AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਿੱਧੂ ਮੂਸੇਵਾਲਾ ਦਾ ਮਨਾਇਆ ਗਿਆ ਜਨਮਦਿਨ, ਮਾਪਿਆਂ ਨੇ ਮਾਨਸਾ ਵਿੱਚ ਕੱਟਿਆ ਕੇਕ

ਸਿੱਧੂ ਮੂਸੇਵਾਲਾ ਦਾ ਜਨਮਦਿਨ ਬੁੱਧਵਾਰ ਨੂੰ ਪੰਜਾਬ ਦੇ ਮਾਨਸਾ ਦੇ ਪਿੰਡ ਮੂਸਾ ਵਿੱਚ ਮਨਾਇਆ ਗਿਆ। ਮੂਸੇਵਾਲਾ ਦੇ ਮਾਪਿਆਂ ਨੇ ਕੇਕ ਕੱਟਿਆ ਅਤੇ ਉਨ੍ਹਾਂ ਦੇ ਤਿੰਨ ਨਵੇਂ ਗੀਤ ਵੀ ਰਿਲੀਜ਼ ਕੀਤੇ। ਉਨ੍ਹਾਂ ਦੇ ਤਿੰਨੋਂ ਨਵੇਂ ਗੀਤਾਂ ਨੂੰ ਕੁਝ ਹੀ ਘੰਟਿਆਂ ਵਿੱਚ ਯੂਟਿਊਬ 'ਤੇ 2-2 ਮਿਲੀਅਨ ਲੋਕਾਂ ਨੇ ਸੁਣਿਆ ਹੈ। ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਪਿੱਛੇ ਵੱਡੇ ਹੱਥ ਹਨ। ਮਹਾਰਾਸ਼ਟਰ ਪੁਲਿਸ ਵੱਲੋਂ ਜਾਂਚ ਅਤੇ ਡਾਕੂਮੈਂਟਰੀ ਵਿੱਚ ਪੇਸ਼ ਕੀਤੇ ਗਏ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਹੀ ਇਸਨੂੰ ਜਾਰੀ ਕੀਤਾ ਜਾਣਾ ਚਾਹੀਦਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਹੁਣ ਉਹ ਚੈਨਲ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ।

ਸਿੱਧੂ ਮੂਸੇਵਾਲਾ ਦਾ ਮਨਾਇਆ ਗਿਆ ਜਨਮਦਿਨ, ਮਾਪਿਆਂ ਨੇ ਮਾਨਸਾ ਵਿੱਚ ਕੱਟਿਆ ਕੇਕ
tv9-punjabi
| Published: 11 Jun 2025 20:19 PM IST

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਬੁੱਧਵਾਰ ਨੂੰ ਮਨਾਇਆ ਗਿਆ । ਮੂਸੇਵਾਲਾ ਦੇ ਜਨਮਦਿਨ ‘ਤੇ, ਉਨ੍ਹਾਂ ਦੇ ਪਰਿਵਾਰ ਵੱਲੋਂ ਯੂਟਿਊਬ ‘ਤੇ ਉਨ੍ਹਾਂ ਦੇ ਤਿੰਨ ਨਵੇਂ ਗੀਤ ਰਿਲੀਜ਼ ਕੀਤੇ ਗਏ। ਉਨ੍ਹਾਂ ਦੇ ਮਾਪਿਆਂ ਨੇ ਪੰਜਾਬ ਦੇ ਮਾਨਸਾ ਸਥਿਤ ਆਪਣੇ ਪਿੰਡ ਵਿੱਚ ਕੇਕ ਕੱਟ ਕੇ ਅਤੇ ਗੀਤ ਰਿਲੀਜ਼ ਕਰਕੇ ਮੂਸੇਵਾਲਾ ਦਾ ਜਨਮਦਿਨ ਮਨਾਇਆ। ਉਨ੍ਹਾਂ ਦੇ ਮਾਪਿਆਂ ਨੇ ਕਿਹਾ ਕਿ ਇੱਕ ਆਵਾਜ਼ ਨੂੰ ਕਦੇ ਦਫ਼ਨਾਇਆ ਨਹੀਂ ਜਾ ਸਕਦਾ, ਇਹ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ। ਉਨ੍ਹਾਂ ਦੇ ਤਿੰਨ ਨਵੇਂ ਗੀਤ ਝੂਠ, ਟੇਕ ਨੋਟਿਸ ਅਤੇ ਨੀਲ ਟਾਇਟਲ ਨਾਲ ਰਿਲੀਜ਼ ਕੀਤੇ ਗਏ ਹਨ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਬਹੁਤ ਸਾਰੇ ਦੋਸਤ ਸਨ, ਜਿਨ੍ਹਾਂ ਨੂੰ ਉਹ ਆਪਣੀ ਕਾਰ ਵਿੱਚ ਲੈ ਕੇ ਗਿਆ ਸੀ। ਇਸ ਦੇ ਨਾਲ ਸਿੱਧੂ ਦੇ ਮਾਪਿਆਂ ਨੇ ਕਿਹਾ ਕਿ ਮੂਸੇਵਾਲਾ ਨੇ ਆਪਣੇ ਨਵੇਂ ਰਿਲੀਜ਼ ਹੋਏ ਗੀਤਾਂ ਵਿੱਚ ਵੀ ਉਨ੍ਹਾਂ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦੇ ਤਿੰਨੋਂ ਨਵੇਂ ਗੀਤਾਂ ਨੂੰ ਕੁਝ ਹੀ ਘੰਟਿਆਂ ਵਿੱਚ ਯੂਟਿਊਬ ‘ਤੇ 2-2 ਮਿਲੀਅਨ ਲੋਕਾਂ ਨੇ ਸੁਣਿਆ ਹੈ।

ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਰਕਾਰ ਮੂਸੇਵਾਲਾ ਦੇ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਮਾਮਲੇ ਸੰਬੰਧੀ ਸਬੂਤ ਦਿੱਤੇ ਹਨ, ਪਰ ਇਸ ਵਿੱਚ ਕੁਝ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ, ਪਰ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਵੀ ਸੁਣੀ ਜਾ ਸਕੇ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਵਾਂਗ ਉਨ੍ਹਾਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਪਰ ਉਹ ਆਪਣੇ ਪੁੱਤਰ ਵਾਂਗ ਇਨਸਾਫ਼ ਲਈ ਮਜ਼ਬੂਤੀ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਪਿੱਛੇ ਵੱਡੇ ਹੱਥ ਹਨ। ਮਹਾਰਾਸ਼ਟਰ ਪੁਲਿਸ ਵੱਲੋਂ ਜਾਂਚ ਅਤੇ ਡਾਕੂਮੈਂਟਰੀ ਵਿੱਚ ਪੇਸ਼ ਕੀਤੇ ਗਏ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਹੀ ਇਸਨੂੰ ਜਾਰੀ ਕੀਤਾ ਜਾਣਾ ਚਾਹੀਦਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਹੁਣ ਉਹ ਚੈਨਲ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਦਿਵਾਉਣ ਵਿੱਚ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਪਰ ਪ੍ਰਸ਼ੰਸਕ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦਾ ਸਾਥ ਦੇ ਰਹੇ ਹਨ।

Follow Us
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ...
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...