ਦੁਨੀਆ ਦੀਆਂ ਖ਼ਬਰਾਂ
ਅੱਜ-ਕੱਲ੍ਹ ਦੇ ਡਿਜੀਟਲ ਯੁੱਗ ਵਿੱਚ ਇਹ ਦੁਨੀਆ ਬਹੁਤ ਹੀ ਛੋਟੀ ਹੋ ਗਈ ਹੈ। ਦੁਨੀਆ ਦੇ ਇੱਕ ਕੋਨੇ ਤੇ ਬੈਠਾ ਵਿਅਕਤੀ ਬੜੀ ਹੀ ਸਹਿਜਤਾ ਨਾਲ ਦੂਜੇ ਕੋਨੇ ਤੇ ਬੈਠੇ ਵਿਅਕਤੀ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਇਸੇ ਕਰਕੇ ਹਰ ਕੋਈ ਦੁਨੀਆ ਦੇ ਹਰ ਕੋਨੇ ਦੀਆਂ ਖਬਰਾਂ ਨੂੰ ਵੀ ਜਾਣਨ ਲਈ ਹਰ ਪੱਲ ਉੱਤਸਕ ਰਹਿੰਦਾ ਹੈ। ਟੀਵੀ9ਪੰਜਾਬੀ.ਕਾਮ ਇਨ੍ਹਾਂ ਸਾਰੀਆਂ ਵੱਡੀਆਂ ਘਟਨਾਵਾਂ ਨੂੰ ਪ੍ਰਮੁਖਤਾ ਨਾਲ ਲਿੱਖਦਾ ਹੈ ਅਤੇ ਆਪਣੇ ਪਾਠਕਾਂ ਤੱਕ ਪਹੁੰਚਾਉਂਦਾ ਹੈ।
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਮੱਧ ਪੂਰਬ ਵਿੱਚ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਵਿਚਕਾਰ ਟਕਰਾਅ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ, ਸਾਊਦੀ ਅਰਬ ਦੇ ਦੂਤਾਵਾਸ ਨੇ ਸਾਊਦੀ ਅਰਬ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸ਼ਾਂਤ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।
- TV9 Punjabi
- Updated on: Oct 14, 2026
- 8:23 am
2 ਅਮਰੀਕੀਆਂ ਨੂੰ ਮਿਲਿਆ ਅਰਥਸ਼ਾਸਤਰ ‘ਚ ਨੋਬਲ ਪ੍ਰਾਈਜ਼, ਪੇਸ਼ ਕੀਤਾ ਸੀ ਮੈਕਰੋ-ਇਕੋਨਾਮਿਕ ਮਾਡਲ
Nobel Prize in Economy: ਰਾਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਰਥਸ਼ਾਸਤਰੀਆਂ ਨੇ ਇਹ ਸਮਝਣ ਵਿੱਚ ਯੋਗਦਾਨ ਪਾਇਆ ਕਿ ਆਮ ਵਿਅਕਤੀਆਂ ਦੇ ਫੈਸਲੇ ਪੂਰੀ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
- TV9 Punjabi
- Updated on: Oct 12, 2026
- 11:14 am
ਕਿਹੜੇ ਮਹਾਸਾਗਰ ਦਾ ਨਾਂ ਬਦਲਣਗੇ ਟਰੰਪ? ‘ਓਸ਼ਨ ਆਫ ਦ ਅਮੈਰੀਕਾਜ਼’ ਜਾਂ ‘ਟਰੰਪ ਓਸ਼ਨ’ ਰੱਖਣ ਦਾ ਦਿੱਤਾ ਸੁਝਾਅ
Donald Trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਟਲਾਂਟਿਕ ਜਾਂ ਪ੍ਰਸ਼ਾਂਤ ਮਹਾਸਾਗਰ ਦਾ ਨਾਂ ਬਦਲ ਕੇ ਟਰੰਪ ਓਸ਼ਨ ਰੱਖਣਾ ਚਾਹੁੰਦੇ ਹਨ। ਉਹ ਮੈਕਸੀਕੋ ਦੀ ਖਾੜੀ ਅਤੇ ਲੇਕ ਓਂਟਾਰੀਓ ਦੇ ਨਾਂ ਵੀ ਬਦਲ ਚੁੱਕੇ ਹਨ।
- TV9 Punjabi
- Updated on: Oct 12, 2026
- 8:51 am
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ… JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ H-1B ਵੀਜ਼ਾ 'ਤੇ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਦੀ ਤੁਲਨਾ ਬੰਧੂਆ ਮਜ਼ਦੂਰਾਂ ਨਾਲ ਕੀਤੀ, ਜਿਸ ਬਹਿਸ ਤੇਜ ਹੋ ਗਈ। ਸਵਾਲ ਇਹ ਉੱਠਦਾ ਹੈ: ਕੀ ਵਿਦੇਸ਼ੀ ਪ੍ਰਤਿਭਾ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ? ਵੈਂਸ ਦੀ ਪਤਨੀ, ਊਸ਼ਾ ਵੈਂਸ, ਭਾਰਤੀ ਮੂਲ ਦੇ ਪਰਿਵਾਰ ਤੋਂ ਹਨ।
- TV9 Punjabi
- Updated on: Oct 12, 2026
- 7:32 am
ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ ‘ਤੇ ਕੱਲ੍ਹ ਦੇ ਹਮਲੇ ‘ਚ 1 ਭਾਰਤੀ ਦੀ ਮੌਤ, 10 ਜ਼ਖਮੀ; ਹੂਤੀਆਂ ਨੇ ਅੱਜ ਫਿਰ ਕੀਤਾ ਹਮਲਾ
ਹੂਤੀ ਬਾਗੀਆਂ ਨੇ ਐਤਵਾਰ ਨੂੰ ਫਿਰ ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ, ਪਰ ਸ਼ਨੀਵਾਰ ਦੇ ਹਮਲੇ ਵਿੱਚ ਜ਼ਖਮੀ ਹੋਏ ਇੱਕ ਭਾਰਤੀ ਦੀ ਮੌਤ ਹੋ ਗਈ।
- TV9 Punjabi
- Updated on: Oct 12, 2026
- 5:16 am
ਸਾਊਦੀ ਦੇ ਰਿਆਦ ਹਵਾਈ ਅੱਡੇ ‘ਤੇ ਹੂਤੀਆਂ ਦਾ ਸਭ ਤੋਂ ਵੱਡਾ ਹਮਲਾ, 12 ਦੀ ਮੌਤ, 300 ਜ਼ਖ਼ਮੀ; ਕੀ ਜਵਾਬੀ ਕਾਰਵਾਈ ਕਰੇਗਾ ਅਮਰੀਕਾ?
ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ 'ਤੇ ਮਿਜ਼ਾਈਲ ਹਮਲੇ 'ਚ 12 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਾਊਦੀ ਗਠਜੋੜ ਨੇ ਇਸ ਹਮਲੇ ਲਈ ਹੂਤੀ ਵਿਦਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਹੂਤੀਆਂ ਵਿਰੁੱਧ ਫ਼ੌਜੀ ਕਾਰਵਾਈ 'ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।
- TV9 Punjabi
- Updated on: Oct 11, 2026
- 3:08 am
ਭਾਰਤੀ ਮੂਲ ਦੀ ਨਾਵੀ ਪਿੱਲਈ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ, ਟਰੰਪ ਦਾ ਸੁਪਨਾ ਫਿਰ ਟੁੱਟਿਆ
Navi Pillay: ਨੋਬਲ ਕਮੇਟੀ ਨੇ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਨਵਨੇਥਮ ਨਾਵੀ ਪਿੱਲਈ (Navanethem Navi Pillay) ਨੂੰ ਦੇਣ ਦਾ ਐਲਾਨ ਕੀਤਾ ਹੈ। ਪਿੱਲਈ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਨ੍ਹਾਂ ਦੇ ਯਤਨਾਂ ਵਾਸਤੇ ਇਸ ਸਨਮਾਨ ਨਾਲ ਨਿਵਾਜਿਆ ਜਾਵੇਗਾ।
- TV9 Punjabi
- Updated on: Oct 9, 2026
- 9:31 am
ਅਮਰੀਕਾ ‘ਚ ਭਾਰਤੀ IT ਪ੍ਰੋਫੈਸ਼ਨਲਜ਼ ਦੇ ਭਵਿੱਖ ਤੇ ਸੰਕਟ! ਟਰੰਪ ਦੇ ਐਕਸ਼ਨ ਦਾ ਕੀ ਪਵੇਗਾ ਅਸਰ?
US Green Card: ਅਮਰੀਕਾ ਨੇ Infosys, TCS ਸਮੇਤ 8 ਕੰਪਨੀਆਂ ਦੀ ਗ੍ਰੀਨ ਕਾਰਡ ਪ੍ਰਕਿਰਿਆ ਰੋਕ ਦਿੱਤੀ ਹੈ। ਇਸ ਨਾਲ H-1B ਵੀਜ਼ਾ 'ਤੇ ਕੰਮ ਕਰ ਰਹੇ ਭਾਰਤੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਵਧ ਗਈ ਹੈ।
- TV9 Punjabi
- Updated on: Oct 9, 2026
- 6:09 am
Infosys, TCS, Wipro ਸਣੇ 8 ਕੰਪਨੀਆਂ ਨੂੰ ਵੱਡਾ ਝਟਕਾ! US ਨੇ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਕੀਤਾ ਬਾਹਰ
ਅਮਰੀਕਾ ਨੇ Infosys, TCS, Wipro, HCL, Cognizant, Capgemini, Microsoft ਅਤੇ Adobe ਨੂੰ Permanent Labor Certification Program ਤੋਂ ਸਸਪੈਂਡ ਕੀਤਾ ਹੈ. ਇਸ ਨਾਲ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ।
- TV9 Punjabi
- Updated on: Oct 8, 2026
- 5:30 pm
ਸਾਊਦੀ ਅਰਬ ‘ਚ ਭਾਰਤੀਆਂ ਲਈ ਦੂਤਾਵਾਸ ਵੱਲੋਂ ਐਡਵਾਈਜ਼ਰੀ ਜਾਰੀ, ਟੋਲ ਫ੍ਰੀ ਨੰਬਰ ਵੀ ਕੀਤਾ ਸ਼ੇਅਰ
ਵਿਦੇਸ਼ਾਂ ਵਿੱਚ ਰਹਿ ਰਹੇ ਨਾਗਰਿਕਾਂ ਦੀ ਸੁਰੱਖਿਆ ਭਾਰਤ ਸਰਕਾਰ ਲਈ ਸਭ ਤੋਂ ਵੱਡੀ ਤਰਜੀਹ ਹੈ। ਦੂਤਾਵਾਸ ਦਾ ਇਹ ਅਧਿਕਾਰਤ ਬਿਆਨ ਉੱਥੇ ਕੰਮ ਕਰਨ ਅਤੇ ਰਹਿਣ ਵਾਲੇ ਲੱਖਾਂ ਭਾਰਤੀਆਂ ਨੂੰ ਸੁਚੇਤ ਕਰਨ ਲਈ ਹੈ ਤਾਂ ਜੋ ਉਹ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਕਾਨੂੰਨੀ ਪੇਚੀਦਗੀਆਂ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਚਾ ਸਕਣ।
- TV9 Punjabi
- Updated on: Oct 8, 2026
- 3:54 pm
ਭਾਰਤ ‘ਚ Starlink ਦੀ ਰਾਹ ਵਿੱਚ ਕੌਣ ਬਣ ਰਿਹਾ ਰੋੜਾ? ਐਲਨ ਮਸਕ ਬੋਲੇ- ਇਹ ਲੋਕਾਂ ਖ਼ਿਲਾਫ਼ ਅਪਰਾਧ
ਐਲਨ ਮਸਕ ਨੇ ਆਰੋਪ ਲਗਾਇਆ ਕਿ ਕੁਝ ਪ੍ਰਭਾਵਸ਼ਾਲੀ ਗਰੁੱਪ ਭਾਰਤ ਵਿੱਚ Starlink ਦੀ ਸਰਵਿਸ ਸ਼ੁਰੂ ਹੋਣ ਤੋਂ ਰੋਕ ਰਹੇ ਹਨ। ਕੰਪਨੀ ਦਾ ਬੁਨਿਆਦੀ ਢਾਂਚਾ ਤਿਆਰ ਹੈ, ਪਰ ਸਪੈਕਟ੍ਰਮ ਅਤੇ ਸੁਰੱਖਿਆ ਮਨਜ਼ੂਰੀ ਅਜੇ ਬਾਕੀ ਹੈ।
- TV9 Punjabi
- Updated on: Oct 8, 2026
- 11:31 am
ਕੀ ਰੂਸ ‘ਚ ਬਣਾਇਆ ਜਾ ਰਿਹਾ ਸੀ ਕੋਰੋਨਾ ਵਰਗਾ ਵਾਇਰਸ? ਸਾਈਬੇਰੀਆ ਦੀ ਲੈਬ ‘ਚ ਧਮਾਕੇ ਨਾਲ ਮਚਿਆ ਹੜਕੰਪ
Russia Virus: ਰੂਸ ਵਿੱਚ ਐਂਟੀ-ਪਲੇਗ ਲੈਬ ਦੇ ਇੱਕ ਕਰਮਚਾਰੀ ਦੀ ਮੌਤ ਤੋਂ ਬਾਅਦ ਕਰੀਬ 200 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਾਲਾਂਕਿ ਪਲੇਗ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ, ਪਰ ਨਿਊਮੋਨਿਕ ਪਲੇਗ ਅਤੇ ਵੁਹਾਨ ਵਰਗੇ ਵਾਇਰਸ ਦੀ ਆਸ਼ੰਕਾ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ।
- TV9 Punjabi
- Updated on: Oct 5, 2026
- 11:56 am
ਕੈਪਟਨ ਸਮਿਤ ਨੂੰ ਮਾਰ ਕੇ ਇਜ਼ਰਾਈਲ ਦੀ ਉੱਚੀ ਇਮਾਰਤ ਨਾਲ ਜਹਾਜ਼ ਟਕਰਾਉਣਾ ਸੀ… Flydubai ਮਾਮਲੇ ਚ ਵੱਡਾ ਖੁਲਾਸਾ
Flydubai Plane Attack: Flydubai ਜਹਾਜ਼ ਚ ਓਮਾਨੀ ਕੋ-ਪਾਇਲਟ ਨੇ ਭਾਰਤੀ ਕੈਪਟਨ ਸੂਮਿਤ ਮਛਾਰ 'ਤੇ ਕੀਤਾ ਹਮਲਾ, ਜਹਾਜ਼ ਕਰੈਸ਼ ਕਰਨ 'ਤੇ ਇੰਜਣ ਬੰਦ ਕਰਨ ਦੀ ਕੀਤੀ ਕੋਸ਼ਿਸ਼; ਯਾਤਰੀਆਂ ਨੇ ਪਲੇਨ ਨੂੰ ਬਚਾ ਲਿਆ।
- TV9 Punjabi
- Updated on: Oct 5, 2026
- 10:26 am
Canada Immigration Plan: ਪੰਜਾਬੀਆਂ ਦੀਆਂ ਨਜ਼ਰਾਂ 2027-29 ਇਮੀਗ੍ਰੇਸ਼ਨ ਪਲਾਨ ‘ਤੇ, PR ਦਾ ਟੀਚਾ 3.80 ਲੱਖ ਰਹੇਗਾ ਜਾਂ ਸਰਕਾਰ ਕਰੇਗੀ ਵੱਡਾ ਬਦਲਾਅ?
Canada Immigration: ਮੌਜੂਦਾ 2026-28 ਇਮੀਗ੍ਰੇਸ਼ਨ ਪਲਾਨ ਤਹਿਤ ਹਰ ਸਾਲ 3.80 ਲੱਖ ਸਥਾਈ ਨਿਵਾਸੀਆਂ (Permanent Residents) ਨੂੰ ਕੈਨੇਡਾ ਲਿਆਉਣ ਦਾ ਟੀਚਾ ਹੈ। ਸਰਕਾਰ ਨੇ ਪਹਿਲਾਂ PR ਦੀ ਗਿਣਤੀ ਨੂੰ 5 ਲੱਖ ਤੱਕ ਵਧਾਉਣ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿੱਚ ਇਸ ਵਿੱਚ ਕਟੌਤੀ ਕਰ ਦਿੱਤੀ ਗਈ। ਅਸਥਾਈ ਨਿਵਾਸੀਆਂ (Temporary Residents) ਦੇ ਨਵੇਂ ਆਉਣ ਦਾ ਟੀਚਾ 2026 ਵਿੱਚ 3.85 ਲੱਖ ਅਤੇ 2027-28 ਵਿੱਚ 3.70 ਲੱਖ ਰੱਖਿਆ ਗਿਆ ਹੈ।
- TV9 Punjabi
- Updated on: Oct 5, 2026
- 9:16 am
ਫਲਾਈਦੁਬਈ ਦੇ ਸਹਿ-ਪਾਇਲਟ ਦੇ ਆਸਟ੍ਰੇਲੀਆ ਕੁਨੈਕਸ਼ਨ ‘ਤੇ ਨਜ਼ਰਾਂ, ਇਜ਼ਰਾਈਲ ਤੇ UAE ਵੀ ਜਾਂਚ ‘ਚ ਜੁਟੇ
ਆਸਟ੍ਰੇਲੀਆ ਅਤੇ ਇਜ਼ਰਾਈਲ ਓਮਾਨੀ ਸਹਿ-ਪਾਇਲਟ ਹਮਾਮ ਅਲ-ਹਮਾਮੀ ਦੇ ਆਸਟ੍ਰੇਲੀਆ ਨਾਲ ਸਬੰਧਾਂ ਅਤੇ ਉਹ ਤੇਲ ਅਵੀਵ ਜਾਣ ਵਾਲੀ ਫਲਾਈਦੁਬਈ ਦੀ ਉਡਾਣ ਦੇ ਚਾਲਕ ਦਲ ਦਾ ਹਿੱਸਾ ਕਿਵੇਂ ਬਣਿਆ, ਇਸ ਦੀ ਜਾਂਚ ਕਰ ਰਹੇ ਹਨ।
- TV9 Punjabi
- Updated on: Oct 4, 2026
- 6:33 pm