ਅਫ਼ਗਾਨਿਸਤਾਨ ‘ਚ ਸਕੂਲ ਨੇੜੇ ਜ਼ਬਰਦਸਤ ਧਮਾਕਾ, 6 ਵਿਦਿਆਰਥੀਆਂ ਦੀ ਮੌਤ ਤੇ 97 ਜ਼ਖ਼ਮੀ
ਅਫ਼ਗਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਇੱਕ ਸਕੂਲ ਦੇ ਨੇੜੇ ਹੋਏ ਜ਼ੋਰਦਾਰ ਧਮਾਕੇ ਵਿੱਚ ਘੱਟੋ-ਘੱਟ 6 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ, ਜਦਕਿ 97 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਕੜੇ ਅਜੇ ਮੁੱਢਲੇ ਹਨ ਅਤੇ ਵਧੇਰੇ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਅਫ਼ਗਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਇੱਕ ਸਕੂਲ ਦੇ ਨੇੜੇ ਹੋਏ ਜ਼ੋਰਦਾਰ ਧਮਾਕੇ ਵਿੱਚ ਘੱਟੋ-ਘੱਟ 6 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ, ਜਦਕਿ 97 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਕੜੇ ਅਜੇ ਮੁੱਢਲੇ ਹਨ ਅਤੇ ਵਧੇਰੇ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਕੌਮਾਂਤਰੀ ਖ਼ਬਰ ਏਜੰਸੀ ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਕੁਨਾਰ ਸੂਬੇ ਦੇ ਹਸਪਤਾਲ ਦੇ ਮੁਖੀ ਮਾਵਲਾ ਦਾਦ ਨੇ ਸ਼ਨੀਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਮਾਕੇ ਵਿੱਚ ਮਾਰੇ ਗਏ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਮੁਤਾਬਕ ਮੌਤਾਂ ਦਾ ਇਹ ਅੰਕੜਾ ਸ਼ੁਰੂਆਤੀ ਹੈ ਅਤੇ ਸਥਿਤੀ ਸਪੱਸ਼ਟ ਹੋਣ ‘ਤੇ ਇਸ ਵਿੱਚ ਬਦਲਾਅ ਸੰਭਵ ਹੈ।
ਡਾਇਨਾਮਾਈਟ ਧਮਾਕੇ ਕਾਰਨ ਵਾਪਰਿਆ ਭਿਆਨਕ ਹਾਦਸਾ
ਕੁਨਾਰ ਵਿੱਚ ਸੂਚਨਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਨਿਰਦੇਸ਼ਕ ਮੌਲਵੀ ਸਮੀ-ਉਲ-ਹੱਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਮਾਕਾ ਸ਼ਨੀਵਾਰ ਸਵੇਰੇ ਕਰੀਬ 10 ਵਜੇ (05:30 GMT) ਪੂਰਬੀ ਅਫ਼ਗਾਨਿਸਤਾਨ ਦੇ ਕੁਨਾਰ ਸੂਬੇ ਦੇ ਅੰਦਾਰ ਸੇਰ ਇਲਾਕੇ ਵਿੱਚ ਸਥਿਤ ਇੱਕ ਮਿਡਲ ਸਕੂਲ ਦੇ ਨੇੜਲੇ ਘਰ ਵਿੱਚ ਹੋਇਆ।
ਉਨ੍ਹਾਂ ਦੱਸਿਆ ਕਿ ਜਿਸ ਘਰ ਵਿੱਚ ਇਹ ਧਮਾਕਾ ਹੋਇਆ, ਉਹ ਮਾਈਨਿੰਗ (ਖੁਦਾਈ) ਦੇ ਕੰਮ ਨਾਲ ਜੁੜੇ ਲੋਕਾਂ ਦਾ ਸੀ, ਜਿਨ੍ਹਾਂ ਨੇ ਉੱਥੇ ਭਾਰੀ ਮਾਤਰਾ ਵਿੱਚ ਡਾਇਨਾਮਾਈਟ ਜਮ੍ਹਾਂ ਕਰਕੇ ਰੱਖਿਆ ਹੋਇਆ ਸੀ। ਸਮੀ-ਉਲ-ਹੱਕ ਨੇ ਉਸ ਸਮੇਂ ਘਟਨਾ ਵਿੱਚ ਹੋਏ ਕੁੱਲ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਅਤੇ ਕਿਹਾ ਕਿ ਫ਼ਿਲਹਾਲ ਇੰਨੀ ਹੀ ਜਾਣਕਾਰੀ ਉਪਲਬਧ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੁਨਾਰ ਸੂਬੇ ਦੀਆਂ ਜਾਂਚ ਟੀਮਾਂ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਪੜਤਾਲ ਕਰ ਰਹੀਆਂ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੁਫ਼ਤੀ ਅਬਦੁਲ ਮਤੀਨ ਕਾਨੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਧਮਾਕਾ ਘੋਰ ਲਾਪਰਵਾਹੀ ਕਾਰਨ ਵਾਪਰਿਆ ਹੈ।
ਪਹਿਲਾਂ ਵੀ ਧਮਾਕਿਆਂ ਕਾਰਨ ਜਾ ਚੁੱਕੀਆਂ ਨੇ ਕਈ ਜਾਨਾਂ
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿੱਚ ਮਾਈਨਿੰਗ ਇੱਕ ਪ੍ਰਮੁੱਖ ਉਦਯੋਗ ਹੈ। ਇਹ ਦੇਸ਼ ਲੋਹਾ, ਤਾਂਬਾ, ਸਿੱਕਾ, ਜ਼ਿੰਕ, ਸੋਨਾ, ਕੋਲਾ ਅਤੇ ਕੀਮਤੀ ਪੱਥਰਾਂ ਵਰਗੇ ਕੁਦਰਤੀ ਖ਼ਜ਼ਾਨਿਆਂ ਨਾਲ ਭਰਪੂਰ ਹੈ, ਪਰ ਮਾਈਨਿੰਗ ਕੰਪਨੀਆਂ ਵਿੱਚ ਸੁਰੱਖਿਆ ਮਾਪਦੰਡ ਅਕਸਰ ਬੇਹੱਦ ਕਮਜ਼ੋਰ ਰਹਿੰਦੇ ਹਨ, ਜਿਸ ਕਾਰਨ ਅਜਿਹੇ ਜਾਨਲੇਵਾ ਹਾਦਸੇ ਵਾਪਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ
ਕੁਨਾਰ ਸੂਬੇ ਵਿੱਚ ਕੀਮਤੀ ਪੱਥਰਾਂ (ਜੈਮਸਟੋਨ) ਦੀ ਮਾਈਨਿੰਗ ਦਾ ਕੰਮ ਤੇਜ਼ੀ ਨਾਲ ਵੱਧ ਰਿਹਾ ਹੈ, ਜਿੱਥੇ ਕਈ ਕੰਪਨੀਆਂ ਪੱਥਰ ਕੱਢ ਕੇ ਬਾਅਦ ਵਿੱਚ ਨਿਲਾਮੀ ਰਾਹੀਂ ਵੇਚਦੀਆਂ ਹਨ। ਇਸ ਤੋਂ ਪਹਿਲਾਂ ਬੀਤੇ ਅਗਸਤ ਮਹੀਨੇ ਵਿੱਚ ਵੀ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਸਕੂਲ ਕੰਪਲੈਕਸ ਵਿੱਚ ਹੋਏ ਹੈਂਡ ਗ੍ਰਨੇਡ ਹਮਲੇ ਵਿੱਚ 9 ਤੋਂ 14 ਸਾਲ ਦੀ ਉਮਰ ਦੇ 40 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ ਸਨ।


