Apple iPhone 18 Pro Max ‘ਚ ਹੋਵੇਗਾ ਵੱਡਾ ਧਮਾਕਾ, ਵੇਰੀਏਬਲ ਕੈਮਰੇ ਤੇ ਮਿਲੇਗੀ ਸਭ ਤੋਂ ਵੱਡੀ ਬੈਟਰੀ
ਤਕਨਾਲੋਜੀ ਖੇਤਰ ਦੀ ਮੰਨੀ-ਪ੍ਰਮੰਨੀ ਕੰਪਨੀ ਐਪਲ ਦਾ ਅਗਲਾ ਪ੍ਰੀਮੀਅਮ ਸਮਾਰਟਫੋਨ ਆਈਫੋਨ 18 ਪ੍ਰੋ ਮੈਕਸ (iPhone 18 Pro Max) ਸਤੰਬਰ 2026 ਵਿੱਚ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਅਧਿਕਾਰਤ ਲਾਂਚਿੰਗ ਤੋਂ ਪਹਿਲਾਂ ਹੀ ਸਾਹਮਣੇ ਆਏ ਕਈ ਲੀਕਸ ਵਿੱਚ ਇਸ ਫੋਨ ਨੂੰ ਲੈ ਕੇ ਵੱਡੇ ਅਪਗ੍ਰੇਡਸ ਦੇ ਦਾਅਵੇ ਕੀਤੇ ਗਏ ਹਨ।
ਤਕਨਾਲੋਜੀ ਖੇਤਰ ਦੀ ਮੰਨੀ-ਪ੍ਰਮੰਨੀ ਕੰਪਨੀ ਐਪਲ ਦਾ ਅਗਲਾ ਪ੍ਰੀਮੀਅਮ ਸਮਾਰਟਫੋਨ ਆਈਫੋਨ 18 ਪ੍ਰੋ ਮੈਕਸ (iPhone 18 Pro Max) ਸਤੰਬਰ 2026 ਵਿੱਚ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਅਧਿਕਾਰਤ ਲਾਂਚਿੰਗ ਤੋਂ ਪਹਿਲਾਂ ਹੀ ਸਾਹਮਣੇ ਆਏ ਕਈ ਲੀਕਸ ਵਿੱਚ ਇਸ ਫੋਨ ਨੂੰ ਲੈ ਕੇ ਵੱਡੇ ਅਪਗ੍ਰੇਡਸ ਦੇ ਦਾਅਵੇ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ, ਇਸ ਨਵੇਂ ਮਾਡਲ ਵਿੱਚ ਨਵਾਂ A20 ਪ੍ਰੋ ਚਿੱਪਸੈੱਟ, 5,567mAh ਦੀ ਦਮਦਾਰ ਬੈਟਰੀ ਅਤੇ ਵੇਰੀਏਬਲ ਅਪਰਚਰ ਵਾਲਾ ਐਡਵਾਂਸਡ ਕੈਮਰਾ ਸੈਂਸਰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਫੋਨ ਵਿੱਚ ਇੱਕ ਨਵਾਂ ਡਾਰਕ ਚੈਰੀ ਕਲਰ ਅਤੇ ਆਕਾਰ ਵਿੱਚ ਪਹਿਲਾਂ ਨਾਲੋਂ ਛੋਟਾ ਡਾਇਨਾਮਿਕ ਆਈਲੈਂਡ ਮਿਲਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਨਵਾਂ ਡਾਰਕ ਚੈਰੀ ਕਲਰ ਅਤੇ 33 ਫੀਸਦੀ ਛੋਟਾ ਡਾਇਨਾਮਿਕ ਆਈਲੈਂਡ
ਲੀਕਸ ਅਨੁਸਾਰ, ਆਈਫੋਨ 18 ਪ੍ਰੋ ਅਤੇ ਆਈਫੋਨ 18 ਪ੍ਰੋ ਮੈਕਸ ਵਿੱਚ ਇੱਕ ਬਿਲਕੁਲ ਨਵਾਂ ‘ਡਾਰਕ ਚੈਰੀ’ ਕਲਰ ਆਪਸ਼ਨ ਦਿੱਤਾ ਜਾ ਸਕਦਾ ਹੈ, ਜਿਸ ਵਿੱਚ ਗੂੜ੍ਹੇ ਲਾਲ ਅਤੇ ਗੁਲਾਬੀ ਰੰਗ ਦੀ ਝਲਕ ਦੇਖਣ ਨੂੰ ਮਿਲੇਗੀ। ਇਹ ਨਵਾਂ ਰੰਗ ਆਈਫੋਨ 17 ਪ੍ਰੋ ਵਿੱਚ ਦਿੱਤੇ ਗਏ ‘ਕੋਸਮਿਕ ਓਰੇਂਜ’ ਦੀ ਜਗ੍ਹਾ ਲੈ ਸਕਦਾ ਹੈ। ਇਸ ਤੋਂ ਇਲਾਵਾ ਇਹ ਫੋਨ ਬਲੈਕ, ਸਿਲਵਰ ਅਤੇ ਲਾਈਟ ਬਲੂ ਰੰਗਾਂ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਆਈਫੋਨ 18 ਪ੍ਰੋ ਮੈਕਸ ਵਿੱਚ 6.9 ਇੰਚ ਦੀ ਸੁਪਰ ਰੇਟਿਨਾ XDR OLED ਡਿਸਪਲੇਅ ਮਿਲਣ ਦੀ ਗੱਲ ਕਹੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 3,000 ਨਿਟਸ ਦੀ ਪੀਕ ਬ੍ਰਾਈਟਨੈੱਸ ਨਾਲ ਆ ਸਕਦੀ ਹੈ। ਇਸ ਦੇ ਨਾਲ ਹੀ ਡਾਇਨਾਮਿਕ ਆਈਲੈਂਡ ਦਾ ਆਕਾਰ ਵੀ ਪਹਿਲਾਂ ਦੇ ਮੁਕਾਬਲੇ ਲਗਭਗ 33 ਫੀਸਦੀ ਤੱਕ ਛੋਟਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
A20 ਪ੍ਰੋ ਚਿੱਪਸੈੱਟ ਅਤੇ 16GB ਰੈਮ ਦਾ ਕੀਤਾ ਗਿਆ ਦਾਅਵਾ
ਆਈਫੋਨ 18 ਪ੍ਰੋ ਮੈਕਸ ਵਿੱਚ ਨਵਾਂ powerful A20 ਪ੍ਰੋ ਚਿੱਪਸੈੱਟ ਮਿਲਣ ਦੀ ਪੂਰੀ ਉਮੀਦ ਹੈ। ਲੀਕਸ ਮੁਤਾਬਕ, ਇਹ 3 ਨੈਨੋਮੀਟਰ (3nm) ਤਕਨਾਲੋਜੀ ‘ਤੇ ਆਧਾਰਿਤ ਹੋਵੇਗਾ ਅਤੇ ਇਸ ਵਿੱਚ ਪੁਰਾਣੇ A19 ਪ੍ਰੋ ਦੀ N3P ਪੈਕੇਜਿੰਗ ਦੀ ਬਜਾਏ ਵੇਫਰ-ਲੇਵਲ ਮਲਟੀ-ਚਿਪ ਮੋਡਿਊਲ ਪੈਕੇਜਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਮੁੱਖ ਮਕਸਦ ਟ੍ਰਾਂਸਮੀਟਰਾਂ ਨੂੰ ਇੱਕ-ਦੂਜੇ ਦੇ ਜ਼ਿਆਦਾ ਨੇੜੇ ਰੱਖ ਕੇ ਲੇਟੈਂਸੀ ਨੂੰ ਘੱਟ ਕਰਨਾ ਅਤੇ ਬੈਟਰੀ ਦੀ ਕਾਰਜਕੁਸ਼ਲਤਾ ਨੂੰ ਬਿਹਤਰ ਬਣਾਉਣਾ ਦੱਸਿਆ ਗਿਆ ਹੈ। ਫੋਨ ਵਿੱਚ 16GB ਤੱਕ ਰੈਮ (RAM) ਅਤੇ 1TB ਤੱਕ ਦੀ ਤੇਜ਼ ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਇਸ ਤੋਂ ਇਲਾਵਾ ਨਵਾਂ C2 ਮੋਡੈਮ ਬਿਹਤਰ 5G ਕਨੈਕਟੀਵਿਟੀ ਅਤੇ ਘੱਟ ਬੈਟਰੀ ਦੀ ਖਪਤ ਵਿੱਚ ਮਦਦਗਾਰ ਸਾਬਤ ਹੋਵੇਗਾ।
50MP ਵੇਰੀਏਬਲ ਅਪਰਚਰ ਕੈਮਰਾ ਅਤੇ ਵੱਡੀ ਬੈਟਰੀ
ਕੈਮਰਾ ਸੈੱਟਅੱਪ ਵਿੱਚ ਵੀ ਕੰਪਨੀ ਵੱਲੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਈਫੋਨ 18 ਪ੍ਰੋ ਮੈਕਸ ਵਿੱਚ 50MP ਦਾ Sony IMX905 ਵੇਰੀਏਬਲ ਅਪਰਚਰ ਸੈਂਸਰ ਮਿਲਣ ਦੀ ਗੱਲ ਕਹੀ ਗਈ ਹੈ, ਜਿਸ ਨਾਲ ਯੂਜ਼ਰ ਸੈਂਸਰ ਦੇ ਅੰਦਰ ਜਾਣ ਵਾਲੀ ਰੋਸ਼ਨੀ ਦੀ ਮਾਤਰਾ ਨੂੰ ਮੈਨੂਅਲੀ ਸੈੱਟ ਕਰ ਸਕਣਗੇ। ਇਸ ਦੇ ਨਾਲ ਹੀ 48MP ਦਾ ਅਲਟ੍ਰਾਵਾਇਡ ਅਤੇ 48MP ਦਾ ਟੈਲੀਫੋਟੋ ਸੈਂਸਰ ਦਿੱਤਾ ਜਾ ਸਕਦਾ ਹੈ, ਜਦੋਂ ਕਿ ਫਰੰਟ ‘ਚ 18MP ਦਾ ਸੈਲਫੀ ਕੈਮਰਾ ਮਿਲ ਸਕਦਾ ਹੈ। ਫੋਨ ਵਿੱਚ 5,567mAh ਦੀ ਵੱਡੀ ਬੈਟਰੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ, ਜੋ 25W MagSafe/Qi2 ਚਾਰਜਿੰਗ ਅਤੇ 4.5W ਰਿਵਰਸ ਵਾਇਰਡ ਚਾਰਜਿੰਗ ਨੂੰ ਸਪੋਰਟ ਕਰੇਗੀ। ਕਨੈਕਟੀਵਿਟੀ ਲਈ ਵਾਈ-ਫਾਈ 8, ਬਲੂਟੁੱਥ 6.0, NFC, NavIC+GPS ਅਤੇ IP68 ਰੇਟਿੰਗ ਮਿਲ ਸਕਦੀ ਹੈ।
ਆਈਫੋਨ 18 ਪ੍ਰੋ ਮੈਕਸ ਦੀ ਸੰਭਾਵਿਤ ਕੀਮਤ ਅਤੇ ਲਾਂਚ ਡੇਟ
ਲੀਕਸ ਦੇ ਅਨੁਸਾਰ, ਏ.ਆਈ. (AI) ਬੂਮ ਕਾਰਨ ਮੈਮੋਰੀ ਚਿੱਪਾਂ ਦੀ ਵਧਦੀ ਲਾਗਤ ਦੇ ਵਿਚਕਾਰ ਆਈਫੋਨ 18 ਪ੍ਰੋ ਮੈਕਸ ਦੀ ਕੀਮਤ ਵਿੱਚ ਇਜ਼ਾਫਾ ਦੇਖਣ ਨੂੰ ਮਿਲ ਸਕਦਾ ਹੈ। ਇਸ ਫੋਨ ਦੇ ਬੇਸ ਵੇਰੀਐਂਟ ਦੀ ਕੀਮਤ ਲਗਭਗ 1,80,000 ਰੁਪਏ ਦੱਸੀ ਜਾ ਰਹੀ ਹੈ, ਜਿਸ ਵਿੱਚ 8GB ਰੈਮ ਅਤੇ 256GB ਸਟੋਰੇਜ ਮਿਲ ਸਕਦੀ ਹੈ। ਹਾਲਾਂਕਿ ਐਪਲ ਨੇ ਅਜੇ ਤੱਕ ਆਈਫੋਨ 18 ਪ੍ਰੋ ਮੈਕਸ ਦੀ ਲਾਂਚ ਡੇਟ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਕੁਝ ਲੀਕਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 18 ਪ੍ਰੋ ਮੈਕਸ, ਸਟੈਂਡਰਡ ਆਈਫੋਨ 18 ਅਤੇ ਬਹੁ-ਉਡੀਕੇ ਆਈਫੋਨ ਅਲਟ੍ਰਾ ਫੋਲਡੇਬਲ (iPhone Ultra Foldable) ਨੂੰ 8 ਤੋਂ 10 ਸਤੰਬਰ 2026 ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ।


