29 ਤਰੀਕ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ, ਸਪੈਸ਼ਲ ਸੈਸ਼ਨ ਨੂੰ ਲੈ ਕੇ ਹੋਵੇਗਾ ਫੈਸਲਾ, ਕਈ ਅਹਿਮ ਫੈਸਲਿਆਂ ਤੇ ਵੀ ਲੱਗੇਗੀ ਮੁਹਰ
Punjab Cabinet Meeting: ਇਸਤੋਂ ਪਹਿਲਾਂ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 20 ਦਸੰਬਰ, 2025 ਨੂੰ ਹੋਈ ਸੀ। ਇਸ ਮੀਟਿੰਗ ਵਿੱਚ ਜਿਹੜਾ ਵੱਡਾ ਫੈਸਲਾ ਲਿਆ ਗਿਆ ਸੀ, ਉਹ ਸੀ VB-G RAM G Bill 2025 (ਮਨਰੇਗਾ ਨੂੰ ਪ੍ਰਭਾਵਿਤ ਕਰਨ ਵਾਲਾ ਪ੍ਰਸਤਾਵਿਤ ਬਿੱਲ) ਦੇ ਖਿਲਾਫ 30 ਤਰੀਕ ਨੂੰ ਵਿਧਾਨਸਭਾ ਦਾ ਸਪੈਸ਼ਲ ਇਜਲਾਸ ਬੁਲਾਇਆ ਜਾਵੇ, ਤਾਂ ਜੋ ਇਸਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਜਾ ਸਕੇ।
ਪੰਜਾਬ ਸਰਕਾਰ ਨੇ 29 ਤਰੀਕ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੇ ਨਿਵਾਸ ਸਥਾਨ ‘ਤੇ ਹੋਵੇਗੀ। ਇਹ ਮੀਟਿੰਗ ਮਨਰੇਗਾ ‘ਤੇ ਬੁਲਾਏ ਜਾਣ ਵਾਲੇ ਵਿਸ਼ੇਸ਼ ਸੈਸ਼ਨ ਤੋਂ ਠੀਕ ਪਹਿਲਾਂ ਬੁਲਾਈ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਸਿਹਤ ਬੀਮਾ ਯੋਜਨਾ ਅਤੇ ਵੱਖ-ਵੱਖ ਵਿਭਾਗਾਂ ਵਿੱਚ ਕਈ ਭਰਤੀ ਦੇ ਮੁੱਦਿਆਂ ‘ਤੇ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਇਸਤੋਂ ਪਹਿਲਾਂ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 20 ਦਸੰਬਰ, 2025 ਨੂੰ ਹੋਈ ਸੀ। ਇਸ ਮੀਟਿੰਗ ਵਿੱਚ ਜਿਹੜਾ ਵੱਡਾ ਫੈਸਲਾ ਲਿਆ ਗਿਆ ਸੀ, ਉਹ ਸੀ VB-G RAM G Bill 2025 (ਮਨਰੇਗਾ ਨੂੰ ਪ੍ਰਭਾਵਿਤ ਕਰਨ ਵਾਲਾ ਪ੍ਰਸਤਾਵਿਤ ਬਿੱਲ) ਦੇ ਖਿਲਾਫ 30 ਤਰੀਕ ਨੂੰ ਵਿਧਾਨਸਭਾ ਦਾ ਸਪੈਸ਼ਲ ਇਜਲਾਸ ਬੁਲਾਇਆ ਜਾਵੇ, ਤਾਂ ਜੋ ਇਸਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਜਾ ਸਕੇ। ਦੱਸ ਦੇਈਏ ਕਿ ਹਾਲ ਹੀ ਵਿੱਚ ਜਦੋਂ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ VB-G RAM G Bill 2025 ਬਿਲ ਪਾਸ ਹੋਇਆ ਸੀ ਤਾਂ ਸਾਰੇ ਦਲਾਂ ਨੇ ਇਸਦਾ ਵਿਰੋਧ ਕੀਤਾ ਸੀ।
‘ਗਾਂਧੀ ਤੋਂ ਬਿਨਾਂ ਕੋਈ ਆਜ਼ਾਦੀ ਨਹੀਂ’
ਵਿਰੋਧੀ ਧਿਰਾਂ ਦਾ ਦਾਅਵਾ ਸੀ ਕਿ ਕੇਂਦਰ ਸਰਕਾਰ ਨੇ ਇਹ ਬਿੱਲ ਲਿਆ ਕੇ ਮਹਾਤਮਾ ਗਾਂਧੀ ਦਾ ਨਾਮ ਮਿਟਾ ਦਿੱਤਾ ਹੈ। ਗਾਂਧੀ ਤੋਂ ਬਿਨਾਂ ਕੋਈ ਆਜ਼ਾਦੀ ਨਹੀਂ। ਇਹ ਇਸ ਦੇਸ਼ ਦਾ ਸਰਵਵਿਆਪੀ ਤੌਰ ‘ਤੇ ਸਵੀਕਾਰਿਆ ਗਿਆ ਵਿਸ਼ਵਾਸ ਹੈ। ਗਾਂਧੀ ਦੀ ਮੂਰਤੀ ਬ੍ਰਿਟਿਸ਼ ਸੰਸਦ ਚ ਹੈ, ਪਰ ਇੱਥੇ ਭਾਰਤੀ ਸੰਸਦ ‘ਚ, ਉਨ੍ਹਾਂ ਦੀ ਮੂਰਤੀ ਕਿਤੇ ਲੁਕੀ ਹੋਈ ਹੈ ਤੇ ਹੁਣ ਉਨ੍ਹਾਂ ਦੇ ਨਾਮ ‘ਤੇ ਬਣਾਈ ਗਈ ਯੋਜਨਾ ਨੂੰ ਵੀ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਪੂਰੀ ਵਿਰੋਧੀ ਧਿਰ ਗੁੱਸੇ ਵਿੱਚ ਹੈ।
ਕਾਂਗਰਸ ਨੇ ਕਿਹਾ ,ੀਕਿ ਇਹ ਬਿੱਲ ਜਲਦਬਾਜ਼ੀ ‘ਚ ਪੇਸ਼ ਕੀਤਾ ਗਿਆ ਸੀ। ਇਸ ‘ਤੇ ਨਾ ਤਾਂ ਕੈਬਨਿਟ ‘ਚ ਚਰਚਾ ਕੀਤੀ ਗਈ, ਨਾ ਹੀ ਸਲਾਹ-ਮਸ਼ਵਰਾ ਕੀਤਾ ਗਿਆ, ਨਾ ਹੀ ਹਿੱਸੇਦਾਰਾਂ ਨੂੰ ਸੱਦਾ ਦਿੱਤਾ ਗਿਆ। ਇਹ ਸਭ ਬਹੁਤ ਅਚਾਨਕ ਹੋਇਆ। ਜਿਵੇਂ ਉਹ ਤਿੰਨ ਕਾਲੇ ਕਾਨੂੰਨ ਕਿਸਾਨਾਂ ਵਿਰੁੱਧ ਲਿਆਂਦੇ ਗਏ ਸਨ, ਉਸੇ ਤਰ੍ਹਾਂ ਇਹ ਕਾਨੂੰਨ ਮਜ਼ਦੂਰਾਂ ਵਿਰੁੱਧ ਵੀ ਲਿਆਂਦਾ ਗਿਆ ਹੈ।