ਜੱਦੀ ਪਿੰਡ ਸਤੌਜ ਦੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ ਸੀਐਮ ਮਾਨ, ਚੋਣਾ ਵਿੱਚ ਜਿੱਤ ਮਿਲਣ ‘ਤੇ ਲੋਕਾਂ ਦਾ ਕੀਤਾ ਧੰਨਵਾਦ
CM Bhagwant Maan at Satoj: ਸੀਐਮ ਮਾਨ ਨੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕੀ ਮੇਰੇ ਲਈ ਸਾਰੇ ਇਕੋ ਹਨ। ਮੈਨੂੰ ਬਹੁਤ ਖੁਸ਼ੀ ਹੈ ਆਪਣੇ ਪਿੰਡ ਆ ਕੇ, ਉਨ੍ਹਾਂ ਨੇ ਕਿਹਾ ਕੀ ਮੈਂ ਕੋਈ ਰਾਜਨੀਤਿਕ ਸਪੀਚ ਨਹੀਂ ਦੇਣੀ, ਮੈਂ ਆਪਣੇ ਪਿੰਡ ਵਿਚ ਕੱਦੇ ਭਾਸ਼ਣ ਨਹੀਂ ਦਿੰਦਾ। ਬਸ ਇਹੀ ਕਹਿਣਾ ਹੈ ਕਿ ਜੇਕਰ ਮੌਕਾ ਮਿਲਿਆ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਉਠਾਈਏ ਕੀ ਆਪਾਂ ਤਰੱਕੀਆਂ ਕਰੀਏ।
ਪੰਜਾਬ ਵਿਚ ਹੋਏ ਜਿਲ੍ਹਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਹੈ। ਇਸੇ ਨੂੰ ਲੈ ਕੇ ਪੰਜਾਬ ਸੀਐਮ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਤਾ ਵੀ ਮੌਜੂਦ ਸਨ। ਸੀਐਮ ਨੇ ਪਿੰਡ ਦੇ ਗੁਰੂਘਰ ਵਿਚ ਪਹਿਲਾਂ ਮੱਥਾ ਟੇਕਿਆ ਅਤੇ ਫਿਰ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾ ਵਿਚ ਹੋਈ ਜਿੱਤ ਨੂੰ ਲੈ ਕੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਵਿਚ ਜਿੱਤਣ ਵਾਲੇ ਉਮੀਦਵਾਰਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਥਾਪੜਾ ਦਿੱਤਾ। ਸੀਐਮ ਨੇ ਕਿਹਾ ਕੀ ਜੋ ਲੋਕਾਂ ਨੇ ਉਨ੍ਹਾਂ ਨੂੰ ਜਿਮ੍ਹੇਵਾਰੀ ਦਿੱਤੀ ਹੈ ਉਸ ਦੇ ਹੁਣ ਖਰਾ ਉਤਰਣਾ ਪਵੇਗਾ।
ਪਿੰਡ ਨੂੰ ਕੱਦੇ ਨਹੀਂ ਭੁੱਲ ਸਕਦਾ
ਆਪਣੇ ਜੱਦੀ ਪਿੰਡ ਪਹੁੰਚਣ ਤੇ ਭਗਵੰਤ ਮਾਨ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕੀ ਮੈਂ ਦੁਨੀਆਂ ਤੇ ਕਿੱਤੇ ਵੀ ਚਲਾ ਜਾਵਾਂ ਪਰ ਆਪਣੇ ਪਿੰਡ ਦੇ ਯਾਰਾਂ ਦੋਸਤਾਂ ਅਤੇ ਪਿੰਡ ਨੂੰ ਕੱਦੇ ਨਹੀਂ ਭੁੱਲ ਸਕਦਾ। ਕਿਉਂਕਿ ਇਨ੍ਹਾਂ ਪਿੱਪਲਾਂ, ਬੌੜ੍ਹਾਂ ਥੱਲੇ ਖੇਡੇ ਹਾਂ, ਇਨ੍ਹਾਂ ਥੱਲੇ ਪਲੇ ਹਾਂ। ਇੱਥੇ ਹੀ ਸਕੂਲ ਵਿਚ ਪੜ੍ਹੇ ਹਾਂ। ਮੈਨੂੰ ਮੇਰੇ ਪਿੰਡ ਦੀ ਹਰ ਗਲੀ ਅਤੇ ਹਰ ਘਰ ਦਾ ਨਕਸ਼ਾ ਯਾਦ ਹੈ। ਉਨ੍ਹਾਂ ਕਿਹਾ ਕੀ ਮੈਨੂੰ ਬਹੁਤ ਖੁਸ਼ੀ ਹੂੰਦੀ ਹੈ ਜਦੋਂ ਤੁਹਾਡੇ ਵਿਚਕਾਰ ਆਉਂਣੇ ਹਾਂ। ਫਕੰਸ਼ਨ ਬਹੁਤ ਹੁੰਦੇ ਹਨ, ਲੱਖਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ, ਪਰ ਜਿਹੜਾ ਨਜ਼ਾਰਾ ਇਨ੍ਹਾਂ ਲੋਕਾਂ ਨਾਲ ਗੱਲ ਕਰਨ ਤੇ ਆਉਂਦਾ ਹੈ ਉਹ ਕਿੱਤੇ ਵੀ ਨਹੀਂ ਆਉਂਦਾ।
ਮੇਰੇ ਲਈ ਸਭ ਇੱਕ
ਸੀਐਮ ਮਾਨ ਨੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕੀ ਮੇਰੇ ਲਈ ਸਾਰੇ ਇਕੋ ਹਨ। ਮੈਨੂੰ ਬਹੁਤ ਖੁਸ਼ੀ ਹੈ ਆਪਣੇ ਪਿੰਡ ਆ ਕੇ, ਉਨ੍ਹਾਂ ਨੇ ਕਿਹਾ ਕੀ ਮੈਂ ਕੋਈ ਰਾਜਨੀਤਿਕ ਸਪੀਚ ਨਹੀਂ ਦੇਣੀ, ਮੈਂ ਆਪਣੇ ਪਿੰਡ ਵਿਚ ਕੱਦੇ ਭਾਸ਼ਣ ਨਹੀਂ ਦਿੰਦਾ। ਬਸ ਇਹੀ ਕਹਿਣਾ ਹੈ ਕਿ ਜੇਕਰ ਮੌਕਾ ਮਿਲਿਆ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਉਠਾਈਏ ਕੀ ਆਪਾਂ ਤਰੱਕੀਆਂ ਕਰੀਏ। ਕੋਈ ਇਹ ਨਹੀਂ ਕੀ ਇਕੱਲੇ ਇਸ ਪਿੰਡ ਨੂੰ ਹੈ, ਹੋਰ ਵੀ ਆਲੇ ਦੁਆਲੇ ਜਿਨ੍ਹੇ ਵੀ ਪਿੰਡ ਨੇ ਜਿੱਥੋ ਦੇ ਮਰਜ਼ੀ ਆ ਜਾਣ, ਮੇਰੇ ਲਈ ਸਾਰੇ ਇੱਕੋ ਹਨ। ਆਪਣੀਆਂ ਰਿਸ਼ਤੇਦਾਰੀਆਂ ਹਨ ਸਭ ਨਾਲ। ਆਪਾਂ ਸਾਰੇ ਇੱਕੋ ਪਤਨ ਦਾ ਪਾਣੀ ਪੀਣੇ ਹਾਂ।
ਬੀਜੇਪੀ ਤੇ ਕੱਸੀਆਂ ਤੰਜ਼
ਆਪਣੇ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਸੀਐਮ ਮਾਨ ਨੇ ਨਾਮ ਲਏ ਬਗੈਰ ਬੀਜੇਪੀ ਤੇ ਤੰਜ਼ ਕਸੀਆਂ। ਦਰਅਸਲ ਸੀਐਮ ਮਾਨ ਦੇ ਪਿੰਡ ਸਤੌਜ ਤੋਂ ਬੀਜੇਪੀ ਨੂੰ ਇਕ ਵੋਟ ਪਈ ਹੈ। ਜਿਸ ਨੂੰ ਲੈ ਕੇ ਉੁਨ੍ਹਾਂ ਕਿਹਾ ਕੀ ਵੱਡੇ-ਵੱਡੇ ਚੈਨਲਾਂ ਤੇ ਚਲ ਰਿਹਾ ਹੈ ਕੀ ਇਕ ਵੋਟ ਕੌਣ ਪਾ ਗਿਆ, ਮੈਂ ਕਿਹਾ ਜਾਣਾ ਕੱਲ ਪਿੰਡ ਮੈਂ, ਕਿੱਤੇ ਉਹੀ ਨਾਲ ਲੜ ਪੈਣ ਉਹ। ਉਨ੍ਹਾਂ ਅੱਗੇ ਕਿਹਾ ਕੀ ਇੱਕ ਅੱਧੀ ਤਾਂ ਕੋਈ ਨਹੀਂ, ਹਰ ਇਕ ਦਾ ਹੱਕ ਹੈ। ਪਰ ਉਹ ਪੂਰੇ ਦੇਸ਼ ਵਿਚ ਚਲ ਰਿਹਾ ਹੈ ਅੱਜ ਵੀ ਸਵੇਰੇ ਮੈਨੂੰ ਪੱਤਰਕਾਰਾਂ ਦੇ ਫੋਨ ਆਏ ਸੀ, ਕਹਿੰਦੇ ਜੀ ਬੰਦਾ ਲੱਭੀਆ ਉਹ, ਮੈ ਕਿਹਾ ਉਸ ਦੀ ਜਾਂਚ ਚਲ ਰਹੀ ਹੈ। ਮੈਂ ਕਿਹਾ ਕੋਈ ਗਲਤੀ ਨਾਲ ਪਾ ਗਿਆ ਹੋਣਾ ਸਾਡੇ ਤਾਂ ਨਹੀਂ ਅਜਿਹਾ ਕੋਈ।
ਆਪ ਦੀ ਹੂੰਝਾਂ ਫੇਰ ਜਿੱਤ
ਜ਼ਿਕਰਯੋਗ ਹੈ ਕੀ ਇਸ ਵਾਰ ਆਮ ਆਦਮੀ ਪਾਰਟੀ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਚੰਗਾ ਪ੍ਰਦਰਸ਼ਨ ਕੀਤਾ। ਤੁਹਾਨੂੰ ਦੱਸ ਦਈਏ ਕੀ ਇਸ ਵਾਰ ਬਲਾਕ ਸੰਮਤੀ ਵਿਚ ਆਮ ਆਦਮੀ ਪਾਰਟੀ ਦੇ 1531, ਕਾਂਗਰਸ 612, ਸ਼੍ਰੋਮਣੀ ਅਕਾਲੀ ਦਲ 445, ਭਾਰਤੀ ਜਨਤਾ ਪਾਰਟੀ 73,ਬਹੁਜਨ ਸਮਾਜਵਾਦੀ ਪਾਰਟੀ 28 ਹੋਰ 144 ਸੀਟਾਂ ਹਾਸਲ ਕੀਤੀਆਂ। ਉੱਥੇ ਹੀ ਜਿਲ੍ਹਾਂ ਪ੍ਰੀਸ਼ਦ ਵਿਚ ਆਮ ਆਦਮੀ ਪਾਰਟੀ ਨੇ 218, ਕਾਂਗਰਸ 62 , ਸ਼੍ਰੋਮਣੀ ਅਕਾਲੀ ਦਲ 46, ਭਾਰਤੀ ਜਨਤਾ ਪਾਰਟੀ 7, ਬਹੁਜਨ ਸਮਾਜਵਾਦੀ ਪਾਰਟੀ 3 ਹੋਰ 10 ਸੀਟਾਂ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ।


