AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦਫ਼ਤਰ ਤੋਂ ਬਾਹਰ ਹੋਣ ‘ਤੇ ਵੀ ਕੰਮ ਕਰੇਗਾ AI! Anthropic ਨੇ ਲਾਂਚ ਕੀਤਾ Claude Duet, ਜਾਣੋ ਕਿਵੇਂ ਕਰੇਗਾ ਮਦਦ

Claude Duet: AI ਹੁਣ ਸਿਰਫ਼ ਸਵਾਲਾਂ ਦੇ ਜਵਾਬ ਦੇਣ ਤੱਕ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਇਹ ਤੁਹਾਡੇ ਕਈ ਕੰਮ ਖੁਦ ਹੀ ਸੰਭਾਲਣ ਦੀ ਤਿਆਰੀ ਵਿੱਚ ਹੈ। ਇਸੇ ਲੜੀ ਤਹਿਤ Anthropic ਨੇ ਭਾਰਤ ਵਿੱਚ Claude Duet ਲਾਂਚ ਕੀਤਾ ਹੈ।

ਦਫ਼ਤਰ ਤੋਂ ਬਾਹਰ ਹੋਣ 'ਤੇ ਵੀ ਕੰਮ ਕਰੇਗਾ AI! Anthropic ਨੇ ਲਾਂਚ ਕੀਤਾ Claude Duet, ਜਾਣੋ ਕਿਵੇਂ ਕਰੇਗਾ ਮਦਦ
ਦਫ਼ਤਰ ਤੋਂ ਦੂਰ ਰਹਿ ਕੇ ਵੀ ਕੰਮ ਕਰੇਗਾ AI
tv9-punjabi
| Published: 26 Nov 2026 16:26 PM IST
Share

ਜ਼ਰਾ ਸੋਚੋ, ਤੁਸੀਂ ਕਿਸੇ ਕੰਮ ਲਈ ਘਰੋਂ ਬਾਹਰ ਹੋ ਅਤੇ ਤੁਹਾਡੀ ਗੈਰ-ਮੌਜੂਦਗੀ ਵਿੱਚ ਵੀ Artificial Intelligence ਯਾਨੀ AI ਆਪਣਾ ਕੰਮ ਕਰ ਰਿਹਾ ਹੋਵੇ। ਸੁਣਨ ਵਿੱਚ ਇਹ ਅਜੀਬ ਲੱਗ ਸਕਦਾ ਹੈ, ਪਰ Anthropic ਨੇ ਅਜਿਹਾ ਕਰ ਦਿਖਾਇਆ ਹੈ। AI ਬਣਾਉਣ ਵਾਲੀ ਕੰਪਨੀ Anthropic ਨੇ ਭਾਰਤ ਵਿੱਚ Claude Duet ਲਾਂਚ ਕਰ ਦਿੱਤਾ ਹੈ। ਇਹ ਇੱਕ ਸਮਾਰਟ AI ਏਜੰਟ ਹੈ, ਜੋ ਲੋੜ ਪੈਣ ‘ਤੇ ਖੁਦ ਕਦਮ ਚੁੱਕਦਾ ਹੈ ਅਤੇ ਕੰਮ ਪੂਰਾ ਹੋਣ ‘ਤੇ ਤੁਹਾਨੂੰ ਸੂਚਨਾ ਵੀ ਦਿੰਦਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਹ ਯੂਜ਼ਰ ਦੇ ਦਫ਼ਤਰ ਤੋਂ ਬਾਹਰ ਹੋਣ ਜਾਂ ਲੈਪਟਾਪ ਅਤੇ ਫ਼ੋਨ ਬੰਦ ਹੋਣ ਤੋਂ ਬਾਅਦ ਵੀ ਕੰਮ ਕਰਦਾ ਰਹਿ ਸਕਦਾ ਹੈ। ਯਾਨੀ ਤੁਸੀਂ ਆਪਣੇ ਹੋਰ ਕੰਮਾਂ ਵਿੱਚ ਰੁੱਝੇ ਹੋਵੋ ਜਾਂ ਬਾਹਰ ਗਏ ਹੋਵੋ, ਤਾਂ ਵੀ ਇਹ ਤੁਹਾਡੀਆਂ ਈਮੇਲਾਂ ਅਤੇ ਜ਼ਰੂਰੀ ਕੰਮਾਂ ‘ਤੇ ਨਜ਼ਰ ਰੱਖ ਸਕਦਾ ਹੈ।

Anthropic ਦੇ ਅਨੁਸਾਰ, Claude Duet ਨੂੰ ਖ਼ਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦਿਨ ਭਰ ਇੱਕੋ ਸਮੇਂ ਕਈ ਕੰਮ ਸੰਭਾਲਣੇ ਪੈਂਦੇ ਹਨ। ਇਨ੍ਹਾਂ ਵਿੱਚ ਪ੍ਰੋਫੈਸ਼ਨਲਜ਼, ਸਟਾਰਟਅੱਪ ਫਾਊਂਡਰਜ਼, ਕੰਸਲਟੈਂਟਸ ਅਤੇ ਛੋਟੇ ਕਾਰੋਬਾਰ ਚਲਾਉਣ ਵਾਲੇ ਲੋਕ ਵੀ ਸ਼ਾਮਲ ਹਨ। ਇਹ AI ਏਜੰਟ Claude Opus 5.5 ਮਾਡਲ ‘ਤੇ ਕੰਮ ਕਰਦਾ ਹੈ। ਇਸ ਦੀ ਮਦਦ ਨਾਲ ਯੂਜ਼ਰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਆਸਾਨ ਬਣਾ ਸਕਦੇ ਹਨ।

Claude Duet ਕਿਹੜੇ-ਕਿਹੜੇ ਕੰਮ ਕਰ ਸਕਦਾ ਹੈ?

Claude Duet ਸਿਰਫ਼ ਤੁਹਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਦੇਵੇਗਾ, ਸਗੋਂ ਖੁਦ ਵੀ ਜ਼ਰੂਰੀ ਕੰਮਾਂ ‘ਤੇ ਨਜ਼ਰ ਰੱਖੇਗਾ। ਇਹ ਸਵੇਰੇ ਤੁਹਾਨੂੰ ਦਿਨ ਦੇ ਜ਼ਰੂਰੀ ਕੰਮਾਂ ਬਾਰੇ ਜਾਣਕਾਰੀ ਦੇ ਸਕਦਾ ਹੈ। ਇਸ ਦੇ ਨਾਲ ਹੀ ਈਮੇਲ ਚੈੱਕ ਕਰਨਾ, ਜ਼ਰੂਰੀ ਮੈਸੇਜ ਦੀ ਪਛਾਣ ਕਰਨਾ ਅਤੇ ਮੀਟਿੰਗਾਂ ਦੇ ਸਮੇਂ ਵਿੱਚ ਹੋਣ ਵਾਲੇ ਟਕਰਾਅ ਬਾਰੇ ਦੱਸਣਾ ਵੀ ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ।

ਸਿਰਫ਼ ਇੰਨਾ ਹੀ ਨਹੀਂ, ਇਹ ਡੈਸ਼ਬੋਰਡ ਤਿਆਰ ਕਰਨ ਅਤੇ Financial Forecast ਬਣਾਉਣ ਵਰਗੇ ਵੱਡੇ ਕੰਮਾਂ ਵਿੱਚ ਵੀ ਮਦਦ ਕਰ ਸਕਦਾ ਹੈ। ਯਾਨੀ ਵੱਖ-ਵੱਖ ਐਪਸ ‘ਤੇ ਜਾ ਕੇ ਜਾਣਕਾਰੀ ਇਕੱਠੀ ਕਰਨ ਅਤੇ ਉਸ ਨੂੰ ਵਿਵਸਥਿਤ ਕਰਨ ਦਾ ਕੰਮ ਵੀ ਇਸ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ।

ਫ਼ੋਨ ਅਤੇ ਲੈਪਟਾਪ ਬੰਦ ਹੋਣ ‘ਤੇ ਵੀ ਕਰੇਗਾ ਕੰਮ

Claude Duet ਦੀ ਸਭ ਤੋਂ ਖ਼ਾਸ ਗੱਲ ਇਸ ਦਾ ਬੈਕਗ੍ਰਾਊਂਡ ਵਿੱਚ ਕੰਮ ਕਰਨਾ ਹੈ। ਆਮ AI ਚੈਟਬੋਟ ਦੀ ਤਰ੍ਹਾਂ ਇਸ ਨੂੰ ਲਗਾਤਾਰ ਚਾਲੂ ਰੱਖਣ ਦੀ ਲੋੜ ਨਹੀਂ ਹੁੰਦੀ। ਇਹ ਆਪਣੀ ਵਰਚੁਅਲ ਮਸ਼ੀਨ ‘ਤੇ ਕੰਮ ਕਰਦਾ ਹੈ, ਜਿਸ ਵਿੱਚ ਇੱਕ ਬ੍ਰਾਊਜ਼ਰ ਵੀ ਦਿੱਤਾ ਗਿਆ ਹੈ। ਇਸ ਰਾਹੀਂ ਇਹ ਕਨੈਕਟ ਕੀਤੀਆਂ ਐਪਸ ਤੱਕ ਪਹੁੰਚ ਸਕਦਾ ਹੈ ਅਤੇ ਯੂਜ਼ਰ ਵੱਲੋਂ ਦਿੱਤੇ ਗਏ Prompt ਦੇ ਅਨੁਸਾਰ ਕੰਮ ਜਾਰੀ ਰੱਖ ਸਕਦਾ ਹੈ।

ਯੂਜ਼ਰ ਇਸ ਨੂੰ ਟੈਕਸਟ ਜਾਂ ਵੌਇਸ ਰਾਹੀਂ Prompt ਦੇ ਸਕਦੇ ਹਨ। ਕੰਮ ਪੂਰਾ ਹੋਣ ‘ਤੇ ਜਾਂ ਕਿਸੇ ਕੰਮ ਲਈ ਮਨਜ਼ੂਰੀ ਦੀ ਲੋੜ ਪੈਣ ‘ਤੇ ਇਹ ਨੋਟੀਫਿਕੇਸ਼ਨ ਭੇਜਦਾ ਹੈ।

ਕਿੱਥੇ ਮਿਲੇਗਾ ਅਤੇ ਕਿੰਨੀ ਹੋਵੇਗੀ ਕੀਮਤ?

Claude Duet ਦੀ ਵਰਤੋਂ Android ਅਤੇ iOS ਐਪ ਦੇ ਨਾਲ-ਨਾਲ ਵੈੱਬਸਾਈਟ claude.ai ਰਾਹੀਂ ਵੀ ਕੀਤੀ ਜਾ ਸਕਦੀ ਹੈ। ਇਹ Claude ਵਿੱਚ ਮੌਜੂਦ ਸਾਰੀਆਂ 35 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਨ੍ਹਾਂ ਵਿੱਚ ਹਿੰਦੀ, ਬੰਗਾਲੀ, ਮਰਾਠੀ, ਤਮਿਲ, ਤੇਲਗੂ ਅਤੇ ਗੁਜਰਾਤੀ ਵਰਗੀਆਂ ਭਾਰਤੀ ਭਾਸ਼ਾਵਾਂ ਵੀ ਸ਼ਾਮਲ ਹਨ।

ਫਿਲਹਾਲ Anthropic ਨੇ ਇਸ ਲਈ ਵੱਖਰਾ ਸਬਸਕ੍ਰਿਪਸ਼ਨ ਪਲਾਨ ਜਾਰੀ ਨਹੀਂ ਕੀਤਾ ਹੈ। ਯੂਜ਼ਰ ਇਸ ਦੀ ਵਰਤੋਂ ਯੋਗ Claude ਪਲਾਨ ਦੇ ਨਾਲ ਕਰ ਸਕਦੇ ਹਨ। ਹਾਲਾਂਕਿ, ਇਸ ਦੀ ਵਰਤੋਂ ਦੀ ਲਿਮਟ ਨੂੰ Claude ‘ਤੇ ਆਮ ਗੱਲਬਾਤ ਦੀ ਲਿਮਟ ਵਿੱਚ ਹੀ ਗਿਣਿਆ ਜਾਵੇਗਾ।

ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਦੇ ਸ਼ੁਰੂਆਤੀ ਵਰਜਨ ਵਿੱਚ ਕੁਝ ਕਮੀਆਂ ਹਨ। ਕਈ ਵਾਰ ਇਹ ਗੱਲਬਾਤ ਦਾ ਮਤਲਬ ਸਹੀ ਢੰਗ ਨਾਲ ਨਹੀਂ ਸਮਝ ਪਾਉਂਦਾ ਜਾਂ ਜ਼ਰੂਰੀ ਕੰਮ ਦੀ ਪਛਾਣ ਕਰਨ ਵਿੱਚ ਗਲਤੀ ਕਰ ਸਕਦਾ ਹੈ। ਫਿਲਹਾਲ ਇਹ ਨਿੱਜੀ ਕੰਮਾਂ ਦੇ ਮੁਕਾਬਲੇ ਦਫ਼ਤਰ ਨਾਲ ਜੁੜੇ ਕੰਮਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਹੈ। ਇਸ ਦੇ ਨਾਲ ਹੀ ਯੂਜ਼ਰ ਕੰਮ ਕਰਦੇ ਸਮੇਂ ਇਸ ਦੇ ਬ੍ਰਾਊਜ਼ਰ ਨੂੰ ਲਾਈਵ ਨਹੀਂ ਦੇਖ ਸਕਦੇ।

Source: TV9Hindi.com

Follow Us
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ...