
ਫੈਮਿਲੀ ਟ੍ਰੀ
TV9 ਪੰਜਾਬੀ ਆਪਣੇ ਪਾਠਕਾਂ ਲਈ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦਾ ਨਾਂ ਹੈ ਫੈਮਿਲੀ ਟ੍ਰੀ। ਜਿਵੇਂ ਕਿ ਨਾਂ ਤੋਂ ਹੀ ਸਾਫ਼ ਹੋ ਰਿਹਾ ਹੈ ਕਿ ਅਸੀਂ ਕਿਸੇ ਸ਼ਖਸੀਅਤ ਦੀ ਪੂਰੀ ਜਿੰਦਗੀ ਨਾਲ ਤੁਹਾਨੂੰ ਮਿਲਵਾਵਾਂਗੇ। ਇਸ ਸੀਰੀਜ਼ ਵਿੱਚ ਅਸੀਂ ਤੁਹਾਡੇ ਚਹੇਤੀ ਸ਼ਖਸੀਅਤ ਦੇ ਜਨਮ, ਪਰਿਵਾਰ, ਪਰਸਨਲ ਅਤੇ ਪ੍ਰੋਫੇਸ਼ਨਲ ਲਾਈਫ ਬਾਰੇ ਵਿਸਥਾਰ ਨਾਲ ਦਸਾਂਗੇ। ਉਨ੍ਹਾਂ ਦੀ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਉਪਲਬਧੀ ਤੋਂ ਲੈ ਕੇ ਉਨ੍ਹਾਂ ਨਾਲ ਜੁੜੇ ਵਿਵਾਦ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ।
ਇਸ ਯੂਨੀਕ ਫੈਮੀਲੀ ਟ੍ਰੀ ਸੀਰੀਜ਼ ਵਿੱਚ ਸਾਡੀ ਟੀਮ ਦਾ ਅਹਿਮ ਫੋਕਸ ਤੁਹਾਡੇ ਫੈਵਰੇਟ ਸੈਲੀਬ੍ਰੇਟੀ ਜਾਂ ਪਰਸਨਲਿਟੀ ਨਾਲ ਰੂਬਰੂ ਕਰਵਾਉਣਾ ਹੈ। ਨਾਲ ਹੀ ਅਣਦੇਖੀਆਂ ਦਿਲਚਸਪ ਤਸਵੀਰਾਂ ਵੇਖਣ ਦਾ ਵੀ ਤੁਹਾਨੂੰ ਮੌਕਾ ਮਿਲੇਗਾ। ਉਮੀਦ ਹੈ ਕਿ ਤੁਸੀਂ ਇਸ ਸੀਰੀਜ਼ ਆਪਣਾ ਭਰਪੂਰ ਪਿਆਰ ਦੇਵੋਗੇ ਤੇ ਨਾਲ ਹੀ ਆਪਣੇ ਸੁਝਾਅ ਅਤੇ ਰਾਏ ਵੀ ਸਾਨੂੰ ਜਰੂਰ ਲਿਖੋਗੇ। ਜੇਕਰ ਤੁਸੀਂ ਆਪਣੀ ਪੰਸਦੀਦਾ ਸਖਸੀਅਤ ਬਾਰੇ ਨੇੜਿਓਂ ਜਾਣਨਾ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵਾਟਸਐਪ ਕਰ ਸਕਦੇ ਹੋ। ਸਾਡਾ ਵਾਟਸਐਪ ਨੰਬਰ ਹੈ -9667002876
Neha Dhupia Birthday Special: ਵਿਆਹ ਤੋਂ ਪਹਿਲਾਂ ਗਰਭਵਤੀ ਸੀ ਇਹ ਅਦਾਕਾਰਾ, ਟੀਵੀ ਸ਼ੋਅ ਤੋਂ ਲੈ ਕੇ ਬਾਲੀਵੁੱਡ ਤੱਕ ਹਿੱਟ ਫਿਲਮਾਂ ਦਿੱਤੀਆਂ, ਮਿਲੋ ਪਰਿਵਾਰ ਨਾਲ
Neha Dhupia Birthday Special: ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅੱਜ ਆਪਣਾ ਜਨਮਦਿਨ ਪਰਿਵਾਰ ਨਾਲ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ।
- TV9 Punjabi
- Updated on: Aug 27, 2024
- 1:11 pm
28 ਸਾਲ ਦੀ ਉਮਰ ‘ਚ ਨਵਾਬ ਪਰਿਵਾਰ ਦੀ ਇਹ ਧੀ ਬਣੀ ਕਰੋੜਾਂ ਦੀ ਮਾਲਕਣ, ਜਾਣ ਕੇ ਹੋ ਜਾਓਗੇ ਹੈਰਾਨ
Happy Birthday Sara Ali Khan: ਸਾਰਾ ਅਲੀ ਖਾਨ 12 ਅਗਸਤ ਨੂੰ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹਿ ਹਨ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਨੂੰ ਉਨ੍ਹਾਂ ਦੀ ਲਗਜ਼ਰੀ ਲਾਈਫ ਅਤੇ ਨੈੱਟ ਵਰਥ ਬਾਰੇ ਦੱਸਾਂਗੇ।
- TV9 Punjabi
- Updated on: Aug 12, 2024
- 9:55 am
Taapsee Pannu Birthday: ਸਾਫਟਵੇਅਰ ਇੰਜੀਨੀਅਰ ਤੋਂ ਬਣੀ ਐਕਟ੍ਰੈਸ, ਪਤੀ ਜਿੱਤ ਚੁੱਕੇ ਹਨ ਓਲੰਪਿਕ ‘ਚ ਮੈਡਲ, ਤਾਪਸੀ ਪੰਨੂ ਦੀ ਫੈਮਿਲੀ ਨਾਲ ਮੁਲਾਕਾਤ
Taapsee Pannu Birthday: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ 1 ਅਗਸਤ ਨੂੰ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਤਾਪਸੀ ਨੂੰ ਬਿਹਤਰੀਨ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ, ਨਾ ਸਿਰਫ ਉਨ੍ਹਾਂ ਦਾ ਫਿਲਮੀ ਕਰੀਅਰ ਸ਼ਾਨਦਾਰ ਰਿਹਾ ਹੈ, ਸਗੋ ਲਵ ਲਾਈਫ ਵੀ ਬਹੁਤ ਦਿਲਚਸਪ ਹੈ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਪਰਸਨਲ ਅਤੇ ਪ੍ਰੋਫੇਸ਼ਨ ਲਾਈਫ ਬਾਰੇ ਕੁਝ ਗੱਲਾਂ ਦੱਸਣ ਜਾ ਰਹੇ ਹਾਂ।
- Isha Sharma
- Updated on: Aug 1, 2024
- 11:37 am
Happy Birthday Sanjay Dutt: ਨਸ਼ੇ ਨੂੰ ਕਿਵੇਂ ਦਿੱਤੀ ਮਾਤ, ਕਿਨੇ ਬਦਲ ਦਿੱਤੀ ਬਾਬਾ ਦੀ ਜ਼ਿੰਦਗੀ ਮਿਲੋਂ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਦੇ ਪਰਿਵਾਰ ਨਾਲ
Sanjay Dutt Birthday: ਅੱਜ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਸੰਜੇ ਦੱਤ ਦਾ 65ਵਾਂ ਜਨਮਦਿਨ ਹੈ। ਬਾਲੀਵੁੱਡ ਦੇ ਨਾਲ-ਨਾਲ ਪੂਰੀ ਦੁਨੀਆ ਉਨ੍ਹਾਂ ਨੂੰ ਸੰਜੂ ਬਾਬਾ ਦੇ ਨਾਂ ਨਾਲ ਜਾਣੇ ਜਾਂਦੇ ਹਨ। ਅਦਾਕਾਰ ਸੰਜੇ ਦੱਤ ਨੇ ਜ਼ਿੰਦਗੀ ਵਿੱਚ ਕਾਫੀ ਉਤਰਾਅ-ਚੜ੍ਹਾਅ ਵੇਖੇ ਹਨ। ਪਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਇਨਸਾਨ ਅਜਿਹਾ ਆਇਆ, ਜਿਸਨੇ ਉਨ੍ਹਾਂ ਦੀ ਲਾਈਫ ਨੂੰ ਨਵਾਂ ਮਕਾਮ ਦੇ ਦਿੱਤਾ। ਇੱਕ ਪਾਸੇ ਜਿੱਥੇ ਸੰਜੇ ਦੱਸ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਜਾਣੇ ਜਾਂਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦਾ ਵਿਵਾਦਾਂ ਨਾਲ ਵੀ ਗੂੜ੍ਹਾ ਰਿਸ਼ਤਾ ਰਿਹਾ ਹੈ।
- Isha Sharma
- Updated on: Jul 29, 2024
- 9:11 am
Kriti Sanon Birthday: ਇੰਜੀਨੀਅਰਿੰਗ ਤੋਂ ਲੈ ਕੇ ਸਿਲਵਰ Screen ਤੱਕ ਦਾ ਸਫ਼ਰ, ਜਾਣੋ ਕ੍ਰਿਤੀ ਸੈਨਨ ਦੀ ਕਹਾਣੀ
Kriti Sanon Birthday: ਕ੍ਰਿਤੀ ਸੈਨਨ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਅਦਾਕਾਰਾ ਨੇ ਆਪਣੀ ਵਰਸੇਟਾਈਲ ਅਦਾਕਾਰੀ ਨਾਲ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਹੁਣ ਉਹ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਹੋ ਗਏ ਹਨ। ਅੱਜ ਕ੍ਰਿਤੀ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ, ਆਓ ਜਾਣਦੇ ਹਾਂ ਇਸ ਮੌਕੇ 'ਤੇ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ।
- TV9 Punjabi
- Updated on: Jul 27, 2024
- 12:46 pm
ਵਿੱਕੀ ਕੌਸ਼ਲ ਦੀ ਲਵ ਲਾਈਫ ਦਾ ਅੱਜ ਹੈ ਜਨਮਦਿਨ, ਮਿਲੋ ਕੈਟ ਦੇ ਪੇਕੇ ਅਤੇ ਸਹੁਰੇ ਪਰਿਵਾਰ ਨਾਲ
ਅੱਜ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਜਨਮਦਿਨ ਹੈ। ਉਹ 41 ਸਾਲ ਦੇ ਹੋ ਗਏ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ। ਜਨਮਦਿਨ ਮੌਕੇ ਇੰਡਸਟਰੀ ਦੇ ਸਾਰੇ ਸਿਤਾਰੇ ਅਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਕੈਫ ਦੇ ਪਤੀ ਵਿੱਕੀ ਨੇ ਵੀ ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ Unseen ਤਸਵੀਰਾਂ ਸ਼ੇਅਰ ਕੀਤੀਆਂ ਹਨ।
- TV9 Punjabi
- Updated on: Jul 16, 2024
- 11:04 am
ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਣੀ ਅਦਾਕਾਰਾ, ਪਿਆਰ ਲਈ ਛੱਡਿਆ ਕਰੀਅਰ , ਮਿਲੋ ਨੀਤੂ ਸਿੰਘ ਦੇ ਪਰਿਵਾਰ ਨਾਲ
Neetu Singh Birthday: 'ਬੇਬੀ ਸੋਨੀਆ' ਨਾਲ ਫਿਲਮ ਇੰਡਸਟਰੀ 'ਚ ਆਪਣਾ ਨਾਂ ਬਣਾਉਣ ਵਾਲੀ ਅਦਾਕਾਰਾ ਨੀਤੂ ਸਿੰਘ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਕਲਾਕਾਰ ਇੰਡਸਟਰੀ ਵਿੱਚ ਕੀਤੀ ਸੀ। ਪਰ ਵਿਆਹ ਲਈ ਆਪਣਾ ਸਫਲ ਕਰੀਅਰ ਤਿਆਗ ਦਿੱਤਾ ਸੀ।
- Isha Sharma
- Updated on: Jul 8, 2024
- 7:29 am
Bharti Singh Birthday: ਕਦੇ ਲੂਣ ਨਾਲ ਖਾਂਦਾ ਸੀ ਪਰਿਵਾਰ ਰੋਟੀ, ਅੱਜ ਹੈ ਕਰੋੜਾਂ ਦੀ ਮਾਲਕਣ, ਮਿਲੋ ਭਾਰਤੀ ਸਿੰਘ ਦੇ ਪਰਿਵਾਰ ਨਾਲ
Laughter Queen Bharti Singh: ਭਾਰਤੀ ਸਿੰਘ ਇੱਕ ਮਹਿਲਾ ਕਾਮੇਡੀਅਨ ਹੈ ਜਿਸਨੇ ਕਾਮੇਡੀ ਦੀ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਅਤੇ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੂੰ ਇਹ ਪ੍ਰਸਿੱਧੀ ਇੰਨੀ ਆਸਾਨੀ ਨਾਲ ਨਹੀਂ ਮਿਲੀ। ਭਾਰਤੀ ਨੇ ਬਚਪਨ ਵਿੱਚ ਬਹੁਤ ਗਰੀਬੀ ਵੇਖੀ ਅਤੇ ਦੁੱਖ ਝੱਲਿਆ। ਕਾਫੀ ਜੱਦੋ-ਜਹਿਦ ਅਤੇ ਮਿਹਨਤ ਤੋਂ ਬਾਅਦ ਅੱਜ ਭਾਰਤੀ ਸਿੰਘ ਇਸ ਮੁਕਾਮ 'ਤੇ ਪੁੱਜਣ 'ਚ ਕਾਮਯਾਬ ਹੋਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ ਕਰੋੜਾਂ ਰੁਪਏ ਵਿੱਚ ਹੈ। ਅੱਜ ਭਾਰਤੀ ਸਿੰਘ ਦਾ ਜਨਮ ਦਿਨ ਹੈ। ਇਸ ਖਾਸ ਮੌਕੇ 'ਤੇ, ਆਓ ਜਾਣਦੇ ਹਾਂ ਕਾਮੇਡੀ ਕੁਈਨ ਭਾਰਤੀ ਸਿੰਘ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਜਾਇਦਾਦ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
- Isha Sharma
- Updated on: Jul 3, 2024
- 10:41 am
Om Birla Family Tree: ਡਾਕਟਰ ਅਮਿਤਾ ਦੇ ਪਤੀ, ਸੀਏ ਅਕਾਂਕਸ਼ਾ ਅਤੇ ਰੇਲਵੇ ਅਧਿਕਾਰੀ ਅੰਜਲੀ ਦੇ ਪਿਤਾ ਹਨ ਓਮ ਬਿਰਲਾ, ਦੇਖੋ- ਪੂਰਾ ਫੈਮਿਲੀ ਟ੍ਰੀ
Om Birla Family Tree: 18ਵੀਂ ਲੋਕ ਸਭਾ ਦੇ ਨਵੇਂ ਚੁਣੇ ਗਏ ਸਪੀਕਰ ਓਮ ਬਿਰਲਾ ਦੂਜੀ ਵਾਰ ਇਸ ਅਹੁਦੇ ਲਈ ਚੁਣੇ ਗਏ ਹਨ। ਉਨ੍ਹਾਂ ਵਾਂਗ ਰਾਜਸਥਾਨ ਦੇ ਕੋਟਾ ਦੇ ਸੰਸਦ ਮੈਂਬਰ ਬਿਰਲਾ ਦੇ ਪਰਿਵਾਰ ਦੀ ਵੀ ਆਪਣੀ ਖਾਸ ਪਛਾਣ ਹੈ। ਉਨ੍ਹਾਂ ਦੀ ਪਤਨੀ ਡਾ: ਅਮਿਤਾ ਬਿਰਲਾ ਮੈਡੀਕਲ ਖੇਤਰ ਨਾਲ ਸੰਬੰਧਤ ਹਨ। ਉਨ੍ਹਾਂ ਦੀਆਂ ਸਫਲ ਧੀਆਂ ਆਕਾਂਕਸ਼ਾ ਅਤੇ ਅੰਜਲੀ ਵੀ ਆਪੋ-ਆਪਣੇ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਰਹੀਆਂ ਹਨ। ਇੱਥੇ ਪੜ੍ਹੋ ਓਮ ਬਿਰਲਾ ਦੇ ਫੈਮਿਲੀ ਟ੍ਰੀ ਬਾਰੇ...
- Isha Sharma
- Updated on: Jul 3, 2024
- 10:43 am
ਸਿਆਸਤਦਾਨ ਵਿਜੇ ਸਾਂਪਲਾ ਨੂੰ ਰੋਲ ਮਾਡਲ ਮੰਨਣ ਵਾਲੇ ਸ਼ੀਤਲ ਅੰਗੁਰਾਲ ਦੀ ਨਿੱਜੀ ਜ਼ਿੰਦਗੀ ਨਾਲ ਹੋਵੋ ਰੂ-ਬ-ਰੂ
ਜਲੰਧਰ ਵੈਸਟ ਵਿਧਾਨਸਭਾ ਹਲਕੇ ਦੀ ਉੱਪ ਚੋਣ 10 ਜੁਲਾਈ ਨੂੰ ਹੋਣ ਜਾ ਰਹੀ ਹੈ। ਜਿਸਦੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। ਇਸ ਜ਼ਿਮਨੀ ਚੋਣ ਲਈ ਆਪ ਤੋਂ ਮੋਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ ਅਤੇ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਆਪਣੇ ਉਮੀਦਵਾਰ ਐਲਾਨਿਆ ਹੈ। ਅੱਜ ਅਸੀਂ ਇਸ ਲੇਖ ਵਿੱਚ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਸ਼ੀਤਲ ਅੰਗੁਰਾਲ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਬਾਰੇ ਇਹ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ।
- TV9 Punjabi
- Updated on: Jun 17, 2024
- 1:14 pm
Gurmeet Singh Meet Hayer Family Tree: ਪਤਨੀ ਹੈ ਡਾਕਟਰ, ਪਿਤਾ ਅਤੇ ਸੁਹਰੇ ਸਾਬ੍ਹ ਦਾ ਵੀ ਹੈ ਵੱਡਾ ਨਾਮ, ਮਿਲੋ ਗੁਰਮੀਤ ਸਿੰਘ ਮੀਤ ਹੇਅਰ ਦੇ ਪਰਿਵਾਰ ਨਾਲ
Gurmeet Singh Meet Hayer Family Tree:ਅੱਜ ਅਸੀਂ ਫੈਮਿਲੀ ਟ੍ਰੀ ਸੀਰੀਜ਼ ਵਿੱਚ ਉਸ ਆਗੂ ਦੇ ਪਰਿਵਾਰ ਨਾਲ ਤੁਹਾਨੂੰ ਮਿਲਾ ਰਹੇ ਹਾਂ, ਜਿਨ੍ਹਾਂ ਨੇ ਹੁਣੇ-ਹੁਣੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਹੈ। ਜੀ.... ਤੁਸੀਂ ਬਿਲਕੁੱਲ ਸਹੀ ਸਮਝੇ ਹੋ। ਅਸੀਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਨੌਜਵਾਨ ਮੈਂਬਰ ਪਾਰਲੀਮੈਂਟ ਅਤੇ ਹੈਂਡਸਮ ਹੰਕ ਗੁਰਮੀਤ ਸਿੰਘ ਮੀਤ ਹੇਅਰ ਦੀ ਗੱਲ ਕਰ ਰਹੇ ਹਾਂ। ਮੀਤ ਹੇਅਰ ਆਮ ਆਦਮੀ ਪਾਰਟੀ ਦੇ ਯੂਵਾ ਆਗੁਆਂ ਵਿੱਚੋਂ ਇਕ ਫੈਮਸ ਚਹਿਰਾ ਹਨ। ਬੀਤੇ ਸਾਲ ਹੀ ਇਨ੍ਹਾਂ ਦੀ ਵਿਆਹ ਹੋਇਆ ਹੈ। ਉਨ੍ਹਾਂ ਦਾ ਸੁਹਰਾ ਪਰਿਵਾਰ ਵੀ ਕਾਫੀ ਨਾਮੀ ਹੈ।
- Isha Sharma
- Updated on: Jun 13, 2024
- 7:33 am
Manish Tewari Family Tree: ਲਗਾਤਾਰ ਤੀਜੀ ਜਿੱਤ ਹਾਸਿਲ ਕਰਨ ਵਾਲੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦੇ ਪਰਿਵਾਰ ਨਾਲ ਇੱਕ ਮੁਲਾਕਾਤ
Manish Tewari Family Tree: ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਆਗੂ ਅਤੇ ਜੇਤੂ ਮਨੀਸ਼ ਤਿਵਾੜੀ ਦਾ ਪਰਿਵਾਰ ਸਿਆਸਤ ਵਿੱਚ ਕਾਫੀ ਐਕਟਿਵ ਰਿਹਾ ਹੈ। ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰ ਅਤੇ ਕੈਰੀਅਰ ਬਾਰੇ ਦਸਾਂਗੇ।
- Isha Sharma
- Updated on: Jul 3, 2024
- 10:44 am
Harbhajan Singh Family Tree:ਕਦੇ ਕ੍ਰਿਕਟ ਛੱਡ ਕੈਨੇਡਾ ‘ਚ ਡ੍ਰਾਈਵਰੀ ਕਰਨ ਦੀ ਆਈ ਸੀ ਨੌਬਤ, ਫਿਰ ਕ੍ਰਿਕਟ ਦੀ ਦੁਨੀਆ ‘ਚ ਬਣਾਇਆ ਵੱਡਾ ਨਾਮ
Harbhajan Singh Family Tree: ਇਸ ਲੇਖ ਵਿੱਚ ਅਸੀਂ ਸੰਸਦ ਮੈਂਬਰ ਅਤੇ ਭਾਰਤ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਬਾਰੇ ਦਸਾਂਗੇ। ਉਨ੍ਹਾਂ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀ ਫੈਮਿਲੀ ਅਤੇ ਕੈਰੀਅਰ ਨਾਲ ਰੂਬਰੂ ਕਰਵਾਵਾਂਗੇ। ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਦਾ ਮਜ਼ਾਕ ਉਡਾਉਂਦੇ ਹੋਏ ਸਿੱਖ ਧਰਮ ਦਾ ਅਪਮਾਨ ਕੀਤਾ ਸੀ, ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਪਾਕਿਸਤਾਨ ਦੇ ਇਸ ਸਾਬਕਾ ਕ੍ਰਿਕਟਰ ਨੂੰ ਕਰਾਰਾ ਜਵਾਬ ਦਿੱਤਾ ਹੈ।
- TV9 Punjabi
- Updated on: Jun 11, 2024
- 9:57 am
PM Modi Family Tree: ਦੇਸ਼ ਦੇ 20ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਣੋ ਕੌਣ-ਕੌਣ ਹੈ ਪਰਿਵਾਰ ‘ਚ?
PM Modi Family Tree: ਐਨਡੀਏ ਆਗੂ ਨਰਿੰਦਰ ਮੋਦੀ (ਨਰੇਂਦਰ ਦਾਮੋਦਰ ਦਾਸ ਮੋਦੀ) ਨੇ ਐਤਵਾਰ ਨੂੰ ਆਜ਼ਾਦ ਭਾਰਤ ਦੇ 20ਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਉਨ੍ਹਾਂ ਦੇ ਸਿਆਸੀ ਸਫਰ ਦੇ ਨਾਲ-ਨਾਲ ਉਨ੍ਹਾਂ ਦਾ ਨਿੱਜੀ ਜ਼ਿੰਦਗੀ ਵੀ ਕਾਫੀ ਸੁਰਖੀਆਂ ਵਿੱਚ ਰਹੀ ਹੈ। ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ, ਸਿਆਸੀ ਸਫ਼ਰ ਅਤੇ ਨੈੱਟਵਰਥ ਬਾਰੇ ਦੱਸਾਂਗੇ।
- TV9 Punjabi
- Updated on: Jun 11, 2024
- 6:15 am
Amritpal Singh Family Tree: ਕੌਣ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਿੱਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ? ਜਾਣੋ ਫੈਮਿਲੀ ਬਾਰੇ
Amritpal Singh Family Tree: ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਵਜੋਂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਮਾਤ ਦਿੱਤੀ ਹੈ। ਇਸ ਸੀਟ 'ਤੇ ਅੰਮ੍ਰਿਤਪਾਲ ਨੂੰ 4,04,430 ਵੋਟਾਂ ਪਈਆਂ ਜਦੋਂ ਉਹ ਜੇਲ੍ਹ ਵਿੱਚ ਸੀ। ਅੰਮ੍ਰਿਤਪਾਲ ਦੀ ਜਿੱਤ ਦਾ ਅੰਤਰ ਕਰੀਬ 2 ਲੱਖ ਵੋਟਾਂ ਦਾ ਹੈ।
- TV9 Punjabi
- Updated on: Jun 6, 2024
- 9:56 am