Punjab Flood: ‘ਅਤਿ ਹੜ੍ਹ ਪ੍ਰਭਾਵਿਤ’ ਸੂਬਾ ਪੰਜਾਬ, ਕੇਂਦਰ ਸਰਕਾਰ ਦੇਵੇਗੀ ਵਾਧੂ ਫੰਡ ਅਤੇ ਕਰਜਾ
ਇਸ ਫੈਸਲੇ ਦਾ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਤੇ ਕੋਈ ਪ੍ਰਭਾਵ ਨਹੀਂ ਪਵੇਗਾ, ਪਰ ਹੜ੍ਹਾਂ ਚ ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੂੰ ਸਿੱਧਾ ਲਾਭ ਹੋਵੇਗਾ। ਉਦਾਹਰਣ ਵਜੋਂ, ਰਾਜ ਆਫ਼ਤ ਰਾਹਤ ਫੰਡ (SDRF) ਨਿਯਮਾਂ ਦੇ ਤਹਿਤ, ਜੇਕਰ ਕੋਈ ਘਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ, ਤਾਂ ਘਰ ਦੇ ਮਾਲਕ ਨੂੰ 1.20 ਲੱਖ ਮਿਲਦਾ ਹੈ। ਹੁਣ, ਇਹ ਮੁਆਵਜ਼ਾ ਵਧਾਇਆ ਜਾ ਸਕਦਾ ਹੈ।
ਕੇਂਦਰ ਸਰਕਾਰ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਚ ਪੰਜਾਬ ਨੂੰ ਅਤਿ ਹੜ੍ਹ ਪ੍ਰਭਾਵਿਤ ਐਲਾਨਣ ਦੀ ਸਿਫਾਰਸ਼ ਕੀਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਅਤਿ ਹੜ੍ਹ ਪ੍ਰਭਾਵਿਤ ਐਲਾਨਣ ਤੇ ਸਹਿਮਤੀ ਦੇਣ ਦੇ ਨਾਲ, ਪੰਜਾਬ ਨੂੰ ਵਧਿਆ ਹੋਇਆ ਮੁਆਵਜ਼ਾ ਮਿਲਣ ਦੀ ਉਮੀਦ ਹੈ। ਪੰਜਾਬ ਸਰਕਾਰ ਨੂੰ ਵਿਸ਼ੇਸ਼ ਸਹਾਇਤਾ ਪੂੰਜੀ ਨਿਵੇਸ਼ (SASCI) ਯੋਜਨਾ ਦੇ ਤਹਿਤ 590 ਕਰੋੜ ਰੁਪਏ ਦਾ 50 ਸਾਲਾਂ ਦਾ ਸੋਫਨ ਲੋਨ ਵੀ ਮਿਲੇਗਾ। ਇਹ ਰਕਮ ਵਿਸ਼ੇਸ਼ ਤੌਰ ਤੇ ਨੁਕਸਾਨੇ ਗਏ ਜਨਤਕ ਬੁਨਿਆਦੀ ਢਾਂਚੇ ਦੀ ਮੁਰੰਮਤ ਤੇ ਖਰਚ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਕਈ ਕੇਂਦਰੀ ਮੰਤਰੀਆਂ ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ। ਸਥਿਤੀ ਨੂੰ ਦੇਖਦੇ ਹੋਏ ਹੁਣ ਕੇਂਦਰ ਨੇ ਨੇ ਪੰਜਾਬ ਨੂੰ ਅਤਿ ਹੜ੍ਹ ਪ੍ਰਭਾਵਿਤ ਐਲਾਨ ਦਿੱਤਾ ਹੈ। ਵੇਖੋ ਵੀਡੀਓ
Published on: Sep 19, 2025 03:49 PM
Latest Videos
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ