AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਡਾਟਾ ਲੀਕ ਹੋਣ ਦਾ ਡਰ ਹੋਵੇਗਾ ਖ਼ਤਮ! ਭਾਰਤ ਨੇ ਲਾਂਚ ਕੀਤੇ 3 ਨਵੇਂ AI ਮਾਡਲ, ਬਿਨਾਂ ਇੰਟਰਨੈੱਟ ਵੀ ਕਰਨਗੇ ਕੰਮ

India AI Models: ਭਾਰਤ ਨੇ EKA-1, Dhir 2B ਅਤੇ Dhir 5B ਨਾਮ ਦੇ ਤਿੰਨ ਸਵਦੇਸ਼ੀ AI ਮਾਡਲ ਲਾਂਚ ਕੀਤੇ ਹਨ। ਇਨ੍ਹਾਂ ਵਿੱਚੋਂ ਦੋ ਮਾਡਲ ਬਿਨਾਂ ਇੰਟਰਨੈੱਟ ਦੇ ਵੀ ਕੰਮ ਕਰਨਗੇ। ਜਾਣੋ ਇਨ੍ਹਾਂ ਦੇ ਫੀਚਰਜ਼, ਭਾਸ਼ਾਵਾਂ ਲਈ ਸਪੋਰਟ ਅਤੇ ਡਾਟਾ ਸੁਰੱਖਿਆ ਨਾਲ ਜੁੜੇ ਫਾਇਦੇ।

ਡਾਟਾ ਲੀਕ ਹੋਣ ਦਾ ਡਰ ਹੋਵੇਗਾ ਖ਼ਤਮ! ਭਾਰਤ ਨੇ ਲਾਂਚ ਕੀਤੇ 3 ਨਵੇਂ AI ਮਾਡਲ, ਬਿਨਾਂ ਇੰਟਰਨੈੱਟ ਵੀ ਕਰਨਗੇ ਕੰਮ
ਭਾਰਤ ਦੇ 3 ਨਵੇਂ ਸਵਦੇਸ਼ੀ AI ਮਾਡਲ ਲਾਂਚ
tv9-punjabi
| Published: 06 Nov 2026 16:40 PM IST
Share

ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਦੌੜ ਵਿੱਚ ਹੁਣ ਤੱਕ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਦਾ ਦਬਦਬਾ ਰਿਹਾ ਹੈ, ਪਰ ਭਾਰਤ ਵੀ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸੇ ਕੜੀ ਵਿੱਚ ਕੇਂਦਰ ਸਰਕਾਰ ਦੇ IT ਮੰਤਰਾਲੇ ਅਤੇ IndiaAI Mission ਦੀ ਮਦਦ ਨਾਲ ਦੇਸ਼ ਵਿੱਚ ਤਿਆਰ ਕੀਤੇ ਗਏ ਤਿੰਨ ਨਵੇਂ AI ਮਾਡਲ ਲਾਂਚ ਕੀਤੇ ਗਏ ਹਨ। ਇਨ੍ਹਾਂ ਦੇ ਨਾਮ EKA-1, Dhir 2B ਅਤੇ Dhir 5B ਹਨ।

ਇਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਦੋ ਮਾਡਲ ਬਿਨਾਂ ਇੰਟਰਨੈੱਟ ਕਨੈਕਸ਼ਨ ਦੇ ਵੀ ਸਮਾਰਟਫੋਨ ਅਤੇ ਲੈਪਟਾਪ ‘ਤੇ ਕੰਮ ਕਰ ਸਕਦੇ ਹਨ। ਇਸ ਨਾਲ ਯੂਜ਼ਰਜ਼ ਨੂੰ ਆਪਣਾ ਕੰਮ ਕਰਨ ਲਈ ਹਰ ਵਾਰ ਇੰਟਰਨੈੱਟ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਸ ਦੇ ਨਾਲ ਹੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਬਣਾਈ ਰੱਖਣ ਵਿੱਚ ਵੀ ਮਦਦ ਮਿਲ ਸਕਦੀ ਹੈ। ਇਹ ਮਾਡਲ ਭਾਰਤੀ ਭਾਸ਼ਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ, ਤਾਂ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਇਨ੍ਹਾਂ ਦੀ ਵਰਤੋਂ ਕਰ ਸਕਣ।

EKA-1 ਵਿੱਚ ਕੀ ਹੈ ਖਾਸ?

EKA-1 ਨੂੰ ਬੈਂਗਲੁਰੂ ਦੀ ਸਟਾਰਟਅੱਪ ਕੰਪਨੀ Soket Labs ਨੇ ਤਿਆਰ ਕੀਤਾ ਹੈ। ਇਹ ਤਿੰਨਾਂ ਮਾਡਲਾਂ ਵਿੱਚੋਂ ਸਭ ਤੋਂ ਵੱਡਾ ਅਤੇ ਤਾਕਤਵਰ ਹੈ। ਇਸ ਨੂੰ ਖਾਸ ਤੌਰ ‘ਤੇ ਗਣਿਤ ਦੇ ਔਖੇ ਸਵਾਲਾਂ, ਸਾਫਟਵੇਅਰ ਕੋਡਿੰਗ ਅਤੇ ਤਰਕਸ਼ੀਲ ਕੰਮਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਇੱਕੋ ਸਮੇਂ ਕਈ ਤਰ੍ਹਾਂ ਦੇ ਕੰਮਾਂ ਨੂੰ ਸਮਝ ਕੇ ਉਨ੍ਹਾਂ ਦੇ ਜਵਾਬ ਵੀ ਦੇ ਸਕਦਾ ਹੈ। ਇਸ ਮਾਡਲ ਵਿੱਚ 26.3 ਅਰਬ ਪੈਰਾਮੀਟਰ ਹਨ ਅਤੇ ਇਸ ਨੂੰ 7.5 ਟ੍ਰਿਲੀਅਨ ਟੋਕਨਜ਼ ਦੇ ਡਾਟਾ ਨਾਲ ਟ੍ਰੇਨ ਕੀਤਾ ਗਿਆ ਹੈ। ਇਹ ਅੰਗਰੇਜ਼ੀ ਤੋਂ ਇਲਾਵਾ ਭਾਰਤ ਦੀਆਂ ਸਾਰੀਆਂ 22 ਅਨੁਸੂਚਿਤ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਬੈਂਕਿੰਗ, ਫਾਈਨੈਂਸ਼ੀਅਲ ਸਰਵਿਸਿਜ਼ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

Dhir 2B ਅਤੇ Dhir 5B ਬਿਨਾਂ ਇੰਟਰਨੈੱਟ ਕਰਨਗੇ ਕੰਮ

Dhir 2B ਅਤੇ Dhir 5B ਨੂੰ ZenteiQ AiTech Innovations ਨੇ ਤਿਆਰ ਕੀਤਾ ਹੈ। EKA-1 ਦੇ ਮੁਕਾਬਲੇ ਇਹ ਛੋਟੇ ਮਾਡਲ ਹਨ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਆਸਾਨ ਬਣਾਉਣ ‘ਤੇ ਧਿਆਨ ਕੇਂਦਰਿਤ ਕਰਦੇ ਹਨ। ਦੋਵੇਂ ਓਪਨ ਸੋਰਸ ਮਾਡਲ ਹਨ ਅਤੇ ਅੰਗਰੇਜ਼ੀ ਦੇ ਨਾਲ 10 ਭਾਰਤੀ ਭਾਸ਼ਾਵਾਂ ਨੂੰ ਸਮਝ ਸਕਦੇ ਹਨ। ਇਨ੍ਹਾਂ ਦੀ ਮਦਦ ਨਾਲ ਦਸਤਾਵੇਜ਼ਾਂ ਵਿੱਚੋਂ ਜ਼ਰੂਰੀ ਜਾਣਕਾਰੀ ਲੱਭਣ, ਉਨ੍ਹਾਂ ਵਿੱਚੋਂ ਖਾਸ ਗੱਲਾਂ ਕੱਢਣ ਅਤੇ ਰੋਜ਼ਾਨਾ ਦੇ ਕਈ ਕੰਮ ਪੂਰੇ ਕਰਨ ਵਿੱਚ ਮਦਦ ਮਿਲ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਸਮਾਰਟਫੋਨ ਅਤੇ ਲੈਪਟਾਪ ਵਿੱਚ ਡਾਊਨਲੋਡ ਕਰਕੇ ਬਿਨਾਂ ਇੰਟਰਨੈੱਟ ਦੇ ਵੀ ਵਰਤਿਆ ਜਾ ਸਕਦਾ ਹੈ।

ਆਫਲਾਈਨ AI ਦੀ ਵਰਤੋਂ ਨਾਲ ਕੀ ਹੋਵੇਗਾ ਫਾਇਦਾ?

ਆਮ ਤੌਰ ‘ਤੇ AI ਟੂਲਜ਼ ਦੀ ਵਰਤੋਂ ਕਰਨ ਲਈ ਇੰਟਰਨੈੱਟ ਜ਼ਰੂਰੀ ਹੁੰਦਾ ਹੈ, ਪਰ Dhir ਮਾਡਲ ਸਿੱਧੇ ਤੁਹਾਡੇ ਡਿਵਾਈਸ ‘ਤੇ ਕੰਮ ਕਰਨਗੇ। ਅਜਿਹੇ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਨੂੰ ਪ੍ਰੋਸੈਸ ਕਰਨ ਲਈ ਵਾਰ-ਵਾਰ ਕਿਸੇ ਬਾਹਰੀ ਸਰਵਰ ‘ਤੇ ਭੇਜਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਡਾਟਾ ਦੀ ਸੁਰੱਖਿਆ ਬਿਹਤਰ ਬਣਾਈ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਰੱਖਿਆ, ਸਰਕਾਰੀ ਵਿਭਾਗਾਂ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਵੀ ਇਹ ਮਾਡਲ ਲਾਭਦਾਇਕ ਸਾਬਤ ਹੋ ਸਕਦੇ ਹਨ।

ਸਰਕਾਰ ਨੇ ਕਿਵੇਂ ਕੀਤੀ ਮਦਦ?

AI ਮਾਡਲ ਤਿਆਰ ਕਰਨ ਅਤੇ ਉਨ੍ਹਾਂ ਨੂੰ ਟ੍ਰੇਨ ਕਰਨ ਵਿੱਚ ਕਾਫੀ ਪੈਸਾ ਅਤੇ ਕੰਪਿਊਟਿੰਗ ਪਾਵਰ ਦੀ ਲੋੜ ਹੁੰਦੀ ਹੈ। IndiaAI Mission ਤਹਿਤ ਸਰਕਾਰ ਨੇ ਇਨ੍ਹਾਂ ਸਟਾਰਟਅੱਪਸ ਨੂੰ ਘੱਟ ਖਰਚੇ ‘ਤੇ ਕੰਪਿਊਟਿੰਗ ਸਰੋਤ ਮੁਹੱਈਆ ਕਰਵਾਏ ਅਤੇ ਰਿਸਰਚ ਲਈ ਵਿੱਤੀ ਮਦਦ ਵੀ ਦਿੱਤੀ। ਇਸੇ ਸਹਿਯੋਗ ਨਾਲ ਇਨ੍ਹਾਂ ਸਵਦੇਸ਼ੀ AI ਮਾਡਲਾਂ ਨੂੰ ਤਿਆਰ ਕਰਨ ਦਾ ਕੰਮ ਅੱਗੇ ਵਧ ਸਕਿਆ।

Source: TV9Hindi.com

Follow Us
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...