ਦੇਸ਼ ਲਈ ਸਭ ਕੁਝ ਵਾਰ ਦੇਣ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਸੁਤੰਤਰਤਾ ਸੈਨਾਨੀ ‘ਗੁਲਾਬ ਕੌਰ’
ਗੁਲਾਬ ਕੌਰ ਇੱਕ ਦੇਸ਼ ਭਗਤ ਦੀ ਮੌਤ ਮਰੀ। ਪਰ ਅੱਜ ਤੱਕ ਉਸ ਨੂੰ ਉਹ ਮਾਨਤਾ ਨਹੀਂ ਮਿਲੀ ਜਿਸ ਦੀ ਉਹ ਹੱਕਦਾਰ ਸੀ। ਗਦਰ ਲਹਿਰ ਨੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਆਰਟੀਕਲ ਨੂੰ ਵਧੇਰੇ ਸ਼ੇਯਰ ਕਰੋ ਤਾਂ ਜੋ ਪੰਜਾਬ ਦੀ ਇਸ ਮਹਾਨ ਅਤੇ ਪਹਿਲੀ ਸਵਤੰਤਰਤਾ ਸੈਨਾਨੀ ਦੀ ਕੁਰਬਾਨੀ ਬਾਰੇ ਲੋਗ ਜਾਣ ਸਕਣ।
ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਕਈ ਕੁਰਬਾਨੀਆਂ ਦਿੱਤੀਆਂ ਨੇ, ਜਿਨ੍ਹਾਂ ‘ਚੋਂ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਜਿਹੀਆਂ ਹਸਤੀਆਂ ਦੇ ਨਾਮ ਸਭ ਜਾਣਦੇ ਨੇ। ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਪੰਜਾਬ ਦੀ ਪਹਿਲੀ ਮਹਿਲਾ ਸਵਤੰਤਰਤਾ ਸੈਨਾਨੀ ਕੌਣ ਸੀ। ਅੱਜ ਅਸੀਂ ਤੁਹਾਨੂੰ ਪੰਜਾਬ ਦੀ ਪਹਿਲੀ ਮਹਿਲਾ ਸੁਤੰਤਰਤਾ ਸੈਨਾਨੀ ਬਾਰੇ ਦੱਸਣ ਜਾ ਰਹੇ ਹਾਂ.. ਜਿਸ ਨੇ ਦੇਸ਼ ਨੂੰ ਆਪਣੇ ਪਰਿਵਾਰ ਤੋਂ ਉੱਪਰ ਰੱਖਿਆ, ਫਿਲੀਪੀਨਜ਼ ਦੀ ਖੂਬਸੂਰਤ ਜ਼ਿੰਦਗੀ ਛੱਡ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦਰਦ ਭਰੀ ਜ਼ਿੰਦਗੀ ਚੁਣੀ। ਜਿਸ ਨੇ ਆਪਣੇ ਪਤੀ ਨੂੰ ਛੱਡਣਾ ਆਸਾਨ ਸਮਝਿਆ, ਪਰ ਦੇਸ਼ ਭਗਤੀ ਨਹੀਂ. ਇਹ ਮਜ਼ਬੂਤ ਸ਼ਖ੍ਸਿਯਤ ਸੀ ਗਦਰ ਦੀ ਬੇਟੀ ਗੁਲਾਬ ਕੌਰ ।
1890 ਵਿੱਚ ਸੰਗਰੂਰ ਦੇ ਪਿੰਡ ਬਖਸ਼ੀਵਾਲਾ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਗੁਲਾਬ ਕੌਰ ਦਾ ਜਨਮ ਹੋਇਆ। ਗੁਲਾਬ ਕੌਰ ਵਿੱਚ ਬਚਪਨ ਤੋਂ ਹੀ ਦੇਸ਼ ਲਈ ਲੜਨ ਦਾ ਜਜ਼ਬਾ ਨਹੀਂ ਸੀ, ਉਹ ਵੀ ਹਰ ਆਮ ਕੁੜੀ ਵਾਂਗੂ ਸੁਨਹਿਰੀ ਸੁਪਨੇ ਲੈਂਦੀ ਸੀ । ਪਰ ਜਦੋਂ ਗੁਲਾਬ ਕੌਰ ਦਾ ਵਿਆਹ ਹੋਇਆ ਤਾਂ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਗਿਆ।
ਗੁਲਾਬ ਕੌਰ ਦਾ ਵਿਆਹ ਮਾਨ ਸਿੰਘ ਨਾਂ ਦੇ ਵਿਅਕਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਗੁਲਾਬ ਕੌਰ ਆਪਣੇ ਪਤੀ ਨਾਲ ਅਮਰੀਕਾ ਚਲੀ ਗਈ ਪਰ ਪੈਸੇ ਨਾ ਹੋਣ ਕਾਰਨ ਦੋਵੇਂ ਫਿਲੀਪੀਨਜ਼ ਹੀ ਰਹਿ ਗਏ ਤਾਂ ਜੋ ਕੁਝ ਸਮਾਂ ਇੱਥੇ ਕੰਮ ਕਰਨ ਤੋਂ ਬਾਅਦ ਉਹ ਅਮਰੀਕਾ ਜਾ ਸਕਣ ।
ਉਨ੍ਹੀਂ ਦਿਨੀਂ ਅਮਰੀਕਾ ਜਾਣ ਲਈ ਪਾਣੀ ਦੇ ਜਹਾਜ਼ ਰਾਹੀਂ ਜਾਣਾ ਪੈਂਦਾ ਸੀ। ਫਿਲੀਪੀਂਜ਼ ‘ਚ ਗੁਲਾਬ ਕੌਰ ਅਤੇ ਮਾਨਸਿੰਘ ਨੇ ਸਿੱਖਾਂ ਵੱਲੋਂ ਬਣਾਈ ਗਦਰ ਪਾਰਟੀ ਜਥੇਬੰਦੀ ਦੇਖੀ ਜੋ ਅਜ਼ਾਦੀ ਦੀ ਲੜਾਈ ਲੜਨ ਲਈ ਅਮਰੀਕਾ ਗਏ ਸਨ। 1913-14 ਦੌਰਾਨ ਗਦਰ ਲਹਿਰ ਬਹੁਤ ਮਸ਼ਹੂਰ ਹੋ ਗਈ ਅਤੇ ਇਸ ਨਾਲ ਹੀ ਪਹਿਲੀ ਵਾਰ ਗੁਲਾਬ ਕੌਰ ਦੇ ਮਨ ਵਿੱਚ ਭਾਰਤ ਦੀ ਆਜ਼ਾਦੀ ਲਈ ਲੜਨ ਦੀ ਭਾਵਨਾ ਜਾਗ ਪਈ। ਹੌਲੀ-ਹੌਲੀ ਗ਼ਦਰ ਪਾਰਟੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਸਰਗਰਮ ਹੋਣ ਲੱਗੀ। ਗੁਲਾਬ ਕੌਰ ਗਦਰ ਲਹਿਰ ਨਾਲ ਜੁੜੀ ਅਤੇ ਇਸ ਦੌਰਾਨ ਗੁਲਾਬ ਕੌਰ ਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਹ ਇੱਕ ਪ੍ਰਿੰਟਿੰਗ ਪ੍ਰੈਸ ਨੂੰ ਸੰਭਾਲਦੀ ਸੀ ਅਤੇ ਇਸ ਦੀ ਆੜ ਵਿੱਚ ਅੰਦੋਲਨਕਾਰੀਆਂ ਨੂੰ ਹਥਿਆਰ ਮੁਹੱਈਆ ਕਰਦੀ ਸੀ।
ਪਰ ਜਦੋਂ ਅੰਦੋਲਨ ਵਧਿਆ ਤਾਂ ਪਹਿਲੇ ਵਿਸ਼ਵ ਯੁੱਧ ਦਾ ਫਾਇਦਾ ਚੁੱਕਦੇ ਹੋਏ ਗੁਲਾਬ ਕੌਰ ਨੇ ਭਾਰਤ ਆਉਣ ਦਾ ਫੈਸਲਾ ਕੀਤਾ, ਪਰ ਇੱਥੇ ਉਸਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ। ਗੁਲਾਬ ਕੌਰ ਦੇ ਪਤੀ ਨੇ ਗੁਲਾਬ ਕੌਰ ਅੱਗੇ ਦੇਸ਼ ਦੀ ਆਜ਼ਾਦੀ ਅਤੇ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਵਿਚੋਂ ਕਿਸੇ ਇਕ ਨੂੰ ਚੁਣਨ ਦਾ ਵਿਕਲਪ ਰੱਖਿਆ । ਗੁਲਾਬ ਕੌਰ ਨੇ ਆਪਣਾ ਮਨ ਬਣਾ ਲਿਆ ਸੀ ਅਤੇ ਵਿਆਹ ਤੋੜ ਕੇ ਕ੍ਰਾਂਤੀ ਅਤੇ ਦੇਸ਼ ਦੀ ਆਜ਼ਾਦੀ ਦਾ ਰਾਹ ਚੁਣ ਲਿਆ ਅਤੇ ਗੁਲਾਬ ਕੌਰ ਭਾਰਤ ਆ ਗਈ ।
ਭਾਰਤ ਪਹੁੰਚਣ ਤੋਂ ਬਾਅਦ, ਉਹ ਬ੍ਰਿਟਿਸ਼ ਸ਼ਾਸਨ ਤੋਂ ਬਚ ਕੇ ਪੰਜਾਬ ਪਹੁੰਚ ਗਈ ਜਿੱਥੇ ਉਸਨੇ ਗਦਰ ਲਹਿਰ ਨੂੰ ਜਾਰੀ ਰੱਖਣ ਲਈ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਆਪਣਾ ਅੰਦੋਲਨ ਜਾਰੀ ਰੱਖਿਆ। ਉਸ ਦੀ ਬਹਾਦਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਕਈ ਵਾਰ ਅੰਗਰੇਜ਼ ਪੁਲਿਸ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਚਕਮਾ ਦਿੰਦੀ ਸੀ। ਲਗਭਗ 1929 ‘ਚ ਗੁਲਾਬ ਕੌਰ ਨੂੰ ਬ੍ਰਿਟਿਸ਼ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਜੇਲ੍ਹ ਭੇਜ ਦਿੱਤਾ। ਜਿੱਥੇ ਗੁਲਾਬ ਕੌਰ ਨੇ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਅੰਗਰੇਜ਼ ਸਰਕਾਰ ਬਹੁਤ ਨਾਰਾਜ਼ ਹੋ ਗਈ ਅਤੇ ਉਨ੍ਹਾਂ ਨੇ ਗੁਲਾਬ ਕੌਰ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ
ਉਹ ਕਰੀਬ 2 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਈ ਸੀ ਪਰ ਉਦੋਂ ਤੱਕ ਉਹ ਬਹੁਤ ਕਮਜ਼ੋਰ ਅਤੇ ਬੀਮਾਰ ਹੋ ਚੁੱਕੀ ਸੀ। ਫਿਰ ਵੀ ਉਹ ਆਜ਼ਾਦੀ ਸੰਗਰਾਮ ਬਾਰੇ ਲੋਕਾਂ ਨੂੰ ਜਾਗਰੂਕ ਕਰਦੀ ਰਹੀ, ਪਰ ਉਹ ਜ਼ਿਆਦਾ ਦੇਰ ਤੱਕ ਅਜਿਹਾ ਨਾ ਕਰ ਸਕੀ ਅਤੇ 1931 ਵਿਚ ਗੁਲਾਬ ਕੌਰ ਦੀ ਬਿਮਾਰੀ ਕਾਰਨ ਮੌਤ ਹੋ ਗਈ।
ਗੁਲਾਬ ਕੌਰ ਇੱਕ ਦੇਸ਼ ਭਗਤ ਦੀ ਮੌਤ ਮਰੀ। ਪਰ ਅੱਜ ਤੱਕ ਉਸ ਨੂੰ ਉਹ ਮਾਨਤਾ ਨਹੀਂ ਮਿਲੀ ਜਿਸ ਦੀ ਉਹ ਹੱਕਦਾਰ ਸੀ। ਗਦਰ ਲਹਿਰ ਨੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਆਰਟੀਕਲ ਨੂੰ ਵਧੇਰੇ ਸ਼ੇਯਰ ਕਰੋ ਤਾਂ ਜੋ ਪੰਜਾਬ ਦੀ ਇਸ ਮਹਾਨ ਅਤੇ ਪਹਿਲੀ ਸਵਤੰਤਰਤਾ ਸੈਨਾਨੀ ਦੀ ਕੁਰਬਾਨੀ ਬਾਰੇ ਲੋਗ ਜਾਣ ਸਕਣ।