AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

2.5 ਸਾਲਾਂ ਤੋਂ ਲਾਪਤਾ ਮਹਿਲਾ ਨੂੰ Google ਤੇ ChatGPT ਨੇ ਆਪਣੇ ਪਰਿਵਾਰ ਨਾਲ ਮਿਲਾਇਆ, ਜਾਣੋ ਕਿਵੇਂ ਹੋਇਆ ਕਮਾਲ

ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ (AI) ਦੀ ਵਰਤੋਂ ਹੁਣ ਤੱਕ ਤੁਸੀਂ ਆਪਣੇ ਮਨ ਵਿੱਚ ਆਉਣ ਵਾਲੇ ਸਵਾਲਾਂ ਦੇ ਜਵਾਬ ਲੱਭਣ ਜਾਂ ਫਿਰ ਦਫ਼ਤਰੀ ਕੰਮਕਾਜ ਨਿਪਟਾਉਣ ਲਈ ਕੀਤੀ ਹੋਵੇਗੀ। ਪਰ ਹੁਣ AI ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਤੁਹਾਡਾ ਦਿਲ ਖ਼ੁਸ਼ ਕਰ ਦੇਵੇਗਾ।

2.5 ਸਾਲਾਂ ਤੋਂ ਲਾਪਤਾ ਮਹਿਲਾ ਨੂੰ Google ਤੇ ChatGPT ਨੇ ਆਪਣੇ ਪਰਿਵਾਰ ਨਾਲ ਮਿਲਾਇਆ, ਜਾਣੋ ਕਿਵੇਂ ਹੋਇਆ ਕਮਾਲ
tv9-punjabi
| Published: 15 Nov 2026 16:03 PM IST
Share

ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ (AI) ਦੀ ਵਰਤੋਂ ਹੁਣ ਤੱਕ ਤੁਸੀਂ ਆਪਣੇ ਮਨ ਵਿੱਚ ਆਉਣ ਵਾਲੇ ਸਵਾਲਾਂ ਦੇ ਜਵਾਬ ਲੱਭਣ ਜਾਂ ਫਿਰ ਦਫ਼ਤਰੀ ਕੰਮਕਾਜ ਨਿਪਟਾਉਣ ਲਈ ਕੀਤੀ ਹੋਵੇਗੀ। ਪਰ ਹੁਣ AI ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਤੁਹਾਡਾ ਦਿਲ ਖ਼ੁਸ਼ ਕਰ ਦੇਵੇਗਾ। ਮਹਾਰਾਸ਼ਟਰ ਤੋਂ ਸਾਹਮਣੇ ਆਏ ਇਸ ਮਾਮਲੇ ਵਿੱਚ ਢਾਈ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਆਪਣੇ ਪਰਿਵਾਰ ਨਾਲੋਂ ਵਿਛੜੀ ਇੱਕ ਮਹਿਲਾ ਨੂੰ ਮੁੜ ਉਸ ਦੇ ਘਰ ਤੱਕ ਪਹੁੰਚਾਉਣ ਵਿੱਚ ਵੱਡੀ ਮਦਦ ਮਿਲੀ ਹੈ। 45 ਸਾਲਾ ਜ਼ੁਲੇਖਾ ਮੁਖੀਦ ਸ਼ੇਖ ਮਾਨਸਿਕ ਤੌਰ ‘ਤੇ ਪਰੇਸ਼ਾਨ ਹਾਲਤ ਵਿੱਚ ਆਪਣੇ ਘਰੋਂ ਦੂਰ ਚਲੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਮਾਮਲੇ ਵਿੱਚ ਗੂਗਲ (Google) ਅਤੇ ਚੈਟਜੀਪੀਟੀ (ChatGPT) ਵਰਗੇ ਐਡਵਾਂਸ ਡਿਜੀਟਲ ਟੂਲਜ਼ ਦੀ ਸਹਾਇਤਾ ਨਾਲ ਉਨ੍ਹਾਂ ਦਾ ਜੱਦੀ ਟਿਕਾਣਾ ਲੱਭ ਲਿਆ ਗਿਆ ਅਤੇ ਪਰਿਵਾਰ ਨਾਲ ਉਨ੍ਹਾਂ ਦਾ ਮੁੜ ਮਿਲਾਪ ਹੋ ਗਿਆ।

ਇਹ ਮਾਮਲਾ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ੁਲੇਖਾ ਮੁਖੀਦ ਸ਼ੇਖ ਨੂੰ 3 ਅਪ੍ਰੈਲ 2024 ਨੂੰ ਸਿੰਧੂਦੁਰਗ ਦੇ ਪਾਂਡੁਰ ਸਥਿਤ ‘ਸੰਵਿਤਾ ਆਸ਼ਰਮ’ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਮੁੰਬਈ ਦੇ ਕੁਰਲਾ ਸਥਿਤ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ‘ਤੇ ਆਸ਼ਰਮ ਭੇਜਿਆ ਗਿਆ ਸੀ। ਇਸ ਮਾਮਲੇ ਵਿੱਚ ਕੋਲਾਬਾ ਪੁਲਿਸ ਅਤੇ ਚੇਂਬੂਰ ਸਥਿਤ ਸਰਕਾਰੀ ਮਹਿਲਾ ਭਿਖਾਰੀ ਘਰ ਦੇ ਇੱਕ ਪ੍ਰੋਬੇਸ਼ਨ ਅਧਿਕਾਰੀ ਨੇ ਵੀ ਅਹਿਮ ਪਹਿਲਕਦਮੀ ਕੀਤੀ ਸੀ।

ਗੱਲਬਾਤ ਰਾਹੀਂ ਮਿਲੀ ਮਹਿਲਾ ਦੇ ਘਰ ਦੀ ਜਾਣਕਾਰੀ

ਜ਼ੁਲੇਖਾ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਉਣ ਦੀਆਂ ਕੋਸ਼ਿਸ਼ਾਂ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ। ‘ਜੀਵਨ ਆਨੰਦ ਸੰਸਥਾ’ ਦੇ ਟਰੱਸਟੀ ਕਿਸਾਨ ਚੌਰੇ ਅਤੇ ਉਨ੍ਹਾਂ ਦੀ ਟੀਮ ਨੇ ਇਸ ਨੇਕ ਕਾਰਜ ਦੀ ਜ਼ਿੰਮੇਵਾਰੀ ਸੰਭਾਲੀ। ਟੀਮ ਦੇ ਮੈਂਬਰਾਂ ਨੇ ਜ਼ੁਲੇਖਾ ਨਾਲ ਲਗਾਤਾਰ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਪੁਰਾਣੀ ਜ਼ਿੰਦਗੀ, ਰਹਿਣ ਵਾਲੀ ਥਾਂ ਅਤੇ ਪਰਿਵਾਰ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕਰਨ ਦਾ ਯਤਨ ਕੀਤਾ।

ਗੱਲਬਾਤ ਦੌਰਾਨ ਮਿਲੇ ਸੰਕੇਤਾਂ ਨੂੰ ਡਿਜੀਟਲ ਟੂਲਜ਼ ਦੀ ਮਦਦ ਨਾਲ ਖੰਘਾਲਿਆ ਗਿਆ। ਟੀਮ ਨੇ ਗੂਗਲ ਸਰਚ ਅਤੇ ChatGPT ਦੀ ਵਰਤੋਂ ਕਰਕੇ ਉਨ੍ਹਾਂ ਦੇ ਜੱਦੀ ਪਿੰਡ ਅਤੇ ਇਲਾਕੇ ਦੀ ਸਹੀ ਜਾਣਕਾਰੀ ਲੱਭੀ। ਇਸ ਦੇ ਨਾਲ ਹੀ ਪਰਭਣੀ ਦੀ ‘ਨਿਰਭਯਾ ਪੁਲਿਸ ਟੀਮ’ ਨਾਲ ਸੰਪਰਕ ਸਾਧਿਆ ਗਿਆ। ਪੁਲਿਸ ਦੀ ਸਹਾਇਤਾ ਨਾਲ ਜ਼ੁਲੇਖਾ ਦੇ ਰਿਸ਼ਤੇਦਾਰਾਂ ਤੱਕ ਪਹੁੰਚਣ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ।

2.5 ਸਾਲਾਂ ਬਾਅਦ ਪਤੀ ਲੈਣ ਪਹੁੰਚੇ ਆਸ਼ਰਮ

ਪਰਿਵਾਰ ਨਾਲ ਸੰਪਰਕ ਹੋਣ ਤੋਂ ਬਾਅਦ ਜ਼ੁਲੇਖਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਫ਼ੋਨ ‘ਤੇ ਗੱਲਬਾਤ ਕਰਵਾਈ ਗਈ, ਜਿਸ ਰਾਹੀਂ ਕਰੀਬ ਢਾਈ ਸਾਲਾਂ ਬਾਅਦ ਉਨ੍ਹਾਂ ਨੂੰ ਆਪਣਿਆਂ ਦੀ ਆਵਾਜ਼ ਸੁਣਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦੇ ਪਤੀ ਮੁਖੀਦ ਸ਼ੇਖ 9 ਨਵੰਬਰ ਨੂੰ ਸੰਵਿਤਾ ਆਸ਼ਰਮ ਪਹੁੰਚੇ ਅਤੇ ਉੱਥੋਂ ਜ਼ੁਲੇਖਾ ਨੂੰ ਆਪਣੇ ਨਾਲ ਘਰ ਲੈ ਗਏ।

ਇਸ ਸਫਲ ਮੁਹਿੰਮ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਸਾਨ ਚੌਰੇ ਨੇ ਕਿਹਾ ਕਿ ਜ਼ੁਲੇਖਾ ਨਾਲ ਸਬਰ ਅਤੇ ਧੀਰਜ ਨਾਲ ਕੀਤੀ ਗਈ ਗੱਲਬਾਤ ਅਤੇ ਗੂਗਲ ਸਰਚ ਤੇ ਚੈਟਜੀਪੀਟੀ ਵਰਗੇ ਡਿਜੀਟਲ ਟੂਲਜ਼ ਦੀ ਸਹੀ ਵਰਤੋਂ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਪਰਭਣੀ ਦੀ ਨਿਰਭਯਾ ਪੁਲਿਸ ਟੀਮ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਆਪਸੀ ਤਾਲਮੇਲ ਸਦਕਾ ਇੱਕ ਵਿਛੜਿਆ ਹੋਇਆ ਪਰਿਵਾਰ ਮੁੜ ਇੱਕ ਹੋ ਸਕਿਆ।

Follow Us
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ...
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...