AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਜਥੇਦਾਰ ਦੇ ਸਾਹਮਣੇ ਪੇਸ਼ ਹੋਏ ਫਾਜ਼ਿਲਕਾ ਦੇ SSP, ਦਰਬਾਰ ਸਾਹਿਬ ਦੀ ਪ੍ਰੀਕਰਮਾ ‘ਚ ਰਿਹਾਸਤ ਵਿੱਚ ਲੈਣ ਦਾ ਮਾਮਲਾ

ਐਸਐਸਪੀ ਨੇ ਮੀਡੀਆ ਨਾਲ ਸੰਖੇਪ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਵਾਹਿਗੁਰੂ ਦੇ ਦਰਸ਼ਨਾਂ ਲਈ ਆਏ ਸਨ ਅਤੇ ਦਰਸ਼ਨ ਕਰ ਮਨ ਨੂੰ ਸ਼ਾਂਤੀ ਮਿਲੀ। ਹਲਾਂਕਿ ਜਦੋਂ ਪੁਲਿਸ ਕਾਰਵਾਈ ਵਾਲੇ ਮਾਮਲੇ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।

ਜਥੇਦਾਰ ਦੇ ਸਾਹਮਣੇ ਪੇਸ਼ ਹੋਏ ਫਾਜ਼ਿਲਕਾ ਦੇ SSP, ਦਰਬਾਰ ਸਾਹਿਬ ਦੀ ਪ੍ਰੀਕਰਮਾ 'ਚ ਰਿਹਾਸਤ ਵਿੱਚ ਲੈਣ ਦਾ ਮਾਮਲਾ
ਜਥੇਦਾਰ ਦੇ ਸਾਹਮਣੇ ਪੇਸ਼ ਹੋਏ ਫਾਜ਼ਿਲਕਾ ਦੇ SSP
Follow Us
lalit-sharma
| Updated On: 12 Feb 2026 21:19 PM IST

ਅੰਮ੍ਰਿਤਸਰ ਵਿੱਚ ਬੀਤੇ ਦਿਨੀਂ ਦਰਬਾਰ ਸਾਹਿਬ ਵਿੱਚ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਦੀ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਸੀ। ਇਸ ਮਾਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੜੀ ਨਿੰਦਾ ਕੀਤੀ ਅਤੇ ਹੁਕਮ ਦਿੱਤਾ ਕਿ ਹੁਣ ਤੋਂ ਬਾਅਦ ਕੋਈ ਵੀ ਪੁਲਿਸ ਅਧਿਕਾਰੀ ਗੁਰੂ ਘਰ ਦੇ ਅੰਦਰ ਦਾਖਲ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਮਰਿਆਦਾ ਅਤੇ ਪਵਿੱਤਰਤਾ ਬਣਾਏ ਰੱਖਣਾ ਹਰ ਹਾਲ ਵਿੱਚ ਲਾਜ਼ਮੀ ਹੈ।

ਇਸ ਵਿਵਾਦ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਦਰਬਾਰ ਸਾਹਿਬ ਪਹੁੰਚੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਅਰਦਾਸ ਕੀਤੀ ਅਤੇ ਫਿਰ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ।

SSP ਫਾਜ਼ਿਲਕਾ ਨੇ ਮੀਡੀਆ ਨਾਲ ਸੰਖੇਪ ‘ਚ ਗੱਲਬਾਤ ਕੀਤੀ

ਇਸ ਮੁਲਾਕਾਤ ਤੋਂ ਬਾਅਦ ਐਸਐਸਪੀ ਨੇ ਮੀਡੀਆ ਨਾਲ ਸੰਖੇਪ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਵਾਹਿਗੁਰੂ ਦੇ ਦਰਸ਼ਨਾਂ ਲਈ ਆਏ ਸਨ ਅਤੇ ਦਰਸ਼ਨ ਕਰ ਮਨ ਨੂੰ ਸ਼ਾਂਤੀ ਮਿਲੀ। ਹਲਾਂਕਿ ਜਦੋਂ ਪੁਲਿਸ ਕਾਰਵਾਈ ਵਾਲੇ ਮਾਮਲੇ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।

ਦਰਬਾਰ ਸਾਹਿਬ ਸਿਰਫ ਸਿੱਖਾਂ ਦਾ ਨਹੀਂ- ਜਥੇਦਾਰ ਗੜਗੱਜ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨੂੰ ਦੱਸਿਆ ਕਿ ਗੋਲਡਨ ਟੈਂਪਲ ਸਿਰਫ ਸਿੱਖਾਂ ਦਾ ਹੀ ਨਹੀਂ, ਬਲਕਿ ਪੂਰੀ ਮਾਨਵਤਾ ਦੇ ਲਈ ਸਾਂਝਾ ਧਾਰਮਿਕ ਕੇਂਦਰ ਹੈ। ਜਿਸ ਦੇ ਚਾਰੋਂ ਦਰਵਾਜੇ ਹਰ ਵਰਗ ਦੇ ਲਈ ਖੁੱਲ੍ਹੇ ਹਨ ਅਤੇ ਹਰ ਕੋਈ ਸ਼ਰਧਾ ਭਾਵਨਾ ਦੇ ਨਾਲ ਆ ਸਕਦਾ ਹੈ।

ਇਸ ਦੌਰਾਨ ਗਿਆਨੀ ਗੜਗੱਜ ਨੇ ਕਿਹਾ ਕਿ ਕੋਈ ਵੀ ਕਾਰਵਾਈ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜਿਸ ਨਾਲ ਮਰਿਆਦਾ ਤੇ ਅਸਰ ਪਵੇ ਜਾਂ ਗਲਤ ਸੰਦੇਸ਼ ਜਾਵੇ। ਪੁਲਿਸ ਅਧਿਕਾਰੀਆਂ ਨੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਗਲਤੀ ਨਾ ਦੁਹਰਾਏ ਜਾਣ ਦਾ ਭਰੋਸ ਦਿੱਤਾ ਅਤੇ ਲਿਖਿਤ ਜਵਾਬ ਦੇਣ ਦੀ ਗੱਲ ਦਾ ਵਾਅਦਾ ਵੀ ਕੀਤਾ।

ਪ੍ਰੋਫੈਸਰ ਦਵਿੰਦਰ ਪਾਲ ਭੁਲੱਰ ਬਾਰੇ ਕੀ ਬੋਲੇ ਜਥੇਦਾਰ?

ਪੰਜ ਸਿੰਘ ਸਾਹਿਬਾਨ ਦੀ ਸੰਭਾਵੀ ਬੈਠਕ ਬਾਰੇ ਜਥੇਦਾਰ ਨੇ ਕਿਹਾ ਕਿ ਹਾਲੇ ਕੋਈ ਤਾਰੀਖ ਤੈਅ ਨਹੀਂ ਹੋਈ ਹੈ। ਜਥੇਦਾਰ ਨੇ ਪ੍ਰੋਫੈਸਰ ਦਵਿੰਦਰ ਪਾਲ ਭੁਲੱਰ ਦੀ ਰਿਹਾਈ ‘ਤੇ ਕਿਹਾ ਕਿ ਉਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਹੈ ਅਤੇ ਮਾਨਵੀ ਸੁਆਲ ਵਜੋਂ ਉਨ੍ਹਾਂ ਨੂੰ ਰਿਹਾਈ ਮਿਲ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਈਆਂ ਤੁਰੰਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।

ਗਿਆਨੀ ਕੁਲਦੀਪ ਸਿੰਘ ਨੇ ਅਖਿਰ ਵਿੱਚ ਕਿਹਾ ਕਿ ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਹਰ ਸੰਕਟ ਕਾਲ ਵਿੱਚ ਯੋਗਦਾਨ ਦਿੱਤਾ ਹੈ। ਇਸ ਲਈ ਸਰਕਾਰਾਂ ਨੂੰ ਸਿੱਖਾਂ ਦੇ ਨਾਲ ਜੁੜੇ ਮਾਮਲਿਆਂ ਦੀ ਸਮਝ, ਹਮਦਰਦੀ ਅਤੇ ਸਤਿਕਾਰ ਨਾਲ ਫੈਸਲੇ ਲੈਣੇ ਚਾਹੀਦੇ ਹਨ।

Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ...
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ...
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ...
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ...
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ, "ਭਾਰਤੀ ਖੇਤੀਬਾੜੀ ਦੇ ਆਤਮਸਮਰਪਣ" ਦਾ ਆਰੋਪ
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ,
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ...
Tarantaran Murder: ਮਾਂ ਬੋਲੀ- ਗਰੀਬੀ ਦੂਰ ਕਰਨਾ ਚਾਹੁੰਦੀ ਸੀ ਸੰਦੀਪ, 7 ਭੈਣਾਂ-ਭਰਾਵਾਂ ਦਾ ਮੁਸ਼ਕਲ ਨਾਲ ਹੋ ਰਿਹਾ ਸੀ ਗੁਜਾਰਾ
Tarantaran Murder: ਮਾਂ ਬੋਲੀ- ਗਰੀਬੀ ਦੂਰ ਕਰਨਾ ਚਾਹੁੰਦੀ ਸੀ ਸੰਦੀਪ, 7 ਭੈਣਾਂ-ਭਰਾਵਾਂ ਦਾ ਮੁਸ਼ਕਲ ਨਾਲ ਹੋ ਰਿਹਾ ਸੀ ਗੁਜਾਰਾ...
ਤਰਨਤਾਰਨ: ਲਾਅ ਕਾਲਜ ਚ ਕੁੜੀ ਨੂੰ ਗੋਲੀ ਮਾਰ ਕੇ ਮੁੰਡੇ ਨੇ ਖੁਦ ਨੂੰ ਵੀ ਉਡਾਇਆ, ਦੋਵਾਂ ਦੀ ਮੌਤ
ਤਰਨਤਾਰਨ: ਲਾਅ ਕਾਲਜ ਚ ਕੁੜੀ ਨੂੰ ਗੋਲੀ ਮਾਰ ਕੇ ਮੁੰਡੇ ਨੇ ਖੁਦ ਨੂੰ ਵੀ ਉਡਾਇਆ, ਦੋਵਾਂ ਦੀ ਮੌਤ...
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼...