AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗ੍ਰਹਿ ਮੰਤਰਾਲੇ ਦੀ ਚੇਤਾਵਨੀ ਤੋਂ ਬਾਅਦ ਹੁਣ ਇਸ ਸਰਕਾਰੀ ਏਜੰਸੀ ਦਾ ਅਲਰਟ, ਇਨ੍ਹਾਂ WhatsApp ਯੂਜ਼ਰਸ ਦਾ ਡਾਟਾ ਖਤਰੇ ‘ਚ!

WhatsApp Security Alert: WhatsApp ਨੂੰ ਲੈ ਕੇ ਇੱਕ ਨਵਾਂ ਅਲਰਟ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਗ੍ਰਹਿ ਮੰਤਰਾਲੇ ਨੇ WhatsApp Web ਦੀ ਵਰਤੋਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਸੀ। ਹੁਣ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ WhatsApp ਦੇ ਕਈ ਪੁਰਾਣੇ ਵਰਜ਼ਨ ਵਿੱਚ ਸੁਰੱਖਿਆ ਖਾਮੀਆਂ ਦਾ ਪਤਾ ਲਗਾਇਆ ਹੈ। ਇਨ੍ਹਾਂ ਖਾਮੀਆਂ ਕਾਰਨ ਯੂਜ਼ਰਸ ਦੀ ਨਿੱਜੀ ਜਾਣਕਾਰੀ ਖਤਰੇ ਵਿੱਚ ਪੈ ਸਕਦੀ ਹੈ।

ਗ੍ਰਹਿ ਮੰਤਰਾਲੇ ਦੀ ਚੇਤਾਵਨੀ ਤੋਂ ਬਾਅਦ ਹੁਣ ਇਸ ਸਰਕਾਰੀ ਏਜੰਸੀ ਦਾ ਅਲਰਟ, ਇਨ੍ਹਾਂ WhatsApp ਯੂਜ਼ਰਸ ਦਾ ਡਾਟਾ ਖਤਰੇ 'ਚ!
WhatsApp ‘ਤੇ ਹੈਕਰਾਂ ਦਾ ਖਤਰਾ, ਸਾਵਧਾਨ!
tv9-punjabi
| Published: 27 Nov 2026 13:46 PM IST
Share

ਦੁਨੀਆ ਭਰ ਵਿੱਚ WhatsApp ਦੇ ਕਰੋੜਾਂ ਯੂਜ਼ਰਸ ਹਨ। ਭਾਰਤ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਐਪ ਦੀ ਵਰਤੋਂ ਕਰਦੇ ਹਨ। ਸਵੇਰੇ ਦਫ਼ਤਰ ਦੇ ਜ਼ਰੂਰੀ ਕੰਮ ਦੀ ਗੱਲ ਹੋਵੇ ਜਾਂ ਸ਼ਾਮ ਨੂੰ ਦੋਸਤਾਂ ਨਾਲ ਗੱਲਬਾਤ, ਜ਼ਿਆਦਾਤਰ ਲੋਕ WhatsApp ਦਾ ਹੀ ਸਹਾਰਾ ਲੈਂਦੇ ਹਨ। ਯੂਜ਼ਰਸ ਦੀ ਵੱਡੀ ਗਿਣਤੀ ਕਾਰਨ ਇਹ ਐਪ ਸਾਈਬਰ ਹੈਕਰਾਂ ਦੇ ਨਿਸ਼ਾਨੇ ‘ਤੇ ਵੀ ਰਹਿੰਦੀ ਹੈ। ਇਸੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਗ੍ਰਹਿ ਮੰਤਰਾਲੇ ਵੱਲੋਂ WhatsApp Web ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਅਲਰਟ ਕੀਤਾ ਗਿਆ ਸੀ। ਹੁਣ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ WhatsApp ਵਿੱਚ ਕਈ ਖਾਮੀਆਂ ਨੂੰ ਲੈ ਕੇ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਇਸ ਵਾਰ ਖਤਰਾ ਸਿਰਫ਼ ਮੋਬਾਈਲ ਯੂਜ਼ਰਸ ਤੱਕ ਸੀਮਤ ਨਹੀਂ ਹੈ, ਸਗੋਂ ਕੰਪਿਊਟਰ ਅਤੇ ਲੈਪਟਾਪ ‘ਤੇ WhatsApp ਚਲਾਉਣ ਵਾਲੇ ਲੋਕ ਵੀ ਇਸ ਦੀ ਲਪੇਟ ਵਿੱਚ ਆ ਸਕਦੇ ਹਨ। ਏਜੰਸੀ ਨੇ ਇਸ ਖਤਰੇ ਨੂੰ High Severity ਕੈਟਾਗਰੀ ਵਿੱਚ ਰੱਖਿਆ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਨਾ ਯੂਜ਼ਰਸ ਲਈ ਮੁਸ਼ਕਲ ਪੈਦਾ ਕਰ ਸਕਦਾ ਹੈ।

CERT-In ਨੇ 26 ਨਵੰਬਰ ਨੂੰ ਜਾਰੀ ਕੀਤੀ ਐਡਵਾਈਜ਼ਰੀ

CERT-In ਨੇ 26 ਨਵੰਬਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ WhatsApp ਦੇ ਵੱਖ-ਵੱਖ ਵਰਜ਼ਨ ਵਿੱਚ ਕੁਝ ਤਕਨੀਕੀ ਖਾਮੀਆਂ ਸਾਹਮਣੇ ਆਈਆਂ ਹਨ। ਸਾਈਬਰ ਹੈਕਰ ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਸਕਦੇ ਹਨ। ਇਨ੍ਹਾਂ ਰਾਹੀਂ ਹੈਕਰ ਯੂਜ਼ਰਸ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਬਣਾ ਸਕਦੇ ਹਨ। ਇੰਨਾ ਹੀ ਨਹੀਂ, ਹੈਕਰ ਡਿਵਾਈਸ ਵਿੱਚ ਖਤਰਨਾਕ ਕੋਡ ਵੀ ਚਲਾ ਸਕਦੇ ਹਨ ਅਤੇ ਐਪ ਦੀਆਂ ਕੁਝ ਸੁਰੱਖਿਆ ਪਾਬੰਦੀਆਂ ਨੂੰ ਵੀ ਤੋੜ ਸਕਦੇ ਹਨ।

ਕਿਹੜੇ WhatsApp ਯੂਜ਼ਰਸ ਨੂੰ ਹੈ ਖਤਰਾ?

CERT-In ਵੱਲੋਂ ਜਾਰੀ ਚੇਤਾਵਨੀ Android, iOS, Mac ਅਤੇ Windows ‘ਤੇ WhatsApp ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਹੈ। ਇਸ ਵਿੱਚ WhatsApp Business ਯੂਜ਼ਰਸ ਵੀ ਸ਼ਾਮਲ ਹਨ। ਸਰਕਾਰੀ ਏਜੰਸੀ ਮੁਤਾਬਕ ਹੇਠਾਂ ਦਿੱਤੇ ਵਰਜ਼ਨਾਂ ਤੋਂ ਪੁਰਾਣੇ ਵਰਜ਼ਨ ਵਿੱਚ ਇਹ ਖਾਮੀਆਂ ਮਿਲੀਆਂ ਹਨ।

  • Android: WhatsApp ਦੇ 2.26.35.74 ਅਤੇ 2.26.17.4 ਤੋਂ ਪੁਰਾਣੇ ਵਰਜ਼ਨ।
  • iPhone: WhatsApp ਦੇ 2.26.24.72 ਅਤੇ 2.26.15.72 ਤੋਂ ਪੁਰਾਣੇ ਵਰਜ਼ਨ।
  • Windows: WhatsApp ਦੇ 2.3000.1032164386.258709 ਤੋਂ ਪੁਰਾਣੇ ਵਰਜ਼ਨ।
  • Mac Desktop: WhatsApp ਦੇ 2.26.23.72 ਤੋਂ ਪੁਰਾਣੇ ਵਰਜ਼ਨ।

ਇਸ ਤੋਂ ਇਲਾਵਾ Android ਅਤੇ iOS ‘ਤੇ WhatsApp Business ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ।

ਤੁਹਾਡੇ ਫੋਨ ਜਾਂ ਕੰਪਿਊਟਰ ਤੱਕ ਕਿਵੇਂ ਪਹੁੰਚ ਸਕਦੇ ਹਨ ਹੈਕਰ?

CERT-In ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ WhatsApp ਵਿੱਚ Attachment Spoofing, SQL Injection ਅਤੇ Security Certificate ਦੀ ਜਾਂਚ ਨਾਲ ਜੁੜੀਆਂ ਕਈ ਖਾਮੀਆਂ ਮਿਲੀਆਂ ਹਨ। ਇਸ ਦੇ ਨਾਲ ਹੀ AI ਨਾਲ ਜੁੜੇ Response Message ਅਤੇ ਬਾਹਰੀ ਇਸ਼ਤਿਹਾਰਾਂ ਦੇ ਜਵਾਬ ਵਿੱਚ ਆਉਣ ਵਾਲੇ URL ਦੀ ਜਾਂਚ ਵਿੱਚ ਵੀ ਕਮੀਆਂ ਸਾਹਮਣੇ ਆਈਆਂ ਹਨ।

ਸਾਈਬਰ ਹੈਕਰ ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕਣ ਲਈ ਕਿਸੇ ਯੂਜ਼ਰ ਨੂੰ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਮੈਸੇਜ, ਫਾਈਲ ਜਾਂ ਲਿੰਕ ਭੇਜ ਸਕਦੇ ਹਨ। ਜੇਕਰ ਡਿਵਾਈਸ ਵਿੱਚ ਮੌਜੂਦ ਐਪ ਇਸ ਗੜਬੜ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਹੈਕਰ ਯੂਜ਼ਰ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਬਣਾ ਕੇ ਉਸ ਨੂੰ ਚੋਰੀ ਕਰ ਸਕਦੇ ਹਨ।

ਇਸ ਤੋਂ ਇਲਾਵਾ ਹੈਕਰ ਡਿਵਾਈਸ ‘ਤੇ ਆਪਣੀ ਮਰਜ਼ੀ ਦਾ ਕੋਡ ਚਲਾ ਸਕਦੇ ਹਨ ਅਤੇ ਐਪ ਦੇ ਡਾਟਾ ਵਿੱਚ ਵੀ ਬਦਲਾਅ ਕਰ ਸਕਦੇ ਹਨ।

ਇਸ ਖਤਰੇ ਤੋਂ ਬਚਣ ਲਈ WhatsApp ਯੂਜ਼ਰਸ ਕੀ ਕਰਨ?

WhatsApp ਨਾਲ ਜੁੜੇ ਇਸ ਖਤਰੇ ਤੋਂ ਬਚਣ ਲਈ CERT-In ਨੇ ਯੂਜ਼ਰਸ ਅਤੇ ਸੰਗਠਨਾਂ ਨੂੰ ਐਪ ਦਾ ਨਵਾਂ Security Update ਇੰਸਟਾਲ ਕਰਨ ਦੀ ਸਲਾਹ ਦਿੱਤੀ ਹੈ।

ਜੇਕਰ ਤੁਸੀਂ Android ਫੋਨ ਵਰਤਦੇ ਹੋ ਤਾਂ Google Play Store ‘ਤੇ ਜਾ ਕੇ WhatsApp ਦਾ ਨਵਾਂ ਅਪਡੇਟ ਚੈੱਕ ਕਰ ਸਕਦੇ ਹੋ। ਇਸੇ ਤਰ੍ਹਾਂ iPhone ਯੂਜ਼ਰਸ Apple App Store ‘ਤੇ ਜਾ ਕੇ ਅਪਡੇਟ ਦੀ ਜਾਂਚ ਕਰ ਸਕਦੇ ਹਨ। ਕੰਪਿਊਟਰ ਅਤੇ ਲੈਪਟਾਪ ‘ਤੇ WhatsApp ਚਲਾਉਣ ਵਾਲੇ ਲੋਕਾਂ ਨੂੰ ਵੀ ਇਸ ਦਾ ਨਵਾਂ ਵਰਜ਼ਨ ਇੰਸਟਾਲ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਲਿੰਕ, ਫਾਈਲਾਂ ਅਤੇ ਮੈਸੇਜ ਖੋਲ੍ਹਣ ਤੋਂ ਬਚੋ। ਖਾਸ ਕਰਕੇ ਕਿਸੇ ਅਣਜਾਣ ਵਿਅਕਤੀ ਵੱਲੋਂ ਭੇਜੇ ਗਏ ਅਟੈਚਮੈਂਟ ‘ਤੇ ਬਿਨਾਂ ਜਾਂਚ ਕੀਤੇ ਕਲਿੱਕ ਨਾ ਕਰੋ। WhatsApp ਦੇ ਅਧਿਕਾਰਤ Security Advisory ਪੇਜ ‘ਤੇ ਵੀ ਨਵੇਂ ਅਪਡੇਟ ਅਤੇ ਸੁਰੱਖਿਆ ਨਾਲ ਜੁੜੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Source: TV9Hindi.com

Follow Us
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...