ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਦੀ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ ਹਰਾਇਆ ਹੈ। ਇਸ ਚੋਣ ਵਿੱਚ ਹੇਅਰ ਨੂੰ 3,64,085 ਵੋਟਾਂ ਮਿਲੀਆਂ ਜਦੋਂਕਿ ਖਹਿਰਾ ਨੂੰ ਸਿਰਫ਼ 1,91,525 ਵੋਟਾਂ ਪਈਆਂ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਜੀਤ ਸਿੰਘ 1 ਲੱਖ 87 ਹਜ਼ਾਰ 246 ਵੋਟਾਂ ਪ੍ਰਾਪਤ ਕਰਕੇ ਤੀਜੇ ਸਥਾਨ ’ਤੇ ਰਹੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਚੌਥੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 1 ਲੱਖ 28 ਹਜ਼ਾਰ 253 ਵੋਟਾਂ ਮਿਲੀਆਂ। ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਇਕਬਾਲ ਸਿੰਘ ਨੂੰ ਸਿਰਫ਼ 62 ਹਜ਼ਾਰ 488 ਵੋਟਾਂ ਮਿਲੀਆਂ।