AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Microsoft ਦਾ ਗਲੋਬਲ ਆਊਟੇਜ ਖ਼ਤਮ, 24 ਘੰਟਿਆਂ ਤੋਂ ਵੱਧ ਠੱਪ ਰਹਿਣ ਮਗਰੋਂ Teams; Outlook ਤੇ Copilot ਹੋਏ ਠੀਕ

ਮਾਈਕ੍ਰੋਸਾਫਟ (Microsoft) ਯੂਜ਼ਰਸ ਲਈ 24 ਘੰਟਿਆਂ ਤੋਂ ਵੀ ਵੱਧ ਸਮੇਂ ਦੀ ਪਰੇਸ਼ਾਨੀ ਤੋਂ ਬਾਅਦ ਹੁਣ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਦੀਆਂ ਕਈ ਅਹਿਮ ਸੇਵਾਵਾਂ ਵਿੱਚ ਆਈ ਆਲਮੀ ਤਕਨੀਕੀ ਖ਼ਰਾਬੀ (ਗਲੋਬਲ ਆਊਟੇਜ) ਨੂੰ ਹੁਣ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਗਿਆ ਹੈ।

Microsoft ਦਾ ਗਲੋਬਲ ਆਊਟੇਜ ਖ਼ਤਮ, 24 ਘੰਟਿਆਂ ਤੋਂ ਵੱਧ ਠੱਪ ਰਹਿਣ ਮਗਰੋਂ Teams; Outlook ਤੇ Copilot ਹੋਏ ਠੀਕ
tv9-punjabi
| Published: 14 Nov 2026 14:48 PM IST
Share

ਮਾਈਕ੍ਰੋਸਾਫਟ (Microsoft) ਯੂਜ਼ਰਸ ਲਈ 24 ਘੰਟਿਆਂ ਤੋਂ ਵੀ ਵੱਧ ਸਮੇਂ ਦੀ ਪਰੇਸ਼ਾਨੀ ਤੋਂ ਬਾਅਦ ਹੁਣ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਦੀਆਂ ਕਈ ਅਹਿਮ ਸੇਵਾਵਾਂ ਵਿੱਚ ਆਈ ਆਲਮੀ ਤਕਨੀਕੀ ਖ਼ਰਾਬੀ (ਗਲੋਬਲ ਆਊਟੇਜ) ਨੂੰ ਹੁਣ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਗਿਆ ਹੈ। ਮਾਈਕ੍ਰੋਸਾਫਟ ਨੇ ਸ਼ਨੀਵਾਰ ਨੂੰ ਅਧਿਕਾਰਤ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ Teams, Outlook ਅਤੇ Copilot ਸਮੇਤ ਉਸ ਦੀਆਂ ਸਾਰੀਆਂ ਪ੍ਰਭਾਵਿਤ ਐਪਸ ਅਤੇ ਸੇਵਾਵਾਂ ਮੁੜ ਸੁਚਾਰੂ ਢੰਗ ਨਾਲ ਕੰਮ ਕਰਨ ਲੱਗ ਪਈਆਂ ਹਨ। ਇਸ ਵੱਡੀ ਤਕਨੀਕੀ ਖ਼ਰਾਬੀ ਕਾਰਨ ਦੁਨੀਆ ਭਰ ਦੀਆਂ ਕਈ ਵੱਡੀਆਂ ਕੰਪਨੀਆਂ ਅਤੇ ਸਰਕਾਰੀ ਵਿਭਾਗਾਂ ਦਾ ਕੰਮਕਾਜ 24 ਘੰਟਿਆਂ ਤੋਂ ਵੱਧ ਸਮੇਂ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ।

ਦੱਸਣਯੋਗ ਹੈ ਕਿ ਵੀਰਵਾਰ ਯਾਨੀ 12 ਨਵੰਬਰ 2026 ਤੋਂ ਦੁਨੀਆ ਭਰ ਦੇ ਯੂਜ਼ਰਸ ਨੂੰ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਰਤਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਕਨੀਕੀ ਵਿਘਨ ਕਾਰਨ ਯੂਜ਼ਰਸ ਨੂੰ ਈ-ਮੇਲ ਭੇਜਣ ਅਤੇ ਪ੍ਰਾਪਤ ਕਰਨ, ਕੈਲੰਡਰ ਦੀ ਵਰਤੋਂ ਕਰਨ ਅਤੇ ਆਨਲਾਈਨ ਮੀਟਿੰਗਾਂ ਵਿੱਚ ਜੁੜਨ ਵਿੱਚ ਵੱਡੀ ਸਮੱਸਿਆ ਆਈ। ਮਾਈਕ੍ਰੋਸਾਫਟ ਦੀਆਂ ਇਨ੍ਹਾਂ ਸੇਵਾਵਾਂ ‘ਤੇ ਨਿਰਭਰ ਦੁਨੀਆ ਭਰ ਦੇ ਕਰੋੜਾਂ ਯੂਜ਼ਰਸ ਦੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋਏ। ਖ਼ਾਸ ਕਰਕੇ ਉਨ੍ਹਾਂ ਦਫ਼ਤਰਾਂ ਅਤੇ ਕਾਰਪੋਰੇਟ ਅਦਾਰਿਆਂ ਵਿੱਚ ਜ਼ਿਆਦਾ ਪਰੇਸ਼ਾਨੀ ਦੇਖਣ ਨੂੰ ਮਿਲੀ, ਜਿੱਥੇ ਦਫ਼ਤਰੀ ਕੰਮਕਾਜ ਲਈ ਮੁੱਖ ਤੌਰ ‘ਤੇ ਆਊਟਲੁੱਕ (Outlook) ਅਤੇ ਟੀਮਜ਼ (Teams) ਦੀ ਵਰਤੋਂ ਕੀਤੀ ਜਾਂਦੀ ਹੈ।

ਡਾਊਨਡਿਟੈਕਟਰ ‘ਤੇ 2 ਲੱਖ ਦੇ ਕਰੀਬ ਪਹੁੰਚੀਆਂ ਸ਼ਿਕਾਇਤਾਂ

ਮਾਈਕ੍ਰੋਸਾਫਟ ਵਿੱਚ ਆਈ ਇਸ ਤਕਨੀਕੀ ਖ਼ਾਮੀ ਦਾ ਅਸਰ ਕਿੰਨਾ ਵਿਆਪਕ ਸੀ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਊਟੇਜ ਟਰੈਕ ਕਰਨ ਵਾਲੇ ਪਲੇਟਫਾਰਮ Downdetector ‘ਤੇ ਸ਼ਿਕਾਇਤਾਂ ਦਾ ਹੜ੍ਹ ਆ ਗਿਆ। ਦੁਨੀਆ ਭਰ ਦੇ ਯੂਜ਼ਰਸ ਨੇ ਮਾਈਕ੍ਰੋਸਾਫਟ ਦੀਆਂ ਵੱਖ-ਵੱਖ ਸੇਵਾਵਾਂ ਠੱਪ ਹੋਣ ਨੂੰ ਲੈ ਕੇ ਲਗਾਤਾਰ ਰਿਪੋਰਟ ਕੀਤਾ। ਨਿਊਯਾਰਕ ਦੇ ਸਮੇਂ ਅਨੁਸਾਰ ਦੁਪਹਿਰ ਲਗਭਗ 1 ਵਜੇ ਤੱਕ ਯੂਜ਼ਰਸ ਦੀਆਂ ਸ਼ਿਕਾਇਤਾਂ ਦਾ ਅੰਕੜਾ 2 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ।

ਹਾਲਾਂਕਿ ਬਾਅਦ ਵਿੱਚ ਆਊਟਲੁੱਕ ਅਤੇ ਕੋਪਾਇਲਟ ਨੂੰ ਲੈ ਕੇ ਆਉਣ ਵਾਲੀਆਂ ਸ਼ਿਕਾਇਤਾਂ ਵਿੱਚ ਕੁਝ ਕਮੀ ਜ਼ਰੂਰ ਦਰਜ ਕੀਤੀ ਗਈ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਸ਼ੁਰੂ ਹੋ ਗਈਆਂ ਸਨ। ਯੂਜ਼ਰਸ ਨੂੰ ਕਾਫ਼ੀ ਸਮੇਂ ਤੱਕ ਵੱਖ-ਵੱਖ ਐਪਸ ਦੀ ਵਰਤੋਂ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।

ਮਾਈਕ੍ਰੋਸਾਫਟ ਨੇ ਕਿਵੇਂ ਠੀਕ ਕੀਤੀ ਇਹ ਤਕਨੀਕੀ ਸਮੱਸਿਆ?

ਕੰਪਨੀ ਨੇ ਦੁਨੀਆ ਭਰ ਵਿੱਚ ਆਪਣੀਆਂ ਸੇਵਾਵਾਂ ਨੂੰ ਮੁੜ ਆਮ ਵਾਂਗ ਕਰਨ ਲਈ ਕਈ ਪੱਧਰਾਂ ‘ਤੇ ਤੇਜ਼ੀ ਨਾਲ ਕੰਮ ਕੀਤਾ। ਇਸ ਪ੍ਰਕਿਰਿਆ ਤਹਿਤ ਤਕਨੀਕੀ ਖ਼ਾਮੀਆਂ ਨੂੰ ਦੂਰ ਕਰਨ ਲਈ ਸਿਸਟਮ ਵਿੱਚ ਕਈ ਅਹਿਮ ਬਦਲਾਅ ਅਤੇ ਸੁਧਾਰ ਕੀਤੇ ਗਏ। ਇਸ ਤੋਂ ਇਲਾਵਾ ਨੈੱਟਵਰਕ ਟ੍ਰੈਫਿਕ ਨੂੰ ਬਦਲਵੇਂ ਰਸਤਿਆਂ (ਰੂਟਾਂ) ਵੱਲ ਮੋੜਿਆ ਗਿਆ ਅਤੇ ਸਰਵਰਾਂ ਦੀ ਸਮਰੱਥਾ ਨੂੰ ਵੀ ਵਧਾਇਆ ਗਿਆ। ਮਾਈਕ੍ਰੋਸਾਫਟ ਨੇ ਆਪਣੇ ਸਿਸਟਮ ਨੂੰ ਮੁੜ ਸਥਿਰ ਕਰਨ ਲਈ ਇਨ੍ਹਾਂ ਵਿਸ਼ੇਸ਼ ਉਪਾਵਾਂ ਰਾਹੀਂ ਕੰਮ ਕੀਤਾ, ਜਿਸ ਤੋਂ ਬਾਅਦ ਹੁਣ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਸਾਰੀਆਂ ਪ੍ਰਭਾਵਿਤ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋ ਚੁੱਕੀਆਂ ਹਨ।

ਮਾਈਕ੍ਰੋਸਾਫਟ ਨੇ ਯੂਜ਼ਰਸ ਤੋਂ ਮੰਗੀ ਸੀ ਮਾਫ਼ੀ

ਇਸ ਵੱਡੇ ਵਿਘਨ ਤੋਂ ਬਾਅਦ ਮਾਈਕ੍ਰੋਸਾਫਟ ਨੇ ਦੁਨੀਆ ਭਰ ਦੇ ਯੂਜ਼ਰਸ ਨੂੰ ਹੋਈ ਅਸੁਵਿਧਾ ਲਈ ਜਨਤਕ ਤੌਰ ‘ਤੇ ਮਾਫ਼ੀ ਵੀ ਮੰਗੀ ਸੀ, ਜਿਸ ਕਾਰਨ ਈ-ਮੇਲ, ਟੀਮਜ਼, ਕੋਪਾਇਲਟ ਅਤੇ ਹੋਰ ਮਾਈਕ੍ਰੋਸਾਫਟ 365 ਟੂਲਜ਼ ਦੀ ਪਹੁੰਚ (ਐਕਸੈੱਸ) ਰੁਕ ਗਈ ਸੀ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, “ਇਸ ਘਟਨਾ ਕਾਰਨ ਸਾਡੇ ਗਾਹਕਾਂ ਅਤੇ ਭਾਈਵਾਲਾਂ (ਪਾਰਟਨਰਜ਼) ਨੂੰ ਜੋ ਪਰੇਸ਼ਾਨੀ ਝੱਲਣੀ ਪਈ ਹੈ, ਉਸ ਲਈ ਸਾਨੂੰ ਬੇਹੱਦ ਅਫ਼ਸੋਸ ਹੈ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਉਹ ਸਾਡੀਆਂ ਸੇਵਾਵਾਂ ‘ਤੇ ਕਿੰਨਾ ਭਰੋਸਾ ਕਰਦੇ ਹਨ ਅਤੇ ਅਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।”

Follow Us
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...