ਹੰਸ ਬਚਪਨ ਤੋਂ ਹੀ ਸੰਗੀਤ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ। ਜਵਾਨੀ ਵਿੱਚ, ਉਨ੍ਹਾਂ ਨੇ ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਤੋਂ ਸਿੱਖਿਆ ਲਈ। ਫਿਰ, ਉਨ੍ਹਾਂ ਨੇ ਪੰਜਾਬੀ ਲੋਕ ਭਗਤੀ ਅਤੇ ਸੂਫੀ ਸੰਗੀਤ ਗਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਪੰਜਾਬੀ ਪੌਪ ਐਲਬਮਾਂ ਵੀ ਰਿਲੀਜ਼ ਕੀਤੀਆਂ। ਹਾਲਾਂਕਿ, ਇਹ ਐਲਬਮਾਂ ਸ਼ੁਰੂ ਵਿੱਚ ਹਿੱਟ ਨਹੀਂ ਹੋਈਆਂ ਸਨ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਆਖਰਕਾਰ ਗਾਇਕ ਦੀਆਂ ਪੰਜਾਬੀ ਪੌਪ ਐਲਬਮਾਂ ਹਿੱਟ ਹੋ ਗਈਆਂ ਅਤੇ ਉਨ੍ਹਾਂ ਰੱਜ ਕੇ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖਾਨ ਨਾਲ ਫਿਲਮ 'ਕੱਚੇ ਧਾਗੇ' 'ਚ ਵੀ ਗੀਤ ਗਾਏ। ਇਸ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।