AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“BJP ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ”, ਚੀਮਾ ਬੋਲੇ- ਬਲਾਸਟ ਪਿੱਛੇ ਭਾਜਪਾ ਦਾ ਹੱਥ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਵੀ ਸੂਬੇ 'ਚ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਹਨ, ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਡਿਜ਼ਾਇਨ ਸਾਹਮਣੇ ਆਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਸ ਸੂਬੇ 'ਚ ਜਾਤ-ਧਰਮ ਦੇ ਨਾਮ 'ਤੇ ਦੰਗੇ ਤੇ ਬੰਬ ਬਲਾਸਟ ਕਰਵਾਉਣਾ, ਉੱਥੇ ਸ਼ਾਂਤੀ ਭੰਗ ਕਰਨਾ ਤੇ ਲਾਅ ਐਂਡ ਆਰਡਰ ਤੋੜ੍ਹਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਕਰਦੀ ਹੈ।

BJP ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ, ਚੀਮਾ ਬੋਲੇ- ਬਲਾਸਟ ਪਿੱਛੇ ਭਾਜਪਾ ਦਾ ਹੱਥ
“BJP ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ”, ਚੀਮਾ ਬੋਲੇ- ਬਲਾਸਟ ਪਿੱਛੇ ਭਾਜਪਾ ਦਾ ਹੱਥ
tv9-punjabi
| Updated On: 06 May 2026 15:23 PM IST
Share

ਬੀਤੀ ਰਾਤ, ਮੰਗਲਵਾਰ ਨੂੰ ਜਲੰਧਰ ਤੇ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਲਜ਼ਾਮ ਲਗਾ ਚੁੱਕੇ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ‘ਚ ਚੋਣਾਂ ਕਾਰਨ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ, ਹੁਣ ਉਨ੍ਹਾਂ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਮਾਕਿਆਂ ਪਿੱਛੇ ਸਿੱਧਾ-ਸਿੱਧਾ ਭਾਜਪਾ ਦਾ ਹੱਥ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਅਸੀਂ ਭਾਜਪਾ ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਵੀ ਸੂਬੇ ‘ਚ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਹਨ, ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਡਿਜ਼ਾਇਨ ਸਾਹਮਣੇ ਆਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਸ ਸੂਬੇ ‘ਚ ਜਾਤ-ਧਰਮ ਦੇ ਨਾਮ ‘ਤੇ ਦੰਗੇ ਤੇ ਬੰਬ ਬਲਾਸਟ ਕਰਵਾਉਣਾ, ਉੱਥੇ ਸ਼ਾਂਤੀ ਭੰਗ ਕਰਨਾ ਤੇ ਲਾਅ ਐਂਡ ਆਰਡਰ ਤੋੜ੍ਹਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਕਰਦੀ ਹੈ।

ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਜਿਵੇਂ ਹੀ ਅਸਾਮ, ਤਾਮਿਲਨਾਡੂ, ਪੱਛਮੀ ਬੰਗਾਲ, ਪੁਡੂਚਰੀ ਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਖ਼ਤਮ ਹੋਈਆਂ ਤਾਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ ਤੇ ਕੱਲ੍ਹ ਤੋਂ ਹੁਣ ਉਹ ਡਿਜ਼ਾਇਨ ਇਨ੍ਹਾਂ ਨੇ ਪੰਜਾਬ ‘ਚ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ‘ਚ ਕਿਵੇਂ ਨਫ਼ਰਤ ਫੈਲਾਈ ਜਾਵੇ ਕਿ ਕਿਵੇਂ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਮ ‘ਤੇ ਵੰਡਿਆਂ ਜਾਵੇ ਤੇ ਸਿਆਸਤ ਕੀਤੀ ਜਾਵੇ।

ਭਾਜਪਾ ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ: ਚੀਮਾ

ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਗੁਰੂ-ਪੀਰਾਂ, ਸ਼ੂਰਵੀਰ-ਯੋਧਿਆਂ ਦੀ ਧਰਤੀ ਹੈ। ਪੰਜਾਬ ‘ਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਖ਼ੂਨ ਦੀ ਹੋਲੀ ਨਹੀਂ ਖੇਡਣ ਦੇਵਾਂਗੇ। 3 ਕਰੋੜ ਪੰਜਾਬੀ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਅਜਿਹੇ ਖ਼ਤਰਨਾਕ ਡਿਜ਼ਾਇਨ ਨੂੰ ਅੱਜ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ। ਜਿੰਨੇ ਵੀ ਇਹ ਬੰਬ ਬਲਾਸਟ ਜਾਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਦੇ ਪਿੱਛੇ ਸਿੱਧਾ-ਸਿੱਧਾ ਭਾਰਤੀ ਜਨਤਾ ਪਾਰਟੀ ਹੈ। ਉਸ ਦੀਆਂ ਏਜੰਸੀਆਂ ਹੀ ਅਜਿਹਾ ਮਾਹੌਲ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ, ਜਿਵੇਂ ਪੱਛਮੀ ਬੰਗਾਲ ਤੇ ਹੋਰ ਸੂਬਿਆਂ ‘ਚ ਕੀਤਾ ਹੈ। ਪਰ, 3 ਕਰੋੜ ਪੰਜਾਬ ਅਜਿਹਾ ਸਹਿਣ ਨਹੀਂ ਕਰਨਗੇ।

Follow Us
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...