AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਕਾਂਗਰਸ ‘ਚ ਸਿੱਧੂ ਸਟਾਈਲ ‘ਚ ਉਤਰੇ ਚੰਨੀ, ਪਾਰਟੀ ਦੇ ਬਰਾਬਰ ਕੱਢੀ ਸਾਈਕਲ ਯਾਤਰਾ; ਰਾਜਾ ਵੜਿੰਗ ਗੁੱਟ ਨੇ ਬਣਾਈ ਦੂਰੀ

ਪੰਜਾਬ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਅੰਦਾਜ਼ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਨੀ ਨਾ ਸਿਰਫ਼ ਪਾਰਟੀ ਦੇ ਸਮਾਨਾਂਤਰ (ਪੈਰਲਲ) ਆਪਣੀ ਵੱਖਰੀ ਸਾਈਕਲ ਯਾਤਰਾ ਕੱਢ ਰਹੇ ਹਨ, ਸਗੋਂ ਪਾਰਟੀ ਦਾ ਚੋਣ ਮੈਨੀਫੈਸਟੋ ਤਿਆਰ ਹੋਣ ਤੋਂ ਪਹਿਲਾਂ ਹੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕਰਨ ਲੱਗ ਪਏ ਹਨ।

ਪੰਜਾਬ ਕਾਂਗਰਸ 'ਚ ਸਿੱਧੂ ਸਟਾਈਲ 'ਚ ਉਤਰੇ ਚੰਨੀ, ਪਾਰਟੀ ਦੇ ਬਰਾਬਰ ਕੱਢੀ ਸਾਈਕਲ ਯਾਤਰਾ; ਰਾਜਾ ਵੜਿੰਗ ਗੁੱਟ ਨੇ ਬਣਾਈ ਦੂਰੀ
tv9-punjabi
| Updated On: 14 Nov 2026 12:47 PM IST
Share

ਪੰਜਾਬ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਅੰਦਾਜ਼ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਨੀ ਨਾ ਸਿਰਫ਼ ਪਾਰਟੀ ਦੇ ਸਮਾਨਾਂਤਰ (ਪੈਰਲਲ) ਆਪਣੀ ਵੱਖਰੀ ਸਾਈਕਲ ਯਾਤਰਾ ਕੱਢ ਰਹੇ ਹਨ, ਸਗੋਂ ਪਾਰਟੀ ਦਾ ਚੋਣ ਮੈਨੀਫੈਸਟੋ ਤਿਆਰ ਹੋਣ ਤੋਂ ਪਹਿਲਾਂ ਹੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕਰਨ ਲੱਗ ਪਏ ਹਨ।

ਚੰਨੀ ਖ਼ੁਦ ਨੂੰ ਪੰਜਾਬ ਕਾਂਗਰਸ ਦਾ ਸਭ ਤੋਂ ਵੱਡਾ ਆਗੂ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦੇ ਸਮਰਥਕ ਵੀ ਉਨ੍ਹਾਂ ਨੂੰ ਅਗਲਾ ਮੁੱਖ ਮੰਤਰੀ ਦੱਸ ਰਹੇ ਹਨ। ਹਾਲਾਂਕਿ ਚੰਨੀ ਕਿਤੇ ਵੀ ਸਿੱਧੇ ਤੌਰ ‘ਤੇ ਖ਼ੁਦ ਨੂੰ ਸੀ.ਐੱਮ. ਚਿਹਰਾ ਨਹੀਂ ਦੱਸ ਰਹੇ ਅਤੇ ਇਹ ਫ਼ੈਸਲਾ ਪਾਰਟੀ ਹਾਈਕਮਾਨ ‘ਤੇ ਛੱਡਣ ਦੀ ਗੱਲ ਆਖ ਰਹੇ ਹਨ।

ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਮਰਥਕ ਅਜੇ ਵੀ ਚੰਨੀ ਤੋਂ ਡਾਢੇ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਨੇ ਚੰਨੀ ਦੀ ਸਾਈਕਲ ਯਾਤਰਾ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਹੈ। ਵੜਿੰਗ ਤਾਂ ਦੂਰ ਦੀ ਗੱਲ, ਉਨ੍ਹਾਂ ਦੇ ਸਮਰਥਕ ਆਗੂਆਂ ਨੇ ਵੀ ਚੰਨੀ ਦੀ ਇਸ ਰੈਲੀ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੋਈ ਹੈ।

ਨਵਜੋਤ ਸਿੱਧੂ ਦੀ ਤਰਜ਼ ‘ਤੇ ਚੱਲ ਰਹੇ ਨੇ ਚਰਨਜੀਤ ਚੰਨੀ

ਪਾਰਟੀ ਤੋਂ ਵੱਖਰਾ ਸਮਾਨਾਂਤਰ ਅਭਿਆਨ: ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਆਪਣੇ ‘ਪੰਜਾਬ ਮਾਡਲ’ ਤਹਿਤ ਪਾਰਟੀ ਦੀਆਂ ਅਧਿਕਾਰਤ ਮੀਟਿੰਗਾਂ ਤੋਂ ਵੱਖਰੇ ਪ੍ਰੋਗਰਾਮ ਉਲੀਕੇ ਸਨ, ਉਸੇ ਤਰ੍ਹਾਂ ਚੰਨੀ ਵੀ ਆਪਣੇ ਵੱਖਰੇ ਪ੍ਰੋਗਰਾਮ ਚਲਾ ਰਹੇ ਹਨ। ਚੰਨੀ ਇਨ੍ਹੀਂ ਦਿਨੀਂ ਆਪਣੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਕੱਢ ਰਹੇ ਹਨ। 27 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਵਾਲੀ ਇਸ 625 ਕਿਲੋਮੀਟਰ ਲੰਬੀ ਯਾਤਰਾ ਨੂੰ ਪਾਰਟੀ ਦੀ ਸਾਂਝੀ ਮੁਹਿੰਮ ਦੀ ਬਜਾਏ ਚੰਨੀ ਆਪਣੀ ਨਿੱਜੀ ਯਾਤਰਾ ਵਜੋਂ ਚਲਾ ਰਹੇ ਹਨ। ਇਸ ਤੋਂ ਪਹਿਲਾਂ ਚੰਨੀ ਨੇ ਮਾਈਨਿੰਗ ਮਾਫ਼ੀਆ ਖ਼ਿਲਾਫ਼ ਰਾਤ ਵੇਲੇ ਛਾਪੇਮਾਰੀ ਕਰਨ ਦਾ ਪ੍ਰੋਗਰਾਮ ਵੀ ਚਲਾਇਆ ਸੀ।

ਸੀ.ਐੱਮ. ਚਿਹਰੇ ਦੀ ਅਣਐਲਾਨੀ ਦਾਅਵੇਦਾਰੀ: ਸਿੱਧੂ ਵਾਂਗ ਹੀ ਚੰਨੀ ਵੀ ਖ਼ੁਦ ਨੂੰ ਸੂਬੇ ਦੇ ਸਭ ਤੋਂ ਵੱਡੇ ਜਨ-ਆਗੂ ਅਤੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰ ਰਹੇ ਹਨ। ਭਾਵੇਂ ਰਸਮੀ ਤੌਰ ‘ਤੇ ਉਹ ਇਹੀ ਕਹਿੰਦੇ ਹਨ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫ਼ੈਸਲਾ ਹਾਈਕਮਾਨ ਕਰੇਗੀ, ਪਰ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ‘ਅਗਲਾ ਸੀ.ਐੱਮ.’ ਆਖ ਕੇ ਪ੍ਰਚਾਰਿਆ ਜਾ ਰਿਹਾ ਹੈ। ਇਹੀ ਨਹੀਂ, ਚੰਨੀ ਨੇ ਸੰਗਰੂਰ ਰੈਲੀ ਵਿੱਚ ਰਾਹੁਲ ਗਾਂਧੀ ਦੇ ਸਾਹਮਣੇ ਵੀ ਖ਼ੁਦ ਨੂੰ ਪੰਜਾਬ ਦਾ ਸਭ ਤੋਂ ਵੱਡਾ ਲੀਡਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।

ਜਨਤਾ ਨਾਲ ਵਾਅਦੇ ਅਤੇ ‘ਰੋਡਮੈਪ’ ਦੀ ਗੱਲ: 2022 ਦੀਆਂ ਚੋਣਾਂ ਤੋਂ ਪਹਿਲਾਂ ਸਿੱਧੂ ਬਿਨਾਂ ਪਾਰਟੀ ਦੀ ਸਹਿਮਤੀ ਤੋਂ ਸਟੇਜਾਂ ਤੋਂ ਵੱਡੇ-ਵੱਡੇ ਵਾਅਦੇ ਅਤੇ ਐਲਾਨ ਕਰਦੇ ਸਨ। ਇਸੇ ਤਰਜ਼ ‘ਤੇ ਚੰਨੀ ਵੀ ਨਸ਼ਿਆਂ ਅਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਲਈ ਆਪਣੇ ਪੱਧਰ ‘ਤੇ ਵੱਖਰਾ ‘ਰੋਡਮੈਪ’ ਸਾਂਝਾ ਕਰਨ ਦੀ ਗੱਲ ਕਰ ਰਹੇ ਹਨ। ਇੱਥੋਂ ਤੱਕ ਕਿ ਚੰਨੀ ਨੇ ਪਾਰਟੀ ਦੀ ਸਹਿਮਤੀ ਤੋਂ ਬਿਨਾਂ ਔਰਤਾਂ ਨੂੰ ਹਰ ਮਹੀਨੇ 1000-1500 ਰੁਪਏ ਤੋਂ ਵੱਧ ਰਾਸ਼ੀ ਦੇਣ ਅਤੇ ਪਿਛਲਾ ਬਕਾਇਆ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਦਾਅਵਾ ਕਿ “ਜੇਕਰ ਸਹੀ ਆਗੂ ਕੁਰਸੀ ‘ਤੇ ਬੈਠਾ ਹੋਵੇ ਤਾਂ ਪਹਿਲੇ ਦਿਨ ਤੋਂ ਹੀ ਕਾਰਵਾਈ ਹੋ ਸਕਦੀ ਹੈ”, ਸਿੱਧੇ ਤੌਰ ‘ਤੇ ਖ਼ੁਦ ਨੂੰ ਸਭ ਤੋਂ ਸਮਰੱਥ ਬਦਲ ਵਜੋਂ ਪੇਸ਼ ਕਰਨ ਦੀ ਰਣਨੀਤੀ ਮੰਨਿਆ ਜਾ ਰਿਹਾ ਹੈ।

ਜਥੇਬੰਦੀ ਨਾਲੋਂ ਉੱਪਰ ਨਿੱਜੀ ਬ੍ਰਾਂਡਿੰਗ: ਸਿੱਧੂ ਅਕਸਰ ਪਾਰਟੀ ਦੇ ਸਮੂਹਿਕ ਢਾਂਚੇ ਨਾਲੋਂ ਉੱਪਰ ਆਪਣੀ ਨਿੱਜੀ ਛਵੀ ਨੂੰ ਰੱਖਦੇ ਸਨ। ਚੰਨੀ ਵੀ ਲਗਭਗ 2,000 ਨਵੇਂ ਸਾਈਕਲ ਵੰਡ ਕੇ ਖ਼ੁਦ ਨੂੰ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦਾ ਸਭ ਤੋਂ ਵੱਡਾ ਹਿਤੈਸ਼ੀ ਦੱਸਦਿਆਂ ਆਪਣੀ ਵੱਖਰੀ ਬ੍ਰਾਂਡਿੰਗ ਕਰ ਰਹੇ ਹਨ। ਸੰਸਦ ਮੈਂਬਰ ਹੋਣ ਦੇ ਬਾਵਜੂਦ ਵਿਧਾਨ ਸਭਾ ਚੋਣ ਲੜਨ ਦੇ ਸੰਕੇਤ ਦੇ ਕੇ ਉਹ ਪਾਰਟੀ ਦੇ ਅੰਦਰ ਇੱਕ ਸੁਤੰਤਰ ਪਾਵਰ ਸੈਂਟਰ ਵਜੋਂ ਉੱਭਰ ਰਹੇ ਹਨ।

ਚੰਨੀ ਦੀ ਸਾਈਕਲ ਯਾਤਰਾ ਤੋਂ ਵੜਿੰਗ ਗੁੱਟ ਨੇ ਕਿਉਂ ਬਣਾਈ ਦੂਰੀ?

ਚੰਨੀ ਦੇ ਵਿਰੋਧ ਕਾਰਨ ਹਟੇ ਰਾਜਾ ਵੜਿੰਗ: ਪੰਜਾਬ ਕਾਂਗਰਸ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਚਰਨਜੀਤ ਸਿੰਘ ਚੰਨੀ ਹਾਈਕਮਾਨ ਅੱਗੇ ਅੜ ਗਏ ਸਨ ਕਿ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ। ਪਾਰਟੀ ਨੇ ਚੰਨੀ ਨੂੰ ਸ਼ਾਂਤ ਕਰਨ ਲਈ ਪਹਿਲਾਂ ਸੂਬਾ ਇੰਚਾਰਜ ਭੁਪੇਸ਼ ਬਘੇਲ ਨੂੰ ਪੰਜਾਬ ਤੋਂ ਬਦਲ ਕੇ ਅਸਾਮ ਦਾ ਇੰਚਾਰਜ ਲਾਇਆ, ਪਰ ਚੰਨੀ ਫਿਰ ਵੀ ਸ਼ਾਂਤ ਨਾ ਹੋਏ ਅਤੇ ਵੜਿੰਗ ਨੂੰ ਹਟਾਉਣ ਦੀ ਮੰਗ ‘ਤੇ ਅੜੇ ਰਹੇ। ਆਖ਼ਰਕਾਰ ਪਾਰਟੀ ਨੂੰ ਵੜਿੰਗ ਨੂੰ ਹਟਾ ਕੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣੀ ਪਈ।

ਪ੍ਰਧਾਨਗੀ ਤੋਂ ਹਟਣ ਦਾ ਗੁੱਸਾ ਬਰਕਰਾਰ: ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਪਿੱਛੇ ਚਰਨਜੀਤ ਸਿੰਘ ਚੰਨੀ ਦੀ ਸਭ ਤੋਂ ਅਹਿਮ ਭੂਮਿਕਾ ਮੰਨੀ ਜਾਂਦੀ ਹੈ, ਜਿਸ ਕਾਰਨ ਵੜਿੰਗ ਅਜੇ ਵੀ ਨਾਰਾਜ਼ ਹਨ। ਹਾਲਾਂਕਿ ਨਵੇਂ ਸੂਬਾ ਇੰਚਾਰਜ ਸਚਿਨ ਪਾਇਲਟ ਦੋਵਾਂ ਆਗੂਆਂ ਨੂੰ ਇੱਕ ਮੰਚ ‘ਤੇ ਨਾਲ ਲਿਆਉਣ ਵਿੱਚ ਕਾਮਯਾਬ ਰਹੇ ਸਨ, ਪਰ ਦੋਵਾਂ ਦੇ ਦਿਲ ਅਜੇ ਤੱਕ ਨਹੀਂ ਮਿਲ ਸਕੇ ਹਨ। ਇਹੀ ਕਾਰਨ ਹੈ ਕਿ ਵੜਿੰਗ ਗੁੱਟ ਚੰਨੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਬੈਠਾ ਹੈ।

ਖ਼ੁਦ ਨੂੰ ਵੱਡਾ ਲੀਡਰ ਦਿਖਾਉਣ ਦੀ ਦੌੜ: ਕਾਂਗਰਸ ਪਾਰਟੀ ਇਸ ਵਾਰ ਬਿਨਾਂ ਕਿਸੇ ਮੁੱਖ ਮੰਤਰੀ ਚਿਹਰੇ (ਸੀ.ਐੱਮ. ਫੇਸ) ਤੋਂ ਚੋਣ ਮੈਦਾਨ ਵਿੱਚ ਉੱਤਰਨ ਦੀ ਤਿਆਰੀ ਕਰ ਰਹੀ ਹੈ। ਅਜਿਹੇ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ, ਦੋਵੇਂ ਹੀ ਆਪਣੇ-ਆਪਣੇ ਗੁੱਟ ਦੇ ਵੱਧ ਤੋਂ ਵੱਧ ਸਮਰਥਕਾਂ ਨੂੰ ਸੀਟਾਂ ਜਿਤਾ ਕੇ ਮੁੱਖ ਮੰਤਰੀ ਦੇ ਅਹੁਦੇ ‘ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੀ ਜੁਗਤ ਵਿੱਚ ਹਨ। ਦੋਵਾਂ ਆਗੂਆਂ ਵਿਚਾਲੇ ਇਸ ਵੇਲੇ ਖ਼ੁਦ ਨੂੰ ਵੱਡਾ ਸਾਬਤ ਕਰਨ ਦੀ ਹੋੜ ਲੱਗੀ ਹੋਈ ਹੈ।

ਟਿਕਟਾਂ ਦੀ ਆਸ ‘ਚ ਚੰਨੀ-ਵੜਿੰਗ ਪਿੱਛੇ ਡਟੇ ਆਗੂ: ਰਾਜਾ ਵੜਿੰਗ ਜਦੋਂ ਪਾਰਟੀ ਦੇ ਸੂਬਾ ਪ੍ਰਧਾਨ ਸਨ, ਉਦੋਂ ਉਨ੍ਹਾਂ ਨੇ ਲਗਭਗ 35 ਤੋਂ 40 ਹਲਕਿਆਂ ਵਿੱਚ ਆਪਣੇ ਕੱਟੜ ਸਮਰਥਕਾਂ ਨੂੰ ਟਿਕਟਾਂ ਦਿਵਾਉਣ ਦਾ ਵਾਅਦਾ ਕੀਤਾ ਸੀ। ਇਹੀ ਨਹੀਂ, ਪ੍ਰਧਾਨਗੀ ਤੋਂ ਹਟਣ ਤੋਂ ਬਾਅਦ ਵੀ ਵੜਿੰਗ ਨੇ ਆਪਣੇ ਗੁੱਟ ਦੇ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਡਟੇ ਰਹਿਣ, ਉਹ ਇਸ ਬਾਰੇ ਰਾਹੁਲ ਗਾਂਧੀ ਨਾਲ ਗੱਲ ਕਰਕੇ ਆਏ ਹਨ। ਟਿਕਟ ਮਿਲਣ ਦੀ ਇਸੇ ਉਮੀਦ ਸਦਕਾ ਵੜਿੰਗ ਗੁੱਟ ਦੇ ਆਗੂ ਅਜੇ ਵੀ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਯਾਤਰਾ ‘ਚ ਵੜਿੰਗ ਸਣੇ ਸਥਾਨਕ ਲੀਡਰਸ਼ਿਪ ਰਹੀ ਗ਼ੈਰ-ਹਾਜ਼ਰ

ਚਰਨਜੀਤ ਸਿੰਘ ਚੰਨੀ ਨੇ ਜਦੋਂ ਚਮਕੌਰ ਸਾਹਿਬ ਤੋਂ ਆਪਣੀ ਇਸ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਤਾਂ ਉਸ ਮੌਕੇ ਸਚਿਨ ਪਾਇਲਟ, ਪਰਗਟ ਸਿੰਘ ਅਤੇ ਸੂਬਾ ਪੱਧਰੀ ਤਮਾਮ ਵੱਡੇ ਆਗੂ ਪਹੁੰਚੇ ਸਨ, ਪਰ ਉਦੋਂ ਵੀ ਰਾਜਾ ਵੜਿੰਗ ਉੱਥੇ ਨਹੀਂ ਪੁੱਜੇ ਸਨ।

ਸ਼ੁੱਕਰਵਾਰ ਨੂੰ ਜਦੋਂ ਇਹ ਯਾਤਰਾ ਰਾਜਾ ਵੜਿੰਗ ਦੇ ਆਪਣੇ ਸੰਸਦੀ ਹਲਕੇ ਲੁਧਿਆਣਾ ਵਿਖੇ ਪਹੁੰਚੀ ਤਾਂ ਰਾਜਾ ਵੜਿੰਗ ਇੱਥੇ ਵੀ ਸ਼ਾਮਲ ਨਹੀਂ ਹੋਏ। ਇਹੀ ਨਹੀਂ, ਲੁਧਿਆਣਾ ਵਿੱਚ ਰਾਜਾ ਵੜਿੰਗ ਗੁੱਟ ਦਾ ਇੱਕ ਵੀ ਆਗੂ ਇਸ ਯਾਤਰਾ ਵਿੱਚ ਨਹੀਂ ਪਹੁੰਚਿਆ। ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਰਾਕੇਸ਼ ਪਾਂਡੇ, ਸਿਮਰਜੀਤ ਸਿੰਘ ਬੈਂਸ ਅਤੇ ਕੁਲਦੀਪ ਵੈਦ ਸਮੇਤ ਕੋਈ ਵੀ ਆਗੂ ਚੰਨੀ ਦੀ ਸਾਈਕਲ ਯਾਤਰਾ ਵਿੱਚ ਸ਼ਾਮਲ ਨਹੀਂ ਹੋਇਆ।

Follow Us
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...