ਜਾਣੋ, ਗੰਦੇ ਹੇਅਰ ਬਰੱਸ਼ ਦੀ ਵਰਤੋਂ ਦੇ ਨੁਕਸਾਨ

19-09- 2025

TV9 Punjabi

Author: Sandeep Singh

ਲੋਕ ਅਕਸਰ ਹੀ ਕਾਫੀ ਸਮੇਂ ਤਕ ਇੱਕ ਹੀ ਕੰਘੀ ਜਾਂ ਹੇਅਰ ਬਰੱਸ਼ ਦੀ ਵਰਤੋਂ ਕਰਦੇ ਹਨ ਅਤੇ ਨਾ ਹੀ ਇਸ ਨੂੰ ਸਾਫ ਕਰਦੇ ਨੇ। ਹਾਲਾਂਕਿ ਇਸੇ ਹਰ ਦਿਨ ਸਾਫ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕੰਘਾ

ਗੰਦਾ ਹੇਅਰ ਬਰੱਸ਼

ਵਾਲਾਂ ਦੀ ਦੇਖਭਾਲ ਲਈ ਹੇਅਰ ਬਰੱਸ਼ ਰੋਜ਼ਾਨਾ ਵਰਤੇ ਜਾਂਦੇ ਹਨ। ਇਸ ਲਈ, ਉਨ੍ਹਾਂ ਦੀ ਸਫਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਗੰਦੀ ਕੰਘੀ ਦੀ ਵਰਤੋਂ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਗੰਦੇ ਹੇਅਰ ਬਰੱਸ਼ ਦਾ ਇਸਤਮਾਲ ਕਰਨ ਨਾਲ ਸਿਰ ਚ ਸੰਕਰਮਣ ਦਾ ਖਤਰਾ ਵੱਧ ਜਾਂਦਾ ਹੈ। ਜਿਸ ਨਾਲ ਵਾਲਾਂ ਵਿਚ ਕਈ ਤਰ੍ਹਾਂ ਦੀਆਂ ਸਮੱਸਿਆ ਹੋ ਸਕਦੀਆਂ ਹਨ। ਜਿਨ੍ਹਾਂ ਵਿਚ ਸਭ ਤੋਂ ਆਮ ਰੂਸੀ ਹੈ।

ਸੰਕਰ-ਮਣ

ਗੰਦੇ ਹੇਅਰ ਬਰੱਸ਼ ਨਾਲ ਤੁਹਾਡੇ ਵਾਲ ਚਿਪਚਿਪੇ ਹੋ ਜਾਂਦੇ ਹਨ। ਜਿਸ ਨਾਲ ਵਾਲਾਂ ਨੂੰ ਵਾਰ-ਵਾਰ ਸ਼ੈਪੂ ਕਰਨਾ ਪੈਦਾ ਹੈ, ਜਿਸ ਨਾਲ ਸਾਡੇ ਵਾਲ ਕਮਜ਼ੋਰ ਹੋਣ ਲਗਦੇ ਹਨ, ਅਤੇ ਉਨ੍ਹਾਂ ਦੀ ਨੈਚੂਰਲ ਚਮਕ ਖ਼ਤਮ ਹੋ ਜਾਂਦੀ ਹੈ।

ਵਾਲਾਂ ਦੀ ਚਮਕ

ਜੇਕਰ ਕੰਘੀ ਸਾਫ ਨਹੀਂ ਤਾਂ ਵਾਲ ਬਹੁਤ ਜਲਦੀ ਉਲਝ ਜਾਂਦੇ ਹਨ। ਜਿਸ ਨਾਲ ਵਾਲਾਂ ਵਿਚ ਗੰਦਗੀ ਜਮ੍ਹਾ ਹੋ ਜਾਂਦੀ ਹੈ। ਜਿਸ ਕਰਕੇ ਵਾਲਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ।

ਗੰਦੇ ਵਾਲ

ਜਦੋਂ ਤੁਹਾਡੇ ਵਾਲਾਂ ਵਿੱਚ ਗੰਦਗੀ ਅਤੇ ਬੈਕਟੀਰੀਆ ਇਕੱਠੇ ਹੋ ਜਾਂਦੇ ਹਨ, ਤਾਂ ਇਸ ਨਾਲ ਬਦਬੂ ਆ ਸਕਦੀ ਹੈ। ਖੋਪੜੀ ਨੂੰ ਨੁਕਸਾਨ ਹੋਣ ਨਾਲ ਵਾਲ ਝੜਨ ਦਾ ਵੀ ਕਾਰਨ ਬਣ ਸਕਦਾ ਹੈ।

ਵਾਲਾਂ ਦਾ ਝੜਨਾ

ਜੇਕਰ ਤੁਸੀਂ AC ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਆਵੇਗਾ ਬਿਜਲੀ ਬਿੱਲ ਘੱਟ