ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਧਮਾਕੇ ਦੀ ਆਵਾਜ਼ ਤੋਂ ਬਾਅਦ ਅੰਮ੍ਰਿਤਸਰ ਵਿੱਚ ਪੂਰੀ ਰਾਤ ਰਿਹਾ ਬਲੈਕਆਊਟ, ਸ੍ਰੀ ਹਰਿਮੰਦਰ ਸਾਹਿਬ ‘ਚ ਛਾਇਆ ਹਨੇਰਾ

ਅੰਮ੍ਰਿਤਸਰ ਵਿੱਚ ਦੇਰ ਰਾਤ ਨੂੰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸ਼ਹਿਰ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਲੰਧਰ ਅਤੇ ਲੁਧਿਆਣਾ ਵਿੱਚ ਵੀ ਬਲੈਕ ਆਊਟ ਦੀ ਜਾਣਕਾਰੀ ਸਾਹਮਣੇ ਆਈ।

ਧਮਾਕੇ ਦੀ ਆਵਾਜ਼ ਤੋਂ ਬਾਅਦ ਅੰਮ੍ਰਿਤਸਰ ਵਿੱਚ ਪੂਰੀ ਰਾਤ ਰਿਹਾ ਬਲੈਕਆਊਟ, ਸ੍ਰੀ ਹਰਿਮੰਦਰ ਸਾਹਿਬ ‘ਚ ਛਾਇਆ ਹਨੇਰਾ
Follow Us
lalit-sharma
| Updated On: 08 May 2025 09:37 AM

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਬੁੱਧਵਾਰ ਦੇਰ ਰਾਤ ਪੰਜਾਬ ਦੇ ਅੰਮ੍ਰਿਤਸਰ ਵਿੱਚ ਤਿੰਨ ਧਮਾਕੇ ਸੁਣੇ ਗਏ। ਇਸ ਤੋਂ ਬਾਅਦ ਸ਼ਹਿਰ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਲੰਧਰ ਅਤੇ ਲੁਧਿਆਣਾ ਵਿੱਚ ਵੀ ਬਲੈਕਆਊਟ ਦੀ ਜਾਣਕਾਰੀ ਸਾਹਮਣੇ ਆਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਧਮਾਕਾ ਦੁਪਹਿਰ 1:55 ਵਜੇ ਸੁਣਾਈ ਦਿੱਤਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਮੁਤਾਬਕ, ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ, ਇੱਕ ਵਾਰ ਫਿਰ ਰੱਖਿਆ ਅਭਿਆਸ ਦੇ ਹਿੱਸੇ ਵਜੋਂ ਸ਼ਹਿਰ ਨੂੰ ਬਲੈਕਆਊਟ ਕਰ ਦਿੱਤਾ ਗਿਆ।

ਬਲੈਕਆਊਟ ਦੌਰਾਨ, ਅੰਮ੍ਰਿਤਸਰ ਦੇ ਡੀਪੀਆਰਓ ਨੇ ਲੋਕਾਂ ਨੂੰ ਸਬਰ ਅਤੇ ਸੰਜਮ ਬਣਾਈ ਰੱਖਣ ਅਤੇ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ। ਪ੍ਰਸ਼ਾਸਨ ਨੇ ਜਨਤਾ ਨੂੰ ਡਰਨ ਦੀ ਅਪੀਲ ਨਹੀਂ ਕੀਤੀ ਅਤੇ ਲਾਈਟਾਂ ਬੰਦ ਰੱਖਣ ਦੀ ਵੀ ਬੇਨਤੀ ਕੀਤੀ।

ਲੋਕ ਸੰਪਰਕ ਅਧਿਕਾਰੀ ਦੀ ਅਪੀਲ

ਅੰਮ੍ਰਿਤਸਰ ਵਿੱਚ ਦੇਰ ਰਾਤ ਨੂੰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਲਈ ਸ਼ਹਿਰ ਵਿੱਚ ਪੁਰੀ ਰਾਤ ਬਲੈਕਆਉਟ ਰਿਹਾ। ਇਸ ਮੌਕੇ ਅੰਮ੍ਰਿਤਸਰ ਦੇ ਲੋਕ ਸੰਪਰਕ ਅਧਿਕਾਰੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਬਰਾਓ ਨਾ, ਪ੍ਰਸ਼ਾਸਨ ਨੇ ਫਿਰ ਤੋਂ ਬਲੈਕਆਊਟ ਲਗਾ ਦਿੱਤਾ ਹੈ। ਉਹ ਅੱਧੀ ਰਾਤ ਨੂੰ ਅਭਿਆਸ ਸ਼ੁਰੂ ਕਰ ਰਹੇ ਹਨ। ਲੋਕਾਂ ਨੂੰ ਆਪਣੇ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਲੋਕਾਂ ਨੂੰ ਬਾਹਰ ਇਕੱਠਾ ਹੋਣਾ ਚਾਹੀਦਾ ਹੈ। ਲਾਈਟਾਂ ਬੰਦ ਰੱਖੋ ਅਤੇ ਆਪਣਾ ਮੋਬਾਈਲ ਫ਼ੋਨ ਵੀ ਬੰਦ ਰੱਖੋ।

ਸ੍ਰੀ ਹਰਿਮੰਦਰ ਸਾਹਿਬ ‘ਚ ਛਾਇਆ ਹਨੇਰਾ

ਅੰਮ੍ਰਿਤਸਰ ਵਿੱਚ ਇੱਕ ਮੌਕ ਡਰਿੱਲ ਦੌਰਾਨ ਬਲੈਕਆਊਟ ਹੋ ਗਿਆ, ਜਿਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੂਰਾ ਸ਼ਹਿਰ ਕੁਝ ਸਮੇਂ ਲਈ ਹਨੇਰੇ ਵਿੱਚ ਡੁੱਬ ਗਿਆ। ਇਹ ਅਭਿਆਸ ਰਾਸ਼ਟਰੀ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਹਿੱਸਾ ਸੀ, ਜੋ ਕਿ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਸੀ।

ਮੌਕ ਡਰਿੱਲ ਕੀਤੀ ਗਈ

ਅੰਮ੍ਰਿਤਸਰ ਵਿੱਚ ਸਿਵਲ ਡਿਫੈਂਸ ਸੰਬੰਧੀ ਇੱਕ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਬਚਾਅ ਟੀਮਾਂ ਨੂੰ ਸੀਪੀਆਰ ਦੇਣਾ ਸਿਖਾਇਆ ਗਿਆ। ਅੱਗ ਬੁਝਾਊ ਟੀਮਾਂ ਨੇ ਰਿਹਰਸਲ ਕੀਤੀ ਕਿ ਜੇਕਰ ਅੱਗ ਲੱਗ ਜਾਵੇ ਤਾਂ ਉਸਨੂੰ ਕਿਵੇਂ ਬੁਝਾਇਆ ਜਾਵੇ। ਇਸ ਦੌਰਾਨ ਵਿਦਿਆਰਥੀਆਂ ਨੂੰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਹਸਪਤਾਲ ਲਿਜਾਣ ਦੇ ਤਰੀਕਿਆਂ ਬਾਰੇ ਦੱਸਿਆ ਗਿਆ।

ਦੇਰ ਰਾਤ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸੰਭਾਵੀ ਖ਼ਤਰਿਆ ਤੋਂ ਨਿਪਟਣ ਲਈ ਪੰਜਾਬ ਵਿੱਚ ਮੌਕ ਡ੍ਰਿਲਸ ਕੀਤੇ ਗਏ। ਜਿਸ ਤੋਂ ਬਾਅਦ ਸ਼ਾਮ 7.30 ਵਜੇ ਪੰਜਾਬ ਦੇ ਸ਼ਹਿਰਾਂ ਵਿੱਚ ਬਲੈਕਆਊਟ ਸ਼ੁਰੂ ਹੋ ਗਿਆ ਹੈ। ਮੋਹਾਲੀ ਵਿੱਚ ਇੱਕ ਵਾਰ ਫਿਰ ਸਾਇਰਨ ਵੱਜਿਆ ਹੈ। ਜਿਸ ਤੋਂ ਬਾਅਦ ਬਲੈਕਆਊਟ ਸ਼ੁਰੂ ਹੋ ਗਿਆ ਹੈ।