Rana Balachauria: ਰਾਣਾ ਬਲਾਚੌਰਿਆ ਮਰਡਰ ਦਾ ਕੀ ਹੈ ਅੰਮ੍ਰਿਤਸਰ ਕੁਨੈਕਸ਼ਨ…ਕਿਉਂ ਹੋ ਰਹੀ ਦੋ ਵੱਡੇ ਗੈਂਗਾਂ ਵਿਚਕਾਰ ਗੈਂਗਵਾਰ?
Rana Balachauria Murder Update: 15 ਦਸੰਬਰ ਨੂੰ ਮੋਹਾਲੀ ਦੇ ਸੋਹਾਣਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ, ਮੋਹਾਲੀ ਪੁਲਿਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜਮ ਹਰਜਿੰਦਰ ਉਰਫ਼ ਮਿੱਡੂ ਦਾ ਐਨਕਾਉਂਟਰ ਕਰ ਦਿੱਤਾ, ਜਦੋਂ ਕਿ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।
ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਚਾਰ ਦਿਨ ਪਹਿਲਾਂ ਮੋਹਾਲੀ ਦੇ ਸੋਹਾਣਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਪਿੱਛੇ ਗੈਂਗਸਟਰਾਂ ਦਾ ਹੱਥ ਹੋਣ ਦਾ ਸ਼ੱਕ ਹੈ। ਮਾਮਲੇ ਵਿੱਚ ਕਈ ਖੁਲਾਸੇ ਵੀ ਹੋ ਰਹੇ ਹਨ। ਪੰਜਾਬ ਵਿੱਚ ਦੋ ਵੱਡੇ ਗੈਂਗਾਂ ਵਿਚਕਾਰ ਚੱਲ ਰਹੀ ਗੈਂਗ ਵਾਰ ਨੇ ਪੁਲਿਸ ਵਿਭਾਗ ਦੇ ਮੱਥੇ ਤੇ ਚਿੰਤਾਂ ਦੀਆਂ ਲਕੀਰਾਂ ਵਧਾ ਦਿੱਤੀਆਂ ਹਨ। ਗੈਂਗ ਵਾਰ ਦੇ ਚਲਦਿਆਂ ਨਾ ਸਿਰਫ਼ ਪੁਲਿਸ ਅਲਰਟ ‘ਤੇ ਹੈ, ਸਗੋਂ ਦੋਵਾਂ ਗੈਂਗਾਂ ਦੇ ਮੈਂਬਰਾਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਹੈ। ਕਈ ਅਪਰਾਧੀ ਪੰਜਾਬ ਛੱਡ ਗਏ ਹਨ, ਜਦੋਂ ਕਿ ਕੁਝ ਰੂਪੋਸ਼ ਹੋ ਗਏ ਹਨ।
ਮੋਹਾਲੀ ਦੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦਾ ਕੁਨੈਕਸ਼ਨ ਅੰਮ੍ਰਿਤਸਰ ਨਾਲ ਵੀ ਜੁੜ ਰਿਹਾ ਹੈ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਸਨਸਨੀਖੇਜ਼ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਕਰਨ ਪਾਠਕ ਅਤੇ ਆਦਿੱਤਿਆ ਕਪੂਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਅੰਮ੍ਰਿਤਸਰ ਸਿਟੀ ਪੁਲਿਸ, ਵਿਸ਼ੇਸ਼ ਪੁਲਿਸ ਟੀਮਾਂ ਨਾਲ ਮਿਲ ਕੇ, ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਸ ਦੌਰਾਨ, ਮੋਹਾਲੀ ਪੁਲਿਸ ਨੇ ਅੰਮ੍ਰਿਤਸਰ ਵਿੱਚ ਛਾਪਾ ਮਾਰ ਕੇ ਗੈਂਗਸਟਰ ਮੋਨੂੰ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਦੇ ਹੋਰ ਸਾਥੀ ਫਰਾਰ ਹੋ ਗਏ।
ਕਬੱਡੀ ਟੂਰਨਾਮੈਂਟ ਦੌਰਾਨ ਹੋਇਆ ਸੀ ਰਾਣਾ ਦਾ ਕਤਲ
ਰਾਣਾ ਬਲਾਚੌਰੀਆ ਨੂੰ 15 ਦਸੰਬਰ ਨੂੰ ਮੋਹਾਲੀ ਦੇ ਸੋਹਾਣਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਮੋਹਾਲੀ ਪੁਲਿਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜਮ ਹਰਜਿੰਦਰ ਉਰਫ਼ ਮਿੱਡੂ ਨੂੰ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ, ਜਦੋਂ ਕਿ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇੱਕ ਹੋਰ ਮੁਲਜਮ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਵੀ ਕੀਤਾ ਗਿਆ।
ਪੁਲਿਸ ਅਨੁਸਾਰ, ਆਦਿੱਤਿਆ ਕਪੂਰ ਉਰਫ਼ ਮੱਖਣ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ ਅਤੇ ਵਿਦੇਸ਼ਾਂ ਵਿੱਚ ਸਥਿਤ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ। ਮਾਮਲੇ ਦੀ ਜਾਂਚ ਜਾਰੀ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਲਾਰੈਂਸ ਤੇ ਜੰਗੂ ਦਾ ਗੁਰਗਾ ਸੀ ਰਾਣਾ – ਡੋਨੀ ਬਲ
ਰਾਣਾ ਬਲਾਚੌਰੀਆ ਦੇ ਕਤਲ ਨੂੰ ਲੈ ਕੇ ਗੈਂਗਸਟਰ ਡੋਨੀ ਬਲ ਨੇ ਦਾਅਵਾ ਕੀਤਾ ਹੈ ਕਿ ਰਾਣਾ ਨਾ ਤਾਂ ਕਬੱਡੀ ਖਿਡਾਰੀ ਸੀ ਅਤੇ ਨਾ ਹੀ ਪ੍ਰਮੋਟਰ, ਸਗੋਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ ਸੀ। ਡੋਨੀ ਦੇ ਅਨੁਸਾਰ, ਚੰਡੀਗੜ੍ਹ ਦੇ ਇੱਕ ਨਾਮੀ ਕਲੱਬ ਤੋਂ ਰੰਗਦਾਰੀ ਵਸੂਲੀ ਲਈ ਰਾਣਾ ਨੇ ਲਾਰੈਂਸ ਤੋਂ ਫੋਨ ਕਰਵਾਇਆ ਸੀ ਅਤੇ ਇਹੀ ਉਸਦੀ ਹੱਤਿਆ ਦਾ ਮੁੱਖ ਕਾਰਨ ਸੀ।
ਇਹ ਵੀ ਪੜ੍ਹੋ
ਡੋਨੀ ਨੇ ਨਿੱਜੀ ਯੂਟਿਊਬ ਚੈਨਲ ‘ਤੇ ਜਾਰੀ ਇੱਕ ਵੀਡੀਓ ਵਿੱਚ ਕਿਹਾ ਕਿ ਲਗਭਗ ਢਾਈ ਮਹੀਨੇ ਪਹਿਲਾਂ, ਰਾਣਾ ਨੇ ਲਾਰੈਂਸ ਬਿਸ਼ਨੋਈ ਨੂੰ ਚੰਡੀਗੜ੍ਹ ਦੇ ਇੱਕ ਕਲੱਬ ਦੇ ਮਾਲਕ ਨਾਲ ਸੰਪਰਕ ਕਰਵਾਇਆ ਸੀ। ਫ਼ੋਨ ‘ਤੇ, ਲਾਰੈਂਸ ਨੇ ਕਲੱਬ ਦੇ ਮਾਲਕ ਨੂੰ ਕਿਹਾ ਕਿ ਉਸਦਾ ਗੁਰਗਾ ਹਰ ਮਹੀਨੇ ਪੈਸੇ ਇਕੱਠੇ ਕਰਨ ਲਈ ਆਵੇਗਾ ਅਤੇ ਉਸਨੂੰ ਇਸ ਵਿੱਚ ਹਿੱਸਾ ਦੇਣਾ ਹੋਵੇਗਾ। ਡੋਨੀ ਦਾ ਆਰੋਪ ਹੈ ਕਿ ਰਾਣਾ ਇੱਕ ਵਿਰੋਧੀ ਗਿਰੋਹ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰ ਰਿਹਾ ਸੀ। “ਜੋ ਵੀ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰੇਗਾ ਜਾਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ, ਉਸਦਾ ਇਹੀ ਅੰਜਾਮ ਹੋਵੇਗਾ।


