਡ ਤਹਿਤ ਪੰਜਾਬ ਭਰ ‘ਚ ਬਲੈਕਆਊਟ ਕੀਤਾ ਗਿਆ ਹੈ। ਇਹ ਬਲੈਕਆਊਟ 5 ਵਜੇ ਤੋਂ ਲੈਕੇ ਸਵਾ 9 ਵਜੇ ਤੱਕ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਜ਼ਿਲ੍ਹਿਆਂ ‘ਚ ਹੋ ਕੀਤਾ ਗਿਆ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਮੌਕ ਡਰਿੱਲ ਕੀਤੀ ਗਈ ਸੀ।
ਪੰਜਾਬ ਵਿੱਚ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਮੋਕ ਡਰਿੱਲ ਕੀਤੀ ਜਾ ਰਹੀ ਹੈ। ਪੁਲਿਸ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਅਤੇ ਮੈਡੀਕਲ ਯੂਨਿਟਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬਲੈਕਆਊਟ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਰਫ਼ ਇੱਕ ਤਿਆਰੀ (ਅਭਿਆਸ) ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਕਸਰਤ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ, ਬੇਲੋੜੀ ਯਾਤਰਾ ਨਾ ਕਰੋ। ਜੇਕਰ ਤੁਹਾਨੂੰ ਯਾਤਰਾ ਕਰਨੀ ਪਵੇ, ਤਾਂ ਸੜਕ ਦੇ ਕਿਨਾਰੇ ਵਾਹਨ ਰੋਕੋ ਤੇ ਲਾਈਟਾਂ ਬੰਦ ਕਰ ਦਿਓ।
ਇਸ ਅਭਿਆਸ ਦਾ ਉਦੇਸ਼ ਇਹ ਸਿੱਖਣਾ ਹੈ ਕਿ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਅਤੇ ਜ਼ਰੂਰੀ ਸੇਵਾਵਾਂ (ਜਿਵੇਂ ਕਿ ਭੋਜਨ, ਦਵਾਈ, ਇਲਾਜ, ਆਦਿ) ਕਿਵੇਂ ਪ੍ਰਦਾਨ ਕਰਨੀਆਂ ਹਨ। ਇਸ ਅਭਿਆਸ ਵਿੱਚ NDRF, SDRF, BSF, ਫੌਜ ਤੇ ਹੋਰ ਮਹੱਤਵਪੂਰਨ ਵਿਭਾਗਾਂ ਨੇ ਵੀ ਹਿੱਸਾ ਲਿਆ। ਇਹ ਸਭ ਇਹ ਯਕੀਨੀ ਬਣਾਉਣਗੇ ਕਿ ਐਮਰਜੈਂਸੀ ਦੌਰਾਨ ਚੁੱਕੇ ਗਏ ਸੁਰੱਖਿਆ ਉਪਾਅ ਸਹੀ ਢੰਗ ਨਾਲ ਲਾਗੂ ਕੀਤੇ ਜਾ ਰਹੇ ਹਨ ਜਾਂ ਨਹੀਂ।
ਬਲੈਕਆਊਟ ਦੌਰਾਨ ਪਹਿਲਾਂ ਸਾਇਰਨ ਵਜਾਏ
ਇਸ ਤੋਂ ਇਲਾਵਾ ਕੀਤੇ ਗਏ ਬਲੈਕਆਊਟ ਦੌਰਾਨ ਪਹਿਲਾਂ ਸਾਇਰਨ ਵਜਾਏ ਜਾਂਦੇ। ਇਸ ਸਮੇਂ ਦੌਰਾਨ, ਐਮਰਜੈਂਸੀ ਸੇਵਾਵਾਂ (ਜਿਵੇਂ ਕਿ ਹਸਪਤਾਲ, ਪੁਲਿਸ, ਆਦਿ) ਨੂੰ ਛੱਡ ਕੇ ਪੂਰੇ ਪੰਜਾਬ ਚ ਵੱਖ-ਵੱਖ ਦੀਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਗਈਆਂ। ਨਗਰ ਨਿਗਮ ਵੱਲੋਂ ਸਟਰੀਟ ਲਾਈਟਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।