AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪਹਿਲਗਾਮ ਦੇ ਪੀੜਤਾਂ ਨੂੰ ਨਮਨ, ਫੌਜ ਨੂੰ ਸਲਾਮ, ਸੂਰਿਆਕੁਮਾਰ ਨੇ ਜਿੱਤ ਤੋਂ ਬਾਅਦ ਪਾਕਿਸਤਾਨ ਨੂੰ ਦਿੱਤਾ ਸਖ਼ਤ ਸੰਦੇਸ਼

IND vs PAK, Suryakumar Statement: ਟੀਮ ਇੰਡੀਆ ਨੇ ਏਸ਼ੀਆ ਕੱਪ 2025 'ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੈਚ ਤੋਂ ਬਾਅਦ, ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਇਸ ਜਿੱਤ ਨੂੰ ਸੁਰੱਖਿਆ ਬਲਾਂ ਨੂੰ ਸਮਰਪਿਤ ਕੀਤਾ।

ਪਹਿਲਗਾਮ ਦੇ ਪੀੜਤਾਂ ਨੂੰ ਨਮਨ, ਫੌਜ ਨੂੰ ਸਲਾਮ, ਸੂਰਿਆਕੁਮਾਰ ਨੇ ਜਿੱਤ ਤੋਂ ਬਾਅਦ ਪਾਕਿਸਤਾਨ ਨੂੰ ਦਿੱਤਾ ਸਖ਼ਤ ਸੰਦੇਸ਼
ਸੂਰਿਆਕੁਮਾਰ ਯਾਦਵ (Photo: PTI)
tv9-punjabi
| Updated On: 15 Sep 2025 13:12 PM IST
Share

ਭਾਰਤ ਨੇ ਏਸ਼ੀਆ ਕੱਪ 2025 ਚ ਪਾਕਿਸਤਾਨ ਵਿਰੁੱਧ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਨੂੰ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਹੋਰ ਵੀ ਖਾਸ ਬਣਾਇਆ, ਜੋ ਆਪਣੇ ਜਨਮਦਿਨ ‘ਤੇ ਨਾ ਸਿਰਫ਼ ਟੀਮ ਨੂੰ ਜਿੱਤ ਵੱਲ ਲੈ ਗਏ, ਸਗੋਂ ਇੱਕ ਭਾਵੁਕ ਬਿਆਨ ਨਾਲ ਦੇਸ਼ਵਾਸੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਦੁਬਈ ਇੰਟਰਨੈਸ਼ਨਲ ਸਟੇਡੀਅਮ ਚ ਹਜ਼ਾਰਾਂ ਪ੍ਰਸ਼ੰਸਕਾਂ ਨੇ ਸੂਰਿਆਕੁਮਾਰ ਦੇ ਜਨਮਦਿਨ ‘ਤੇ ਤਾੜੀਆਂ ਵਜਾਈਆਂਤੇ ਇਸ ਮੌਕੇ ‘ਤੇ ਉਨ੍ਹਾਂ ਨੇ ਜਿੱਤ ਨੂੰ ਉਨ੍ਹਾਂ ਲਈ ਸਭ ਤੋਂ ਕੀਮਤੀ ‘ਰਿਟਰਨ ਗਿਫ਼ਟ‘ ਦੱਸਿਆ।

ਜਿੱਤ ਨੂੰ ਸੁਰੱਖਿਆ ਬਲਾਂ ਨੂੰ ਸਮਰਪਿਤ

ਸੂਰਿਆਕੁਮਾਰ ਯਾਦਵ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਇੱਕ ਬਿਲਕੁਲ ਸਹੀ ਮੌਕਾ ਹੈ, ਅਸੀਂ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਅਸੀਂ ਆਪਣੀ ਏਕਤਾ ਦਾ ਪ੍ਰਗਟਾਵਾ ਕਰਦੇ ਹਾਂ। ਮੈਂ ਇਸ ਜਿੱਤ ਨੂੰ ਆਪਣੇ ਸਾਰੇ ਸੁਰੱਖਿਆ ਬਲਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮਹਾਨ ਬਹਾਦਰੀ ਦਿਖਾਈ। ਉਮੀਦ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਤੇ ਜਦੋਂ ਵੀ ਸਾਨੂੰ ਉਨ੍ਹਾਂ ਨੂੰ ਮੁਸਕਰਾਉਣ ਦਾ ਮੌਕਾ ਮਿਲੇਗਾ, ਅਸੀਂ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਕਾਰਨ ਦੇਵਾਂਗੇ।’

ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਇਹ ਪਹਿਲਾ ਮੌਕਾ ਸੀ ਜਦੋਂ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਆਈਆਂ ਸਨ। ਇਸ ਅੱਤਵਾਦੀ ਹਮਲੇ ਚ 26 ਲੋਕ ਮਾਰੇ ਗਏ ਸਨ। ਅਜਿਹੀ ਸਥਿਤੀ ਚ ਸੂਰਿਆਕੁਮਾਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਨਾ ਸਿਰਫ਼ ਮੈਦਾਨ ‘ਤੇ ਆਪਣੀ ਤਾਕਤ ਦਿਖਾਈ, ਸਗੋਂ ਮੈਦਾਨ ਤੋਂ ਬਾਹਰ ਦੇਸ਼ ਲਈ ਏਕਤਾ ਦਾ ਸੰਦੇਸ਼ ਵੀ ਦਿੱਤਾ। ਭਾਰਤੀ ਕਪਤਾਨ ਸੂਰਿਆਕੁਮਾਰ ਨੇ ਮੈਚ ਦੀ ਸ਼ੁਰੂਆਤ ਚ ਟਾਸ ਦੌਰਾਨ ਪਾਕਿਸਤਾਨ ਦੇ ਕਪਤਾਨ ਨਾਲ ਹੱਥ ਵੀ ਨਹੀਂ ਮਿਲਾਇਆ। ਮੈਚ ਤੋਂ ਬਾਅਦ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਟੀਮ ਇੰਡੀਆ ਦੇ ਕਿਸੇ ਵੀ ਖਿਡਾਰੀ ਨੇ ਪਾਕਿਸਤਾਨੀ ਖਿਡਾਰੀ ਨਾਲ ਹੱਥ ਨਹੀਂ ਮਿਲਾਇਆ ਤੇ ਪਵੇਲੀਅਨ ਵਾਪਸ ਪਰਤ ਗਏ

ਮੈਚ ਖਤਮ ਕਰਨ ‘ਤੇ ਵੱਡਾ ਬਿਆਨ ਦਿੱਤਾ

ਸੂਰਿਆਕੁਮਾਰ ਯਾਦਵ ਇਸ ਮੈਚ ਚ ਨਾਟ ਆਊਟ ਪੈਵੇਲੀਅਨ ਵਾਪਸ ਪਰਤ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ‘ਇੱਕ ਬਾਕਸ ਜਿਸ ਨੂੰ ਮੈਂ ਹਮੇਸ਼ਾ ਟਿੱਕ ਕਰਨਾ ਚਾਹੁੰਦਾ ਸੀ, ਉਹ ਹੈ ਉੱਥੇ ਰਹਿਣਾ ਤੇ ਅੰਤ ਤੱਕ ਬੱਲੇਬਾਜ਼ੀ ਕਰਨਾ।’ ਦੂਜੇ ਪਾਸੇ, ਪਾਕਿਸਤਾਨ ਵਿਰੁੱਧ ਮੈਚ ਖੇਡਣ ‘ਤੇ ਸੂਰਿਆ ਨੇ ਕਿਹਾ, ‘ਪੂਰੀ ਟੀਮ ਲਈ, ਸਾਨੂੰ ਲੱਗਦਾ ਹੈ ਕਿ ਇਹ ਸਿਰਫ਼ ਇੱਕ ਹੋਰ ਮੈਚ ਸੀ। ਅਸੀਂ ਸਾਰੇ ਵਿਰੋਧੀਆਂ ਲਈ ਬਰਾਬਰ ਤਿਆਰੀ ਕਰਦੇ ਹਾਂ।’ ਇਸ ਤੋਂ ਬਾਅਦ, ਉਨ੍ਹਾਂ ਸਪਿਨਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ‘ਮੈਂ ਹਮੇਸ਼ਾ ਸਪਿਨਰਾਂ ਦਾ ਪ੍ਰਸ਼ੰਸਕ ਰਿਹਾ ਹਾਂ ਕਿਉਂਕਿ ਉਹ ਵਿਚਕਾਰ ਖੇਡ ਨੂੰ ਕੰਟਰੋਲ ਕਰਦੇ ਹਨ।’

Follow Us
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ...
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ......
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ...
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...