ਪੰਜਾਬ ਦੇ 3 ਸ਼ਹਿਰਾਂ ਦੀਆਂ ਸੜਕਾਂ ਫਰਾਂਸ-ਆਸਟ੍ਰੇਲੀਆ ਵਰਗੀਆਂ ਹੋਣਗੀਆਂ, ਸਰਕਾਰ ਨੇ ਬਣਾਈ ਯੋਜਨਾ
World Class Road Infrastructure Pilot Project: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪ੍ਰਾਜੈਕਟ ਬਹੁਤ ਮਹੱਤਵਪੂਰਨ ਹੈ। ਇਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ, ਲੋਕਾਂ ਦਾ ਜੀਵਨ ਸੁਖਾਲਾ ਹੋਵੇਗਾ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਰੋਡ ਲਾਈਨਿੰਗ ਸਿਸਟਮ ਅਪਣਾਇਆ ਜਾਵੇਗਾ, ਉਸ ਵਿੱਚ ਹਰ ਤਿੰਨ ਮਹੀਨੇ ਬਾਅਦ ਰੀ-ਲਾਈਨਿੰਗ ਹੋਵੇਗੀ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਹੁਣ ਜਰਮਨੀ, ਫਰਾਂਸ ਤੇ ਆਸਟ੍ਰੇਲੀਆ ਦੀ ਤਰਜ਼ ‘ਤੇ ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ਦੀਆਂ ਅੰਦਰੂਨੀ ਸੜਕਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਸੜਕ ਕਿਨਾਰੇ ਬੈਠਣ ਲਈ ਬੈਂਚ, ਸਟਰੀਟ ਲਾਈਟਾਂ, ਬੱਸ ਸਟਾਪ, ਸੈਂਟਰ, ਚਾਰਜਿੰਗ ਸਿਸਟਮ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਹਰੇਕ ਵਰਗ ਦੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖ-ਵੱਖ ਲੇਨ ਨਿਰਧਾਰਿਤ ਕੀਤੀ ਜਾਵੇਗੀ। ਹਰ ਗਲੀ ਵਿੱਚ ਸਾਈਨ ਬੋਰਡ ਤੇ ਦਿਸ਼ਾ ਨਿਰਦੇਸ਼ ਬੋਰਡ ਲਗਾਏ ਜਾਣਗੇ। ਇਸ ਪੂਰੇ ਢਾਂਚੇ ਨੂੰ ਗੂਗਲ ਮੈਪ ‘ਤੇ ਅਪਡੇਟ ਕੀਤਾ ਜਾਵੇਗਾ।
ਇਹ ਪ੍ਰਾਜੈਕਟ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਡੀਆਂ ਕੰਪਨੀਆਂ ਨੂੰ ਸੌਂਪਿਆ ਜਾਵੇਗਾ। ਸੜਕਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਅਗਲੇ ਦਸ ਸਾਲਾਂ ਤੱਕ ਇਨ੍ਹਾਂ ਦੀ ਦੇਖਭਾਲ ਕਰਨਗੀਆਂ। ਪ੍ਰਾਜੈਕਟ ਸਬੰਧੀ ਲੋਕਾਂ ਤੋਂ ਫੀਡਬੈਕ ਲਈ ਜਾਵੇਗੀ ਤੇ ਲੋੜ ਪੈਣ ਤੇ ਇਸ ਵਿੱਚ ਸੁਧਾਰ ਵੀ ਕੀਤੇ ਜਾਣਗੇ।
Transforming Punjabs cities! Launched project to develop world-class streets in Amritsar, Ludhiana & Jalandhar. ✅ Smart road design ✅ Seamless footpaths/greenery ✅ Organized public services ✅ 10-yr maintenance@BhagwantMann Ji’s dream of world-class infra becoming reality. pic.twitter.com/pdN0VAmZj2
— Adv Harpal Singh Cheema (@HarpalCheemaMLA) March 15, 2025ਇਹ ਵੀ ਪੜ੍ਹੋ