AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਨੇਡਾ ਸਰਕਾਰ ਦੀਆਂ ਪਾਬੰਦੀਆਂ ਦਾ ਅਸਰ! ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਘਟੇ, ਕਾਲਜਾਂ ਦੀ ਆਰਥਿਕ ਹਾਲਤ ਹੋਈ ਖ਼ਰਾਬ

Canada Study Permit: ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਦਾ ਅਸਰ ਹੁਣ ਉੱਥੋਂ ਦੇ ਕਾਲਜਾਂ ਦੀ ਆਰਥਿਕ ਹਾਲਤ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਘਟਣ ਕਾਰਨ ਸਾਲ 2025 ਦੌਰਾਨ ਕੈਨੇਡਾ ਦੇ ਕਾਲਜਾਂ ਦੇ ਖ਼ਰਚਿਆਂ ਵਿੱਚ 9.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਮਾਮਲੇ ਵਿੱਚ ਓਨਟਾਰੀਓ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜੋ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ।

ਕੈਨੇਡਾ ਸਰਕਾਰ ਦੀਆਂ ਪਾਬੰਦੀਆਂ ਦਾ ਅਸਰ! ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਘਟੇ, ਕਾਲਜਾਂ ਦੀ ਆਰਥਿਕ ਹਾਲਤ ਹੋਈ ਖ਼ਰਾਬ
ਕੈਨੇਡਾ ਦੇ ਕਾਲਜਾਂ ਦੀ ਆਰਥਿਕ ਹਾਲਤ ਵਿਗੜੀ Photo Credit : Meta AI
tv9-punjabi
| Updated On: 27 Nov 2026 12:04 PM IST
Share

ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀਆਂ ਪਾਬੰਦੀਆਂ ਹੁਣ ਉੱਥੋਂ ਦੇ ਕਾਲਜਾਂ ਲਈ ਵੀ ਵੱਡੀ ਚੁਣੌਤੀ ਬਣ ਰਹੀਆਂ ਹਨ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਕਾਲਜਾਂ ਦੀ ਆਮਦਨ ਪ੍ਰਭਾਵਿਤ ਹੋਈ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੇ ਖ਼ਰਚਿਆਂ ਵਿੱਚ ਕਟੌਤੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ‘ਸਟੈਟਿਸਟਿਕਸ ਕੈਨੇਡਾ’ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2025 ਦੌਰਾਨ ਦੇਸ਼ ਭਰ ਦੇ ਕਾਲਜਾਂ ਦੇ ਖ਼ਰਚਿਆਂ ਵਿੱਚ 9.6 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਥਿਤੀ ਦਾ ਸਭ ਤੋਂ ਵੱਧ ਅਸਰ ਓਨਟਾਰੀਓ ਵਿੱਚ ਦੇਖਣ ਨੂੰ ਮਿਲਿਆ ਹੈ।

ਓਨਟਾਰੀਓ ਦੇ ਕਾਲਜਾਂ ਦੇ ਖ਼ਰਚਿਆਂ ਵਿੱਚ 19.8% ਦੀ ਕਮੀ

ਅੰਕੜਿਆਂ ਮੁਤਾਬਕ ਕਾਲਜ ਸਿੱਖਿਆ ‘ਤੇ ਹੋਣ ਵਾਲੇ ਖ਼ਰਚਿਆਂ ਵਿੱਚ ਕੌਮੀ ਪੱਧਰ ‘ਤੇ ਆਈ ਗਿਰਾਵਟ ਪਿੱਛੇ ਓਨਟਾਰੀਓ ਦੀ ਸਭ ਤੋਂ ਵੱਡੀ ਭੂਮਿਕਾ ਰਹੀ। ਇੱਥੇ ਕਾਲਜਾਂ ਦੇ ਖ਼ਰਚੇ 19.8 ਫ਼ੀਸਦੀ ਤੱਕ ਘਟ ਗਏ ਹਨ। ਓਨਟਾਰੀਓ ਭਾਰਤੀ, ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਦਾ ਸਭ ਤੋਂ ਪਸੰਦੀਦਾ ਸੂਬਾ ਰਿਹਾ ਹੈ। ਅਜਿਹੇ ਵਿੱਚ ਇੱਥੋਂ ਦੇ ਕਾਲਜਾਂ ਦੀ ਆਰਥਿਕ ਹਾਲਤ ‘ਤੇ ਪਿਆ ਅਸਰ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ ਨੂੰ ਵੀ ਦਰਸਾਉਂਦਾ ਹੈ।

ਦਰਅਸਲ, ਕੈਨੇਡਾ ਸਰਕਾਰ ਨੇ ਸਾਲ 2024 ਵਿੱਚ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟਾਂ ‘ਤੇ ਸੀਮਾਵਾਂ ਲਾਗੂ ਕੀਤੀਆਂ ਸਨ। ਇਸ ਦਾ ਅਸਰ 2025-26 ਦੇ ਅਕਾਦਮਿਕ ਸੈਸ਼ਨ ਵਿੱਚ ਦਿਖਾਈ ਦਿੱਤਾ ਅਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲਿਆਂ ਵਿੱਚ ਵੱਡੀ ਕਮੀ ਆਈ। ਕਾਲਜਾਂ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਕੌਮਾਂਤਰੀ ਵਿਦਿਆਰਥੀਆਂ ਦੀ ਟਿਊਸ਼ਨ ਫ਼ੀਸ ਤੋਂ ਆਉਂਦਾ ਹੈ। ਦਾਖ਼ਲੇ ਘਟਣ ਨਾਲ ਇਹ ਆਮਦਨ ਪ੍ਰਭਾਵਿਤ ਹੋਈ, ਜਿਸ ਕਾਰਨ ਕਾਲਜ ਪ੍ਰਬੰਧਕਾਂ ਨੂੰ ਆਪਣੇ ਖ਼ਰਚਿਆਂ ਵਿੱਚ ਕਟੌਤੀ ਕਰਨੀ ਪਈ।

ਇਨ੍ਹਾਂ ਸੂਬਿਆਂ ਦੇ ਕਾਲਜ ਵੀ ਪ੍ਰਭਾਵਿਤ

ਓਨਟਾਰੀਓ ਤੋਂ ਇਲਾਵਾ ਕੈਨੇਡਾ ਦੇ ਕਈ ਹੋਰ ਸੂਬਿਆਂ ਵਿੱਚ ਵੀ ਕਾਲਜਾਂ ਦੇ ਖ਼ਰਚੇ ਘਟੇ ਹਨ। ਮੈਨੀਟੋਬਾ ਵਿੱਚ 7.3 ਫ਼ੀਸਦੀ, ਅਲਬਰਟਾ ਵਿੱਚ 6.3 ਫ਼ੀਸਦੀ, ਨਿਊ ਬਰੰਜ਼ਵਿਕ ਵਿੱਚ 5.6 ਫ਼ੀਸਦੀ, ਨੋਵਾ ਸਕੋਸ਼ੀਆ ਵਿੱਚ 5.2 ਫ਼ੀਸਦੀ ਅਤੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ 4.5 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ।

ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਕਾਲਜਾਂ ਦੇ ਖ਼ਰਚੇ 2.2 ਫ਼ੀਸਦੀ ਅਤੇ ਸਸਕੈਚਵਨ ਵਿੱਚ 1.7 ਫ਼ੀਸਦੀ ਘਟੇ ਹਨ। ਦੂਜੇ ਪਾਸੇ, ਪ੍ਰਿੰਸ ਐਡਵਰਡ ਆਈਲੈਂਡ ਵਿੱਚ ਕਾਲਜਾਂ ਦੇ ਖ਼ਰਚਿਆਂ ਵਿੱਚ 7.1 ਫ਼ੀਸਦੀ ਅਤੇ ਕਿਊਬੈਕ ਵਿੱਚ 2.3 ਫ਼ੀਸਦੀ ਦਾ ਵਾਧਾ ਹੋਇਆ ਹੈ।

ਸਿੱਖਿਆ ਦੇ ਕੁੱਲ ਬਜਟ ‘ਤੇ ਵੀ ਪਿਆ ਅਸਰ

ਰਿਪੋਰਟ ਮੁਤਾਬਕ ਕਾਲਜਾਂ ਦੇ ਖ਼ਰਚਿਆਂ ਵਿੱਚ ਆਈ ਵੱਡੀ ਗਿਰਾਵਟ ਕਾਰਨ ਕੈਨੇਡਾ ਦੇ ਕੁੱਲ ਸਿੱਖਿਆ ਬਜਟ ਵਿੱਚ ਵੀ 0.2 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ, ਸਕੂਲੀ ਸਿੱਖਿਆ ਦੇ ਖ਼ਰਚਿਆਂ ਵਿੱਚ 0.8 ਫ਼ੀਸਦੀ ਅਤੇ ਯੂਨੀਵਰਸਿਟੀਆਂ ਦੇ ਖ਼ਰਚਿਆਂ ਵਿੱਚ 1.2 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਸ ਦੌਰਾਨ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਦੇਸ਼ ਦੀਆਂ ਸੰਘੀ, ਸੂਬਾਈ ਅਤੇ ਸਥਾਨਕ ਸਰਕਾਰਾਂ ਦੇ ਕੁੱਲ ਖ਼ਰਚਿਆਂ ਵਿੱਚ 2.2 ਫ਼ੀਸਦੀ ਦਾ ਵਾਧਾ ਹੋਇਆ। ਸਾਲ 2024 ਵਿੱਚ ਇਹ ਵਾਧਾ ਦਰ 4.5 ਫ਼ੀਸਦੀ ਸੀ। ਸਰਕਾਰੀ ਖ਼ਰਚਿਆਂ ਦੀ ਰਫ਼ਤਾਰ ਮੱਠੀ ਪੈਣ ਦਾ ਇੱਕ ਵੱਡਾ ਕਾਰਨ ਵਾਤਾਵਰਨ ਸੁਰੱਖਿਆ ਦੇ ਬਜਟ ਵਿੱਚ 30.6 ਫ਼ੀਸਦੀ ਦੀ ਕਮੀ ਰਹੀ।

ਰੱਖਿਆ ਖ਼ਰਚੇ ਵਧੇ, ਕਰਜ਼ੇ ਦਾ ਵਿਆਜ ਵੀ ਰਿਕਾਰਡ ਪੱਧਰ ‘ਤੇ

1 ਅਪ੍ਰੈਲ 2025 ਨੂੰ ਫਿਊਲ ਚਾਰਜ ਖ਼ਤਮ ਹੋਣ ਅਤੇ ‘ਕੈਨੇਡਾ ਕਾਰਬਨ ਰਿਬੇਟ’ (CCR) ਬੰਦ ਹੋਣ ਕਾਰਨ ਪ੍ਰਦੂਸ਼ਣ ਕੰਟਰੋਲ ‘ਤੇ ਹੋਣ ਵਾਲੇ ਖ਼ਰਚਿਆਂ ਵਿੱਚ 13.6 ਅਰਬ ਡਾਲਰ ਦੀ ਕਮੀ ਆਈ। ਦੂਜੇ ਪਾਸੇ, NATO ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਯੂਕਰੇਨ ਨੂੰ ਫ਼ੌਜੀ ਸਹਾਇਤਾ ਦੇਣ ਕਾਰਨ ਕੈਨੇਡਾ ਦੇ ਰੱਖਿਆ ਖ਼ਰਚਿਆਂ ਵਿੱਚ ਵੱਡਾ ਵਾਧਾ ਹੋਇਆ। ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਮਦਦ ਵਿੱਚ 55.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਸੰਘੀ ਰੱਖਿਆ ਖ਼ਰਚਾ 19.8 ਫ਼ੀਸਦੀ ਵਧ ਕੇ 31.2 ਅਰਬ ਡਾਲਰ ਹੋ ਗਿਆ।

ਸਰਕਾਰੀ ਬਜਟ ਵਿੱਚ ਸਮਾਜਿਕ ਸੁਰੱਖਿਆ ‘ਤੇ 289.41 ਅਰਬ ਡਾਲਰ ਅਤੇ ਸਿਹਤ ਸੇਵਾਵਾਂ ‘ਤੇ 289.40 ਅਰਬ ਡਾਲਰ ਖ਼ਰਚ ਕੀਤੇ ਗਏ। ਇਹ ਦੋਵੇਂ ਖੇਤਰ ਮਿਲ ਕੇ ਕੁੱਲ ਸਰਕਾਰੀ ਬਜਟ ਦਾ ਲਗਭਗ 49.2 ਫ਼ੀਸਦੀ ਹਿੱਸਾ ਬਣਦੇ ਹਨ। ਬੇਰੁਜ਼ਗਾਰੀ ਬੀਮਾ (EI) ਦੇ ਲਾਭਪਾਤਰੀਆਂ ਦੀ ਗਿਣਤੀ ਵਧਣ ਕਾਰਨ ਇਸ ਖੇਤਰ ਦਾ ਖ਼ਰਚਾ ਵੀ 36.6 ਫ਼ੀਸਦੀ ਵਧ ਕੇ 21.1 ਅਰਬ ਡਾਲਰ ਹੋ ਗਿਆ ਹੈ। ਇਸ ਦੇ ਨਾਲ ਹੀ ਜਨਤਕ ਕਰਜ਼ੇ ‘ਤੇ ਵਿਆਜ ਦਾ ਖ਼ਰਚਾ ਵਧ ਕੇ 105.7 ਅਰਬ ਡਾਲਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ।

ਸਿਹਤ ਸੇਵਾਵਾਂ ਦੇ ਪ੍ਰਤੀ ਵਿਅਕਤੀ ਖ਼ਰਚੇ ਦੇ ਮਾਮਲੇ ਵਿੱਚ ਨਿਊਫਾਊਂਡਲੈਂਡ ਐਂਡ ਲੈਬਰਾਡੋਰ 9,309 ਡਾਲਰ ਨਾਲ ਸਭ ਤੋਂ ਅੱਗੇ ਰਿਹਾ। ਇਸ ਦੇ ਉਲਟ ਅਲਬਰਟਾ ਵਿੱਚ ਇਹ ਖ਼ਰਚਾ 6,029 ਡਾਲਰ ਅਤੇ ਓਨਟਾਰੀਓ ਵਿੱਚ 6,119 ਡਾਲਰ ਦਰਜ ਕੀਤਾ ਗਿਆ।

Follow Us
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...