ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਇਸ ਟੀਮ ਨਾਲ ਭਿੜੇਗੀ ਟੀਮ ਇੰਡੀਆ

19-09- 2025

TV9 Punjabi

Author: Sandeep Singh

ਟੀਮ ਇੰਡੀਆ ਨੇ ਏਸ਼ੀਆ ਕੱਪ ਵਿੱਚ ਹੁਣ ਤੱਕ ਦੋ ਮੈਚ ਖੇਡੇ ਹਨ ਅਤੇ ਦੋਵਾਂ ਵਿਚ ਜਿੱਤ ਹਾਸਲ ਕੀਤੀ ਹੈ। ਹੁਣ 19 ਸਤੰਬਰ ਨੂੰ ਆਪਣੇ ਗਰੁਪ ਦਾ ਆਖਰੀ ਮੈਚ ਖੇਡਣਗੇ।

ਏਸ਼ੀਆ ਕੱਪ 2025

ਓਮਾਨ ਨਾਲ ਟੱਕਰ

ਟੀਮ ਇੰਡੀਆ ਏਸ਼ੀਆ ਕੱਪ 2025 ਦਾ ਆਪਣਾ ਆਖਰੀ ਗਰੁੱਪ ਪੜਾਅ ਮੈਚ ਓਮਾਨ ਵਿਰੁੱਧ ਖੇਡੇਗੀ। ਦੋਵੇਂ ਟੀਮਾਂ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।

ਇਹ ਪਹਿਲੀ ਵਾਰ ਹੋਵੇਗਾ ਜਦੋਂ ਟੀਮ ਇੰਡੀਆ ਓਮਾਨ ਨਾਲ ਆਪਣਾ ਮੈਚ ਖੇਡੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਟੀਮ ਇੰਡੀਆ  ਕਿਸੇ ਵੀ ਫਾਰਮੈਟ ਵਿਚ  ਆਪਣਾ ਮੈਚ ਓਮਾਨ ਨਾਲ ਖੇਡੇਗੀ।

ਪਹਿਲੀ ਵਾਰ ਆਹਮਣੇ-ਸਾਹਮਣੇ

ਟੀਮ ਇੰਡੀਆ ਇਹ ਮੈਚ ਇਸ ਲਈ ਵੀ ਖਾਸ ਹੈ, ਕਿਉਂਕਿ ਇਹ ਆਪਣਾ 250ਵਾਂ ਟੀ-20 ਮੈਚ ਖੇਡ ਰਹੀ ਹੈ, ਅਜਿਹਾ ਕਰਨ ਵਾਲੀ ਟੀਮ ਇੰਡੀਆ ਦੂਸਰੀ ਟੀਮ ਹੋਵੇਗੀ।

ਭਾਰਤ ਲਈ ਖਾਸ ਮੈਚ

ਦੂਸਰੀ ਪਾਸੇ ਓਮਾਨ ਦੀ ਟੀਮ ਦਾ ਇਹ ਆਖਰੀ ਮੈਚ ਹੈ, ਉਨ੍ਹਾਂ ਨੇ ਹਲ੍ਹੇ ਤੱਕ ਇੱਕ ਵੀ ਮੈਚ ਨਹੀਂ ਜਿੱਤਿਆ, ਸ਼ੁਰੂਆਤੀ ਦੋਵਾਂ ਮੈਚਾਂ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਓਮਾਨ ਨੇ ਨਹੀਂ ਜਿੱਤਿਆ ਕੋਈ ਮੈਚ

ਟੀਮ ਇੰਡੀਆ ਅਤੇ ਓਮਾਨ ਦੇ ਵਿਚਕਾਰ ਇਹ ਮੈਚ ਭਾਰਤੀ ਸਮੇਂ ਅਨੁਸਾਰ 8 ਵਜ਼ੇ ਹੋਵੇਗਾ ਅਤੇ ਟੌਸ 7.30 ਵਜ਼ੇ ਖੇਡਿਆ ਜਾਵੇਗਾ

ਮੈਚ ਕਿੰਨੇ ਵਜੇ ਖੇਡਿਆ ਜਾਵੇਗਾ?

ਜੇਕਰ ਤੁਸੀਂ AC ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਆਵੇਗਾ ਬਿਜਲੀ ਬਿੱਲ ਘੱਟ