ਸਹਿਯੋਗ ਦੇਵੇ ਜਨਤਾ… ਮੋਕ ਡ੍ਰਿਲ ‘ਤੇ ਬਲੈਕਆਊਟ ਨੂੰ ਲੈ ਕੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੀ ਅਪੀਲ
8 ਵਜੇ ਤੋਂ ਪਹਿਲਾਂ ਆਪਣੇ ਘਰ ਦੀਆਂ ਬੱਤੀਆਂ ਬੰਦ ਕਰ ਲਵੋ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਮੋਬਾਈਲ ਉੱਪਰ ਇੱਕ ਅਲਰਟ ਮੈਸੇਜ ਆਵੇਗਾ, ਜਿਸ ਤੋਂ ਤੁਰੰਤ ਬਾਅਦ ਬਲੈਕ ਆਊਟ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 'ਜੇਕਰ ਕਿਸੇ ਕਾਰਨ ਰੋਡ ਉੱਤੇ ਗੱਡੀਆਂ ਚੱਲ ਰਹੀਆਂ ਹੋਣ, ਤਾਂ ਉਹਨਾਂ ਦੇ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਹੈਡਲਾਈਟਾਂ ਬੰਦ ਕਰਕੇ ਇੱਕ ਪਾਸੇ ਖੜੀਆਂ ਕਰ ਦੇਣ। ਐਮਰਜੰਸੀ ਸੇਵਾਵਾਂ ਦੀਆਂ ਗੱਡੀਆਂ ਨੂੰ ਇਸ ਦੌਰਾਨ ਰਾਹ ਦਿੱਤਾ ਜਾਵੇ।

Blackout-Mock Drill: ਅੰਮ੍ਰਿਤਸਰ ਵਿੱਚ ਸ਼ਨੀਵਾਰ 31 ਮਈ ਨੂੰ ਹੋਣ ਵਾਲੀ ਮੋਕ ਡ੍ਰਿਲ ਅਤੇ ਬਲੈਕਆਊਟ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਮੀਡੀਆ ਰਾਹੀਂ ਸੂਚਨਾ ਸਾਂਝੀ ਕੀਤੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ, “ਸਾਨੂੰ ਸ਼ਹਿਰੀ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਉਂਦੇ ਹੋਏ, ਇਸ ਮੌਕੇ ‘ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਘਰ ਦੀਆਂ ਲਾਈਟਾਂ ਬੰਦ ਕਰ ਸਕਦੇ ਹੋ ਤਾਂ ਇਹ ਤੁਹਾਡੀ ਜਿੰਮੇਵਾਰੀ ਹੈ। 8 ਵਜੇ ਤੋਂ ਪਹਿਲਾਂ ਆਪਣੇ ਘਰ ਦੀਆਂ ਬੱਤੀਆਂ ਬੰਦ ਕਰ ਲਵੋ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਮੋਬਾਈਲ ਉੱਪਰ ਇੱਕ ਅਲਰਟ ਮੈਸੇਜ ਆਵੇਗਾ, ਜਿਸ ਤੋਂ ਤੁਰੰਤ ਬਾਅਦ ਬਲੈਕ ਆਊਟ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ‘ਜੇਕਰ ਕਿਸੇ ਕਾਰਨ ਰੋਡ ਉੱਤੇ ਗੱਡੀਆਂ ਚੱਲ ਰਹੀਆਂ ਹੋਣ, ਤਾਂ ਉਹਨਾਂ ਦੇ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਹੈਡਲਾਈਟਾਂ ਬੰਦ ਕਰਕੇ ਇੱਕ ਪਾਸੇ ਖੜੀਆਂ ਕਰ ਦੇਣ। ਐਮਰਜੰਸੀ ਸੇਵਾਵਾਂ ਦੀਆਂ ਗੱਡੀਆਂ ਨੂੰ ਇਸ ਦੌਰਾਨ ਰਾਹ ਦਿੱਤਾ ਜਾਵੇ।
ਉਨ੍ਹਾਂ ਕਿਹਾ, ਸਿਟੀ ਅਤੇ ਹੋਰ ਇਲਾਕਿਆਂ ‘ਚ ਰਹਿਣ ਵਾਲੇ ਲੋਕ 8 ਵਜੇ ਤੋਂ 8:30 ਵਜੇ ਤੱਕ ਆਪਣੇ ਘਰਾਂ ਤੇ ਇਮਾਰਤਾਂ ਦੀਆਂ ਲਾਈਟਾਂ ਖੁਦ ਬੰਦ ਕਰਕੇ ਪ੍ਰਸ਼ਾਸਨ ਨਾਲ ਸਹਿਯੋਗ ਦਿਖਾਉਣ। ਇਹ ਇੱਕ ਤਰ੍ਹਾਂ ਦੀ ਸਾਂਝੀ ਜ਼ਿੰਮੇਵਾਰੀ ਹੈ, ਜੋ ਅਸੀਂ ਸਾਰੇ ਨਿਭਾ ਸਕਦੇ ਹਾਂ। ਸਾਕਸ਼ੀ ਸਾਹਨੀ ਨੇ ਅਖੀਰ ਵਿੱਚ ਕਿਹਾ ਕਿ ਪ੍ਰਸ਼ਾਸਨ ਸਿਰਫ ਤਿਆਰੀ ਕਰਦਾ ਹੈ, ਪਰ ਕਾਮਯਾਬੀ ਤਦੋਂ ਹੀ ਮਿਲਦੀ ਹੈ ਜਦ ਸ਼ਹਿਰੀ ਵੀ ਸਹਿਯੋਗ ਦਿੰਦੇ ਹਨ।
6 ਵਜੇ ਤੋਂ ਸ਼ੁਰੂ ਹੋਵੇਗੀ ਮੋਕ ਡ੍ਰਿਲ
ਸ਼ੁਕਰਵਾਲ ਨੂੰ ਸਹਾਇਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਿੰਘ ਨੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਸ਼ਨੀਵਾਰ ਸ਼ਾਮ 6:00 ਵਜੇ ਤੋਂ 7:00 ਵਜੇ ਤੱਕ ਰਣਜੀਤ ਐਵੇਨਿਊ ਦੇ ਦੁਸਹਿਰਾ ਗਰਾਊਂਡ ‘ਚ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਦੌਰਾਨ ਸੁਰੱਖਿਆ ਏਜੰਸੀਆਂ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਤਿਆਰੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ, ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਰਾਤ 8:00 ਵਜੇ ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ।