ਜਹਾਜ਼ ਦੀਆਂ ਖਿੜਕੀਆਂ ਦੇ ਕਿਨਾਰੇ ਗੋਲ ਕਿਉਂ ਹੁੰਦੇ ਹਨ?

09-11- 2026

TV9 Punjabi

Author: Pritpal Singh 

ਕਿਨਾਰੇ ਗੋਲ ਹੋਣ ਦਾ ਕਾਰਨ

ਹਵਾਈ ਸਫ਼ਰ ਕਰਦੇ ਸਮੇਂ ਤੁਹਾਡੀ ਨਜ਼ਰ ਜਹਾਜ਼ ਦੀਆਂ ਖਿੜਕੀਆਂ 'ਤੇ ਜ਼ਰੂਰ ਪਈ ਹੋਵੇਗੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨ੍ਹਾਂ ਖਿੜਕੀਆਂ ਦੇ ਕਿਨਾਰੇ ਹਮੇਸ਼ਾ ਗੋਲ ਹੀ ਕਿਉਂ ਹੁੰਦੇ ਹਨ?

ਕਿਸੇ ਵੀ ਚੀਜ਼ ਦੇ ਕੋਨਿਆਂ 'ਤੇ ਸਭ ਤੋਂ ਵੱਧ ਦਬਾਅ ਪੈਂਦਾ ਹੈ। ਤਿੱਖੇ ਕੋਨੇ ਕਮਜ਼ੋਰ ਕੜੀ ਬਣ ਜਾਂਦੇ ਹਨ। ਖਿੜਕੀਆਂ ਦੇ ਕਿਨਾਰੇ ਗੋਲ ਰੱਖਣ ਦਾ ਇਹ ਇੱਕ ਵੱਡਾ ਕਾਰਨ ਹੈ।

ਦਬਾਅ ਜ਼ਿਆਦਾ ਹੁੰਦਾ ਹੈ

ਉਚਾਈ 'ਤੇ ਉੱਡਦੇ ਸਮੇਂ ਜਹਾਜ਼ ਦੇ ਕੈਬਿਨ ਦੇ ਅੰਦਰ ਦਾ ਦਬਾਅ ਬਾਹਰ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਜਹਾਜ਼ ਦਾ ਪੂਰਾ ਢਾਂਚਾ ਲਗਾਤਾਰ ਅੰਦਰੋਂ ਬਾਹਰ ਵੱਲ ਖਿੱਚਿਆ ਜਾਂਦਾ ਹੈ।

ਕੈਬਿਨ ਦੇ ਅੰਦਰ ਦਾ ਦਬਾਅ

Fill in some text

ਜਹਾਜ਼ ਦੀਆਂ ਖਿੜਕੀਆਂ ਗੋਲ ਹੋਣ ਕਾਰਨ ਉਨ੍ਹਾਂ ਦੇ ਕਿਨਾਰਿਆਂ 'ਤੇ ਪੈਣ ਵਾਲਾ ਤਣਾਅ ਇੱਕ ਹੀ ਥਾਂ ਇਕੱਠਾ ਨਹੀਂ ਹੁੰਦਾ, ਸਗੋਂ ਪੂਰੇ ਘੇਰੇ ਵਿੱਚ ਫੈਲ ਜਾਂਦਾ ਹੈ।

ਦਬਾਅ ਫੈਲ ਜਾਂਦਾ ਹੈ

ਹਰ ਉਡਾਣ ਦੌਰਾਨ ਜਹਾਜ਼ ਦੇ ਅੰਦਰੂਨੀ ਦਬਾਅ ਵਿੱਚ ਵਾਧਾ-ਘਾਟਾ ਹੁੰਦਾ ਰਹਿੰਦਾ ਹੈ। ਤਿੱਖੇ ਕੋਨਿਆਂ 'ਤੇ ਵਾਰ-ਵਾਰ ਪੈਣ ਵਾਲਾ ਇਹ ਖਿਚਾਅ ਬਾਰੀਕ ਤਰੇੜਾਂ ਪੈਦਾ ਕਰ ਸਕਦਾ ਹੈ।

ਤਰੇੜਾਂ ਪੈਣ ਦਾ ਖ਼ਤਰਾ

1950 ਦੇ ਦਹਾਕੇ ਵਿੱਚ ਬ੍ਰਿਟੇਨ ਦੇ ਪਹਿਲੇ ਜੈੱਟ ਯਾਤਰੀ ਜਹਾਜ਼ ਦੀਆਂ ਖਿੜਕੀਆਂ ਲਗਭਗ ਚੌਰਸ ਆਕਾਰ ਦੀਆਂ ਸਨ। 1954 ਵਿੱਚ ਹਵਾ ਵਿੱਚ ਹੀ ਜਹਾਜ਼ ਟੁੱਟ ਕੇ ਬਿਖਰ ਜਾਣ ਦੇ ਦੋ ਵੱਡੇ ਹਾਦਸੇ ਵਾਪਰੇ।

ਹਾਦਸਿਆਂ ਤੋਂ ਮਿਲਿਆ ਸਬਕ

ਜਾਂਚ ਵਿੱਚ ਪਤਾ ਲੱਗਾ ਕਿ ਖਿੜਕੀਆਂ ਦੇ ਕੋਨਿਆਂ ਤੋਂ ਤਰੇੜਾਂ ਸ਼ੁਰੂ ਹੋਈਆਂ ਸਨ, ਜਿਸ ਕਾਰਨ ਪੂਰਾ ਢਾਂਚਾ ਟੁੱਟ ਗਿਆ। ਇਸੇ ਘਟਨਾ ਤੋਂ ਸਬਕ ਲੈਂਦਿਆਂ ਜਹਾਜ਼ ਦੀਆਂ ਖਿੜਕੀਆਂ ਦੇ ਡਿਜ਼ਾਈਨ ਵਿੱਚ ਬਦਲਾਅ ਕੀਤਾ ਗਿਆ।

ਜਾਂਚ ਵਿੱਚ ਕੀ ਸਾਹਮਣੇ ਆਇਆ?