19-09- 2025
TV9 Punjabi
Author: Sandeep Singh
ਜੇਕਰ ਤੁਹਾਡਾ AC ਬਿੱਲ ਜ਼ਿਆਦਾ ਆ ਰਿਹਾ ਹੈ, ਤਾਂ ਇਹ ਤਰੀਕੇ ਅਜ਼ਮਾਓ, ਬਿਜਲੀ ਦਾ ਬਿੱਲ ਘੱਟ ਆਵੇਗਾ ਅਤੇ ਤੁਹਾਡੀ ਜੇਬ 'ਤੇ ਬੋਝ ਵੀ ਘੱਟ ਪਵੇਗਾ।
Ac temperature 24 ਡਿਗਰੀ ਤੋਂ 26 ਡਿਗਰੀ 'ਤੇ ਸੈੱਟ ਕਰੋ, ਇਸ ਨੂੰ 18 ਤੋਂ 20 ਡਿਗਰੀ 'ਤੇ ਸੈੱਟ ਕਰਨ ਨਾਲ Ac ਦਾ ਬਿੱਲ ਵੱਧ ਆਉਂਦਾ ਹੈ।
ਇੱਕ ਗੰਦਾ ਏਸੀ ਫਿਲਟਰ ਕੂਲਿੰਗ ਘਟਾ ਸਕਦਾ ਹੈ ਅਤੇ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕਰ ਸਕਦਾ ਹੈ। ਇਸ ਲਈ, ਹਰ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਸਰਵਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਏਸੀ ਦੇ ਨਾਲ ਜੇਕਰ ਤੁਸੀਂ ਪੱਖਾ ਚਲਾਉਂਦੇ ਹੋ ਤਾਂ ਠੰਡੀ ਹਵਾ ਪੂਰੇ ਕਮਰੇ ਵਿਚ ਫੈਲ ਜਾਵੇਗੀ। ਜਿਸ ਨਾਲ ਤੁਸੀਂ ਆਪਣੇ ਏਸੀ ਨੂੰ ਜਲਦੀ ਬੰਦ ਕਰ ਸਕਦੇ ਹੋ।
ਏਸੀ ਟਾਈਮਰ ਫੀਚਰ ਦਾ ਇਸਤਮਾਲ ਕਰੋ, ਕਿਉਂਕੀ ਸੌਣ ਤੋਂ ਬਾਅਦ ਪਤਾ ਨਹੀਂ ਚਲਦਾ ਅਤੇ ਏਸੀ ਸਾਰੀ ਰਾਤ ਚਲਦਾ ਹੈ।
ਬਿਜਲੀ ਦੀ ਬਚਤ ਕਰਨ ਵਾਲੇ ਏਸੀ ਨੂੰ ਖਰੀਦੋ, ਜਿਨ੍ਹੇ ਜ਼ਿਆਦਾ ਸਟਾਰ ਬਿਜਲੀ ਦੀ ਬਚਤ ਉਨ੍ਹੀਂ ਜਿਆਦਾ