Tarantaran Murder: ਮਾਂ ਬੋਲੀ- ਗਰੀਬੀ ਦੂਰ ਕਰਨਾ ਚਾਹੁੰਦੀ ਸੀ ਸੰਦੀਪ, 7 ਭੈਣਾਂ-ਭਰਾਵਾਂ ਦਾ ਮੁਸ਼ਕਲ ਨਾਲ ਹੋ ਰਿਹਾ ਸੀ ਗੁਜਾਰਾ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾਂ ਸਥਿਤ ਮਾਈ ਭਾਗੋ ਲਾਅ ਕਾਲਜ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਰੂਹ ਕੰਬਾਊ ਘਟਨਾ ਨੇ ਸਭ ਨੂੰ ਸੁੰਨ ਕਰ ਦਿੱਤਾ। ਸਵੇਰੇ ਕਰੀਬ 9:15 ਵਜੇ ਕਲਾਸਰੂਮ ਵਿੱਚ ਅਚਾਨਕ ਦੋ ਗੋਲੀਆਂ ਚੱਲਣ ਦੀ ਆਵਾਜ਼ ਗੂੰਜੀ, ਜਿਸ ਨਾਲ ਪੂਰੇ ਕਾਲਜ ਕੰਪਲੈਕਸ ਵਿੱਚ ਦਹਿਸ਼ਤ ਫੈਲ ਗਈ। ਮਹਿਜ਼ ਕੁਝ ਸੈਕਿੰਡਾਂ ਦੇ ਅੰਤਰਾਲ ਵਿੱਚ ਚੱਲੀਆਂ ਇਹਨਾਂ ਗੋਲੀਆਂ ਨੇ ਦੋ ਜਿੰਦਗੀਆਂ ਖ਼ਤਮ ਕਰ ਦਿੱਤੀਆਂ।
ਤਰਨ ਤਾਰਨ ਦੀ ਲਾਅ ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਦਾ ਬੀਤੇ ਦਿਨ ਇੱਕ ਮੁੰਡੇ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਸੰਦੀਪ ਕੌਰ ਦੀ ਮਾਂ ਨੇ ਇਸ ਮਾਮਲੇ ਵਿੱਚ ਨਵੇਂ ਖੁਲਾਸੇ ਕੀਤੇ ਹਨ। ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਦੋਸ਼ੀ ਪ੍ਰਿੰਸਰਾਜ ਸਿੰਘ ਲੰਬੇ ਸਮੇਂ ਤੋਂ ਉਸਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਸੰਦੀਪ ਘਰ ਦੀ ਗਰੀਬੀ ਨੂੰ ਦੂਰ ਕਰਨਾ ਚਾਹੁੰਦੀ ਸੀ। ਇਸ ਲਈ ਉਹ ਦਿਲ ਲਗਾ ਕੇ ਲਾਅ ਦੀ ਪੜ੍ਹਾਈ ਕਰ ਰਹੀ ਸੀ। ਮਾਂ ਨੇ ਦੱਸਿਆ, “ਪ੍ਰਿੰਸ ਨੇ 8 ਫਰਵਰੀ ਨੂੰ ਵੈਲੇਨਟਾਈਨ ਵੀਕ ਦੌਰਾਨ ਪ੍ਰਪੋਜ਼ ਡੇ ‘ਤੇ ਸੰਦੀਪ ਨੂੰ ਪ੍ਰਪੋਜ਼ ਕੀਤਾ ਸੀ, ਪਰ ਸੰਦੀਪ ਨੇ ਇਨਕਾਰ ਕਰ ਦਿੱਤਾ। ਮੇਰੀ ਧੀ ਆਪਣੇ ਪਿਤਾ ਦੀ ਇੱਜ਼ਤ ਅਤੇ ਮਾਣ-ਮਰਿਆਦਾ ਬਣਾਈ ਰੱਖਣਾ ਚਾਹੁੰਦੀ ਸੀ।” ਅਗਲੇ ਦਿਨ, ਸੰਦੀਪ ਦੀ ਸਹੇਲੀ ਨੇ ਦੋਵਾਂ ਵਿਚਕਾਰ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ। ਮੌਤ ਦੇ ਸਮੇਂ ਉਹ ਸੰਦੀਪ ਅਤੇ ਪ੍ਰਿੰਸ ਨਾਲ ਕਲਾਸਰੂਮ ਵਿੱਚ ਹੀ ਮੌਜੂਦ ਸੀ।
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ